ਨਾਭਾ ਜੇਲ੍ਹ ’ਚ ਬੇਅਦਬੀ ਖ਼ਿਲਾਫ਼ ਬੰਦੀ ਸਿੰਘਾਂ ਵੱਲੋਂ ਭੁੱਖ ਹੜਤਾਲ !    ਜਾਨ੍ਹਵੀ ਕਪੂਰ ਨੇ ਆਪਣੀ ਮਾਂ ਨੂੰ ਯਾਦ ਕੀਤਾ !    ਇਕ ਹਫ਼ਤੇ ਲਈ ਦੋ ਦਰਜਨ ਰੇਲ ਗੱਡੀਆਂ ਦੇ ਰੂਟ ਰੱਦ !    ਸਿਨਹਾ ਨੇ ਅਲਵੀ ਦੇ ਫ਼ਿਕਰਾਂ ਦੇ ‘ਸਮਰਥਨ’ ਤੋਂ ਕੀਤਾ ਇਨਕਾਰ !    ਜਲ ਸੈਨਾ ਦਾ ਮਿੱਗ ਹਾਦਸਾਗ੍ਰਸਤ !    ਸਰਕਾਰ ਦੀ ਅਣਦੇਖੀ ਕਾਰਨ ਕਈ ਕਾਲਜਾਂ ਦੇ ਬੰਦ ਹੋਣ ਦੀ ਤਿਆਰੀ !    ਸਰਕਾਰੀ ਵਾਅਦੇ: ਅੱਗੇ-ਅੱਗੇ ਸਰਕਾਰ, ਪਿੱਛੇ-ਪਿੱਛੇ ਬੇਰੁਜ਼ਗਾਰ !    ਮਾੜੀ ਆਰਥਿਕਤਾ ਕਾਰਨ ਸਰਕਾਰ ਦੇ ਵਾਅਦਿਆਂ ਨੂੰ ਨਹੀਂ ਪਿਆ ਬੂਰ !    ਦੁੱਨੇਕੇ ਵਿੱਚ ਪਰਵਾਸੀ ਮਜ਼ਦੂਰ ਜਿਉਂਦਾ ਸੜਿਆ !    ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅੱਜ ਤੋਂ !    

ਇਮਰਾਨ ਖਾਨ ਅਤੇ ਕਰਤਾਰਪੁਰ ਲਾਂਘੇ ਦੀ ਦਾਸਤਾਨ

Posted On December - 12 - 2018

ਜੀ. ਪਾਰਥਾਸਾਰਥੀ*
ਭਾਰਤੀ ਸਿੱਖ ਸ਼ਰਧਾਲੂਆਂ ਲਈ ਗੁਰਦੁਆਰਾ ਕਰਤਾਰਪੁਰ ਸਾਹਿਬ ਖੋਲ੍ਹਣ ਦੇ ਪਾਕਿਸਤਾਨ ਦੇ ਅਚਾਨਕ ਫੈਸਲੇ ਨੇ ਭਾਰਤ ਵਿਚ ਕਈ ਸ਼ੱਕ-ਸ਼ੁਬ੍ਹੇ ਪੈਦਾ ਕਰ ਦਿੱਤੇ ਹਨ। ਪਾਕਿਸਤਾਨ ਨੇ ਪਹਿਲਾਂ ਕਈ ਗੁਰਧਾਮ ਜਿਵੇਂ ਗੁਰਦੁਆਰਾ ਨਨਕਾਣਾ ਸਾਹਿਬ, ਡੇਰਾ ਸਾਹਿਬ ਗੁਰਦੁਆਰਾ (ਲਾਹੌਰ) ਆਦਿ ਸ਼ਰਧਾਲੂਆਂ ਲਈ ਦੁਪਾਸੀ ਸਮਝੌਤੇ ਤਹਿਤ ਖੋਲ੍ਹੇ ਸਨ। ਗੁਰਦੁਆਰਾ ਕਰਤਾਰਪੁਰ ਸਾਹਿਬ ਜਿਹੜਾ ਭਾਰਤ-ਪਾਕਿਸਤਾਨ ਸਰਹੱਦ ‘ਤੇ ਡੇਰਾ ਬਾਬਾ ਨਾਨਕ ਦੇ ਸਾਹਮਣੇ ਪਾਕਿਸਤਾਨ ਵਾਲੇ ਪਾਸੇ ਬਹੁਤ ਨਜ਼ਦੀਕ ਪੈਂਦਾ ਹੈ, ਵਾਲਾ ਲਾਂਘਾ ਖੋਲ੍ਹਣ ਬਾਰੇ ਜਾਣਕਾਰੀ ਪਾਕਿਸਤਾਨ ਦੀ ਫੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਸਾਂਝੀ ਕੀਤੀ ਸੀ ਜਦੋਂ ਉਹ ਇਮਰਾਨ ਖਾਨ ਦੇ ਪ੍ਰਧਾਨ ਮੰਤਰੀ ਵਜੋਂ ਹਲਫ਼ਦਾਰੀ ਸਮਾਗਮ ਵਿਚ ਸ਼ਾਮਿਲ ਹੋਏ ਸਨ। ਦਿਲਚਸਪ ਗੱਲ ਇਹ ਹੈ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਸਵਾਲਾ ਲਾਂਘਾ ਖੋਲ੍ਹਣ ਬਾਰੇ ਭਾਰਤੀ ਆਗੂ, ਸਮੇਤ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ, ਵਾਰ ਵਾਰ ਅਪੀਲਾਂ ਕਰਦੇ ਰਹੇ ਹਨ ਅਤੇ ਪਾਕਿਸਤਾਨ ਇਹ ਅਪੀਲਾਂ ਹਰ ਵਾਰ ਨਜ਼ਰਅੰਦਾਜ਼ ਕਰਦਾ ਰਿਹਾ ਹੈ। ਜਨਰਲ ਬਾਜਵਾ ਦੀ ਅਚਾਨਕ ਦਿਲਚਸਪੀ ਬਹੁਤ ਦੇਰ ਬਾਅਦ ਪ੍ਰਗਟ ਹੋਈ ਹੈ।
ਪਾਕਿਸਤਾਨੀ ਫੌਜ ਦੇ ਮੁਖੀ ਦੀ ਇਸ ਅਸਾਧਾਰਨ ਕਾਰਵਾਈ ਨੂੰ ਭਾਰਤ ਸਰਕਾਰ ਨੇ ਬਹੁਤ ਗੰਭੀਰਤਾ ਨਾਲ ਘੋਖਿਆ ਕਿਉਂਕਿ ਪਾਕਿਸਤਾਨ ਅੰਦਰਲੇ ਬਹੁਤੇ ਗੁਰਦੁਆਰੇ ਫੌਜ ਨੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਕੰਟਰੋਲ ਕੀਤੇ ਹੋਏ ਹਨ। ਇਸ ਕਮੇਟੀ ਦਾ ਪਹਿਲਾ ਮੁਖੀ ਆਈਐੱਸਆਈ ਦੇ ਸਾਬਕਾ ਮੁਖੀ ਲੈਫਟੀਨੈਂਟ ਜਨਰਲ ਜਾਵੇਦ ਨਾਸਿਰ ਨੂੰ ਬਣਾਇਆ ਗਿਆ ਸੀ ਜਿਹੜਾ 1993 ਵਿਚ ਮੁੰਬਈ ਹੋਏ ਬੰਬ ਧਮਾਕਿਆਂ ਦਾ ਵਿਉਂਤਕਾਰ ਸੀ। ਭਾਰਤ ਤੋਂ ਪਾਕਿਸਤਾਨ ਗਏ ਸਿੱਖ ਸ਼ਰਧਾਲੂਆਂ ਦੇ ਜਥਿਆਂ ਦੌਰਾਨ ‘ਖਾਲਿਸਤਾਨੀ’ ਝੰਡੇ ਲਹਿਰਾਏ ਜਾਂਦੇ ਰਹੇ ਹਨ। ਅਮਰੀਕਾ, ਕੈਨੇਡਾ, ਬਰਤਾਨੀਆ ਵਰਗੇ ਮੁਲਕਾਂ ਤੋਂ ਵਿਸ਼ੇਸ਼ ਤੌਰ ‘ਤੇ ਬੁਲਾਏ ਜਾਂਦੇ ‘ਖਾਲਿਸਤਾਨੀ’ ਕਾਰਕੁਨ ਭਾਰਤੀ ਸ਼ਰਧਾਲੂਆਂ ਨੂੰ ਹਮੇਸ਼ਾ ਉਕਸਾਉਂਦੇ ਰਹਿੰਦੇ ਹਨ। ਬਿਨਾਂ ਸ਼ੱਕ, ਆਈਐੱਸਆਈ ਹੁਣ ਫਿਰ ਪੰਜਾਬ ਵਿਚ ਗੜਬੜ ਪੈਦਾ ਕਰਨਾ ਚਾਹੁੰਦੀ ਹੈ। ਇਸ ਦਾ ਸਬੂਤ ਕੁਝ ਹਫਤੇ ਪਹਿਲਾਂ ਅੰਮ੍ਰਿਤਸਰ ਵਿਚ ਨਿਰੰਕਾਰੀ ਸਮਾਗਮ ਉਪਰ ਹੋਇਆ ਅਤਿਵਾਦੀ ਹਮਲਾ ਹੈ। ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਵੀ ਲਗਾਤਾਰ ਜਾਰੀ ਹੈ।
ਇਹ ਗੱਲਾਂ ਉਸ ਸਮੇਂ ਵਾਪਰੀਆਂ ਹਨ ਜਦੋਂ ਇਮਰਾਨ ਖਾਨ ਆਪਣੀ ਸਰਕਾਰ ਦੇ ਪਹਿਲੇ 100 ਦਿਨ ਪੂਰੇ ਕਰਨ ਦੇ ਜ਼ਸਨ ਮੁਲਕ ਭਰ ਵਿਚ ਮਨਾਉਣ ‘ਚ ਰੁੱਝੇ ਹੋਏ ਸਨ। ਆਸ ਦੇ ਉਲਟ, ਇਮਰਾਨ ਸਰਕਾਰ ਦੇ ਪਹਿਲੇ 100 ਦਿਨ ਆਪਣੇ ਮੁਲਕ ਵਾਸੀਆਂ ਦੇ ਮਨਾਂ ਵਿਚ ਜਗਾਈਆਂ ਆਸਾਂ ਮੁਤਾਬਿਕ ਨਹੀਂ ਸਨ। ਅਜਿਹਾ ਫੌਜ ਦਾ ਲਾਡਲਾ ਹੋਣ ਦੇ ਬਾਵਜੂਦ ਵਾਪਰਿਆ, ਉਹੀ ਫੌਜ ਜਿਸ ਨੇ ਉਸ ਨੂੰ ਪ੍ਰਧਾਨ ਮੰਤਰੀ ਬਣਨ ਵਿਚ ਮਦਦ ਕੀਤੀ। ਪਾਕਿਸਤਾਨ ਦਾ ਵਿਦੇਸ਼ੀ ਮੁਦਰਾ ਭੰਡਾਰ ਘਟ ਕੇ ਮਸਾਂ 8 ਅਰਬ ਡਾਲਰ ਰਹਿ ਗਿਆ ਹੈ। ਹੁਣ ਖ਼ਦਸ਼ਾ ਹੈ ਕਿ ਚਾਲੂ ਵਿੱਤੀ ਸਾਲ ਦੌਰਾਨ ਵਪਾਰ ਘਾਟਾ ਹੋਰ 12 ਅਰਬ ਡਾਲਰ ਤੱਕ ਪਹੁੰਚ ਜਾਏਗਾ ਅਤੇ ਪਾਕਿਸਤਾਨ ਨੂੰ ਰਾਹਤ ਲਈ ਆਪਣੇ ਪੁਰਾਣੇ ਵਿੱਤੀ ਸਰਪ੍ਰਸਤਾਂ- ਸਾਊਦੀ ਅਰਬ, ਚੀਨ, ਅਮਰੀਕਾ, ਯੂਰੋਪੀਅਨ ਯੂਨੀਅਨ, ਸੰਯੁਕਤ ਅਰਬ ਅਮੀਰਾਤ (ਯੂਏਈ) ਅਤੇ ਕੌਮਾਂਤਰੀ ਮੁਦਰਾ ਫੰਡ (ਆਈਐੱਮਐਫ) ਦੇ ਦਰਬਾਰ ਵਿਚ ਜਾਣਾ ਪਵੇਗਾ।
ਸਾਊੂਦੀ ਹੁਣ ਪਾਿਕਸਤਾਨ ਦੇ ਓਨੇ ਹਮਦਰਦ ਨਹੀਂ ਰਹੇ ਜਿੰਨੇ ਉਹ ਪੁਰਾਣੇ ਸਮਿਆਂ ਿਵਚ ਹੁੰਦੇ ਸਨ। ਉਨ੍ਹਾਂ ਨੇ ਥੋੜ੍ਹੇ ਸਮੇਂ ਦੀ ਮਿਆਦ ਲਈ ਪਾਕਿਸਤਾਨੀ ਬੈਂਕ ਵਿਚ 3 ਅਰਬ ਡਾਲਰ ਜਮ੍ਹਾ ਕਰਾਉਣ ਦੀ ਪੇਸ਼ਕਸ਼ ਕੀਤੀ। ਅਜਿਹੀ ਹੀ ਪੇਸ਼ਕਸ਼ ਪੈਟਰੋਲੀਅਮ ਦੀਆਂ ਅਦਾਇਗੀਆਂ ਥੋੜ੍ਹੇ ਚਿਰ ਲਈ ਰੋਕਣ ਦੀ ਕੀਤੀ। ਆਈਐੱਮਐੱਫ ਨੇ ਸਖ਼ਤ ਸ਼ਰਤਾਂ ਮੜ੍ਹ ਦਿੱਤੀਆਂ ਜਿਨ੍ਹਾਂ ਵਿਚ ਚੀਨ-ਪਾਕਿਸਤਾਨ ਆਰਥਿਕ ਲਾਂਘੇ ਉਪਰ ਚੀਨ ਦੇ ਕਰਜ਼ਿਆਂ ਉਪਰ ਮੁੜ ਅਦਾਇਗੀਆਂ ਦੀਆਂ ਦੇਣਦਾਰੀਆਂ ਦੇ ਵੇਰਵੇ ਦੇਣੇ ਵੀ ਸ਼ਾਮਲ ਸਨ। ਹਾਲ ਦੀ ਘੜੀ, ਆਈਐੱਮਐੱਫ ਨਾਲ ਗੱਲਬਾਤ ਦੀ ਪ੍ਰਕਿਰਿਆ ਰੁਕੀ ਹੋਈ ਹੈ। ਚੀਨ ਕੋਲੋਂ ਲੰਬੇ ਸਮੇਂ, ਘੱਟ ਵਿਆਜ/ਵਿਆਜ ਮੁਕਤ ਕਰਜ਼ੇ ਮਿਲਣ ਦੀਆਂ ਆਸਾਂ ਨੂੰ ਵੀ ਬੂਰ ਨਹੀਂ ਪਿਆ। ਅਮਰੀਕਾ ਨੇ ਪਾਕਿਸਤਾਨ ਨੂੰ ਫੌਜੀ ਅਤੇ ਆਰਥਿਕ ਸਹਾਇਤਾ ਬੰਦ ਕਰ ਦਿੱਤੀ ਹੈ। ਪਾਕਿਸਤਾਨ ਦੇ ਵਿੱਤ ਮੰਤਰੀ ਅਸਦ ਉਮਰ ਨੇ ਹੁਣੇ ਜਿਹੇ ਐਲਾਨ ਕੀਤਾ ਹੈ, “ਪਾਕਿਸਤਾਨ ਨੂੰ ਇਸ ਵੇਲੇ 12 ਅਰਬ ਡਾਲਰ ਦੇ ਵਿੱਤੀ ਘਾਟੇ ਅਤੇ 9 ਅਰਬ ਡਾਲਰ ਦੀਆਂ ਕਰਜ਼ਾ ਦੇਣਦਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਇਸ ਸਾਲ ਵਿਚ ਕੁੱਲ 27 ਅਰਬ ਡਾਲਰ ਹੋ ਜਾਣਗੀਆਂ।” ਉਨ੍ਹਾਂ ਇਹ ਵੀ ਕਿਹਾ, “ਸਾਨੂੰ ਇਹ ਵਾਰਾ ਨਹੀਂ ਖਾਂਦੀਆਂ।”
ਇਮਰਾਨ ਖਾਨ ਨੇ ਭਾਰਤ ਕੋਲ ‘ਗੱਲਬਾਤ’ ਸ਼ੁਰੂ ਕਰਨ ਅਤੇ ਇਸਲਾਮਾਬਾਦ ਵਿਚ ਅਗਾਊਂ ਉਲੀਕੇ ਸਾਰਕ ਸੰਮੇਲਨ ਵਿਚ ਹਿੱਸਾ ਲੈਣ ਲਈ ਪਹੁੰਚ ਕੀਤੀ। ਸਾਡਾ ਪਹਿਲਾ ਪੈਂਤੜਾ ਕਿ ‘ਗੱਲਬਾਤ ਅਤੇ ਦਹਿਸ਼ਤਗਰਦੀ ਇਕੱਠੇ ਨਹੀਂ ਚੱਲ ਸਕਦੇ’ ਕੇਵਲ ਕੌਮਾਂਤਰੀ ਪੱਧਰ ਉਪਰ ਹੀ ਪ੍ਰਵਾਨਿਆ ਨਹੀਂ ਜਾਂਦਾ ਸਗੋਂ ਕਠੋਰਤਾ ਦਾ ਸੁਨੇਹਾ ਵੀ ਦਿੰਦਾ ਹੈ। ਇਹ ਸੂਖਮ-ਭੇਦ ਸਮਝਣ ਦੀ ਲੋੜ ਹੈ। ਭਾਰਤ ਦੀ ਸੰਸਦ ਉਪਰ ਜੈਸ਼-ਏ-ਮੁਹੰਮਦ ਦੇ ਹਮਲੇ ਬਾਅਦ ‘ਗੁਪਤ’ ਗੱਲਬਾਤ ਰਾਹੀਂ ਬਣੀਆਂ ਸਹਿਮਤੀਆਂ ਦਾ ਨਤੀਜਾ ਇਹ ਨਿਕਲਿਆ ਸੀ ਕਿ ਜਨਰਲ ਪਰਵੇਜ਼ ਮੁਸ਼ੱਰਫ ਨੇ ਅਟਲ ਬਿਹਾਰੀ ਵਾਜਪਾਈ ਨੂੰ ਭਰੋਸਾ ਦਿੱਤਾ ਕਿ ‘ਪਾਕਿਸਤਾਨ ਦੇ ਕੰਟਰੋਲ ਵਾਲੇ ਇਲਾਕੇ’ ਨੂੰ ਭਾਰਤ ਵਿਰੁਧ ਦਹਿਸ਼ਤਗਰਦੀ ਲਈ ਨਹੀਂ ਵਰਤਿਆ ਜਾਵੇਗਾ। ਪਾਕਿਸਤਾਨ ਨੇ ਇਸ ਭਰੋਸੇ ਉਪਰ 2007 ਤੱਕ ਅਮਲ ਕੀਤਾ। ਇਸ ਦੌਰਾਨ ਜੰਮੂ ਕਸ਼ਮੀਰ ਸਮੇਤ ਸਾਰੇ ਮੁੱਦਿਆਂ ਉਪਰ ‘ਸਾਂਝੀ ਗੱਲਬਾਤ ਪ੍ਰਕਿਰਿਆ’ ਸ਼ੁਰੂ ਹੋ ਗਈ ਸੀ। ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਪੇਸ਼ਕਸ਼ ਸੀ ਕਿ “ਹੁਣ ਸਰਹੱਦਾਂ ਦੁਬਾਰਾ ਉਲੀਕੀਆਂ ਨਹੀਂ ਜਾ ਸਕਦੀਆਂ”, ਪਰ ਅਸੀਂ ਮਿਲ ਕੇ ਇਨ੍ਹਾਂ ਤੋਂ ਅਗਾਂਹ ਵਧੀਏ ਅਤੇ ਇਨ੍ਹਾਂ ਨੂੰ ਮਹਿਜ਼ “ਨਕਸ਼ੇ ਉਪਰ ਖਿੱਚੀਆਂ ਲਕੀਰਾਂ” ਤੱਕ ਮਹਿਦੂਦ ਕਰ ਦੇਈਏ। ਇਹ ਪ੍ਰਕਿਰਿਆ 2008 ਵਿਚ ਮੁੰਬਈ ਵਿਚ ਹੋਏ 26/11 ਦਹਿਸ਼ਤੀ ਹਮਲੇ ਨਾਲ ਹੀ ਖਤਮ ਹੋ ਗਈ। ਪਾਕਿਸਤਾਨੀ ਦਹਿਸ਼ਤਗਰਦੀ ਉਦੋਂ ਤੋਂ ਹੀ ਲਗਾਤਾਰ ਬੇਰੋਕ ਜਾਰੀ ਹੈ।
ਪਾਕਿਸਤਾਨ ਹੁਣ ‘ਸਾਂਝੀ ਗੱਲਬਾਤ ਪ੍ਰਕਿਰਿਆ’ ਸ਼ੁਰੂ ਕਰਨੀ ਚਾਹੇਗਾ। ਇਹ ਪ੍ਰਕਿਰਿਆ ਰੱਦ ਕਰ ਦੇਣੀ ਚਾਹੀਦੀ ਹੈ ਕਿਉਂਕਿ ਇਸ ਪ੍ਰਕਿਰਿਆ ਵਿਚ ਦਹਿਸ਼ਤਗਰਦੀ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ ਗਈ ਹੈ। ਇਸ ਦਾ ਮਤਲਬ ਇਹ ਨਹੀਂ ਕਿ ਭਾਰਤ ਸਾਰੇ ਡਿਪਲੋਮੈਟਿਕ ਅਤੇ ‘ਗੁਪਤ’ ਸੰਪਰਕ ਹੀ ਖਤਮ ਕਰ ਦੇਵੇ। ਇਹ ਜ਼ਰੂਰੀ ਹੈ ਕਿ ਜੰਮੂ ਕਸ਼ਮੀਰ ਬਾਰੇ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਦਹਿਸ਼ਤਗਰਦੀ ਨੂੰ ਪਾਕਿਸਤਾਨੀ ਸਰਪ੍ਰਸਤੀ ਖਤਮ ਹੋਣੀ ਚਾਹੀਦੀ ਹੈ। ਅਸੀਂ ਪਾਕਿਸਤਾਨ ਦੀ ਫੌਜ ਦੀਆਂ ਤਰਜੀਹਾਂ ਨੂੰ ਭਾਰਤ ਬਾਰੇ ਹਿੱਤਾਂ ਬਰਾਬਰ ਰੱਖ ਕੇ ਗਲਤੀ ਕਰਦੇ ਰਹੇ ਹਾਂ। ਵਾਜਪਾਈ ਦੀ ਵੀਜ਼ਾ ਸ਼ਰਤਾਂ ਨਰਮ ਕਰਨ ਦੀ ਵਕਾਲਤ, ਖਾਸ ਕਰਕੇ ਕਰਾਚੀ ਅਤੇ ਸਿੰਧ ਦੇ ‘ਮੁਹਾਜਿਰਾਂ’ ਲਈ, ਨੇ ਭਾਰਤ ਬਾਰੇ ਜਨਤਕ ਰਾਇ ਵਿਚ ਨਾਟਕੀ ਤਬਦੀਲੀ ਲਿਆਂਦੀ ਸੀ। ਇਸ ਨੇ ਪਾਕਿਸਤਾਨ ਦੇ ਆਮ ਲੋਕਾਂ ਦੇ ਭਾਰਤ ਬਾਰੇ ਬਣੇ ਗਲਤ ਵਿਚਾਰਾਂ ਨੂੰ ਦਰੁਸਤ ਕਰਨ ਵਿਚ ਸਾਡੀ ਬਹੁਤ ਮਦਦ ਕੀਤੀ। ਸਾਨੂੰ ਵਿਦਿਆਰਥੀਆਂ, ਅਕਾਦਮੀਸ਼ੀਅਨਾਂ, ਵਪਾਰਕ ਸੰਗਠਨਾਂ, ਸੱਭਿਆਚਾਰਕ ਟੋਲੀਆਂ ਅਤੇ ਪਰਿਵਾਰਕ ਸਬੰਧਾਂ ਵਾਲਿਆਂ ਦੇ ਇਕ-ਦੂਜੇ ਮੁਲਕ ਦੇ ਦੌਰਿਆਂ ਨੂੰ ਤਰਜੀਹ ਦੇਣ ਦੀ ਲੋੜ ਹੈ। ਆਉਣ-ਜਾਣ ਦੇ ਅਜਿਹੇ ਮੌਕਿਆਂ ਬਾਰੇ ਸਾਨੂੰ ਸੁਰੱਖਿਆ ਪੇਚੀਦਗੀਆਂ ਬਾਰੇ ਸਵੈ-ਭਰਮੀ ਹੋਣ ਦੀ ਲੋੜ ਨਹੀਂ।

ਜੀ. ਪਾਰਥਾਸਾਰਥੀ

ਪਾਕਿਸਤਾਨੀ ਫੌਜ ਨਾਲ ਪੂਰੀ ਦ੍ਰਿੜਤਾ ਨਾਲ ਅਤੇ ਹਕੀਕੀ ਪੱਧਰ ਉੱਤੇ ਨਜਿੱਠਣ ਦੀ ਲੋੜ ਹੈ। ਪਾਕਿਸਤਾਨ ਨੂੰ ਇਹ ਵੀ ਖੁੱਲ੍ਹ ਕੇ ਦੱਸ ਦੇਣਾ ਚਾਹੀਦਾ ਹੈ ਕਿ ਭਾਰਤੀ ਬਰਾਮਦਾਂ ਉਪਰ ਸਖ਼ਤ ਰੋਕਾਂ ਅਤੇ ਅਫਗਾਨਿਸਤਾਨ ਲਈ ਲਾਂਘੇ ਤੋਂ ਇਨਕਾਰ ਕਾਰਨ ‘ਸਾਰਕ ਮੁਕਤ ਵਪਾਰ ਸਮਝੌਤਾ’ ਅਰਥਹੀਣ ਬਣ ਚੁੱਕਾ ਹੈ। ਕੇਵਲ ਭਾਰਤ ਹੀ ਨਹੀਂ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਵੀ ਪਾਕਿਸਤਾਨ ਵਿਚ ਹੋਣ ਵਾਲੇ ਅਗਲੇ ਸਾਰਕ ਸੰਮੇਲਨ ਵਿਚ ਹਿੱਸਾ ਲੈਣ ਤੋਂ ਹਿਚਕਿਚਾ ਰਹੇ ਹਨ। ਇਹੀ ਨਹੀਂ, ਚੀਨ ਨੂੰ ਸਾਰਕ ਮੁਲਕਾਂ ਵਿਚ ਸ਼ਾਮਲ ਕਰਨ ਦੀ ਜ਼ਿੱਦ ਕਰਕੇ ਪਾਕਿਸਤਾਨ ਆਪਣਾ ਸਮਾਂ ਖਰਾਬ ਕਰ ਰਿਹਾ ਹੈ ਕਿਉਂਕਿ ਚੀਨ ਦੱਖਣੀ ਏਸ਼ਿਆਈ ਮੁਲਕ ਨਹੀਂ ਹੈ। ਪਾਕਿਸਤਾਨ ਜਾਣਦਾ ਹੈ ਕਿ ਇਹ ਅਜਿਹੀ ਤਜਵੀਜ਼ ਹੈ ਜਿਸ ਨੂੰ ਭਾਰਤ ਪ੍ਰਵਾਨ ਨਹੀਂ ਕਰੇਗਾ। ਇਸ ਲਈ ਸਾਨੂੰ ਇਸਲਾਮਾਬਾਦ ਵਿਚ ਹੋਣ ਵਾਲੇ ਸਾਰਕ ਸੰਮੇਲਨ ਬਾਰੇ ਇਮਰਾਨ ਖਾਨ ਦੇ ਅਗਾਊਂ ਸੱਦੇ ਨੂੰ ਕਾਹਲ ਵਿਚ ਹਾਂ-ਪੱਖੀ ਹੁੰਗਾਰਾ ਨਹੀਂ ਦੇਣਾ ਚਾਹੀਦਾ।
ਪਾਕਿਸਤਾਨ ਦੇ ਲੋਕਾਂ ਤੱਕ ਰਸਾਈ ਤੋਂ ਇਲਾਵਾ ਸੀਨੀਅਰ ਡਿਪਲੋਮੈਟਾਂ, ਫੌਜ ਦੇ ਅਧਿਕਾਰੀਆਂ ਤੇ ਖੁਫੀਆ ਏਜੰਸੀਆਂ ਵਿਚਕਾਰ ‘ਗੁਪਤ’ ਰਾਬਤਾ ਜ਼ਰੂਰੀ ਹਨ ਤਾਂ ਜੋ ਦਹਿਸ਼ਤਗਰਦੀ ਅਤੇ ਦੁਪਾਸੀ ਸਹਿਯੋਗ ਵਾਲੇ ਮੁੱਦਿਆਂ ਨਾਲ ਨਜਿੱਠਿਆ ਜਾ ਸਕੇ। ਇਸ ਦੇ ਨਾਲ ਹੀ ਸਰਹੱਦ ਪਾਰਲੇ ਅਤਿਵਾਦ ਬਾਰੇ ਸਖ਼ਤੀ ਨਾਲ ਦਬਾਅ ਬਣਾਈ ਰੱਖਣ ਦੀ ਲੋੜ ਹੈ। ਹਿਮਾਲੀਅਨ ਪਹਾੜੀਆਂ ਵਿਚ ਮੌਸਮੀ ਬਰਫਬਾਰੀ ਕਾਰਨ ਪਾਕਿਸਤਾਨ ਵਿਚੋਂ ਭਾਰਤ ਅੰਦਰ ਘੁਸਪੈਠ ਘਟ ਜਾਣੀ ਹੈ। ਪ੍ਰਧਾਨ ਮੰਤਰੀ ਇਮਰਾਨ ਖਾਨ ਨੇ 2004-07 ਵਾਲੀਆਂ ਲੀਹਾਂ ‘ਤੇ ਜੰਮੂ ਕਸ਼ਮੀਰ ਦਾ ਮੁੱਦਾ ਵਿਚਾਰਨ ਲਈ ਕੁਝ ਤਜਵੀਜ਼ਾਂ ਬਾਰੇ ਤਿਆਰ ਹੋਣ ਵਿਚ ਦਿਲਚਸਪੀ ਦਿਖਾਈ ਹੈ। ਇਸ ਸਮੇਂ ਦੌਰਾਨ ਦਹਿਸ਼ਤਗਰਦੀ ਵੀ ਕਾਫੀ ਘਟੀ ਹੈ। ਫਿਰ ਵੀ, ਅਸੀਂ ਵੱਡੇ ਮੁੱਦੇ ਭਾਰਤ ਦੀਆਂ ਆਮ ਚੋਣਾਂ ਤੋਂ ਬਾਅਦ ਹੀ ਵਿਚਾਰ ਸਕਦੇ ਹਾਂ। ਫਿਲਹਾਲ, ਪਾਕਿਸਤਾਨੀ ਫੌਜ ਨੂੰ ਇਹ ਅਹਿਸਾਸ ਕਰਵਾਉਂਦੇ ਰਹਿਣਾ ਚਾਹੀਦਾ ਹੈ ਕਿ ਦਹਿਸ਼ਤਗਰਦੀ ਨੂੰ ਉਤਸ਼ਾਹਿਤ ਕਰਨ ਦੀ ਕੀ ਕੀਮਤ ਤਾਰਨੀ ਪੈਂਦੀ ਹੈ।
*ਲੇਖਕ ਪਾਕਿਸਤਾਨ ਵਿਚ ਭਾਰਤ ਦਾ ਹਾਈ ਕਮਿਸ਼ਨਰ ਰਹਿ ਚੁੱਕਾ ਹੈ।


Comments Off on ਇਮਰਾਨ ਖਾਨ ਅਤੇ ਕਰਤਾਰਪੁਰ ਲਾਂਘੇ ਦੀ ਦਾਸਤਾਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.