ਵੇ ਹੋਵੇ ਅਨਲੌਕ ਵਿੱਚ ਇਨ੍ਹਾਂ ਨੂੰ ਕਰੋਨਾ, ਉਭਰੇ ਕੋਈ ਖੂਨ ਨਵਾਂ !    ਨਾਉਮੀਦੀ ਦੇ ਦੌਰ ’ਚ ਨਗ਼ਮਾ-ਏ-ਉਮੀਦ... !    ਅੱਜ ਤੋਂ ਚੱਲਣਗੀਆਂ 200 ਵਿਸ਼ੇਸ਼ ਰੇਲਗੱਡੀਆਂ !    ਸਨਅਤਕਾਰਾਂ ਨੂੰ ਭਲਕੇ ਸੰਬੋਧਨ ਕਰਨਗੇ ਮੋਦੀ !    ਗ਼ੈਰ-ਜ਼ਰੂਰੀ ਉਡਾਣਾਂ ਨਾ ਚਲਾਉਣ ਦੀ ਚਿਤਾਵਨੀ !    ਪੰਜਾਬ ਵੱਲੋਂ ਲੌਕਡਾਊਨ 5.0 ਸਬੰਧੀ ਦਿਸ਼ਾ ਨਿਰਦੇਸ਼ ਜਾਰੀ !    ਪਾਕਿ ਹਾਈ ਕਮਿਸ਼ਨ ਦੇ ਦੋ ਅਧਿਕਾਰੀਆਂ ਨੂੰ ਦੇਸ਼ ਛੱਡਣ ਦੇ ਹੁਕਮ !    ਬੀਜ ਘੁਟਾਲਾ: ਨਿੱਜੀ ਫਰਮ ਦਾ ਮਾਲਕ ਗ੍ਰਿਫ਼ਤਾਰ, ਸਟੋਰ ਸੀਲ !    ਦਿੱਲੀ ਪੁਲੀਸ ਦੇ ਦੋ ਏਐੱਸਆਈ ਦੀ ਕਰੋਨਾ ਕਾਰਨ ਮੌਤ !    ਸ਼ਰਾਬ ਕਾਰੋਬਾਰੀ ਦੇ ਘਰ ’ਤੇ ਫਾਇਰਿੰਗ !    

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On November - 28 - 2018

1. ਟਾਟਾ ਟਰੱਸਟ ਮੈਡੀਕਲ ਐਂਡ ਹੈਲਥ-ਕੇਅਰ ਸਕਾਲਸ਼ਿਪ 2018-19: ਉਹ ਹੋਣਹਾਰ ਭਾਰਤੀ ਵਿਦਿਆਰਥੀ, ਜੋ ਮੈਡੀਕਲ ਸਾਇੰਸ ਅਤੇ ਹੈਲਥ-ਕੇਅਰ ਸਟ੍ਰੀਮ ਨਾਲ ਮੌਜੂਦਾ ਵਿਦਿਅਕ ਸੈਸ਼ਨ 2018-19 ਵਿਚ ਗ੍ਰੈਜੂਏਸ਼ਨ ਦੇ ਦੂਜੇ ਜਾਂ ਤੀਜੇ ਸਾਲ ਵਿਚ ਪੜ੍ਹ ਰਹੇ ਹੋਣ ਜਾਂ ਫਿਰ ਇਸੇ ਸਟ੍ਰੀਮ ਵਿਚ ਮਾਸਟਰਜ਼ ਦੇ ਕਿਸੇ ਵੀ ਵਰ੍ਹੇ ਦੇ ਵਿਦਿਆਰਥੀ ਹੋਣ, ਆਪਣੀ ਉੱਚ ਸਿੱਖਿਆ ਲਈ ਟਾਟਾ ਟਰੱਸਟ ਵੱਲੋਂ ਦਿੱਤੀ ਜਾ ਰਹੀ ਸਕਾਲਰਸ਼ਿਪ ਪ੍ਰਾਪਤ ਕਰ ਸਕਦੇ ਹਨ। ਬੈਚਲਰ ਡਿਗਰੀ ਪ੍ਰੋਗਰਾਮ ਦੇ ਵਿਦਿਆਰਥੀ ਨੇ ਘੱਟੋ-ਘੱਟ ਇਕ ਸਾਲ ਪੂਰਾ ਕੀਤਾ ਹੋਵੇ, ਜਦੋਂਕਿ ਮਾਸਟਰਜ਼ ਡਿਗਰੀ ਪ੍ਰੋਗਰਾਮ ਦੇ ਪਹਿਲੇ ਵਰ੍ਹੇ ਦੇ ਵਿਦਿਆਰਥੀ ਵੀ ਅਪਲਾਈ ਕਰਨ ਦੇ ਯੋਗ ਹਨ। ਇਸ ਤੋਂ ਇਲਾਵਾ ਵਿਦਿਆਰਥੀ ਨੇ ਮਾਪਦੰਡਾਂ ਅਨੁਸਾਰ ਤੈਅ ਸੀਜੀਪੀਏ ਸਕੋਰ ਪ੍ਰਾਪਤ ਕੀਤਾ ਹੋਵੇ। ਵਿਦਿਆਰਥੀ ਦੀ ਪੂਰੀ ਫੀਸ ਵਿਚੋਂ 30 ਤੋਂ 80 ਫ਼ੀਸਦੀ ਤਕ ਦੀ ਰਾਸ਼ੀ ਸਿੱਧੇ ਤੌਰ ’ਤੇ ਸੰਸਥਾ ਜਾਂ ਕਾਲਜ ਨੂੰ ਦਿੱਤੀ ਜਾਵੇਗੀ। ਅਪਲਾਈ ਕਰਨ ਦੀ ਆਖ਼ਰੀ ਤਰੀਕ 21 ਦਸੰਬਰ 2018 ਹੈ। ਚਾਹਵਾਨ ਵਿਦਿਆਰਥੀਆਂ ਨੂੰ ਆਨਲਾਈਨ ਅਪਲਾਈ ਕਰਨਾ ਪਵੇਗਾ।
ਅਪਲਾਈ ਕਰਨ ਲਈ ਲਿੰਕ http://www.b4s.in/PT/TTM3 ਹੈ।
2. ਬਾਥ ਸਪਾ ਯੂਨੀਵਰਸਿਟੀ ਮੈਰੀਟੋਰੀਅਸ ਸਕਾਲਰਸ਼ਿਪ ਫਾਰ ਜਨਵਰੀ 2019, ਯੂਕੇ: ਹੋਣਹਾਰ ਗ੍ਰੈਜੂਏਟ ਵਿਦਿਆਰਥੀ, ਜੋ ਯੂਕੇ ਸਥਿਤ ਬਾਥ ਸਪਾ ਯੂਨੀਵਰਸਿਟੀ ਤੋਂ ਵਿਦਿਅਕ ਸੈਸ਼ਨ ਜਨਵਰੀ 2019 ਵਿਚ ਬਿਜ਼ਨਸ ਮੈਨੇਜਮੈਂਟ ਵਿਚ ਪੋਸਟ ਗ੍ਰੈਜੂਏਸ਼ਨ ਕਰਨ ਦੇ ਚਾਹਵਾਨ ਹੋਣ, ਉਹ ਅਪਲਾਈ ਕਰ ਸਕਦੇ ਹਨ। ਗ੍ਰੈਜੂਏਸ਼ਨ ਵਿਚ ਘੱਟੋ-ਘੱਟ 55 ਫ਼ੀਸਦੀ ਜਾਂ ਇਸ ਤੋਂ ਜ਼ਿਆਦਾ ਅੰਕ ਪ੍ਰਾਪਤ ਕੀਤੇ ਹੋਣ ਅਤੇ 12ਵੀਂ ਕਲਾਸ ਵਿਚ ਅੰਗਰੇਜ਼ੀ ਵਿਚ 70 ਫ਼ੀਸਦੀ ਅੰਕ ਪ੍ਰਾਪਤ ਕੀਤੇ ਹੋਏ ਜਾਂ ਆਈਲੈੱਟਸ ਵਿਚ 6.0 ਬੈਂਡ ਹੋਣ, ਉਹ ਅਪਲਾਈ ਕਰਨ ਦੇ ਯੋਗ ਹਨ। ਵਿਦਿਆਰਥੀਆਂ ਨੂੰ ਟਿਊਸ਼ਨ ਫੀਸ ਵਿਚ 1,000 ਬਰਤਾਨਵੀ ਪੌਂਡ ਤਕ ਦੀ ਛੋਟ ਪ੍ਰਾਪਤ ਹੋਵੇਗੀ। ਅਪਲਾਈ ਕਰਨ ਦੀ ਆਖ਼ਰੀ ਤਰੀਕ 15 ਦਸੰਬਰ 2018 ਹੈ। ਚਾਹਵਾਨ ਵਿਦਿਆਰਥੀ ਆਨਲਾਈਨ ਅਪਲਾਈ ਕਰ ਸਕਦੇ ਹਨ।
ਅਪਲਾਈ ਕਰਨ ਲਈ ਲਿੰਕ http://www.b4s.in/PT/BSU2 ਹੈ।
3. ਸੰਸਕ੍ਰਿਤ-ਕਲਾਕ੍ਰਿਤੀ ਫੈਲੋਸ਼ਿਪ-2018: ਨੌਜਵਾਨ ਕਲਾਕਾਰਾਂ ਨੂੰ ਉਤਸ਼ਾਹਿਤ ਕਰਨ ਲਈ ‘ਦਿ ਸੰਸਕ੍ਰਿਤੀ ਪ੍ਰਤਿਸ਼ਠਾਨ’ ਵੱਲੋਂ ਫੈਲੋਸ਼ਿਪ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਇਸ ਤਹਿਤ 25 ਤੋਂ 40 ਸਾਲ ਤਕ ਉਮਰ ਵਰਗ ਦੇ ਕਲਾਕਾਰ, ਜਿਨ੍ਹਾਂ ਕੋਲ 10 ਸਾਲ ਦਾ ਸ਼ਾਸਤਰੀ ਨ੍ਰਿਤ ਦਾ ਤਜਰਬਾ ਹੋਵੇ, ਉਹ 3 ਤੋਂ 10 ਮਹੀਨੇ ਦੀ ਇਸ ਫੈਲੋਸ਼ਿਪ ਲਈ ਅਪਲਾਈ ਕਰ ਸਕਦੇ ਹਨ। ਇਸ ਫੈਲੋਸ਼ਿਪ ਲਈ ਮਹਿਲਾ ਕਲਾਕਾਰਾਂ ਨੂੰ ਤਰਜੀਹ ਦਿੱਤੀ ਜਾਵੇਗੀ। 25 ਤੋਂ 40 ਸਾਲ ਤਕ ਦੇ ਨੌਜਵਾਨ ਕਲਾਕਾਰ, ਜਿਨ੍ਹਾਂ ਨੇ ਮਾਨਤਾ ਪ੍ਰਾਪਤ ਫੋਰਮ ਵਿਚ ਘੱਟ ਤੋਂ ਘੱਟ ਤਿੰਨ ਵਾਰ ਆਪਣੀ ਕਲਾ ਦਾ ਸਿੰਗਲ ਪ੍ਰਦਰਸ਼ਨ ਕੀਤੇ ਹੋਵੇ। ਇਸ ਤਹਿਤ 50,000 ਰੁਪਏ ਦੋ ਕਿਸ਼ਤਾਂ ਵਿਚ ਅਦਾ ਕੀਤੇ ਜਾਣਗੇ। ਅਪਲਾਈ ਕਰਨ ਦੀ ਆਖ਼ਰੀ ਤਰੀਕ 31 ਦਸੰਬਰ 2018 ਹੈ। ਆਨਲਾਈਨ ਤੋਂ ਇਲਾਵਾ ਡਾਰ ਜ਼ਰੀਏ ਵੀ ਅਪਲਾਈ ਕੀਤਾ ਜਾ ਸਕਦਾ ਹੈ। ਪਤਾ ਹੈ-ਹੈੱਡ ਆਫਿਸ, ਸੰਸਕ੍ਰਿਤੀ ਫਾਊਂਡੇਸ਼ਨ, ਸੀ-11, ਕੁਤੁਬ ਇੰਸਟੀਚਿਊਸ਼ਨਲ ਏਰੀਆ, ਨਵੀਂ ਦਿੱਲੀ-110016,
ਅਪਲਾਈ ਕਰਨ ਲਈ ਲਿੰਕ http://www.b4s.in/PT/KF5 ਹੈ।
4. ਯੂਨੀਵਰਸਿਟੀ ਆਫ ਸੈਂਟਰਲ ਲੈਂਕਸ਼ਾਇਕ ਮੈਰਿਟ ਸਕਾਲਰਸ਼ਿਪ ਫਾਰ ਜਨਵਰੀ 2019, ਯੂਕੇ: ਭਾਰਤੀ ਗ੍ਰੈਜੂਏਟ ਵਿਦਿਆਰਥੀ, ਜੋ ਮੈਨੇਜਮੈਂਟ, ਇੰਜਨੀਅਰਿੰਗ ਤੇ ਲਾਅ ਦੇ ਖੇਤਰ ਵਿਚ ਯੂਕੇ ਸਥਿਤ ਯੂਨੀਵਰਸਿਟੀ ਆਫ ਸੈਂਟਰਲ ਲੈਂਕਸ਼ਾਇਰ ਤੋਂ ਪੋਸਟ ਗ੍ਰੈਜੂਏਸ਼ਨ ਦੀ ਸਿੱਖਿਆ ਪ੍ਰਾਪਤ ਕਰਨ ਦੇ ਚਾਹਵਾਨ ਹੋਣ, ਉਨ੍ਹਾਂ ਕੋਲੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। 58 ਫ਼ੀਸਦੀ ਐਗਰੀਮੈਂਟ ਦੇ ਨਾਲ ਗ੍ਰੈਜੂਏਟ ਵਿਦਿਆਰਥੀ, ਜੋ ਹਰੇਕ ਸੈਕਸ਼ਨ ਵਿਚ ਘੱਟੋ-ਘੱਟ 6.0 ਬੈਂਡ ਅਤੇ ਓਵਰਆਲ 6.5 ਸਕੋਰ ਨਾਲ ਅੰਗਰੇਜ਼ੀ ਵਿਚ ਮੁਹਾਰਤ ਰੱਖਦੇ ਹੋਣ (ਅੰਗਰੇਜ਼ੀ ਵਿਚ ਮੁਹਾਰਤ ਲਈ ਬਦਲ ਦੇ ਤੌਰ ’ਤੇ 12ਵੀਂ ਵਿਚ 70 ਫ਼ੀਸਦੀ ਅੰਕ ਹੋਣ), ਅਪਲਾਈ ਕਰ ਸਕਦੇ ਹਨ। ਵਿਦਿਆਰਥੀ ਨੂੰ 1,000 ਤੋਂ 3,000 ਬ੍ਰਿਟਿਸ਼ ਪੌਂਡ ਦੀ ਸਕਾਲਰਸ਼ਿਪ ਦਿੱਤੀ ਜਾਵੇਗੀ। ਵਜ਼ੀਫ਼ੇ ਦੇ ਰੂਪ ਵਿਚ 300 ਬ੍ਰਿਟਿਸ਼ ਪੌਂਡ ਦਾ ਮੁਢਲਾ ਭੁਗਤਾਨ ਕੀਤਾ ਜਾਵੇਗਾ। ਇਕ ਸਾਲ ਦੀ ਇੰਟਰਨਸ਼ਿਪ ਤੇ ਬਿਹਤਰੀਨ ਲਾਇਬ੍ਰੇਰੀ ਦੀ ਸਹੂਲਤ ਵੀ ਪ੍ਰਾਪਤ ਹੋਵੇਗੀ। ਅਪਲਾਈ ਕਰਨ ਦੀ ਆਖ਼ਰੀ ਤਰੀਕ 14 ਦਸੰਬਰ 2018 ਹੈ। ਚਾਹਵਾਨ ਵਿਦਿਆਰਥੀ ਆਨਲਾਈਨ ਅਪਲਾਈ ਕਰ ਸਕਦੇ ਹਨ।
ਅਪਲਾਈ ਕਰਨ ਲਈ ਲਿੰਕ http://www.b4s.in/PT/UOC3 ਹੈ।
5. ਨੈਸ਼ਨਲ ਮੀਨਜ਼-ਕਮ-ਮੈਰਿਟ ਸਕਾਲਰਸ਼ਿਪ 2018-19: ਨੌਵੀਂ ਕਲਾਸ ਦੀ ਸਿੱਖਿਆ ਪ੍ਰਾਪਤ ਕਰ ਰਹੇ ਹੋਣਹਾਰ ਵਿਦਿਆਰਥੀ ਜਿਨ੍ਹਾਂ ਦੀ ਆਰਥਿਕ ਸਥਿਤੀ ਠੀਕ ਨਹੀਂ ਹੈ ਤੇ ਉਹ ਆਪਣੀ ਸਿੱਖਿਆ ਜਾਰੀ ਰੱਖਣ ਵਿਚ ਦਿੱਕਤ ਮਹਿਸੂਸ ਕਰਦੇ ਹੋਣ, ਅਜਿਹੇ ਵਿਦਿਆਰਥੀ ਮਨੁੱਖੀ ਵਸੀਲੇ ਵਿਕਾਸ ਮੰਤਰਾਲੇ ਦੇ ਸਕੂਲ ਸਿੱਖਿਆ ਤੇ ਸਾਖਰਤਾ ਵਿਭਾਗ, ਭਾਰਤ ਸਰਕਾਰ ਵੱਲੋਂ ਦਿੱਤੀ ਜਾ ਰਹੀ ਸਕਾਲਰਸ਼ਿਪ ਲਈ ਅਪਲਾਈ ਕਰ ਸਕਦੇ ਹਨ। 10ਵੀਂ ਤੋਂ 12ਵੀਂ ਤਕ ਦੀ ਸਿੱਖਿਆ ਸੂਬਾ ਸਰਕਾਰ, ਸਰਕਾਰੀ ਸਹਾਇਤਾ ਪ੍ਰਾਪਤ ਤੇ ਸਥਾਨਕ ਸਰਕਾਰਾਂ ਦੇ ਸਕੂਲਾਂ ਵਿਚ ਜਾਰੀ ਰੱਖਣ ਦੇ ਚਾਹਵਾਨ ਨੌਵੀਂ ਕਲਾਸ ਦੇ ਵਿਦਿਆਰਥੀ, ਜਿਨ੍ਹਾਂ ਨੇ ਸੱਤਵੀਂ ਅਤੇ ਅੱਠਵੀਂ ਜਮਾਤ ਵਿਚੋਂ ਘੱਟੋ ਘੱਟ 55 ਫ਼ੀਸਦੀ (ਐੱਸਸੀ/ਐੱਸਟੀ ਲਈ 5 ਫ਼ੀਸਦੀ ਦੀ ਛੋਟ) ਅੰਕ ਪ੍ਰਾਪਤ ਕੀਤੇ ਹੋਣ ਅਤੇ ਉਨ੍ਹਾਂ ਦੀ ਪਰਿਵਾਰਕ ਸਾਲਾਨਾ ਆਮਦਨ 1.50 ਲੱਖ ਰੁਪਏ ਤੋਂ ਜ਼ਿਆਦਾ ਨਾ ਹੋਵੇ। ਇਸ ਤਹਿਤ 6,000 ਰੁਪਏ ਤਕ ਦੀ ਸਕਾਲਰਸ਼ਿਪ ਹਰ ਸਾਲ ਪ੍ਰਾਪਤ ਹੋਵੇਗੀ। ਅਪਲਾਈ ਕਰਨ ਦੀ ਆਖ਼ਰੀ ਤਰੀਕ 15 ਦਸੰਬਰ 2018 ਹੈ। ਸਿਰਫ਼ ਆਨਲਾਈਨ ਅਰਜ਼ੀਆਂ ਹੀ ਸਵੀਕਾਰ ਕੀਤੀਆਂ ਜਾਣਗੀਆਂ। ਅਪਲਾਈ ਕਰਨ ਲਈ ਲਿੰਕ    http://www.b4s.in/PT/NMC5 ਹੈ।
www.buddy4study.com ਦੇ ਸਹਿਯੋਗ ਨਾਲ


Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.