ਅਦਬ ਦਾ ਨੋਬੇਲ ਪੁਰਸਕਾਰ ਤੇ ਵਿਵਾਦ !    ਦੇਸ਼ ਭਗਤ ਯਾਦਗਾਰ ਹਾਲ ਦੀ ਸਿਰਜਣਾ ਦਾ ਇਤਿਹਾਸ !    ਮਹਾਨ ਵਿਗਿਆਨੀ ਸੀ.ਵੀ. ਰਮਨ !    ਤਿਲ੍ਹਕਣ ਅਤੇ ਫਿਸਲਣ !    ਲਾਹੌਰ-ਫ਼ਿਰੋਜ਼ਪੁਰ ਰੋਡ ਬਣਾਉਣ ਵਾਲਾ ਫ਼ੌਜੀ ਅਫ਼ਸਰ !    ਮਜ਼ਬੂਤ ਰੱਖਿਆ ਦੀਵਾਰ ਵਾਲਾ ਕੁੰਭਲਗੜ੍ਹ ਕਿਲ੍ਹਾ !    ਵਿਆਹ ਦੀ ਪਹਿਲੀ ਵਰ੍ਹੇਗੰਢ !    ਸੰਵਿਧਾਨ ’ਤੇ ਹਮਲੇ ਦਾ ਵਿਰੋਧ ਲਾਜ਼ਮੀ: ਸਿਧਾਰਥ ਵਰਦਰਾਜਨ !    ਆ ਆਪਾਂ ਘਰ ਬਣਾਈਏ !    ਵਿਗਿਆਨ ਗਲਪ ਦੀ ਦਸਤਾਵੇਜ਼ੀ ਲਿਖਤ !    

ਐਨਡੀਏ ਵਿਚ ਦਾਖ਼ਲਾ ਲੈ ਕੇ ਭਵਿੱਖ ਰੌਸ਼ਨ ਕਰਨ ਦਾ ਮੌਕਾ

Posted On December - 12 - 2018

ਪੰਜਾਬ ਦੇ ਨੌਜਵਾਨ ਭਾਰਤੀ ਸੈਨਾ ਵਿਚ ਵੱਖ ਵੱਖ ਅਹੁਦਿਆਂ ’ਤੇ ਰਹਿ ਕੇ ਜਿੱਥੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦੇ ਹਨ, ਉਥੇ ਮਾਤਭੂਮੀ ਲਈ ਕੁਰਬਾਨੀਆਂ ਦੇਣ ਤੋਂ ਵੀ ਪਿੱਛੇ ਨਹੀਂ ਹਨ, ਪਰ ਪਿਛਲੇ ਕੁਝ ਸਮੇਂ ਤੋਂ ਫ਼ੌਜ ਵਿਚ ਪੰਜਾਬੀ ਅਫ਼ਸਰਾਂ ਦੀ ਗਿਣਤੀ ਦਾ ਗ੍ਰਾਫ ਹੇਠਾਂ ਆ ਗਿਆ ਸੀ, ਜਿਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ 2011 ਵਿਚ ਮੁਹਾਲੀ ਵਿਚ ਮੁੰਡਿਆਂ ਲਈ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਜ਼ ਪ੍ਰੈਪਰੇਟਰੀ, ਇੰਸਟੀਚਿਊਟ ਬਣਾਉਣ ਦਾ ਫ਼ੈਸਲਾ ਲਿਆ। ਮੁਹਾਲੀ ਦੇ ਸੈਕਟਰ 77 ਵਿਚ ਸਾਢੇ ਅੱਠ ਏਕੜ ਦੇ ਰਕਬੇ ਵਿਚ ਫੈਲੇ ਇਸ ਇੰਸਟੀਚਿਊਟ ਵਿਚ ਨੌਜਵਾਨਾਂ ਨੂੰ ਗਿਆਰਵੀਂ ਤੇ ਬਾਰ੍ਹਵੀਂ ਦੀ ਪੜ੍ਹਾਈ ਦੇ ਨਾਲ ਨਾਲ ਹਥਿਆਰਬੰਦ ਫ਼ੌਜ ਦੀ ਸਿਖਲਾਈ ਅਤੇ ਅਫ਼ਸਰਾਂ ਦੇ ਪੱਧਰ ਦੀ ਸ਼ਖ਼ਸੀਅਤ ਉਸਾਰੀ ਦੀ ਸਿਖਲਾਈ ਦੇ ਕੇ ਐਨਡੀਏ ਲਈ ਤਿਆਰ ਕੀਤਾ ਜਾਂਦਾ ਹੈ। ਜੂਨ 2013 ਤੋਂ ਜੂਨ 2017 ਤੱਕ 83 ਕੈਡਿਟਸ, ਐਨਡੀਏ/ਨੇਵਲ ਅਕੈਡਮੀ/ਆਈਐਮਏ ਜੁਆਇਨ ਕਰ ਚੁੱਕੇ ਹਨ। ਸੈਸ਼ਨ 2016-17 ਦੇ ਬੈਚ ਵਿਚ ਇਕ ਵਿਦਿਆਰਥੀ ਨੇ ਐਨਡੀਏ ਦਾਖ਼ਲਾ ਪ੍ਰੀਖਿਆ ਵਿਚ ਦੇਸ਼ ਭਰ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਸੀ। ਇਸ ਸੰਸਥਾ ਦੀ ਬਿਹਤਰ ਕਾਰਗੁਜ਼ਾਰੀ ਕਰ ਕੇ 2015 ਵਿਚ ਲੜਕੀਆਂ ਲਈ ਵੀ ਇਹ ਪਹਿਲ ਕੀਤੀ ਗਈ ਅਤੇ ਮੁਹਾਲੀ ਦੇ ਸੈਕਟਰ 66 ਵਿਚ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਬਣਾ ਦਿੱਤਾ ਗਿਆ। ਇਸ ਸੰਸਥਾ ਦੀ ਸ਼ੁਰੂਆਤ ਨਾਲ ਪੰਜਾਬ, ਵਿਸ਼ਵ ਭਰ ਵਿਚ ਪਹਿਲਾ ਸੂਬਾ ਬਣ ਗਿਆ, ਜਿਸ ਨੇ ਮਹਿਲਾ ਕੈਡਿਟਾਂ ਨੂੰ ਤਿਆਰ ਕਰਨ ਲਈ ਵੱਖਰੀ ਸੰਸਥਾ ਬਣਾਈ।

ਮਨਿੰਦਰ ਕੌਰ ਫਰੀਦਕੋਟ

ਇੱਥੇ ਦਾਖ਼ਲੇ ਲਈ ਯੋਗਤਾ ਬਾਰ੍ਹਵੀਂ ਪਾਸ ਹੈ ਤੇ ਤਿੰਨ ਸਾਲ ਦੀ ਗ੍ਰੈਜੂਏਸ਼ਨ ਡਿਗਰੀ ਦੇ ਨਾਲ ਨਾਲ ਨਰਸਿੰਗ ਤੋਂ ਲੈ ਕੇ ਇੰਜਨੀਅਰਿੰਗ, ਏਅਰ ਡਿਫੈਂਸ, ਗਰਾਊਂਡ ਡਿਊਟੀ, ਲਾਜਿਸਟਿਕਸ ਵਰਗੇ ਕਈ ਹੋਰ ਖੇਤਰਾਂ ਵਿਚ ਜਾਣ ਦੇ ਯੋਗ ਬਣਾਇਆ ਜਾਂਦਾ ਹੈ। ਇਹ ਸੰਸਥਾ ਲੜਕੀਆਂ ਨੂੰ ਰੱਖਿਆ ਸੇਵਾਵਾਂ ਦੇ ਖੇਤਰ ਵਿਚ ਵੱਧ ਤੋਂ ਵੱਧ ਨੌਕਰੀਆਂ ਹਾਸਲ ਕਰਨ ਦੇ ਮੌਕੇ ਵੀ ਦਿੰਦੀ ਹੈ। ਇਨ੍ਹਾਂ ਦੋਵੇਂ ਸੰਸਥਾਵਾਂ ਵਿਚ ਕੈਡਿਟਸ ਦੇ ਰਹਿਣ-ਸਹਿਣ, ਖਾਣ-ਪੀਣ, ਵਰਦੀਆਂ ਤੇ ਸਿਖਲਾਈ ਦਾ ਖ਼ਰਚਾ (1.5 ਲੱਖ ਰੁਪਏ ਪ੍ਰਤੀ ਵਿਦਿਆਰਥੀ ਪ੍ਰਤੀ ਸਾਲ) ਬਿਲਕੁਲ ਮੁਫ਼ਤ ਹੈ, ਜੋ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ।
ਂ ਆਰਮਡ ਫੋਰਸਿਜ਼ ਪ੍ਰਿਪਰੇਟਰੀ ਸੰਸਥਾਵਾਂ ਦੀ ਖ਼ਾਸੀਅਤ: ਇਨ੍ਹਾਂ ਸੰਸਥਾਵਾਂ ਵਿਚ ਤਿੰਨ ਤਰ੍ਹਾਂ ਦੀ ਸਿਖਲਾਈ ਦਿੱਤੀ ਜਾਂਦੀ ਹੈ-ਅਕਾਦਮਿਕ, ਆਊਟਡੋਰ ਟ੍ਰੇਨਿੰਗ ਤੇ ਲੀਡਰਸ਼ਿਪ ਗੁਣਾਂ ਦਾ ਵਿਕਾਸ। ਇਹ ਕਰੀਅਰ ਇਕ ਕਿੱਤੇ ਨਾਲੋਂ ਵਧ ਕੇ ਜ਼ਿੰਦਗੀ ਜਿਊਣ ਦੀ ਜੁਗਤ ਹੈ। ਮਾਈ ਭਾਗੋ ਇੰਸਟੀਚਿਊਟ ਵਿਚ ਲੜਕੀਆਂ ਦੀ ਟ੍ਰੇਨਿੰਗ ਤਹਿਤ ਐਮ.ਸੀ.ਐਮ.ਡੀ.ਏ.ਵੀ. ਕਾਲਜ, ਚੰਡੀਗੜ੍ਹ ਤੋਂ 3 ਸਾਲ ਦੀ ਗ੍ਰੈਜੂਏਸ਼ਨ ਡਿਗਰੀ, ਸਰੀਰਕ ਫਿੱਟਨੈੱਸ, ਸ਼ਖ਼ਸੀਅਤ ਵਿਕਾਸ, ਐਨ.ਸੀ.ਸੀ. ਤੇ ਸੈਨਾ-ਭਰਤੀ ਲਈ ਸਟਾਫ ਸਿਲੈਕਸ਼ਨ ਬੋਰਡ ਵੱਲੋਂ ਇੰਟਰਵਿਊ ਦੀ ਤਿਆਰੀ ਸ਼ਾਮਲ ਹਨ। ਰਿਹਾਇਸ਼ੀ ਸਹੂਲਤਾਂ ਹੋਣ ਕਾਰਨ ਇੱਥੇ ਡੇਅ-ਸਕਾਲਰਾਂ ਲਈ ਕੋਈ ਪ੍ਰਬੰਧ ਨਹੀਂ ਹੈ।
ਂ ਮਹਾਰਾਜਾ ਰਣਜੀਤ ਸਿੰਘ ਇੰਸਟੀਚਿਊਟ ਵਿਚ ਦਾਖ਼ਲੇ ਲਈ ਯੋਗਤਾ: ਦਸਵੀਂ ਵਿਚ ਪੜ੍ਹ ਰਹੇ ਪੰਜਾਬ ਦੇ ਵਸਨੀਕ ਲੜਕੇ ਹੀ ਦਾਖ਼ਲੇ ਦੇ ਯੋਗ ਹਨ, ਜਿਨ੍ਹਾਂ ਦੀ ਜਨਮ ਮਿਤੀ 2 ਜੁਲਾਈ 2002 ਤੋਂ ਪਹਿਲਾਂ ਦੀ ਨਾ ਹੋਵੇ। ਮੈਡੀਕਲ-ਫਿੱਟਨੈਸ (ਐਨਡੀਏ ਵੱਲੋਂ ਜਾਰੀ ਸੂਚੀ ਅਨੁਸਾਰ) ਨਿਰਧਾਰਿਤ ਮਾਪਦੰਡਾਂ ਅਨੁਸਾਰ ਹੋਣੀ ਚਾਹੀਦੀ ਹੈ। ਇਸ ਬਾਰੇ ਨਵੰਬਰ ਮਹੀਨੇ (ਇਸ ਸਾਲ 26 ਨਵੰਬਰ, 2018 ਨੂੰ ਇਸ਼ਤਿਹਾਰ ਪ੍ਰਕਾਸ਼ਿਤ ਹੋਇਆ ਸੀ) ਵਿਚ ਅਖ਼ਬਾਰਾਂ ਵਿਚ ਇਸ਼ਤਿਹਾਰ ਦਿੱਤੇ ਜਾਂਦੇ ਹਨ। ਇਸ ਲਈ 4 ਦਸੰਬਰ 2018 ਤੋਂ 4 ਜਨਵਰੀ 2019 ਤੱਕ ਵੈਬਸਾਈਟ: http://recruitment-portal.in ’ਤੇ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ। ਇਸ ਪ੍ਰੀਖਿਆ 20 ਜਨਵਰੀ ਨੂੰ ਲਈ ਜਾਵੇਗੀ। ਇਸ ਪ੍ਰੀਖਿਆ ਵਿਚ ਹਰ ਸਾਲ 2 ਤੋਂ 3 ਹਜ਼ਾਰ ਦੇ ਕਰੀਬ ਵਿਦਿਆਰਥੀ ਬੈਠਦੇ ਹਨ ਤੇ ਮੈਰਿਟ ਸੂਚੀ ਦੇ ਪਹਿਲੇ 150 ਵਿਦਿਆਰਥੀਆਂ ਨੂੰ ਛਾਂਟ ਕੇ ਫਰਵਰੀ/ਮਾਰਚ ਵਿਚ ਇੰਟਰਵਿਊ ਲਈ ਸੱਦਿਆ ਜਾਂਦਾ ਹੈ। ਅੰਤਿਮ ਸੂਚੀ ਵਿਚ ਸ਼ੁਮਾਰ ਸਿਰਫ਼ 48 ਵਿਦਿਆਰਥੀ ਹੀ ਹਰ ਸਾਲ ਦਾਖ਼ਲੇ ਲਈ ਯੋਗ ਬਣਦੇ ਹਨ। ਦਾਖ਼ਲਾ ਪ੍ਰੀਖਿਆ 2 ਵਿਸ਼ਿਆਂ ਵਿਚ ਲਈ ਜਾਂਦੀ ਹੈ-ਅੰਗਰੇਜ਼ੀ ਅਤੇ ਗਣਿਤ। ਦਾਖ਼ਲਾ ਪ੍ਰੀਖਿਆ ਦਸਵੀਂ ਦੇ ਸਿਲੇਬਸ ਵਿਚੋਂ ਹੀ ਲਈ ਜਾਂਦੀ ਹੈ। ਪੀ.ਐਸ.ਈ.ਬੀ./ ਸੀ.ਬੀ.ਐਸ.ਈ./ ਜਾਂ ਆਈ.ਸੀ.ਐਸ.ਸੀ, ਕਿਸੇ ਵੀ ਬੋਰਡ ਤੋਂ ਦਸਵੀਂ ਕਰ ਰਹੇ ਵਿਦਿਆਰਥੀ ਅਪਲਾਈ ਕਰਨ ਦੇ ਯੋਗ ਹਨ। ਪ੍ਰਸ਼ਨ ਪੱਤਰ ਆਬਜੈਕਟਿਵ ਕਿਸਮ ਦਾ ਹੈ। ਆਮ ਕਰਕੇ ਦਾਖ਼ਲਾ ਪ੍ਰੀਖਿਆ ਲਈ ਕੇਂਦਰ ਮੁਹਾਲੀ, ਬਠਿੰਡਾ ਤੇ ਜਲੰਧਰ ਵਿਚ ਬਣਾਏ ਜਾਂਦੇ ਹਨ। ਦਾਖ਼ਲਾ ਪ੍ਰੀਖਿਆ ਦਾ ਨਤੀਜਾ ਫਰਵਰੀ ਦੇ ਪਹਿਲੇ ਹਫ਼ਤੇ ਵੈੱਬਸਾਈਟ ’ਤੇ ਵੇਖਿਆ ਜਾ ਸਕਦਾ ਹੈ।
ਮੈਰਿਟ ਸੂਚੀ ਵਿਚ ਆਉਣ ਵਾਲਿਆਂ ਨੂੰ ਇੰਟਰਵਿਊ ਲਈ ਫਰਵਰੀ/ਮਾਰਚ ਵਿਚ ਸੱਦਿਆ ਜਾਂਦਾ ਹੈ, ਜਿਸ ਵਿਚ ਬੌਧਿਕ ਤੇ ਐਪਟੀਚਿਊਡ ਟੈਸਟ ਲਏ ਜਾਂਦੇ ਹਨ। ਇਸ ਮਗਰੋਂ ਗਰੁੱਪ ਡਿਸਕਸ਼ਨ ਹੁੰਦੀ ਹੈ। ਇਸ ਸਬੰਧੀ ਪੱਤਰ ਵਿਹਾਰ ਲਈ ਪਤਾ ਡਾਇਰੈਕਟਰ, ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਜ਼ ਪ੍ਰੈਪਰੇਟਰੀ ਇੰਸਟੀਚਿਊਟ, ਸੈਕਟਰ 77, ਐਸ.ਏ.ਐਸ. ਨਗਰ (ਮੁਹਾਲੀ)- 140308 ਹੈ। ਵਧੇਰੇ ਜਾਣਕਾਰੀ ਵੈੱਬਸਾਈਟ www.afpipunjab.org ਤੋਂ ਲਈ ਜਾ ਸਕਦੀ ਹੈ। ਇਸ ਤੋਂ ਇਲਾਵਾ 9041006305 ਤੇ 0160-2258705 ਫੋਨ ਨੰਬਰ ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਸੰਪਰਕ: maninderkaurcareers@ gmail.com


Comments Off on ਐਨਡੀਏ ਵਿਚ ਦਾਖ਼ਲਾ ਲੈ ਕੇ ਭਵਿੱਖ ਰੌਸ਼ਨ ਕਰਨ ਦਾ ਮੌਕਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.