ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਨੌਜਵਾਨ ਸੋਚ: ਭਾਰਤ ਵਿਚ ਰੋਬੋਟਸ ਦਾ ਭਵਿੱਖ ਤੇ ਫਾਿੲਦੇ-ਨੁਕਸਾਨ

Posted On December - 19 - 2018

ਪਹਿਲਾਂ ਰੋਬੋਟ ਬਾਰੇ ਜਾਣਕਾਰੀ ਦੀ ਲੋੜ
ਰੋਬੋਟ ਦੀ ਖੋਜ ਹੋਣਾ ਦੇਸ਼-ਦੁਨੀਆਂ ਦੇ ਵਿਕਾਸ ਨੂੰ ਬਿਆਨ ਕਰਦਾ ਹੈ। ਇਸ ਤੋਂ ਸਾਬਿਤ ਹੋ ਜਾਂਦਾ ਹੈ ਕਿ ਸਾਡਾ ਦੇਸ਼ ਤਰੱਕੀ ਕਰ ਰਿਹਾ ਹੈ, ਇਸ ਨਾਲ ਅਸੀਂ ਹਰ ਕੰਮ ਨੂੰ ਜਲਦੀ ਕਰ ਕੇ ਸਮਾਂ ਬਚਾ ਸਕਦੇ ਹਨ, ਪਰ ਇਸ ਦੀ ਵਰਤੋਂ ਸਾਨੂੰ ਜਿੰਨੀ ਸੌਖੀ ਲੱਗ ਰਹੀ ਹੈ, ਇਹ ਉਨ੍ਹੀਂ ਹੀ ਮੁਸ਼ਕਿਲ ਹੈ। ਭਾਰਤ ਵਿਚ ਕੁਝ ਲੋਕਾਂ ਨੂੰ ਤਾਂ ਰੋਬੋਟ ਬਾਰੇ ਪਤਾ ਵੀ ਨਹੀਂ ਹੋਣਾ। ਜੇਕਰ ਇਸ ਬਾਰੇ ਕੁਝ ਪਤਾ ਨਹੀਂ ਤਾਂ ਵਰਤੋਂ ਕਿੱਦਾ ਹੋਵੇਗੀ। ਇਸ ਲਈ ਸਾਨੂੰ ਰੋਬੋਟ ਬਾਰੇ ਪਹਿਲਾਂ ਸਭ ਨੂੰ ਦੱਸਣਾ ਜ਼ਰੂਰੀ ਹੈ। ਇਹ ਜਾਣਕਾਰੀ ਅਸੀਂ ਸਕੂਲ ਜਾਂ ਕਾਲਜ ਪੱਧਰ ’ਤੇ ਦੇ ਸਕਦੇ ਹਾਂ, ਜਿਸ ਤੋਂ ਰੋਬੋਟ ਦੀ ਵਰਤੋਂ ਦੇਸ਼ ਲਈ ਸਹਾਈ ਸਿੱਧ ਹੋ ਸਕਦੀ ਹੈ।
ਜਸਵਿੰਦਰ ਕੌਰ, ਕੁਰੂਕਸ਼ੇਤਰ, ਹਰਿਆਣਾ

ਦੇਸ਼ ਦਾ ਭਵਿੱਖ ਰੌਸ਼ਨ ਕਰਨ ਦੇ ਸਮਰੱਥ ਹਨ ਰੋਬੋਟ
ਜੇਕਰ ਅੱਜ ਕੋਈ ਵੀ ਮੁਲਕ ਵਿਕਾਸ ਕਰਨ ਦੀ ਸੋਚ ਰੱਖਦਾ ਹੈ ਤਾਂ ਉਸ ਨੂੰ ਤੇਜ਼ੀ ਨਾਲ ਬਦਲਦੇ ਸੰਸਾਰ ਦੇ ਕਦਮ ਨਾਲ ਕਦਮ ਮਿਲਾ ਕੇ ਚੱਲਣ ਦੀ ਲੋੜ ਹੈ। ਰੋਬੋਟ ਤਕਨਾਲੋਜੀ ਇਕ ਅਜਿਹਾ ਪਹਿਲੂ ਹੈ, ਜਿਸ ਦੀ ਵਰਤੋਂ ਨਾਲ ਬਹੁਤ ਮੁਲਕ ਤਰੱਕੀ ਕਰ ਰਹੇ ਹਨ। ਭਾਰਤ ਵਿਚ ਇਸ ਰੋਬੋਟਿਕ ਯੁੱਗ ਦੀ ਛੇਤੀ ਸ਼ੁਰੂਆਤ ਹੋਣੀ ਮੁਸ਼ਕਿਲ ਹੈ, ਪਰ ਇਸ ਤਕਨਾਲੋਜੀ ਨਾਲ ਸਾਨੂੰ ਬਹੁਤ ਸਾਰੇ ਫਾਇਦੇ ਹੋ ਸਕਦੇ ਹਨ, ਕਿਉਂਕਿ ਰੋਬੋਟਸ ਨਾ ਸਿਰਫ਼ ਵੱਡੇ ਖੇਤਰਾਂ ਵਿਚ ਸਹਾਈ ਹੋਣਗੇ, ਇਹ ਰਿਮੋਟ ਕੰਟਰੋਲ ਮਸ਼ੀਨਾਂ ਸਾਡੇ ਰੋਜ਼ਮਰ੍ਹਾ ਦੇ ਕੰਮਾਂ ਵਿਚ ਵੀ ਕਾਰਗਰ ਸਿੱਧ ਹੋਣਗੀਆਂ। ਬਹੁਤ ਸਾਰੇ ਖੇਤਰ ਜਿਵੇਂ ਉਤਪਾਦਨ, ਵਿੱਦਿਆ, ਸੋਲਰ ਊਰਜਾ, ਮੈਡੀਕਲ ਖੇਤਰਾਂ ਆਦਿ ਵਿਚ ਰੋਬੋਟਸ ਵਰਤੋਂ ਕਰ ਕੇ ਨਵੀਂ ਤਬਦੀਲੀ ਦੀ ਸ਼ੁਰੂਆਤ ਕੀਤੀ ਜਾ ਸਕਦੀ ਹੈ।
ਹਰਮਨਜੀਤ ਮੰਡੇਰ, ਪਿੰਡ ਧੂਰੀ (ਸੰਗਰੂਰ)

ਬੇਰੁਜ਼ਗਾਰੀ ਤੇ ਅਸਥਿਰਤਾ ਵਧੇਗੀ
ਅੱਜ ਦੇ ਤਕਨੀਕੀ ਯੁੱਗ ਵਿਚ ਰੋਬੋਟਸ ਨਾਲ ਉਦਯੋਗਿਕ ਖੇਤਰ ਵਿਚ ਬਹਤ ਵਿਕਾਸ ਹੋਇਆ ਹੈ। ਵਿਦੇਸ਼ਾਂ ਵਿਚ ਇਸ ਦੀ ਵਰਤੋਂ ਨਾਲ ਬਿਹਤਰ ਭਵਿੱਖ ਅਤੇ ਆਧੁਨਿਕਤਾ ਦੇ ਕੰਮ ਹੁੰਦੇ ਹਨ, ਪਰ ਭਾਰਤ ਵਿਚ ਅਜਿਹਾ ਹਾਲੇ ਸੰਭਵ ਨਹੀਂ, ਕਿਉਂਕਿ ਇਸ ਨਾਲ ਦੇਸ਼ ਵਿਚ ਬੇਰੁਜ਼ਗਾਰੀ ਤੇ ਬੇਕਾਰੀ ਵਧੇਗੀ, ਭਾਰਤ ਪਹਿਲਾਂ ਹੀ ਪਹਿਲਾਂ ਹੀ ਬੇਰੁਜ਼ਗਾਰੀ ਨਾਲ ਜੂਝ ਰਿਹਾ ਹੈ। ਇਸ ਤੋਂ ਬਗ਼ੈਰ ਭਾਰਤ ਦੇ ਤਕਨਾਲੋਜੀ ਸਿੱਖਿਆ ਪ੍ਰਬੰਧ ਹੁਣ ਤੱਕ ਆਧੁਨਿਕ ਸਿੱਖਿਆ ਨੂੰ ਪੂਰਨ ਸੁਚਾਰੂ ਰੂਪ ਵਿਚ ਲਾਗੂ ਕਰਨ ’ਚ ਸਫ਼ਲ ਨਹੀਂ ਹੋ ਸਕੇ। ਇਸ ਕਰਕੇ ਅਜਿਹੇ ਆਧੁਨਿਕ ਰੋਬੋਟਸ ਨੂੰ ਚਲਾਉਣਾ ਹਰ ਆਮ ਇਨਸਾਨ ਲਈ ਔਖਾ ਕਾਰਜ ਹੈ, ਪਰ ਕੁਝ ਅਜਿਹੇ ਖ਼ਤਰਨਾਕ ਖੇਤਰ, ਜਿਨ੍ਹਾਂ ਵਿਚ ਇਨਸਾਨੀ ਜਾਨ-ਮਾਲ ਦਾ ਨੁਕਸਾਨ ਹੁੰਦਾ ਹੈ, ਉੱਥੇ ਰੋਬੋਟਸ ਦੀ ਵਰਤੋਂ ਕੀਤੀ ਜਾ ਸਕਦੀ ਹੈ, ਪਰ ਦੇਸ਼ ਦੀ ਸਰਕਾਰ ਅਤੇ ਸੁਰੱਖਿਆ ਏਜੰਸੀਆਂ ਦਾ ਅਜਿਹੇ ਰੋਬੋਟ ’ਤੇ ਪੂਰਾ ਕੰਟਰੋਲ ਹੋਵੇ।
ਹਰਦੀਪ ਸਿੰਘ, ਪਿੰਡ ਦੁਤਾਲ (ਪਟਿਆਲਾ)

ਕਿਸੇ ਨੂੰ ਫਾਇਦਾ, ਕਿਸੇ ਨੂੰ ਨੁਕਸਾਨ
ਸਮਾਜ ਹਮੇਸ਼ਾ ਤੋਂ ਹੀ ਦੋ ਜਮਾਤਾਂ ਵਿਚ ਵੰਡਿਆ ਹੋਇਆ ਹੈ, ਇਸ ਲਈ ਜਦੋਂ ਵੀ ਸਮਾਜ ਵਿਚ ਕੋਈ ਨਵੀਂ ਚੀਜ਼ ਵਿਕਸਿਤ ਹੁੰਦੀ ਹੈ ਤਾਂ ਉਹ ਵੀ ਇਕ ਜਮਾਤ ਦੇ ਫਾਇਦੇ ਲਈ ਹੁੰਦੀ ਹੈ ਤੇ ਦੂਜੀ ਜਮਾਤ ਨੂੰ ਉਸ ਦਾ ਕੋਈ ਫਾਇਦਾ ਨਹੀਂ ਹੁੰਦਾ। ਇਸੇ ਤਰ੍ਹਾਂ ਭਾਰਤ ਵਿਚ ਰੋਬੋਟਸ ਦੀ ਸਥਿਤੀ ਬਾਰੇ ਹੈ। ਅਸੀਂ ਵਿਗਿਆਨ ਦੇ ਵਿਰੋਧੀ ਨਹੀਂ, ਪਰ ਜਮਾਤੀ ਸਮਾਜ ਵਿਚ ਅੱਜ ਦੇ ਸਾਮਰਾਜ, ਸਰਮਾਏਦਾਰੀ ਸਮਾਜ ਮੁਲਕ ਦੇ ਪੂੰਜੀਪਤੀਆਂ ਵੱਲੋਂ ਕਾਰਪੋਰੇਟਾਂ ਵੱਲੋਂ ਲੋਕਾਂ ਦੀ ਲੁੱਟ ਨੂੰ ਹੋਰ ਤੇਜ਼ ਕਰਨ ਲਈ ਆਪਣੇ ਮੁਨਾਫ਼ਿਆਂ ਦੀ ਹਵਸ ਹੋਰ ਵਧਾਉਣ ਲਈ ਰੋਬੋਟਸ ਨੂੰ ਵਰਤਿਆ ਜਾ ਰਿਹਾ ਹੈ, ਨਾ ਕਿ ਲੋਕਾਂ ਨੂੰ ਉਨ੍ਹਾਂ ਦੀ ਕਿਰਤ ਨੂੰ ਸੌਖਾ ਕਰਨ ਲਈ। ਲੋਕਾਂ ਤੋਂ ਕਿਸੇ ਨਵੀਂ ਤਕਨੀਕ ਨੂੰ ਦੂਰ ਰੱਖਣ ਲਈ ਸਿਰਫ਼ ਆਪਣੇ ਮੁਨਾਫ਼ਿਆਂ ਵਜੋਂ ਵਰਤਣ ਲਈ ਹੀ ਉਸ ਨਵੀਂ ਤਕਨੀਕ ਦੇ ਵਿਕਾਸ ’ਤੇ ਬੰਨ੍ਹ ਮਾਰਿਆ ਜਾਂਦਾ ਹੈ ਤੇ ਜਦੋਂ ਤੱਕ ਭਾਰਤ ਸਾਮਰਾਜੀ ਮੁਲਕਾਂ ਦਾ ਦਲਾਲ ਬਣ ਕੇ ਕੰਮ ਕਰਦਾ ਰਹੇਗਾ, ਉਦੋਂ ਤੱਕ ਭਾਰਤ ਵਿਚ ਕੁਝ ਵੀ ਵਿਕਸਤ ਹੋਣਾ ਸੰਭਵ ਨਹੀਂ, ਕਿਉਂਕਿ ਜੇ ਭਾਰਤ ਵਿਚ ਕੋਈ ਤਕਨੀਕ ਵਿਕਸਿਤ ਹੋ ਜਾਵੇ ਤਾਂ ਸਾਮਰਾਜੀ ਮੁਲਕਾਂ ਦੀ ਲੁੱਟ ਬੰਦ ਹੋ ਜਾਵੇਗੀ ਅਤੇ ਉਹ ਆਪਣਾ ਮਾਲ ਇੱਥੇ ਨਹੀਂ ਵੇਚ ਸਕਣਗੇ।
ਮੋਹਨ ਸਿੰਘ ਔਲਖ, ਪਿੰਡ ਔਲਖ (ਫ਼ਰੀਦਕੋਟ)

ਭਾਰਤ ਵਿਚ ਤੇਜ਼-ਤਰਾਰ ਰੋਬੋਟ ਬਣਨੇ ਜ਼ਰੂਰੀ
ਵਿਗਿਆਨ ਇਕ ਅਜਿਹਾ ਵਿਸ਼ਾ ਹੈ, ਜਿੱਥੇ ਇਕ ਖੋਜ ਹਰ ਵਾਰੀ ਦੂਜੀ ਖੋਜ ਨੂੰ ਜਨਮ ਦਿੰਦੀ ਹੈ। ਖੋਜ ਪੱਥਰ ਯੁੱਗ, ਲੋਹਾ ਯੁੱਗ ਤੋਂ ਹੁੰਦੀ ਹੋਈ ਰੋਬੋਟ ਤੱਕ ਪਹੁੰਚ ਗਈ ਹੈ। ਇਹ ਕੋਈ ਅੰਤ ਨਹੀਂ, ਸਗੋਂ ਨਵੀਂ ਸ਼ੁਰੂਆਤ ਹੈ। ਜਪਾਨ, ਇੰਗਲੈਂਡ ਤੇ ਹੋਰ ਦੇਸ਼ਾਂ ਨੇ ਇਸ ਦੀ ਸ਼ਰੂਆਤ ਕੀਤੀ। 2017 ਵਿਚ ਬਣੇ ਸੋਫੀਆ ਨਾਮੀਂ ਰੋਬੋਟ ਨੂੰ ਨਾਗਰਿਕਤਾ ਦੇ ਕੇ ਸਾਊਦੀ ਅਰਬ ਨੇ ਦੁਨੀਆਂ ਨੂੰ ਸੋਚਾਂ ਵਿਚ ਪਾ ਦਿੱਤਾ। ਖੋਜੀ ਦੁਨੀਆਂ ਦੀ ਦੌੜ ਵਿਚ ਬਣੇ ਰਹਿਣ ਲਈ ਭਾਰਤ ਵਿੱਚ ਤੇਜ਼-ਤਰਾਰ ਰੋਬੋਟ ਬਣ ਰਹੇ ਹਨ ਤੇ ਹੋਰ ਵੀ ਬਣਾਉਣੇ ਪੈਣਗੇ, ਕਿਉਂਕਿ ਤੇਜ਼ੀ ਨਾਲ ਤੇ ਘੱਟ ਲਾਗਤ ਨਾਲ ਉਤਪਾਦਨ ਲਈ ਸਾਨੂੰ ਇਨ੍ਹਾਂ ਦੀ ਬਹੁਤ ਜ਼ਰੂਰਤ ਪੈਣ ਵਾਲੀ ਹੈ। ਦੁਨੀਆਂ ਦੀ ਮੰਡੀ ਵਿਚ ਆਪਣੇ ਦੇਸ਼ ਦੇ ਬਣੇ ਸਾਮਾਨ ਨੂੰ ਵੇਚਣ ਲਈ ਸਾਨੂੰ ਘੱਟ ਲਾਗਤ ਨਾਲ ਸਾਮਾਨ ਤਿਆਰ ਕਰਨਾ ਪਵੇਗਾ, ਜੋ ਰੋਬੋਟਜ਼ ਨਾਲ ਹੀ ਸੰਭਵ ਹੈ। ਇਸ ਦੇ ਨੁਕਸਾਨ ਵੀ ਹਨ। ਭਾਰਤ ਵਰਗੇ ਵੱਧ ਆਬਾਦੀ ਵਾਲੇ ਦੇਸ਼ ਵਿਚ ਪਹਿਲਾਂ ਹੀ ਰੁਜ਼ਗਾਰ ਦੀ ਸਮੱਸਿਆ ਹੈ। ਜੇਕਰ ਫੈਕਟਰੀਆਂ ਵਿਚ ਵੀ ਕਾਮਿਆਂ ਦੀ ਜਗ੍ਹਾ ਇਨ੍ਹਾਂ ਰੋਬੋਟਜ਼ ਨੇ ਲੈ ਲਈ ਤਾਂ ਫਿਰ ਰੁਜ਼ਗਾਰ ਉੱਤੇ ਲੱਗੇ ਲੋਕ ਵੀ ਵਿਹਲੇ ਹੋ ਜਾਣਗੇ, ਜਿਸ ਨਾਲ ਲੋਕਾਂ ਦੀ ਆਰਥਿਕ ਹਾਲਤ ਹੋਰ ਵਿਗੜ ਜਾਵੇਗੀ।
ਗੁਰਪ੍ਰੀਤ ਸਿੰਘ ਚੀਮਾ, ਪਿੰਡ ਦੀਦਾਰਗੜ੍ਹ (ਸੰਗਰੂਰ)

ਰੋਬੋਟ ਤਕਨਾਲੋਜੀ ਦੇ ਦੋਵੇਂ ਪੱਖ
ਅਜੋਕਾ ਸਮਾਂ ਤਕਨਾਲੋਜੀ ਦਾ ਯੁੱਗ ਹੈ। ਇਹ ਤਕਨਾਲੋਜੀ ਹੀ ਹੈ ਕਿ ਇਨਸਾਨ ਚੰਨ ਤੱਕ ਪਹੁੰਚ ਗਿਆ ਹੈ। ਤਕਨੀਕ ਕੋਈ ਵੀ ਹੋਵੇ ਆਪਣੇ ਨਾਲ ਫਾਇਦੇ ਅਤੇ ਨੁਕਸਾਨ ਦੋਵੇਂ ਲੈ ਕੇ ਆਉਂਦੀ ਹੈ। ਭਾਰਤ ਵਿਚ ਰੋਬੋਟਸ ਤਕਨਾਲੋਜੀ ਦੇ ਰੁਝਾਨ ਨਾਲ ਜਿੱਥੇ ਵੱਖੋ-ਵੱਖਰੇ ਕੰਮਾਂ ਦੀ ਗਤੀ ਵਿਚ ਵਾਧਾ, ਆਸਾਨੀ ਤੇ ਸ਼ੁੱਧਤਾ ਵਧੇਗੀ, ਉੱਥੇ ਹੀ ਕੁਝ ਲੋਕਾਂ ਦੇ ਰੁਜ਼ਗਾਰ ਨੂੰ ਢਾਹ ਲੱਗ ਸਕਦੀ ਹੈ ਤੇ ਉਨ੍ਹਾਂ ਨੂੰ ਆਪਣੀ ਰੋਜ਼ੀ ਲਈ ਹੋਰ ਬਦਲ ਦੇਖਣੇ ਪੈਣਗੇ, ਪਰ ਰੋਬੋਟਸ ਨਾਲ ਜੁੜੀ ਇੰਡਸਟਰੀ ਵਿਚ ਰੁਜ਼ਗਾਰ ਦੇ ਮੌਕੇ ਵੀ ਵਧਣਗੇ।
ਗੋਬਿੰਦਰ ਸਿੰਘ ਢੀਂਡਸਾ, ਧੂਰੀ (ਸੰਗਰੂਰ)

ਰੋਬੋਟ ਵਿਕਸਿਤ ਦੇਸ਼ਾਂ ਲਈ ਹੀ ਠੀਕ
ਵਿਕਸਿਤ ਦੇਸ਼ਾਂ ਦੇ ਵਿਕਾਸ ਲਈ ਰੋਬੋਟਸ ਦਾ ਅਹਿਮ ਯੋਗਦਾਨ ਨਜ਼ਰ ਆ ਰਿਹਾ ਹੈ, ਪਰ ਸਾਡਾ ਦੇਸ਼ ਇਸ ਦੌੜ ਵਿਚ ਬਹੁਤ ਪਿੱਛੇ ਹੈ। ਰੋਬੋਟ ਪਹਿਲਾਂ ਹੀ ਬੇਰੁਜ਼ਗਾਰੀ ਨਾਲ ਜੂਝ ਰਹੇ ਭਾਰਤ ਵਿਚ ਰੁਜ਼ਗਾਰ ਖਤਮ ਕਰ ਦੇਣਗੇ। ਦੇਸ਼ ਦੇ ਨਾਗਰਿਕਾਂ ਨੂੰ ਪਹਿਲਾਂ ਹੀ ਮੋਬਾਈਲ ਤੇ ਕੈਲਕੁਲੇਟਰ ਨੇ ਆਲਸੀ ਕਰ ਦਿੱਤਾ ਹੈ ਤੇ ਰੋਬੋਟ ਤਕਨਾਲੋਜੀ ਨਾਲ ਲੋਕ ਹੋਰ ਆਲਸੀ ਹੋ ਜਾਣਗੇ।
ਗੁਰਵਿੰਦਰ ਸਿੱਧੂ, ਪਿੰਡ ਭਗਵਾਨਪੁਰਾ (ਬਠਿੰਡਾ)
(ਿੲਹ ਬਹਿਸ ਅਗਲੇ ਵੀਰਵਾਰ ਜਾਰੀ ਰਹੇਗੀ)


Comments Off on ਨੌਜਵਾਨ ਸੋਚ: ਭਾਰਤ ਵਿਚ ਰੋਬੋਟਸ ਦਾ ਭਵਿੱਖ ਤੇ ਫਾਿੲਦੇ-ਨੁਕਸਾਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.