ਪ੍ਰਚਾਰ ਦਾ ਮਜ਼ਬੂਤ ਤੰਤਰ !    ਮਸ਼ਹੂਰ ਸੰਗੀਤ ਨਿਰਦੇਸ਼ਕ ਓਮੀ ਜੀ !    ਕਰ ਭਲਾ, ਹੋ ਭਲਾ !    ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ !    ਸਮਾਜ ਨੂੰ ਸੇਧ ਦੇਣ ਗਾਇਕ !    ਬਾਲ ਕਿਆਰੀ !    ਖਾ ਲਈ ਨਸ਼ਿਆਂ ਨੇ... !    ਹੱਥ-ਪੈਰ ਸੁੰਨ ਕਿਉਂ ਹੁੰਦੇ ਹਨ? !    ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ !    ‘ਪੂਰਨ’ ਕਦੋਂ ਪਰਤੇਗਾ? !    

ਵਜ਼ੀਫ਼ੇ ਹੀ ਵਜ਼ੀਫ਼ੇ

Posted On November - 21 - 2018

1. ਪੋਸਟ ਗ੍ਰੈਜੂਏਟ ਇੰਦਰਾ ਗਾਂਧੀ ਸਕਾਲਰਸ਼ਿਪ ਫਾਰ ਸਿੰਗਲ ਗਰਲ ਚਾਈਲਡ 2018-19: ਅਜਿਹੀਆਂ ਵਿਦਿਆਰਥਣਾਂ, ਜੋ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਕਾਲਜ ਤੋਂ ਪੋਸਟ ਗ੍ਰੈਜੂਏਸ਼ਨ ਦੇ ਪਹਿਲੇ ਸਾਲ ਦੀ ਸਿੱਖਿਆ ਪ੍ਰਾਪਤ ਕਰ ਰਹੀਆਂ ਹੋਣ ਅਤੇ ਆਪਣੇ ਮਾਤਾ-ਪਿਤਾ ਦੀ ਇਕਲੌਤੀ ਸੰਤਾਨ ਹਨ, ਉਹ ਯੂਜੀਸੀ ਵੱਲੋਂ ਦਿੱਤੇ ਜਾ ਰਹੇ ਵਜ਼ੀਫ਼ੇ ਲਈ ਅਪਲਾਈ ਕਰ ਸਕਦੀਆਂ ਹਨ। ਵਿਦਿਆਰਥਣਾਂ ਦੀ ਉਮਰ ਤੀਹ ਸਾਲ ਤੱਕ ਹੋਵੇ। ਇਸ ਸਕੀਮ ਹੇਠ 36 ਹਜ਼ਾਰ 200 ਰੁਪਏ ਹਰ ਸਾਲ ਦੋ ਸਾਲਾਂ ਲਈ ਪ੍ਰਾਪਤ ਹੋਣਗੇ। ਅਪਲਾਈ ਕਰਨ ਦੀ ਆਖ਼ਰੀ ਤਰੀਕ 30 ਨਵੰਬਰ 2018 ਹੈ। ਚਾਹਵਾਨ ਉਮੀਦਵਾਰ ਆਨਲਾਈਨ ਅਪਲਾਈ ਕਰ ਸਕਦੇ ਹਨ।
ਅਪਲਾਈ ਕਰਨ ਲਈ ਲਿੰਕ http://www.b4s.in/P“/P978 ਹੈ।
2. ਇਸਰਾਈਲ ਗਵਰਨਮੈਂਟ ਸਕਾਲਰਸ਼ਿਪ 2019-20: ਪੋਸਟ ਗ੍ਰੈਜੂਏਸ਼ਨ ਕਰ ਰਹੇ ਜਾਂ ਡਿਗਰੀ ਪ੍ਰਾਪਤ ਕਰ ਚੁੱਕੇ ਵਿਦਿਆਰਥੀ, ਜੋ ਇਸਰਾਈਲ ਦੀ ਯੂਨੀਵਰਸਿਟੀ ਤੋਂ ਖੋਜ ਕਰਨ ਜਾਂ ਮੁਹਾਰਤ ਪ੍ਰਾਪਤ ਕਰਨ ਲਈ ਹਿਬਰੂ ਭਾਸ਼ਾ ਅਤੇ ਲਿਟਰੇਚਰ ਕੋਰਸ ਲਈ ਵਜ਼ੀਫ਼ਾ ਪ੍ਰਾਪਤ ਕਰਨਾ ਚਾਹੁੰਦੇ ਹਨ, ਉਹ ਇਸਰਾਈਲ ਸਰਕਾਰ ਦੇ ਸਹਿਯੋਗ ਨਾਲ ਮਨੁੱਖੀ ਵਸੀਲੇ ਵਿਕਾਸ ਮੰਤਰਾਲੇ, ਭਾਰਤ ਸਰਕਾਰ ਵੱਲੋਂ ਦਿੱਤੇ ਜਾ ਰਹੇ ਵਜ਼ੀਫ਼ੇ ਲਈ ਅਪਲਾਈ ਕਰ ਸਕਦੇ ਹਨ। ਇਸ ਵਜ਼ੀਫ਼ੇ ਦਾ ਉਦੇਸ਼ ਭਾਰਤੀ ਵਿਦਿਆਰਥੀਆਂ ਨੂੰ ਇਸਰਾਈਲੀ ਯੂਨੀਵਰਸਿਟੀ ਵਿਚ ਅਧਿਐਨ ਅਤੇ ਖੋਜ ਕਰਨ ਲਈ ਉਤਸ਼ਾਹਿਤ ਕਰਨਾ ਹੈ। ਇਸਰਾਈਲੀ ਯੂਨੀਵਰਸਿਟੀ ਤੋਂ ਪ੍ਰਾਪਤ ਅਥਾਰਿਟੀ ਲੈਟਰ ਕੋਲ ਹੋਣਾ ਲਾਜ਼ਮੀ ਹੈ। ਇਸ ਲਈ ਜੀਵ ਵਿਗਿਆਨ, ਖੇਤੀਬਾੜੀ, ਵਾਤਾਵਰਨ ਸਿੱਖਿਆ, ਬਿਜ਼ਨਸ ਮੈਨੇਜਮੈਂਟ, ਜਨ ਸੰਚਾਰ ਤੇ ਅਰਥ ਸ਼ਾਸਤਰ ਆਦਿ ਦੇ ਖੇਤਰ ਵਿਚ ਪੋਸਟ ਗ੍ਰੈਜੂਏਸ਼ਨ ਕੀਤੀ ਹੋਵੇ। ਹਿਬਰੂ ਭਾਸ਼ਾ ਅਤੇ ਲਿਟਰੇਚਰ ਲਈ ਅਪਲਾਈ ਕਰਨ ਵਾਸਤੇ ਇਸੇ ਭਾਸ਼ਾ ਵਿੱਚ ਪੋਸਟ ਗ੍ਰੈਜੂਏਸ਼ਨ ਕਰਨੀ ਜ਼ਰੂਰੀ ਹੈ। ਇਸ ਵਜ਼ੀਫ਼ੇ ਤਹਿਤ ਟਿਊਸ਼ਨ ਫੀਸ, ਸਿਹਤ ਬੀਮਾ ਤੇ ਮਹੀਨਾਵਾਰ ਭੱਤਾ ਪ੍ਰਾਪਤ ਹੋਵੇਗਾ। ਅਪਲਾਈ ਕਰਨ ਦੀ ਆਖ਼ਰੀ ਤਰੀਕ 30 ਨਵੰਬਰ 2018 ਹੈ। ਚਾਹਵਾਨ ਵਿਦਿਆਰਥੀਆਂ ਨੂੰ ਆਨਲਾਈਨ ਅਪਲਾਈ ਕਰਨਾ ਪਵੇਗਾ।
ਅਪਲਾਈ ਕਰਨ ਲਈ ਲਿੰਕ http://www.b4s.in/P“/97S8 ਹੈ।
3. ਸਮਰ ਰਿਸਰਚ ਫੈਲੋਸ਼ਿਪ ਪ੍ਰੋਗਰਾਮ-2019: ਸਾਇੰਸ ਦੇ ਵਿਦਿਆਰਥੀ ਅਤੇ ਅਧਿਆਪਕ, ਜੋ ਭਾਰਤੀ ਵਿਗਿਆਨ ਅਕਾਦਮੀ (ਬੰਗਲੁਰੂ), ਭਾਰਤੀ ਰਾਸ਼ਟਰੀ ਵਿਗਿਆਨ ਅਕਾਦਮੀ (ਨਵੀਂ ਦਿੱਲੀ) ਤੇ ਰਾਸ਼ਟਰੀ ਵਿਗਿਆਨ ਅਕਾਦਮੀ (ਇਲਾਹਾਬਾਦ) ਦੇ ਇਕ ਤੋਂ ਦੋ ਮਹੀਨੇ ਦੇ ਫੈਲੋਸ਼ਿਪ ਪ੍ਰੋਗਰਾਮ ਵਿਚ ਹਿੱਸਾ ਲੈ ਕੇ ਤਿੰਨਾਂ ਅਕਾਦਮੀਆਂ ਨਾਲ ਜੁੜੇ ਵਿਗਿਆਨੀਆਂ ਨਾਲ ਕੰਮ ਕਰਨ ਦੇ ਚਾਹਵਾਨ ਹੋਣ, ਉਹ ਅਪਲਾਈ ਕਰ ਸਕਦੇ ਹਨ। ਬੈਚਲਰ, ਮਾਸਟਰ ਤੇ ਡਿਊਅਲ ਡਿਗਰੀ ਦੇ ਸਿਰਫ਼ ਉਹੀ ਵਿਦਿਆਰਥੀ, ਜੋ ਲੋੜੀਂਦੇ ਮਾਪਦੰਡਾਂ ਅਨੁਸਾਰ ਤੈਅ ਕੀਤੇ ਵਰ੍ਹੇ ਵਿਚ ਪੜ੍ਹ ਰਹੇ ਹੋਣ ਅਤੇ ਘੱਟੋ-ਘੱਟ 65 ਫ਼ੀਸਦੀ ਅੰਕ ਪ੍ਰਾਪਤ ਕੀਤੇ ਹੋਣ, ਇਸ ਦੇ ਯੋਗ ਹਨ। ਇਸ ਤੋਂ ਇਲਾਵਾ ਯੂਜੀਸੀ/ ਏਆਈਸੀਟੀਈ, ਐੱਮਸੀਆਈ/ ਸੂਬਾਈ ਯੂਨੀਵਰਸਿਟੀਆਂ ਦੀਆਂ ਮਾਨਤਾ ਪ੍ਰਾਪਤ ਸੰਸਥਾਵਾਂ ਦੇ ਅਧਿਆਪਕ ਹੀ ਅਪਲਾਈ ਕਰ ਸਕਦੇ ਹਨ। ਇਸ ਤਹਿਤ ਰੇਲ ਯਾਤਰਾ ਕਿਰਾਇਆ ਅਤੇ ਰਹਿਣ ਲਈ ਖ਼ਰਚੇ ਵਾਸਤੇ ਮਹੀਨਾਵਾਰ ਫੈਲੋਸ਼ਿਪ ਦਿੱਤੀ ਜਾਵੇਗੀ। ਅਪਲਾਈ ਕਰਨ ਦੀ ਆਖ਼ਰੀ ਤਰੀਕ 30 ਨਵੰਬਰ 2018 ਹੈ। ਚਾਹਵਾਨ ਵਿਦਿਆਰਥੀ ਆਨਲਾਈਨ ਅਪਲਾਈ ਕਰ ਸਕਦੇ ਹਨ।
ਅਪਲਾਈ ਕਰਨ ਲਈ ਲਿੰਕ http://www.b4s.in/P“/SR610 ਹੈ।
4. ਗਵਰਨਮੈਂਟ ਆਫ ਆਇਰਲੈਂਡ ਪੋਸਟ ਡਾਕਟੋਰਲ ਫੈਲੋਸ਼ਿਪ ਪ੍ਰੋਗਰਾਮ-2019: ਕਿਸੇ ਵੀ ਵਿਸ਼ੇ ਨਾਲ ਪੀਐੱਚ.ਡੀ ਦੀ ਡਿਗਰੀ ਪ੍ਰਾਪਤ ਕਰ ਚੁੱਕੇ ਹੋਣਹਾਰ ਵਿਦਿਆਰਥੀ, ਜੋ ਆਇਰਲੈਂਡ ਦੀ ਹਾਇਰ ਐਜੂਕੇਸ਼ਨ ਇੰਸਟੀਚਿਊਟ ਤੋਂ ਪੋਸਟ ਡਾਕਟੋਰਲ ਫੈਲੋਸ਼ਿਪ ਕਰਨ ਦੇ ਚਾਹਵਾਨ ਹੋਣ, ਉਹ ਅਪਲਾਈ ਕਰ ਸਕਦੇ ਹਨ। ਉਮੀਦਵਾਰ ਦੀ ਪੰਜ ਸਾਲਾ ਪੀਐੱਚ.ਡੀ ਦੀ ਡਿਗਰੀ 31 ਮਈ 2019 ਤਕ ਪੂਰੀ ਹੋ ਜਾਣੀ ਚਾਹੀਦੀ ਹੈ ਅਤੇ ਘੱਟੋ-ਘੱਟ ਇਕ ਖੋਜ ਪੱਤਰ ਜ਼ਰੂਰ ਲਿਖਿਆ ਹੋਵੇ। ਵੱਧ ਤੋਂ ਵੱਧ 45,925 ਯੂਰੋ ਤਕ ਦੀ ਰਾਸ਼ੀ ਪ੍ਰਾਪਤ ਹੋਵੇਗੀ। ਅਪਲਾਈ ਕਰਨ ਦੀ ਆਖ਼ਰੀ ਤਰੀਕ 29 ਨਵੰਬਰ 2018 ਹੈ। ਚਾਹਵਾਨ ਵਿਦਿਆਰਥੀ ਆਨਲਾਈਨ ਅਪਲਾਈ ਕਰ ਸਕਦੇ ਹਨ।
ਅਪਲਾਈ ਕਰਨ ਲਈ ਲਿੰਕ http://www.b4s.in/P“/7O95 ਹੈ।
5. ਟਾਪਟਲ ਸਕਾਲਰਸ਼ਿਪ ਫਾਰ ਵਿਮੈਨ 2018-19: ਅਗਵਾਈ ਕਰਨ ਦੀ ਸਮਰਥਾ ਰੱਖਣ ਵਾਲੀਆਂ ਮਹਿਲਾ ਉਮੀਦਵਾਰ, ਜੋ ਆਪਣੇ ਯਤਨਾਂ ਨਾਲ ਕਿਸੇ ਭਾਈਚਾਰੇ ਜਾਂ ਸਮਾਜ ਦੇ ਜੀਵਨ ਵਿਚ ਤਬਦੀਲੀ ਲਿਆਉਣ ਦੇ ਚੰਗੇ ਵਿਚਾਰਾਂ ਦੀਆਂ ਧਾਰਨੀ ਹੋਣ ਅਤੇ ਚੰਗੇ ਨਤੀਜੇ ਦੇਣ ਦੀ ਸਮਰਥਾ ਰੱਖਦੀਆਂ ਹੋਣ, ਉਹ ਸਕਾਲਰਸ਼ਿਪ ਪ੍ਰੋਗਰਾਮ ਵਿਚ ਹਿੱਸਾ ਲੈ ਕੇ ਸਨਮਾਨ ਪ੍ਰਾਪਤ ਕਰਨ ਦਾ ਮੌਕਾ ਪ੍ਰਾਪਤ ਕਰ ਸਕਦੀਆਂ ਹਨ। ਕਿਸੇ ਵੀ ਤਰ੍ਹਾਂ ਦੀ ਸਿੱਖਿਆ ਪ੍ਰਾਪਤ ਕਰ ਰਹੀਆਂ ਜਾਂ ਕਰਨ ਦੀਆਂ ਚਾਹਵਾਨ ਮਹਿਲਾ ਉਮੀਦਵਾਰ, ਜਿਨ੍ਹਾਂ ਦੀ ਉਮਰ 16 ਸਾਲ ਤੋਂ ਜ਼ਿਆਦਾ ਹੋਵੇ, ਅਪਲਾਈ ਕਰਨ ਦੇ ਯੋਗ ਹਨ। ਇਸ ਤਹਿਤ 10,000 ਯੂਐੱਸ ਡਾਲਰ ਅਤੇ ਟਾਪਟਲ ਸਲਾਹਕਾਰ ਕੋਲੋਂ ਇਕ ਸਾਲ ਲਈ ਸਲਾਹ ਪ੍ਰਾਪਤ ਕਰਨ ਦੀ ਸਹੂਲਤ ਪ੍ਰਾਪਤ ਹੋਵੇਗੀ। ਅਪਲਾਈ ਕਰਨ ਦੀ ਆਖ਼ਰੀ ਤਰੀਕ 30 ਨਵੰਬਰ 2018 ਹੈ। ਚਾਹਵਾਨ ਵਿਦਿਆਰਥਣਾਂ ਨੂੰ ਆਨਲਾਈਨ ਅਪਲਾਈ ਕਰਨਾ ਪਵੇਗਾ।
ਅਪਲਾਈ ਕਰਨ ਲਈ ਲਿੰਕ http://www.b4s.in/P“/“S61 ਹੈ।
www.buddy4study.com ਦੇ ਸਹਿਯੋਗ ਨਾਲ


Comments Off on ਵਜ਼ੀਫ਼ੇ ਹੀ ਵਜ਼ੀਫ਼ੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.