ਮਨਜੀਤ ਧਨੇਰ ਦੀ ਰਿਹਾਈ ਜਮਹੂਰੀ ਲਹਿਰ ਦੀ ਮਿਸਾਲੀ ਜਿੱਤ !    ਰੇਡੀਓ ਨਾਲ ਜੁੜੀਆਂ ਯਾਦਾਂ !    ਇਉਂ ਟੱਕਰਦੈ ਸੇਰ ਨੂੰ ਸਵਾ ਸੇਰ !    ਮਹਾਦੋਸ਼ ਮਾਮਲੇ ’ਚ ਹਲਫ਼ਨਾਮਾ ਦਾਖ਼ਲ ਕਰਨ ’ਤੇ ਵਿਚਾਰ ਕਰਾਂਗਾ: ਟਰੰਪ !    ਪਾਕਿ ’ਚ ਕਿਸ਼ਤੀ ਪਲਟੀ; ਅੱਠ ਮਰੇ, ਕਈ ਲਾਪਤਾ !    ਫੁਟਬਾਲ ਮੈਚ ਦੇਖ ਰਹੇ ਲੋਕਾਂ ’ਤੇ ਗੋਲੀਆਂ ਚਲਾਈਆਂ, ਚਾਰ ਹਲਾਕ !    ਹਰਿਆਣਾ ਸਰਕਾਰ ਦੇ ਵਜ਼ੀਰਾਂ ਦੇ ਵਧਣਗੇ ਭੱਤੇ !    ਅਕਾਲੀ ਦਲ ਵੱਲੋਂ ਡੀਐੱਸਐੱਸਐੱਸਬੀ ਦੇ ਦਫ਼ਤਰ ਬਾਹਰ ਧਰਨਾ !    ਵਿਕਟਕੀਪਰ ਐਮਿਲੀ ਸਮਿੱਥ ’ਤੇ ਇੱਕ ਸਾਲ ਦੀ ਪਾਬੰਦੀ !    ਆਰਐੱਫਐੱਲ ਕੇਸ: ਮਾਲਵਿੰਦਰ ਸਿੰਘ ਦੀ ਹਿਰਾਸਤ ਵਧਾਈ !    

‘ਵਿਕੀਪੀਡੀਆ’ ਨਾਲ ਪੰਜਾਬੀ ਭਾਸ਼ਾ ਨੂੰ ਅੰਤਰਰਾਸ਼ਟਰੀ ਪੱੱਧਰ ’ਤੇ ਪਛਾਣ ਮਿਲੀ: ਚਰਨ ਗਿੱਲ

Posted On November - 3 - 2018

ਵਰਕਸ਼ਾਪ ਮੌਕੇ ਸੰਬੋਧਨ ਕਰਦਾ ਹੋਇਆ ਬੁਲਾਰਾ ਤੇ ਬੈਠੀਆਂ ਸ਼ਖਸੀਅਤਾਂ। -ਫੋਟੋ: ਭਿੰਡਰ

ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 3 ਨਵੰਬਰ
ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਵਿੱਚ ਪੰਜਾਬੀ ਵਿਕੀਪੀਡੀਆ ਦੇ ਸਿਧਾਂਤਕ ਅਤੇ ਵਿਹਾਰਕ ਪੱਖਾਂ ਉੱਤੇ ਅਧਾਰਿਤ ਵਰਕਸ਼ਾਪ ਕਰਵਾਈ ਗਈ। ਖੇਡ ਵਿਭਾਗ, ਉੜੀਸਾ ਵੱਲੋਂ ਸਪਾਂਸਰ ਕੀਤੀ ਗਈ ਇਸ ਵਰਕਸ਼ਾਪ ਵਿੱਚ ਮੁੱਖ ਬੁਲਾਰਿਆਂ ਵਜੋਂ ਪੰਜਾਬੀ ਵਿਕੀਪੀਡੀਆ ਦੇ ਮੋਢੀ ਮੈਂਬਰ ਚਰਨ ਗਿੱਲ ਅਤੇ ਪੰਜਾਬੀ ਰੰਗਮੰਚ ਅਤੇ ਅਨੁਵਾਦ ਖੇਤਰ ਦੇ ਪ੍ਰਸਿੱਧ ਹਸਤਾਖਰ ਬਲਰਾਮ ਸ਼ਾਮਲ ਹੋਏ। ਕਾਲਜ ਪਿ੍ੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਇਸ ਮੌਕੇ ਉੱਤੇ ਵਿਕੀਪੀਡੀਆ ਟੀਮ ਦਾ ਸਵਾਗਤ ਕਰਦਿਆਂ ਕਿਹਾ ਕਿ ਵੱਖ-ਵੱਖ ਭਾਸ਼ਾਵਾਂ ਵਿੱਚ ਆਪਸੀ ਆਦਾਨ-ਪ੍ਰਦਾਨ ਦੀ ਪ੍ਰਕਿਰਿਆ ਰਾਹੀਂ ਜਿੱਥੇ ਦੂਜੇ ਸਭਿਆਚਾਰਾਂ ਨਾਲ ਸਾਂਝ ਪੈਂਦੀ ਹੈ, ਉਥੇ ਭਾਸ਼ਾਵਾਂ ਦੇ ਵਿਕਾਸ ਲਈ ਵੀ ਨਵੇਂ ਦਰ ਖੁੱਲ੍ਹਦੇ ਹਨ। ਉਨ੍ਹਾਂ ਨੇ ਦੱਸਿਆ ਕਿ ਮੌਜੂਦਾ ਦੌਰ ਵਿੱਚ ਗਿਆਨ ਸਿਰਜਨ ਦੀ ਪ੍ਰਕਿਰਿਆ ਆਲਮੀ ਮੰਡੀਆਂ ਦੇ ਦਬਾਅ ਹੇਠ ਕੰਮ ਕਰ ਰਹੀ ਹੈ ਜਿਸ ਕਾਰਨ ਅਜਿਹੀਆਂ ਤਕਨੀਕਾਂ ਅਤੇ ਵਿਧੀਆਂ ਦੀ ਬਹੁਤ ਜ਼ਰੂਰਤ ਹੈ ਜਿਹੜੀਆਂ ਸਥਾਨਕ ਸਭਿਆਚਾਰਾਂ ਅਤੇ ਭਾਸ਼ਾਵਾਂ ਦੇ ਮੁੱਲਾਂ ਨੂੰ ਅਗਲੀਆਂ ਨਸਲਾਂ ਤੱਕ ਪਹੁੰਚਾ ਸਕਣ। ਪੰਜਾਬੀ ਵਿਭਾਗ ਦੇ ਮੁਖੀ ਡਾ. ਗੁਰਦੀਪ ਸਿੰਘ ਸੰਧੂ ਨੇ ਇਸ ਮੌਕੇ ਉੱਤੇ ਵਰਕਸ਼ਾਪ ਦੇ ਵਿਸ਼ੇ ’ਤੇ ਉਦੇਸ਼ਾਂ ਸਬੰਧੀ ਰਸਮੀ ਜਾਣਕਾਰੀ ਦਿੱਤੀ ਅਤੇ ਵਿਦਿਆਰਥੀਆਂ ਨੂੰ ਇਸ ਵਿੱਚ ਭਾਗ ਲੈਣ ਲਈ ਪ੍ਰੇਰਿਆ। ਸ੍ਰੀ ਬਲਰਾਮ ਨੇ ਕਿਹਾ ਕਿ ਵਿਕੀਪੀਡੀਆ ਵਰਗੇ ਪ੍ਰਾਜੈਕਟ ਗਿਆਨ ਅਤੇ ਜਾਣਕਾਰੀ ਦੇ ਸੋਮਿਆਂ ਨੂੰ ਜਨ-ਸਧਾਰਨ ਦੀ ਪਹੁੰਚ ਵਿੱਚ ਲਿਆਉਣ ਲਈ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ।
ਪੰਜਾਬੀ ਵਿਕੀਪੀਡੀਆ ਦੇ ਬਾਨੀ ਚਰਨ ਗਿੱਲ ਨੇ ਦੱਸਿਆ ਕਿ ਇਸ ਪ੍ਰਾਜੈਕਟ ਨਾਲ ਨਾ ਸਿਰਫ਼ ਪੰਜਾਬੀ ਭਾਸ਼ਾ ਦੇ ਗਿਆਨ ਭੰਡਾਰਾਂ ਵਿੱਚ ਵਾਧਾ ਹੋਇਆ ਹੈ ਸਗੋਂ ਇਸ ਨਾਲ ਪੰਜਾਬੀ ਭਾਸ਼ਾ ਨੂੰ ਅੰਤਰ-ਰਾਸ਼ਟਰੀ ਪੱੱਧਰ ਉੱਤੇ ਪਛਾਣ ਵੀ ਮਿਲੀ ਹੈ। ਉਨ੍ਹਾਂ ਸਮੁੱਚੇ ਭਾਰਤ ਵਿੱਚ ਹੋਰਨਾਂ ਸਥਾਨਾਂ ਦੇ ਮੁਕਾਬਲੇ, ਪਟਿਆਲਾ ਵਿਕੀਮੀਡੀਅਨ ਟੀਮ ਦੀ ਕਾਰਗੁਜ਼ਾਰੀ ਅਤੇ ਸਮਰੱਥਾ ਵਿੱਚ ਮੋਹਰੀ ਸਥਾਨ ਰੱਖਣ ਉੱਤੇ ਖੁਸ਼ੀ ਜ਼ਾਹਿਰ ਕੀਤੀ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਡਾ. ਰਾਜਵਿੰਦਰ ਸਿੰਘ ਨੇ ਇਸ ਨੂੰ ਜੀਵਨ ਵਿੱਚ ਵਿਹਲ ਦੀ ਸਦਉਪਯੋਗਿਤਾ ਲਈ ਢੁੱਕਵਾਂ ਕਾਰਜ ਮੰਨਦਿਆਂ ਕਿਹਾ ਕਿ ਤਕਨੀਕ ਦੇ ਕਾਰਜ ਨੇ ਪੂਰਵ-ਪ੍ਰਚਲਿਤ ਉਨ੍ਹਾਂ ਮਨੌਤਾਂ ਨੂੰ ਤੋੜਿਆ ਹੈ ਜਿੰਨ੍ਹਾਂ ਵਿੱਚ ਤਕਨੀਕ ਦੁਆਰਾ ਭਾਸ਼ਾਵਾਂ ਨੂੰ ਨੁਕਰੇ ਲਾਏ ਜਾਣ ਅਤੇ ਯੂਨੈਸਕੋ ਦੇ ਹਵਾਲੇ ਨਾਲ ਸਥਾਨਕ ਉਪ-ਭਾਸ਼ਾਵਾਂ ਦੇ ਅਲੋਪ ਹੋ ਜਾਣ ਦਾ ਤੌਖ਼ਲਾ ਪ੍ਰਗਟ ਕੀਤਾ ਗਿਆ ਸੀ। ਇਸ ਵਰਕਸ਼ਾਪ ਦੌਰਾਨ ਵਿਕੀਪੀਡੀਆ ਟੀਮ ਦੇ ਭਾਸ਼ਾ-ਟਰੇਨਰਾਂ ਗੁਰਲਾਲ ਮਾਨ, ਰੂਪੀਕਾ ਸ਼ਰਮਾ, ਨੀਤੇਸ਼ ਗਿੱਲ, ਗੌਰਵ ਝੰਮਟ, ਸਤਪਾਲ ਦੰਦੀਵਾਲ, ਹਰਪ੍ਰੀਤ ਕੌਰ ਤੇ ਲਵਪ੍ਰੀਤ ਸਿੰਘ ਨੇ ਵਿਦਿਆਰਥੀਆਂ ਨੂੰ ਵਿਕੀਪੀਡੀਆ ਦੇ ਸਿਧਾਂਤਕ, ਵਿਹਾਰਕ ਤੇ ਕਾਨੂੰਨੀ ਨੁਕਤਿਆਂ ਨਾਲ ਜੋੜਿਆ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਕੰਪਿਊਟਰ ਸਾਇੰਸ ਵਿਭਾਗ ਦੇ ਡਾ. ਗਣੇਸ਼ ਕੁਮਾਰ ਸੇਠੀ ਨੇ ਨਿਭਾਈ। ਧੰਨਵਾਦ ਦਾ ਮਤਾ ਪੰਜਾਬੀ ਵਿਭਾਗ ਦੇ ਮੁਖੀ ਡਾ. ਗੁਰਦੀਪ ਸਿੰਘ ਨੇ ਪੇਸ਼ ਕੀਤਾ।


Comments Off on ‘ਵਿਕੀਪੀਡੀਆ’ ਨਾਲ ਪੰਜਾਬੀ ਭਾਸ਼ਾ ਨੂੰ ਅੰਤਰਰਾਸ਼ਟਰੀ ਪੱੱਧਰ ’ਤੇ ਪਛਾਣ ਮਿਲੀ: ਚਰਨ ਗਿੱਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.