ਅਦਬ ਦਾ ਨੋਬੇਲ ਪੁਰਸਕਾਰ ਤੇ ਵਿਵਾਦ !    ਦੇਸ਼ ਭਗਤ ਯਾਦਗਾਰ ਹਾਲ ਦੀ ਸਿਰਜਣਾ ਦਾ ਇਤਿਹਾਸ !    ਮਹਾਨ ਵਿਗਿਆਨੀ ਸੀ.ਵੀ. ਰਮਨ !    ਤਿਲ੍ਹਕਣ ਅਤੇ ਫਿਸਲਣ !    ਲਾਹੌਰ-ਫ਼ਿਰੋਜ਼ਪੁਰ ਰੋਡ ਬਣਾਉਣ ਵਾਲਾ ਫ਼ੌਜੀ ਅਫ਼ਸਰ !    ਮਜ਼ਬੂਤ ਰੱਖਿਆ ਦੀਵਾਰ ਵਾਲਾ ਕੁੰਭਲਗੜ੍ਹ ਕਿਲ੍ਹਾ !    ਵਿਆਹ ਦੀ ਪਹਿਲੀ ਵਰ੍ਹੇਗੰਢ !    ਸੰਵਿਧਾਨ ’ਤੇ ਹਮਲੇ ਦਾ ਵਿਰੋਧ ਲਾਜ਼ਮੀ: ਸਿਧਾਰਥ ਵਰਦਰਾਜਨ !    ਆ ਆਪਾਂ ਘਰ ਬਣਾਈਏ !    ਵਿਗਿਆਨ ਗਲਪ ਦੀ ਦਸਤਾਵੇਜ਼ੀ ਲਿਖਤ !    

ਅਨੀਮੀਆ ਦਾ ਪਤਾ ਲਾਵੇਗੀ ਐਪ

Posted On December - 12 - 2018

ਗਿਆਨਸ਼ਾਲਾ

ਅਮਰੀਕਾ ਦੀ ਐਮਰੀ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਅਜਿਹੀ ਐਪਲੀਕੇਸ਼ਨ (ਐਪ) ਤਿਆਰ ਕੀਤੀ ਹੈ, ਜੋ ਖ਼ੂਨ ਦੀ ਕਮੀ (ਅਨੀਮੀਆ) ਦਾ ਪਤਾ ਲਾ ਸਕੇਗੀ। ਇਹ ‘ਐਪ’ ਮਰੀਜ਼ ਦੇ ਖ਼ੂਨ ਦਾ ਨਮੂਨਾ ਲਏ ਬਗ਼ੈਰ ਉਸ ਦੇ ‘ਫਿੰਗਰ ਪ੍ਰਿੰਟ’ ਦੀ ਸਮਾਰਟ ਫੋਨ ਵਿਚ ਤਸਵੀਰ ਖਿੱਚ ਕੇ ਇਹ ਵੀ ਦੱਸ ਦੇਵੇਗੀ ਕਿ ਉਸ ਦੇ ਸਰੀਰ ਵਿਚ ਕਿੰਨੇ ਗ੍ਰਾਮ ਹੀਮੋਗਲੋਬਿਨ ਹੈ।
ਯੂਨੀਵਰਸਿਟੀ ਦੇ ਜਨਰਲ ਵਿਚ ਛਪੇ ਖੋਜ ਦੇ ਵੇਰਵਿਆਂ ਅਨੁਸਾਰ ਮੁੱਖ ਸਾਇੰਸਦਾਨ ਵਿਲਬਰ ਲੈਮ ਦਾ ਕਹਿਣਾ ਹੈ ਕਿ ਅਨੀਮੀਆ ਦਾ ਪਤਾ ਲਾਉਣ ਲਈ ਕੁਝ ਔਜ਼ਾਰਾਂ ਦੀ ਲੋੜ ਹੁੰਦੀ ਹੈ ਅਤੇ ਇਨ੍ਹਾਂ ਰਾਹੀਂ ਸਹੀ ਨਤੀਜਾ ਕੱਢਣ ਲਈ ਵੱਖਰਾ ਖ਼ਰਚਾ ਕਰਨਾ ਪੈਂਦਾ ਹੈ। ਦੂਜੇ ਪਾਸੇ, ਇਸ ‘ਐਪ’ ਨਾਲ ਅਨੀਮੀਆ ਦੇ ਪੁਰਾਣੇ ਰੋਗੀਆਂ ਨੂੰ ਇਹ ਸਹੂਲਤ ਹੋਵੇਗੀ ਕਿ ਉਹ ਖ਼ੁਦ ਟੈਸਟ ਕਰ ਕੇ ਬਿਨਾਂ ਖ਼ੂਨ ਦੀ ਬੂੰਦ ਕੱਢਿਆਂ ਇਹ ਪਤਾ ਲਾ ਸਕਣਗੇ ਕਿ ਉਨ੍ਹਾਂ ਨੂੰ ਖ਼ੂਨ ਜਾਂ ਥੈਰੇਪੀ ਦੀ ਕਦੋਂ ਲੋੜ ਹੈ? ਐਮਰੀ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਤੇ ਆਪਣੀ ਪੀਐੱਚ. ਡੀ ਵਿਸ਼ੇ ਦੇ ਸਬੰਧ ਵਿਚ ‘ਐਪ’ ਉਤੇ ਕੰਮ ਕਰਨ ਵਾਲੇ ਰੌਬ ਮੈਨੀਨੋ ਦਾ ਕਹਿਣਾ ਹੈ ਕਿ ਇਸ ਉੱਦਮ ਸਦਕਾ ਪੀੜਤਾਂ ਨੂੰ ਲੋੜ ਤੋਂ ਪਹਿਲਾਂ ਜਾਂ ਬਾਅਦ ਵਿਚ ਖ਼ੂਨ ਚੜ੍ਹਾਉਣ ਨਾਲ ਪੈਣ ਵਾਲੇ ਮਾੜੇ ਪ੍ਰਭਾਵਾਂ ਅਤੇ ਇਸ ਦੀ ਗੁੰਝਲਦਾਰ ਪ੍ਰਕਿਰਿਆ ਤੋਂ ਰਾਹਤ ਮਿਲੇਗੀ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ‘ਐਪ’ ਮਹਿਜ਼ ‘ਸਕਰੀਨਿੰਗ’ ਲਈ ਵਰਤੀ ਜਾ ਸਕਦੀ ਹੈ ਅਤੇ ਇਸ ਦੀ ‘ਕਲੀਨੀਕਲ ਜਾਂਚ’ ਲਈ ਵਰਤੋਂ ਨਹੀਂ ਹੋ ਸਕਦੀ। ਹਰ ਵਿਅਕਤੀ ਇਸ ਤਕਨੀਕ ਦੀ ਵਰਤੋਂ ਕਿਸੇ ਵੀ ਸਮੇਂ ਕਰ ਸਕਦਾ ਹੈ, ਖ਼ਾਸ ਕਰ ਕੇ ਗਰਭਵਤੀ ਔਰਤਾਂ ਜਾਂ ਉਹ ਔਰਤਾਂ ਜਿਨ੍ਹਾਂ ਦਾ ਮਾਹਵਾਰੀ ਦੌਰਾਨ ਖ਼ੂਨ ਅਸਾਧਾਰਨ ਢੰਗ ਨਾਲ ਵਗਦਾ ਹੈ, ਇਸ ਤੋਂ ਇਲਾਵਾ ਖਿਡਾਰੀਆਂ ਲਈ ਵੀ ਇਹ ਲਾਹੇਵੰਦ ਹੈ। ਖੋਜਕਰਤਾਵਾਂ ਦਾ ਮੰਨਣਾ ਹੈ ਕਿ ਉਹ ‘ਵਧੀਕ ਖੋਜ’ ਰਾਹੀਂ ‘ਐਪ’ ਨੂੰ ਹੋਰ ਵਧੀਆ ਢੰਗ ਨਾਲ ਵਿਕਸਿਤ ਕਰ ਕੇ ਅਨੀਮੀਆ ਦੀ ਕਲੀਨੀਕਲ ਜਾਂਚ ਲਈ ਲੋੜੀਂਦੇ ਖ਼ੂਨ ਦੇ ਨਮੂਨੇ ਦੇ ਕੇ ਕਰਵਾਏ ਜਾਂਦੇ ਟੈਸਟਾਂ ਵਰਗੇ ਕਾਰਗਰ ਨਤੀਜੇ ਇਸ ਤਕਨੀਕ ਰਾਹੀਂ ਪ੍ਰਾਪਤ ਕਰ ਸਕਦੇ ਹਨ।
ਅਨੀਮੀਆ ਰੋਗ ਸਰੀਰ ਵਿਚ ਖ਼ੂਨ ਦੀ ਘਾਟ ਕਾਰਨ ਹੁੰਦਾ ਹੈ, ਜਿਸ ਤੋਂ ਦੁਨੀਆਂ ਭਰ ਵਿਚ ਦੋ ਅਰਬ ਲੋਕ ਪੀੜਤ ਹਨ ਅਤੇ ਜੇਕਰ ਇਸ ਦਾ ਇਲਾਜ ਨਾ ਕਰਵਾਇਆ ਜਾਵੇ ਤਾਂ ਪੀੜਤ ਵਿਅਕਤੀ ਨੂੰ ਥਕਾਵਟ ਮਹਿਸੂਸ ਹੁੰਦੀ ਹੈ, ਰੰਗ ਪੀਲਾ ਪੈਣ ਲੱਗਦਾ ਹੈ ਤੇ ਦਿਲ ਨਾਲ ਸਬੰਧਤ ਬਿਮਾਰੀਆਂ ਘੇਰ ਲੈਂਦੀਆਂ ਹਨ। ਮੌਜੂਦਾ ਸਮੇਂ ਵਿਚ ਅਨੀਮੀਆ ਦਾ ਪਤਾ ‘ਸੀਬੀਸੀ’ (ਕੰਪਲੀਟ ਬਲੱਡ ਕਾਊਂਟ) ਟੈਸਟ ਰਾਹੀਂ ਲਾਇਆ ਜਾਂਦਾ ਹੈ। -ਪੀਟੀਆਈ


Comments Off on ਅਨੀਮੀਆ ਦਾ ਪਤਾ ਲਾਵੇਗੀ ਐਪ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.