ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਖ਼ਤਰੇ ਵਾਲੀਆਂ ਆਵਾਜ਼ਾਂ ਪ੍ਰਤੀ ਵੱਧ ਸੰਵੇਦਨਸ਼ੀਲ ਹੈ ਮਨੁੱਖੀ ਦਿਮਾਗ

Posted On December - 19 - 2018

ਵਿਗਿਆਨੀਆਂ ਨੇ ਖ਼ੁਲਾਸਾ ਕੀਤਾ ਹੈ ਕਿ ਮਨੁੱਖੀ ਦਿਮਾਗ ਸਾਧਾਰਨ ਤੇ ਖੁਸ਼ੀ ਵਾਲੀਆਂ ਆਵਾਜ਼ਾਂ ਦੇ ਮੁਕਾਬਲੇ ਖ਼ਤਰੇ ਵਾਲੀਆਂ ਆਵਾਜ਼ਾਂ ਉੱਤੇ ਜਲਦੀ ਧਿਆਨ ਦਿੰਦਾ ਹੈ। ‘ਸੋਸ਼ਲ ਕੌਗਨਿਟਿਵ ਐਂਡ ਨਿਊਰੋਸਾਇੰਸ’ ਜਰਨਲ ’ਚ ਛਪੇ ਅਧਿਐਨ ਦੇ ਵੇਰਵਿਆਂ ਅਨੁਸਾਰ ਵਿਗਿਆਨੀਆਂ ਦਾ ਕਹਿਣਾ ਹੈ ਕਿ ਮਨੁੱਖੀ ਦਿਮਾਗ ਚਿਤਾਵਨੀ ਭਰੀਆਂ ਆਵਾਜ਼ਾਂ ’ਤੇ ਵੱਧ ਕੇਂਦਰਿਤ ਹੁੰਦਾ ਹੈ ਤਾਂ ਜੋ ਸੰਭਾਵੀ ਖ਼ਤਰੇ ਦਾ ਸਪਸ਼ਟ ਰੂਪ ਵਿਚ ਪਤਾ ਲਾਉਣ ਦੇ ਸਮਰੱਥ ਹੋ ਸਕੇ।
ਸਵਿਟਜ਼ਰਲੈਂਡ ਦੀ ਜਨੇਵਾ ਯੂਨੀਵਰਸਿਟੀ (ਯੂਐੱਨਆਈਜੀਈ) ਦੇ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਜਦੋਂ ਅਸੀਂ ਖ਼ਤਰਾ ਮਹਿਸੂਸ ਕਰਦੇ ਹਾਂ ਤਾਂ ਸਾਡਾ ਦਿਮਾਗ ਆਪਣੇ ਸਰੋਤਾਂ ਦਾ ਲਾਭ ਉਠਾਉਂਦਾ ਹੈ। ਦੇਖਣ ਤੇ ਸੁਣਨ ਸ਼ਕਤੀ ਮੁਸ਼ਕਲ ਹਾਲਾਤ ਦਾ ਪਤਾ ਲਾਉਣ ’ਚ ਦਿਮਾਗ ਦੀ ਮਦਦ ਕਰਦੀ ਹੈ। ਭਾਵੇਂ ਦੇਖਣ ਸ਼ਕਤੀ ਮਹੱਤਵਪੂਰਨ ਹੈ, ਪਰ ਇਹ ਸੁਣਨ ਸ਼ਕਤੀ ਦੇ ਮੁਕਾਬਲੇ ਆਸ-ਪਾਸ ਦੀ ਥਾਂ ਦੀ 360 ਡਿਗਰੀ ਕਵਰੇਜ ਕਰਨ ਦੀ ਇਜਾਜ਼ਤ ਨਹੀਂ ਦਿੰਦੀ। ਯੂਐੱਨਆਈਜੀਈ ਦੇ ਖੋਜਕਰਤਾ ਨਿਕੋਲਸ ਬੂਰਾ ਅਨੁਸਾਰ ‘‘ਇਹੀ ਕਾਰਨ ਹੈ ਕਿ ਸਾਡੀ ਦਿਲਚਸਪੀ ਇਸ ਗੱਲ ’ਚ ਹੈ ਕਿ ਸਾਡਾ ਧਿਆਨ ਆਸ-ਪਾਸ ਦੀਆਂ ਆਵਾਜ਼ਾਂ ’ਚ ਵੱਖ ਵੱਖ ਉਤਰਾਅ-ਚੜ੍ਹਾਅ ’ਤੇ ਕਿੰਨੀ ਤੇਜ਼ੀ ਨਾਲ ਜਾਂਦਾ ਹੈ ਅਤੇ ਸਾਡਾ ਦਿਮਾਗ ਸੰੰਭਾਵੀ ਖ਼ਤਰਨਾਕ ਹਾਲਾਤ ਨਾਲ ਕਿਵੇਂ ਨਜਿੱਠਦਾ ਹੈ।’’
ਪਲਾਂ ’ਚ ਖ਼ਤਰੇ ਬਾਰੇ ਮਨੁੱਖੀ ਦਿਮਾਗ ਦੀ ਪ੍ਰਕਿਰਿਆ ਦੀ ਜਾਂਚ ਕਰਨ ਲਈ ਖੋਜਕਰਤਾਵਾਂ ਨੇ 22 ਮਨੁੱਖੀ ਆਵਾਜ਼ਾਂ ਦੀ ਲਘੂ ਧਵਨੀਆਂ (600 ਮਿਲੀਸੈਕਿੰਡ) ਦਾ ਅਧਿਐਨ ਕੀਤਾ ਹੈ, ਜਿਨ੍ਹਾਂ ’ਚ ਕੁਝ ਵਿਅਕਤੀ ਖੁਸ਼ੀ ਕਰਦੇ ਸਨ ਤੇ ਕੁਝ ਗੁੱਸਾ ਜ਼ਾਹਿਰ ਕਰਦੇ ਸਨ। ਲਾਊਡ-ਸਪੀਕਰਾਂ ਦੀ ਮਦਦ ਨਾਲ ਇਨ੍ਹਾਂ ਆਵਾਜ਼ਾਂ ਨੂੰ 35 ਵਿਅਕਤੀਆਂ ਨੂੰ ਸੁਣਾਇਆ ਗਿਆ, ਜਿਸ ਦੌਰਾਨ ਇਲੈਕਟ੍ਰੋ ਐਨਸੇਫ਼ਲ ਗ੍ਰਾਮ (ਈਈਜੀ) ਮਨੁੱਖੀ ਦਿਮਾਗ ਵਿਚ ਇਲੈਕਟ੍ਰੀਕਲ ਗਤੀਵਿਧੀ ਮਿਲੀਸੈਕਿੰਡ ਤੋਂ ਘੱਟ ਦਰਜ ਕੀਤੀ ਗਈ। ਇਸ ਦੌਰਾਨ ਹਰ ਵਿਅਕਤੀ ਨੂੰ ਦੋ-ਦੋ ਆਵਾਜ਼ਾਂ ਸੁਣਾਈਆਂ ਗਈਆਂ ਸਨ, ਜਿਨ੍ਹਾਂ ’ਚ ਦੋ ਸਾਧਾਰਨ ਆਵਾਜ਼ਾਂ ਜਾਂ ਇਕ ਸਾਧਾਰਨ ਤੇ ਇਕ ਚਿਤਾਵਨੀ ਵਾਲੀ ਜਾਂ ਇਕ ਸਾਧਾਰਨ ਤੇ ਇਕ ਖੁਸ਼ੀ ਵਾਲੀ ਆਵਾਜ਼ ਸ਼ਾਮਲ ਸੀ। ਯੂਨੀਵਰਸਿਟੀ ਦੇ ਖੋਜਕਰਤਾ ਲੀਓਨਾਰਵੋ ਦਾ ਕਹਿਣਾ ਹੈ ਕਿ ਜਦੋਂ ਲੋਕਾਂ ਨੇ ਖੁਸ਼ੀ ਜਾਂ ਚਿਤਾਵਨੀ ਭਰੀ ਆਵਾਜ਼ ਸੁਣੀ ਤਾਂ ਉਨ੍ਹਾਂ ਛੇਤੀ ਤੋਂ ਛੇਤੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਦਾ ਕਹਿਣਾ ਹੈ ਕਿ ਗੁੱਸੇ ’ਚ ਸੰਭਾਵੀ ਖ਼ਤਰੇ ਦਾ ਸੰਕੇਤ ਹੋ ਸਕਦਾ ਹੈ। ਇਹੀ ਕਾਰਨ ਹੈ ਕਿ ਮਨੁੱਖੀ ਦਿਮਾਗ ਲੰਮੇ ਸਮੇਂ ਤੱਕ ਇਸ ਤਰ੍ਹਾਂ ਦੀ ਉਤੇਜਨਾ ਦਾ ਵਿਸ਼ਲੇਸ਼ਣ ਕਰਦਾ ਹੈ।
ਵਿਗਿਆਨੀਆਂ ਦਾ ਕਹਿਣਾ ਹੈ ਕਿ ਅਧਿਐਨ ’ਚ ਪਹਿਲੀ ਵਾਰ ਸਾਹਮਣੇ ਆਇਆ ਕਿ ਕੁਝ ਸੌ ਮਿਲੀਸੈਕਿੰਡ ’ਚ ਮਨੁੱਖੀ ਦਿਮਾਗ ਗੁੱਸੇ ਵਾਲੀਆਂ ਆਵਾਜ਼ਾਂ ਪ੍ਰਤੀ ਸੰਵੇਦਨਸ਼ੀਲ ਹੋਇਆ। ਉਨ੍ਹਾਂ ਦਾ ਕਹਿਣਾ ਹੈ ਕਿ ਮੁਸ਼ਕਲ ਹਾਲਾਤ ’ਚ ਸੰਭਾਵੀ ਖ਼ਤਰੇ ਦਾ ਫੌਰੀ ਪਤਾ ਲਾਉਣਾ ਬਹੁਤ ਜ਼ਰੂਰੀ ਹੈ, ਕਿਉਂਕਿ ਸੰਕਟ ਸਮੇਂ ਇਹ ਮਹੱਤਵਪੂਰਨ ਹੈ ਅਤੇ ਸਾਡੇ ਦਿਮਾਗ ਲਈ ਕਾਫੀ ਫਾਇੰਦੇਮੰਦ ਵੀ ਹੈ। -ਪੀਟੀਆਈ


Comments Off on ਖ਼ਤਰੇ ਵਾਲੀਆਂ ਆਵਾਜ਼ਾਂ ਪ੍ਰਤੀ ਵੱਧ ਸੰਵੇਦਨਸ਼ੀਲ ਹੈ ਮਨੁੱਖੀ ਦਿਮਾਗ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.