ਅਦਬ ਦਾ ਨੋਬੇਲ ਪੁਰਸਕਾਰ ਤੇ ਵਿਵਾਦ !    ਦੇਸ਼ ਭਗਤ ਯਾਦਗਾਰ ਹਾਲ ਦੀ ਸਿਰਜਣਾ ਦਾ ਇਤਿਹਾਸ !    ਮਹਾਨ ਵਿਗਿਆਨੀ ਸੀ.ਵੀ. ਰਮਨ !    ਤਿਲ੍ਹਕਣ ਅਤੇ ਫਿਸਲਣ !    ਲਾਹੌਰ-ਫ਼ਿਰੋਜ਼ਪੁਰ ਰੋਡ ਬਣਾਉਣ ਵਾਲਾ ਫ਼ੌਜੀ ਅਫ਼ਸਰ !    ਮਜ਼ਬੂਤ ਰੱਖਿਆ ਦੀਵਾਰ ਵਾਲਾ ਕੁੰਭਲਗੜ੍ਹ ਕਿਲ੍ਹਾ !    ਵਿਆਹ ਦੀ ਪਹਿਲੀ ਵਰ੍ਹੇਗੰਢ !    ਸੰਵਿਧਾਨ ’ਤੇ ਹਮਲੇ ਦਾ ਵਿਰੋਧ ਲਾਜ਼ਮੀ: ਸਿਧਾਰਥ ਵਰਦਰਾਜਨ !    ਆ ਆਪਾਂ ਘਰ ਬਣਾਈਏ !    ਵਿਗਿਆਨ ਗਲਪ ਦੀ ਦਸਤਾਵੇਜ਼ੀ ਲਿਖਤ !    

ਮਨੁੱਖੀ ਗ਼ਲਤੀਆਂ ਨੇ ਸਮੁੰਦਰ ਪੀਤੇ

Posted On December - 5 - 2018

ਵਾਸ਼ਿੰਗਟਨ: ਪਿਛਲੇ 25 ਸਾਲਾਂ ਦੌਰਾਨ ਸਮੁੰਦਰੀ ਜਲ ਪੱਧਰ ਅਸਾਵੇਂ ਢੰਗ ਨਾਲ ਵਧਿਆ ਹੈ। ਉਸ ਦਾ ਕਾਰਨ ਕੁਦਰਤੀ ਬਦਲਾਅ ਨਹੀਂ, ਸਗੋਂ ਕਾਫੀ ਹੱਦ ਤਕ ਮਨੁੱਖੀ ਗਤੀਵਿਧੀਆਂ ਕਾਰਨ ਹੋਈਆਂ ਜਲਵਾਯੂ ਤਬਦੀਲੀਆਂ ਹਨ।
ਨੈਸ਼ਨਲ ਅਕੈਡਮੀ ਆਫ਼ ਸਾਇੰਸਿਜ਼ ਦੇ ਜਨਰਲ ਵਿੱਚ ਪ੍ਰਕਾਸ਼ਤ ਖੋਜ ਅਨੁਸਾਰ ਵਿਸ਼ਵ ਦੇ ਜਿਸ ਹਿੱਸੇ ਵਿਚ ਸਮੁੰਦਰ ਦੇ ਜਲ ਪੱਧਰ ’ਚ ਔਸਤ ਨਾਲੋਂ ਵੱਧ ਵਾਧਾ ਹੋਇਆ ਹੈ, ਉਥੇ ਇਹ ਵਰਤਾਰਾ ਜਾਰੀ ਰਹਿ ਸਕਦਾ ਹੈ ਤੇ ਇਸ ਦਾ ਕਾਰਨ ਜਲਵਾਯੂ ਦਾ ਗਰਮ ਹੋਣਾ ਹੈ। ਅਮਰੀਕਾ ਦੇ ਵਾਯੂਮੰਡਲ ਬਾਰੇ ਕੌਮੀ ਖੋਜ ਕੇਂਦਰ (ਐੱਨਸੀਏਆਰ) ਦੇ ਖੋਜਕਰਤਾ ਜੌਹਨ ਫਾਸੂਲੋ ਦਾ ਕਹਿਣਾ ਹੈ ਕਿ ਜਲਵਾਯੂ ਤਬਦੀਲੀ ਇਨ੍ਹਾਂ ਖੇਤਰਾਂ ਦੇ ਜਲ ਪੱਧਰ ਦੇ ਢੰਗ ਨੂੰ ਬਦਲਣ ਵਿਚ ਅਹਿਮ ਭੂਮਿਕਾ ਨਿਭਾਅ ਰਹੀ ਹੈ ਤੇ ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਭਵਿੱਖ ਵਿਚ ਵੀ ਇਹ ਵਰਤਾਰਾ ਜਾਰੀ ਰਹਿ ਸਕਦਾ ਹੈ। ਜੌਹਨ ਦਾ ਕਹਿਣਾ ਹੈ ਕਿ ਇਸ ਸਦੀ ਵਿਚ ਸਮੁੰਦਰੀ ਜਲ ਪੱਧਰ ਕੁਝ ਫੁੱਟ ਜਾਂ ਇਸ ਤੋਂ ਵਧੇਰੇ ਵੱਧ ਸਕਦਾ ਹੈ ਪਰ ਖੇਤਰੀ ਵਿਭਿੰਨਤਾਵਾਂ ਕਾਰਨ ਤਟਵਰਤੀ ਲੋਕਾਂ ਲਈ ਇਹ ਖ਼ਤਰੇ ਦੀ ਘੰਟੀ ਹੈ। ਖੋਜ ਅਨੁਸਾਰ ਸਥਾਨਕ ਪੱਧਰ ਉੱਤੇ ਸਮੁੰਦਰੀ ਜਲ ਪੱਧਰ ਵਧਣ ਬਾਰੇ ਆਪਣੇ ਨਿਗਰਾਨੀ ਹੇਠਲੇ ਖੇਤਰ ਦੀ ਪੇਸ਼ੀਨਗੋਈ ਨੂੰ ਹੋਰ ਬਿਹਤਰ ਬਣਾਉਣ ਵਾਲੇ ਮੌਸਮ ਵਿਗਿਆਨੀਆਂ ਲਈ ਜਲਵਾਯੂ ਤਬਦੀਲੀ ਦਿੱਕਤਾਂ ਖੜ੍ਹੀਆਂ ਕਰ ਰਹੀ ਹੈ।
ਪਿਛਲੇ ਸਮੇਂ ਵਿਚ ਮੌਸਮ ਵਿਗਿਆਨੀ ਆਲਮੀ ਜਲਵਾਯੂ ਤਬਦੀਲੀ ਕਾਰਨ ਸਮੁੰਦਰੀ ਜਲ ਦਾ ਪੱਧਰ ਸਾਲ ’ਚ ਤਿੰਨ ਮਿਲੀਮੀਟਰ ਵਧਣ ਅਤੇ ਇਸ ਦੀ ਰਫ਼ਤਾਰ ਤੇਜ਼ ਹੋਣ ਦਾ ਅੰਦਾਜ਼ਾ ਲਾਉਂਦੇ ਸਨ, ਪਰ ਹੁਣ ਅਸਾਵਾਂ ਜਲ ਪੱਧਰ ਗਰੀਨਲੈਂਡ ਤੇ ਅੰਟਾਰਟਿਕਾ ਉਪਰਲੀ ਬਰਫ਼ ਦੀ ਪਰਤ ਨੂੰ ਲਗਾਤਾਰ ਖੋਰ ਰਿਹਾ ਹੈ। ਸਾਇੰਸਦਾਨਾਂ ਦਾ ਮੰਨਣਾ ਹੈ ਕਿ ਸਾਲ 1993 ਦੇ ਮੁਕਾਬਲੇ ਸਮੁੰਦਰੀ ਜਲ ਪੱਧਰ ਵਧਿਆ ਹੈ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਅੰਟਾਰਟਿਕਾ ਨੇੜਲੇ ਸਮੁੰਦਰ ਅਤੇ ਅਮਰੀਕੀ ਪੱਛਮੀ ਤੱਟ ਉੱਤੇ ਸਮੁੰਦਰ ਜਲ ਪੱਧਰ ਔਸਤ ਨਾਲੋਂ ਘਟਿਆ ਹੈ ਅਤੇ ਦੱਖਣੀ ਪੂਰਬੀ ਏਸ਼ੀਆ ਵਿਚ ਹਾਲਾਤ ਇਸ ਤੋਂ ਉਲਟ ਹਨ। ਸਾਇੰਸਦਾਨਾਂ ਦਾ ਕਹਿਣਾ ਹੈ ਕਿ ਵਿਸ਼ਵ ਦੇ ਕੁਝ ਹਿੱਸਿਆਂ ਵਿਚ ਸਥਾਨਕ ਪੱਧਰ ’ਤੇ ਸਮੁੰਦਰੀ ਜਲ ਪੱਧਰ ਔਸਤ ਨਾਲੋਂ ਦੋ ਗੁਣਾ ਤੋਂ ਜ਼ਿਆਦਾ ਵਧਿਆ ਹੈ। -ਪੀਟੀਆਈ


Comments Off on ਮਨੁੱਖੀ ਗ਼ਲਤੀਆਂ ਨੇ ਸਮੁੰਦਰ ਪੀਤੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.