ਆਰਫ ਕਾ ਸੁਣ ਵਾਜਾ ਰੇ !    ਮਹਾਰਾਣਾ ਪ੍ਰਤਾਪ ਦਾ ਮੁਗ਼ਲਾਂ ਵਿਰੁੱਧ ਸੰਘਰਸ਼ !    ਸ਼ਹੀਦ ਬਾਬਾ ਦੀਪ ਸਿੰਘ !    ਮੁਗਲ ਇਮਾਰਤ ਕਲਾ ਦੀ ਸ਼ਾਨ ਸਰਾਏ ਅਮਾਨਤ ਖ਼ਾਨ !    ਟਰੰਪ ਖ਼ਿਲਾਫ਼ ਮਹਾਂਦੋਸ਼ ਸਬੰਧੀ ਸੁਣਵਾਈ ਸ਼ੁਰੂ !    ਨੀਰਵ ਮੋਦੀ ਦਾ ਜ਼ਬਤ ਸਾਮਾਨ ਹੋਵੇਗਾ ਨਿਲਾਮ !    ਕੋਲਕਾਤਾ ’ਚੋਂ 25 ਕਿਲੋ ਹੈਰੋਇਨ ਫੜੀ !    ਭਾਜਪਾ ਆਗੂ ਬਿਰੇਂਦਰ ਸਿੰਘ ਵਲੋਂ ਰਾਜ ਸਭਾ ਤੋਂ ਅਸਤੀਫ਼ਾ !    ਮਹਾਰਾਸ਼ਟਰ ਦੇ ਸਕੂਲਾਂ ’ਚ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹਨੀ ਲਾਜ਼ਮੀ ਕਰਾਰ !    ਰੂਸ ਦੇ ਹਵਾਈ ਹਮਲੇ ’ਚ ਸੀਰੀਆ ’ਚ 23 ਮੌਤਾਂ !    

ਵਜ਼ੀਫ਼ੇ ਹੀ ਵਜ਼ੀਫ਼ੇ

Posted On November - 14 - 2018

1. ਆਲ ਇੰਡੀਆ ਯੂਥ ਸਕਾਲਰਸ਼ਿਪ ਐਂਟਰੈਂਸ ਐਗਜ਼ਾਮੀਨੇਸ਼ਨ-2019: ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ 2014 ਤੋਂ ਲੈ ਕੇ 2018 ਤਕ ਦੇ ਸਮੇਂ ਦਰਮਿਆਨ ਬਾਰ੍ਹਵੀਂ ਪਾਸ ਕਰਨ ਵਾਲੇ ਜਾਂ 2019 ਵਿਚ ਬਾਰ੍ਹਵੀਂ ਦੀ ਪ੍ਰੀਖਿਆ ਵਿਚ ਸ਼ਾਮਲ ਹੋਣ ਵਾਲੇ ਵਿਦਿਆਰਥੀ, ਜਿਨ੍ਹਾਂ ਨੇ ਹਾਲ ਹੀ ’ਚ ਇੰਜਨੀਅਰਿੰਗ ਜਾਂ ਮੈਡੀਕਲ ਪ੍ਰੀਖਿਆ ਦਿੱਤੀ ਹੋਵੇ ਜਾਂ ਪ੍ਰੀਖਿਆ ਦੇਣ ਦੀ ਤਿਆਰੀ ਕਰ ਰਹੇ ਹਨ, ਉਹ ਸਾਰੇ ਵਿਦਿਆਰਥੀ ਵਜ਼ੀਫ਼ੇ ਲਈ ਅਪਲਾਈ ਕਰ ਸਕਦੇ ਹਨ। ਬਾਰ੍ਹਵੀਂ ਪਾਸ ਜਾਂ ਬਾਰ੍ਹਵੀਂ ਦੇ ਵਿਦਿਆਰਥੀ ਅਪਲਾਈ ਕਰ ਸਕਦੇ ਹਨ। ਇਸ ਪ੍ਰੀਖਿਆ ਤਹਿਤ ਵੱਖ-ਵੱਖ ਪੱਧਰਾਂ ’ਤੇ ਪਹਿਲੇ ਸਮੈਸਟਰ ਤੋਂ ਲੈ ਕੇ ਪੰਜ ਸਾਲ ਤਕ ਲਈ ਸਕਾਲਰਸ਼ਿਪ ਦਿੱਤੀ ਜਾਵੇਗੀ। ਅਪਲਾਈ ਕਰਨ ਦੀ ਆਖ਼ਰੀ ਤਰੀਕ 21 ਨਵੰਬਰ ਹੈ। ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ।
ਐਪਲੀਕੇਸ਼ਨ ਲਿੰਕ http://www.b4s.in/P“/19Y8 ਹੈ।
2. ਸਟੱਡੀ ਐਸਟੋਨੀਆ (ਇੰਡੀਆ) ਮੈਰਿਟ ਸਕਾਲਰਸ਼ਿਪ ਫਾਰ ਫਰਵਰੀ 2019: ਹੋਣਹਾਰ ਭਾਰਤੀ ਵਿਦਿਆਰਥੀ, ਜੋ ਵਿਦਿਅਕ ਸੈਸ਼ਨ ਫਰਵਰੀ 2019 ਨੂੰ ਐਸਟੋਨੀਆ ਦੀ ਐਸਟੋਨੀਆ ਐਂਟਰਪ੍ਰੀਨਿਓਰਸ਼ਿਪ ਯੂਨੀਵਰਸਿਟੀ ਆਫ ਅਪਲਾਈਡ ਸਾਇੰਸਿਜ਼ ਤੋਂ ਗ੍ਰੈਜੂਏਸ਼ਨ ਜਾਂ ਐੱਮਬੀਏ ਪ੍ਰੋਗਰਾਮ ਕਰਨ ਦੇ ਚਾਹਵਾਨ ਹੋਣ। ਗ੍ਰੈਜੂਏਸ਼ਨ ਪ੍ਰੋਗਰਾਮ ਲਈ 50 ਫ਼ੀਸਦੀ ਅੰਕਾਂ ਨਾਲ ਬਾਰ੍ਹਵੀਂ ਪਾਸ ਵਿਦਿਆਰਥੀ ਅਤੇ ਆਈਲੈੱਟਸ ਵਿਚ 5.5 ਬੈਂਡ ਜਾਂ ਟੌਫਲ ਵਿਚ 69 ਅੰਕ ਪ੍ਰਾਪਤ ਕੀਤੇ ਹੋਣ, ਉਨ੍ਹਾਂ ਦੀ ਉਮਰ 25 ਸਾਲ ਤੋਂ ਘੱਟ ਹੋਵੇ, ਅਪਲਾਈ ਕਰ ਸਕਦੇ ਹਨ। ਇਸ ਤੋਂ ਇਲਾਵਾ ਐੱਮਬੀਏ ਪ੍ਰੋਗਰਾਮ ਲਈ ਪਹਿਲੇ ਦਰਜੇ ਨਾਲ ਗ੍ਰੈਜੂਏਟ, ਜਿਨ੍ਹਾਂ ਦੇ ਆਈਲੈੱਟਸ ਵਿਚ 6.0 ਬੈਂਡ ਤੇ ਉਮਰ 35 ਸਾਲ ਤੋਂ ਘੱਟ ਹੋਵੇ, ਇਸ ਦੇ ਯੋਗ ਹਨ। ਵਿਦਿਆਰਥੀ ਨੂੰ ਸਕਾਲਰਸ਼ਿਪ ਵਜੋਂ 100 ਫ਼ੀਸਦੀ ਤਕ ਟਿਊਸ਼ਨ ਫੀਸ ਦਿੱਤੀ ਜਾਵੇਗੀ ਅਤੇ ਡਿਗਰੀ ਪੂਰੀ ਹੋਣ ਤੋਂ ਬਾਅਦ 6 ਮਹੀਨੇ ਦਾ ਵਰਕ ਵੀਜ਼ਾ ਦਿੱਤਾ ਜਾਵੇਗਾ। ਅਪਲਾਈ ਕਰਨ ਦੀ ਆਖ਼ਰੀ ਤਰੀਕ 30 ਨਵੰਬਰ ਹੈ। ਆਨਲਾਈਨ ਅਰਜ਼ੀਆਂ ਹੀ ਪ੍ਰਵਾਨ ਕੀਤੀਆਂ ਜਾਣਗੀਆਂ।
ਐਪਲੀਕੇਸ਼ਨ ਲਿੰਕ http://www.b4s.in/P“/S5M2 ਹੈ।
3. ਪੀਜੀ ਸਕਾਲਰਸ਼ਿਪ ਫਾਰ ਪ੍ਰੋਫੈਸ਼ਨਲ ਕੋਰਸਜ਼ ਫਾਰ ਐੱਸਸੀ, ਐੱਸਟੀ 2017-18: ਅਨੂਸੂਚਿਤ ਜਾਤੀ, ਜਨਜਾਤੀ ਵਰਗ ਦੇ ਗ੍ਰੈਜੂਏਟ ਡਿਗਰੀ ਧਾਰਕ ਜੋ ਕਿਸੇ ਵੀ ਸਟਰੀਮ ਵਿਚ ਪੋਸਟ ਗ੍ਰੈਜੂਏਸ਼ਨ ਡਿਗਰੀ ’ਚ ਦਾਖ਼ਲਾ ਲੈ ਚੁੱਕੇ ਹਨ, ਉਹ ਅਪਲਾਈ ਕਰ ਸਕਦੇ ਹਨ। ਯੂਜੀਸੀ ਐਕਟ ਦੇ ਸੈਕਸ਼ਨ 2 (ਐਫ) ਅਤੇ 12 (ਬੀ) ਤਹਿਤ ਆਉਣ ਵਾਲੀਆਂ ਯੂਨਿਵਰਸਿਟੀਆਂ, ਇੰਸਟੀਚਿਊਟਸ ਜਾਂ ਕਾਲਜਾਂ ਵਿਚ ਪੜ੍ਹ ਰਹੇ ਵਿਦਿਆਰਥੀ ਹੀ ਇਸ ਸਕਾਲਰਸ਼ਿਪ ਲਈ ਅਰਜ਼ੀਆਂ ਦੇ ਸਕਦੇ ਹਨ। ਸੀ ਸੀ ਜਾਂ ਡਿਸਟੈਂਸ ਐਜੂਕੇਸ਼ਨ ਮੋਡ ਰਾਹੀਂਂ ਪੀਜੀ ਕਰ ਰਹੇ ਵਿਦਿਆਰਥੀ ਅਪਲਾਈ ਨਹੀਂ ਕਰ ਸਕਦੇ। ਐੱਮਈ, ਐੱਮਟੈਕ ਦੇ ਵਿਦਿਆਰਥੀਆਂ ਨੂੰ 7800 ਰੁਪਏ ਪ੍ਰਤੀ ਮਹੀਨਾ ਦੀ ਸਕਾਲਰਸ਼ਿਪ ਤੇ ਹੋਰ ਕੋਰਸ ਕਰ ਰਹੇ ਵਿਦਿਆਰਥੀਆਂ ਨੂੰ 4500 ਰੁਪਏ ਪ੍ਰਤੀ ਮਹੀਨਾ ਭੱਤਾ ਦਿੱਤਾ ਜਾਵੇਗਾ। ਅਪਲਾਈ ਕਰਨ ਦੀ ਆਖ਼ਰੀ ਤਰੀਕ 30 ਨਵੰਬਰ ਹੈ। ਆਨਲਾਈਨ ਅਰਜ਼ੀਆਂ ਹੀ ਸਵੀਕਾਰ ਕੀਤੀਆਂ ਜਾਣਗੀਆਂ।
ਐਪਲੀਕੇਸ਼ਨ ਲਿੰਕ http://www.b4s.in/P“/P7S6 ਹੈ।
4. ਕਿੰਗਜ਼ ਯੂਨੀਵਰਸਿਟੀ ਕਾਲਜ ਐਟ ਵੈਸਟਰਨ ਯੂਨੀਵਰਸਿਟੀ ਸਕਾਲਰਸ਼ਿਪ 2019: 12ਵੀਂ ਪਾਸ ਹੋਣਹਾਰ ਵਿਦਿਆਰਥੀ, ਜੋ ਕੈਨੇਡਾ ਦੇ ਦਿ ਕਿੰਗਜ਼ ਯੂਨੀਵਰਸਿਟੀ ਕਾਲਜ ਤੋਂ ਮੈਨੇਜਮੈਂਟ ਐਂਡ ਆਰਗੇਨਾਈਜ਼ੇਸ਼ਨਲ ਸਟੱਡੀਜ਼, ਸੋਸ਼ਲ ਸਾਇੰਸ, ਆਰਟਸ, ਸੋਸ਼ਲ ਜਸਟਿਸ ਐਂਡ ਪੀਸ ਸਟੱਡੀਜ਼ ਵਿਚ ਅੰਡਰ-ਗ੍ਰੈਜੂਏਟ ਡਿਗਰੀ ਪ੍ਰੋਗਰਾਮ ਕਰਨ ਦੇ ਚਾਹਵਾਨ ਹੋਣ, ਉਹ ਸਕਾਲਰਸ਼ਿਪ ਲਈ ਅਪਲਾਈ ਕਰ ਸਕਦੇ ਹਨ। ਉਹ ਵਿਦਿਆਰਥੀ, ਜਿਨ੍ਹਾਂ ਨੇ ਬਾਰ੍ਹਵੀਂ ਕਲਾਸ 75 ਫ਼ੀਸਦੀ ਅੰਕਾਂ ਨਾਲ ਪਾਸ ਕੀਤੀ ਹੋਵੇ, ਟੌਫਲ ’ਚੋਂ ਘੱਟੋ ਘੱਟ 580, ਜਿਸ ਵਿੱਚੋਂ ਟੀਡਬਲਿਊਈ ’ਚੋਂ 4.5 ਜਾਂ ਫਿਰ ਆਈਬੀਟੀ ’ਚੋਂ 85 ਅੰਕ ਹੋਣੇ ਚਾਹੀਦੇ ਹਨ ਤੇ ਹਰੇਕ ਸ਼ੈਕਸ਼ਨ ਵਿੱਚੋਂ ਅੰਕ 20 ਤੋਂ ਘੱਟ ਨਾ ਹੋਣ। ਇਸ ਤੋਂ ਇਲਾਵਾ ਆਈਲੈਟਸ ਵਿਚ ਘੱਟੋ ਘੱਟ 6.5 ਬੈਂਡ ਹੋਣ ਅਤੇ ਪੀਟੀਈ ਦੇ ਅੰਕ 56 ਤੋਂ ਘੱਟ ਨਹੀਂ ਹੋਣੇ ਚਾਹੀਦੇ। ਚੁਣੇ ਵਿਦਿਆਰਥੀ ਨੂੰ 17,000 ਕੈਨੇਡੀਅਨ ਡਾਲਰ ਤਕ ਦੀ ਰਾਸ਼ੀ ਪ੍ਰਾਪਤ ਹੋਵੇਗੀ। ਅਪਲਾਈ ਕਰਨ ਦੀ ਆਖ਼ਰੀ ਤਰੀਕ 30 ਨਵੰਬਰ ਹੈ। ਚਾਹਵਾਨ ਵਿਦਿਆਰਥੀ ਆਨਲਾਈਨ ਅਪਲਾਈ ਕਰ ਸਕਦੇ ਹਨ।
ਐਪਲੀਕੇਸ਼ਨ ਲਿੰਕ http://www.b4s.in/P“/K”31 ਹੈ।
5. ਪੋਸਟ ਗ੍ਰੈਜੂਏਟ ਮੈਰਿਟ ਸਕਾਲਰਸ਼ਿਪ ਫਾਰ ਯੂਨੀਵਰਸਿਟੀ ਰੈਂਕ ਹੋਲਡਰਜ਼ 2018: ਪਹਿਲੇ, ਦੂਜੇ ਰੈਂਕ ਵਾਲੇ ਗ੍ਰੈਜੂਏਟ ਜੋ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਕਾਲਜ ਵਿਚ ਪੋਸਟ ਗ੍ਰੈਜੂਏਸ਼ਨ ਪ੍ਰੋਗਰਾਮ ’ਚ ਦਾਖ਼ਲਾ ਲੈ ਚੁੱਕੇ ਹਨ, ਅਜਿਹੇ ਵਿਦਿਆਰਥੀਆਂ ਤੋਂ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਵਿਚ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਵੱਲੋਂ ਜ਼ਿਕਰ ਕੀਤੇ ਸਕਾਲਰਸ਼ਿਪ ਤਹਿਤ ਅਪਲਾਈ ਕੀਤਾ ਜਾ ਸਕਦਾ ਹੈ। ਵਿਦਿਆਰਥੀ ਨੇ ਗ੍ਰੈਜੂਏਸ਼ਨ ਵਿਚ 60 ਫ਼ੀਸਦੀ ਅੰਕ ਹਾਸਲ ਕੀਤੇ ਹੋਣ। ਡਿਸਟੈਂਸ ਮੋਡ ਦੁਆਰਾ ਪੋਸਟ ਗ੍ਰੈਜੂਏਸ਼ਨ ਕਰ ਰਹੇ ਵਿਦਿਆਰਥਈ ਅਪਲਾਈ ਨਹੀਂ ਕਰ ਸਕਦੇ। ਇਸ ਤਹਿਤ 3100 ਰੁਪਏ ਮਹੀਨਾ, ਦੋ ਸਾਲ ਤਕ ਮਿਲੇਗਾ। ਅਪਲਾਈ ਕਰਨ ਦੀ ਆਖ਼ਰੀ ਤਰੀਕ 30 ਨਵੰਬਰ ਹੈ। ਆਨਲਾਈਨ ਅਰਜ਼ੀਆਂ ਪ੍ਰਵਾਨ ਕੀਤੀਆਂ ਜਾਣਗੀਆਂ। ਐਪਲੀਕੇਸ਼ਨ ਲਿੰਕ http://www.b4s.in/P“/P7M2 ਹੈ।
www.buddy4study.com ਦੇ ਸਹਿਯੋਗ ਨਾਲ


Comments Off on ਵਜ਼ੀਫ਼ੇ ਹੀ ਵਜ਼ੀਫ਼ੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.