ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On December - 5 - 2018

1. ਇੰਸਪਾਇਰ ਸਕਾਲਰਸ਼ਿਪ ਫਾਰ ਹਾਇਰ ਐਜੂਕੇਸ਼ਨ (ਐੱਸਐੱਸਈ) 2018: ਬਾਰ੍ਹਵੀਂ ਜਮਾਤ ਪਾਸ ਹੋਣਹਾਰ ਵਿਦਿਆਰਥੀ, ਜੋ ਬੇਸਿਕ ਸਾਇੰਸ ਅਤੇ ਨੈਚੁਰਲ ਸਾਇੰਸ ਨਾਲ ਬੀਐੱਸ, ਬੀਐੱਸਸੀ, ਇੰਟੈਗ੍ਰੇਟਿਡ ਐੱਮਐੱਸਸੀ ਜਾਂ ਐੱਮਐੱਸ ਡਿਗਰੀ ਪ੍ਰੋਗਰਾਮ ਦੀ ਸਿੱਖਿਆ ਪ੍ਰਾਪਤ ਕਰ ਰਹੇ ਹਨ ਅਤੇ ਇਸ ਖੇਤਰ ਵਿਚ ਆਪਣਾ ਭਵਿੱਖ ਬਣਾਉਣ ਦੇ ਚਾਹਵਾਨ ਹਨ, ਉਹ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨੀਕੀ ਵਿਭਾਗ ਵੱਲੋਂ ਦਿੱਤੀ ਜਾ ਰਹੀ ਸਕਾਲਰਸ਼ਿਪ ਲਈ ਅਪਲਾਈ ਕਰ ਸਕਦੇ ਹਨ। ਬਾਰ੍ਹਵੀਂ ਕਲਾਸ ਵਿਚ ਆਪਣੀ ਕਲਾਸ ਦੇ ਟਾਪਰ ਇਕ ਫ਼ੀਸਦੀ ਵਿਦਿਆਰਥੀ, ਜੋ ਬੇਸਿਕ ਅਤੇ ਨੈਚੁਰਲ ਸਾਇੰਸ ਦੇ ਵਿਸ਼ਿਆਂ ਜਿਵੇਂ ਫਿਜ਼ਿਕਸ, ਕੈਮਿਸਟਰੀ, ਮੈਥੇਮੈਟਿਕਸ, ਸਟੈਟਿਕਸ, ਬਾਇਓਲੋਜੀ, ਐਸਟਰੋ-ਫਿਜ਼ਿਕਸ, ਜੀਓਲੋਜੀ, ਬੌਟਨੀ, ਇਲੈਕਟ੍ਰਾਨਿਕਸ, ਬਾਇਓ ਕੈਮਿਸਟਰੀ, ਮਾਈਕਰੋ ਬਾਇਓਲੋਜੀ, ਐਂਥਰੋਪਾਲੋਜੀ, ਜੀਓਕੈਮਿਸਟਰੀ, ਓਸ਼ੀਐਨਿਕ ਸਾਇੰਸਿਜ਼ ਤੇ ਅਟਮੋਸਫੀਅਰਿਕ ਸਾਇੰਸਿਜ਼ ਆਦਿ ਵਿਸ਼ਿਆਂ ਵਿੱਚੋਂ ਕਿਸੇ ਵਿਚ ਡਿਗਰੀ ਕਰ ਰਹੇ ਹੋਣ ਤੇ ਜੇਈਈ ਜਾਂ ਏਆਈਪੀਐੱਮਟੀ ਵਿਚ ਟਾਪ 1000 ਰੈਂਕ ਹੋਲਡਰਜ਼, ਅਪਲਾਈ ਕਰ ਸਕਦੇ ਹਨ। ਇਸ ਤਹਿਤ ਵਿਦਿਆਰਥੀ ਨੂੰ 80,000 ਰੁਪਏ ਤੱਕ ਦੀ ਰਾਸ਼ੀ ਹਰ ਸਾਲ ਪ੍ਰਾਪਤ ਹੋਵੇਗੀ। ਅਪਲਾਈ ਕਰਨ ਦੀ ਆਖ਼ਰੀ ਤਰੀਕ 15 ਦਸੰਬਰ ਹੈ। ਇਸ ਸਕਾਲਰਸ਼ਿਪ ਲਈ ਵਿਦਿਆਰਥੀ ਆਨਲਾਈਨ ਅਪਲਾਈ ਕਰ ਸਕਦੇ ਹਨ।
ਅਪਲਾਈ ਕਰਨ ਲਈ ਲਿੰਕ http://www.b4s.in/PT/ISF18ਹੈ।
2. ਟਾਪ ਕਲਾਸ ਐਜੂਕੇਸ਼ਨ ਸਕੀਮ ਫਾਰ ਐੱਸਸੀ ਸਟੂਡੈਂਟਸ-2018: ਅਨੁਸੂਚਿਤ ਜਾਤੀ (ਐੱਸਸੀ) ਵਰਗ ਦੇ ਬਾਰ੍ਹਵੀਂ ਜਮਾਤ ਪਾਸ ਹੋਣਹਾਰ ਵਿਦਿਆਰਥੀ, ਜਿਨ੍ਹਾਂ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਕੁੱਲਵਕਤੀ ਡਿਗਰੀ ਪ੍ਰੋਗਰਾਮ ਲਈ ਦਾਖ਼ਲਾ ਲਿਆ ਹੋਵੇ, ਉਹ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ, ਭਾਰਤ ਸਰਕਾਰ ਵੱਲੋਂ ਦਿੱਤੀ ਜਾ ਰਹੀ ਸਕਾਲਰਸ਼ਿਪ ਲਈ ਅਪਲਾਈ ਕਰ ਕੇ ਵਿੱਤੀ ਸਹਾਇਤਾ ਪ੍ਰਾਪਤ ਕਰ ਸਕਦੇ ਹਨ। ਸਿਰਫ਼ ਅਨੁਸੂਚਿਤ ਜਾਤੀ ਵਰਗ ਦੇ ਵਿਦਿਆਰਥੀ, ਜਿਨ੍ਹਾਂ ਦੀ ਸਾਲਾਨਾ ਪਰਿਵਾਰਕ ਆਮਦਨ 6 ਲੱਖ ਰੁਪਏ ਤੋਂ ਘੱਟ ਹੈ, ਉਹ ਅਪਲਾਈ ਕਰ ਸਕਦੇ ਹਨ। ਇਸ ਤਹਿਤ 3 ਲੱਖ 72 ਹਜ਼ਾਰ ਰੁਪਏ ਤਕ ਦੀ ਰਾਸ਼ੀ ਹਰ ਸਾਲ ਟਿਊਸ਼ਨ ਫੀਸ ਲਈ, 2,200 ਰੁਪਏ ਪ੍ਰਤੀ ਮਹੀਨ ਰਹਿਣ ਦੇ ਖ਼ਰਚੇ ਵਾਸਤੇ, 3,000 ਰੁਪਏ ਹਰ ਸਾਲ ਪੁਸਤਕਾਂ ਅਤੇ ਸਟੇਸ਼ਨਰੀ ਲਈ ਅਤੇ 45,000 ਰੁਪਏ ਕੰਪਿਊਟਰ/ਲੈਪਟੌਪ ਲਈ ਇਕ ਵਾਰ ਪ੍ਰਾਪਤ ਹੋਣਗੇ। ਅਪਲਾਈ ਕਰਨ ਦੀ ਆਖ਼ਰੀ ਤਰੀਕ 15 ਦਸੰਬਰ ਹੈ। ਚਾਹਵਾਨ ਉਮੀਦਵਾਰਾਂ ਨੂੰ ਆਨਲਾਈਨ ਅਪਲਾਈ ਕਰਨਾ ਪਵੇਗਾ।
ਅਪਲਾਈ ਕਰਨ ਲਈ ਲਿੰਕhttp://www.b4s.in/PT/TCE1 ਹੈ।
3. ਐੱਨਬੀਐੱਸਐੱਮ ਪੀਐੱਚ.ਡੀ ਸਕਾਲਰਸ਼ਿਪ 2018-19: ਮਾਸਟਰਜ਼ ਜਾਂ ਚਾਰ ਸਾਲਾ ਬੈਚਲਰ ਡਿਗਰੀ ਕਰ ਚੁੱਕੇ ਵਿਦਿਆਰਥੀ, ਜੋ ਮੈਥੇਮੈਟਿਕਸ ਨਾਲ ਪੀਐੱਚ.ਡੀ ਜਾਂ ਇੰਟੈਗ੍ਰੇਟਿਡ ਪੀਐੱਚ.ਡੀ ਕਰ ਕੇ ਖੋਜ ਕਰਨ ਦੇ ਚਾਹਵਾਨ ਹੋਣ, ਉਹ ਨੈਸ਼ਨਲ ਬੋਰਡ ਆਫ ਹਾਇਰ ਮੈਥੇਮੈਟਿਕਸ ਵੱਲੋਂ ਦਿੱਤੀ ਜਾ ਰਹੀ ਸਕਾਲਰਸ਼ਿਪ ਲਈ ਅਪਲਾਈ ਕਰ ਸਕਦੇ ਹਨ। ਬਾਰ੍ਹਵੀਂ ਕਲਾਸ ’ਚੋਂ ਚੰਗੇ ਵਿਦਿਅਕ ਰਿਕਾਰਡ ਵਾਲੇ ਵਿਦਿਆਰਥੀ, ਜੋ ਜਾਂ ਤਾਂ ਚਾਰ ਸਾਲਾ ਬੈਚਲਰ ਡਿਗਰੀ ਕਰ ਚੁੱਕੇ ਹੋਣ ਜਾਂ ਮੈਥੇਮੈਟਿਕਸ ਵਿਚ ਮਾਸਟਰਜ਼ ਜਾਂ ਸਟੈਟਿਕਸ ਵਿਚ ਐੱਮਏ/ਐੱਮਐੱਸ ਜਾਂ ਇਸ ਦੇ ਬਰਾਬਰ ਦੀ ਡਿਗਰੀ ਕਰ ਚੁੱਕੇ ਹੋਣ ਜਾਂ ਅੰਤਿਮ ਵਰ੍ਹੇ ਵਿਚ ਪੜ੍ਹ ਰਹੇ ਹੋਣ, ਉਹ ਅਪਲਾਈ ਕਰ ਸਕਦੇ ਹਨ। ਵਿਦਿਆਰਥੀਆਂ ਨੂੰ ਪਹਿਲੀ ਅਗਸਤ 2019 ਤੋਂ ਪਹਿਲਾਂ ਮਾਨਤਾ ਪ੍ਰਾਪਤ ਪੀਐੱਚ.ਡੀ ਪ੍ਰੋਗਰਾਮ ਵਿਚ ਦਾਖ਼ਲਾ ਲੈਣਾ ਪਵੇਗਾ। ਇਸ ਤਹਿਤ 28,000 ਰੁਪਏ ਤੱਕ ਦੇ ਮਹੀਨਾਵਾਰ ਭੱਤੇ ਅਤੇ 32,000 ਰੁਪਏ ਸਾਲਾਨਾ ਅਚਨਚੇਤੀ ਭੱਤੇ ਸਮੇਤ ਹੋਰ ਲਾਭ ਵੀ ਪ੍ਰਾਪਤ ਹੋਣਗੇ। ਅਪਲਾਈ ਕਰਨ ਦੀ ਆਖ਼ਰੀ ਤਰੀਕ 7 ਦਸੰਬਰ ਹੈ। ਚਾਹਵਾਨ ਵਿਦਿਆਰਥੀ ਆਨਲਾਈਨ ਤੋਂ ਇਲਾਵਾ ਡਾਕ ਰਾਹੀਂ ਵੀ ਅਪਲਾਈ ਕਰ ਸਕਦੇ ਹਨ।
ਅਪਲਾਈ ਕਰਨ ਲਈ ਲਿੰਕhttp://www.b4s.in/PT/NPS5ਹੈ।
4. ਕੈਂਬਰਿਜ ਇਮਰਸ ਸਕਾਲਰਸ਼ਿਪ ਪ੍ਰੋਗਰਾਮ 2018-19: 13 ਤੋਂ 18 ਸਾਲ ਤਕ ਦੀ ਉਮਰ ਦੇ ਉਹ ਸਾਰੇ ਵਿਦਿਆਰਥੀ, ਜੋ ਯੂਕੇ ਸਥਿਤ ਕੈਂਬਰਿਜ ਇਮਰਸ ਸਮਰ ਸਕੂਲ ਤੋਂ ਦੋ ਹਫ਼ਤੇ ਲਈ ਰੈਜ਼ੀਡੈਂਸ਼ੀਅਲ ਪ੍ਰੋਗਰਾਮ ਵਿਚ ਹਿੱਸਾ ਲੈਣ ਦੇ ਚਾਹਵਾਨ ਹੋਣ, ਅਪਲਾਈ ਕਰ ਸਕਦੇ ਹਨ। ਇਸ ਪ੍ਰੋਗਰਾਮ ਦੌਰਾਨ ਯੂਕੇ ਵਿਚ ਰਹਿ ਕੇ ਸਿੱਖਿਆ ਪ੍ਰਾਪਤ ਕਰਨ ਲਈ ਤਿਆਰ ਸਾਰੇ 13 ਤੋਂ 18 ਸਾਲ ਤਕ ਦੀ ਉਮਰ ਦੇ ਵਿਦਿਆਰਥੀ ਅਪਲਾਈ ਕਰਨ ਦੇ ਪਾਤਰ ਹਨ। ਵਿਦਿਆਰਥੀ ਨੂੰ ਪ੍ਰੋਗਰਾਮ ਫੀਸ ਵਿਚ 100 ਫ਼ੀਸਦੀ ਤੱਕ ਦੀ ਛੋਟ ਪ੍ਰਾਪਤ ਹੋਵੇਗੀ। ਅਪਲਾਈ ਕਰਨ ਦੀ ਆਖ਼ਰੀ ਮਿਤੀ 7 ਦਸੰਬਰ ਹੈ। ਚਾਹਵਾਨ ਵਿਦਿਆਰਥੀ ਆਨਲਾਈਨ ਅਪਲਾਈ ਕਰ ਸਕਦੇ ਹਨ।
ਅਪਲਾਈ ਕਰਨ ਲਈ ਲਿੰਕ http://www.b4s.in/PT/CIS8ਹੈ।
5. ਨੋਵਸ ਬਾਇਓਲਾਜਿਕਸ ਸਕਾਲਰਸ਼ਿਪ ਪ੍ਰੋਗਰਾਮ-2019: ਸਾਇੰਸ ਨਾਲ ਸਬੰਧਤ ਖੇਤਰਾਂ ਵਿਚ ਸਿੱਖਿਆ ਪ੍ਰਾਪਤ ਕਰ ਰਹੇ ਘੱਟੋ-ਘੱਟ 12ਵੀਂ ਜਮਾਤ ਪਾਸ ਵਿਦਿਆਰਥੀ, ਜੋ ਇਸ ਖੇਤਰ ਵਿਚ ਗ੍ਰੈਜੂਏਸ਼ਨ ਪੱਧਰ ਤਕ ਦੀ ਸਿੱਖਿਆ ਪ੍ਰਾਪਤ ਕਰਨ ਦੇ ਚਾਹਵਾਨ ਹੋਣ, ਉਹ ਅਪਲਾਈ ਕਰ ਕੇ ਵਿੱਤੀ ਸਹਾਇਤਾ ਪ੍ਰਾਪਤ ਕਰ ਸਕਦੇ ਹਨ। ਵਿਦਿਆਰਥੀ ਨੇ ਸਾਇੰਸ ਦੇ ਖੇਤਰ ਵਿਚ ਗ੍ਰੈਜੂਏਸ਼ਨ ਪੱਧਰ ਦੇ ਡਿਗਰੀ ਜਾਂ ਡਿਪਲੋਮਾ ਪ੍ਰੋਗਰਾਮ ਲਈ ਯੂਐੱਸ ਦੇ ਕਾਲਜ ਵਿਚ ਦਾਖ਼ਲਾ ਲਿਆ ਹੋਵੇ। ਵਿਦਿਆਰਥੀ ਨੂੰ 1,500 ਯੂਐੱਸ ਡਾਲਰ ਦੀ ਰਾਸ਼ੀ ਪ੍ਰਾਪਤ ਹੋਵੇਗੀ। ਅਪਲਾਈ ਕਰਨ ਦੀ ਆਖ਼ਰੀ ਤਰੀਕ 13 ਦਸੰਬਰ ਹੈ। ਚਾਹਵਾਨ ਵਿਦਿਆਰਥੀ ਆਨਲਾਈਨ ਤੋਂ ਇਲਾਵਾ ਡਾਕ ਰਾਹੀਂ ਵੀ ਅਪਲਾਈ ਕਰ ਸਕਦੇ ਹਨ।
ਅਪਲਾਈ ਕਰਨ ਲਈ ਲਿੰਕ ttp://www.b4s.in/PT/NBS11ਹੈ।
www.buddy4study.com ਦੇ ਸਹਿਯੋਗ ਨਾਲ


Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.