ਤਿੰਨ ਵਰ੍ਹਿਆਂ ਦਾ ਬੱਚਾ ਬੋਰਵੈੱਲ ਵਿੱਚ ਡਿੱਗਿਆ !    10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਜੱਦੀ ਜ਼ਿਲ੍ਹਿਆਂ ਤੋਂ ਦੇ ਸਕਦੇ ਹਨ ਵਿਦਿਆਰਥੀ: ਨਿਸ਼ੰਕ !    ਕਿਸਾਨ ਨੇ 10 ਪਰਵਾਸੀ ਕਾਮਿਆਂ ਲਈ ਕੀਤਾ ਹਵਾਈ ਟਿਕਟਾਂ ਦਾ ਪ੍ਰਬੰਧ !    ਤਬਲੀਗੀ ਮਾਮਲਾ: 294 ਵਿਦੇਸ਼ੀਆਂ ਖ਼ਿਲਾਫ਼ 15 ਨਵੇਂ ਦੋਸ਼-ਪੱਤਰ ਦਾਖ਼ਲ !    ਪਿੰਡ ਖੁਰਾਲਗੜ ਵਿੱਚ ਇਕ ਹੋਰ ਮਜ਼ਦੂਰ ਨੇ ਫਾਹਾ ਲਿਆ !    ਹਿਮਾਚਲ ਦੇ ਭਾਜਪਾ ਪ੍ਰਧਾਨ ਦਾ ਅਸਤੀਫ਼ਾ !    ਖਾਲੀ ਜੇਬਾਂ ਨਾਲ ਪੰਜਾਬੀ ’ਵਰਸਿਟੀ ਦੇ ਪੈਨਸ਼ਨਰਾਂ ਵੱਲੋਂ ਧਰਨਾ !    ਬਦਨਾਮੀ ਖੱਟੀ ਤੇ ਜੇਲ੍ਹ ਵੀ ਗਿਆ ਪਰ ਫੌਜੀ ਨੇ ਮੈਦਾਨ ਨਾ ਛੱਡਿਆ !    ਹੁਣ ਭਾਰਤ-ਚੀਨ ਮਾਮਲੇ ’ਚ ਟਰੰਪ ਨੇ ਮਾਰਿਆ ‘ਜੰਪ’ !    ਪਛਾਣ ਦੀ ਫ਼ਿਕਰ ਦੂਰ !    

ਨੌਜਵਾਨ ਪੀੜ੍ਹੀ, ਮੋਬਾਈਲ ਤੇ ਸੋਸ਼ਲ ਮੀਡੀਆ

Posted On November - 14 - 2018

ਮੋਬਾਈਲ ਫੋਨ ਦੀ ਭੈੜੀ ਬਿਮਾਰੀ ਕਾਰਨ ਪਰਿਵਾਰ ਟੁੱਟਦੇ ਜਾ ਰਹੇ ਹਨ। ਅਜੋਕੀ ‘ਹਾਈਟੈੱਕ’ ਪੀੜ੍ਹੀ ਪੂਰਾ ਦਿਨ ਆਨਲਾਈਨ ਰਹਿਣਾ ਚਾਹੁੰਦੀ ਹੈ। ਬੱਚੇ ਤੇ ਨੌਜਵਾਨ ਰੋਟੀ-ਪਾਣੀ ਦੀ ਪ੍ਰਵਾਹ ਕੀਤੇ ਬਿਨਾਂ ਪੂਰਾ-ਪੂਰਾ ਦਿਨ ਵੀਡੀਓ ਗੇਮਾਂ ਵਿਚ ਲੱਗੇ ਰਹਿੰਦੇ ਹਨ। ਉਨ੍ਹਾਂ ਨੂੰ ਆਟੇ ਤੋਂ ਵੱਧ ਫ਼ਿਕਰ ਡੇਟਾ ਦਾ ਹੁੰਦਾ ਹੈ। ਇੰਟਰਨੈੱਟ ਕੁਨੈਕਸ਼ਨ ਨੇ ਬਚਪਨ ’ਤੇ ਵਾਢਾ ਲਾ ਦਿੱਤਾ ਹੈ। ਮਾਪੇ ਵੀ ਬੱਚੇ ਨੂੰ ਆਹਰੇ ਲਾਉਣ ਲਈ ਝੱਟ ਆਪਣਾ ਫੋਨ ਫੜਾ ਦਿੰਦੇ ਹਨ। ਮੋਬਾਈਲ ਦੀ ਆਦਤ ਹਰੇਕ ਵਰਗ ਦੇ ਲੋਕਾਂ ਨੂੰ ਪੈ ਚੁੱਕੀ ਹੈ, ਜਿਸ ਕਾਰਨ ਪਰਿਵਾਰ ਟੁੱਟ ਰਹੇ ਹਨ।
ਉਪਰੋਂ ਸੋਸ਼ਲ ਮੀਡੀਆ ਦਾ ਮਿੱਠਾ ਜ਼ਹਿਰ ਸਾਡੇ ਦਿਮਾਗ ’ਤੇ ਪ੍ਰਭਾਵ ਛੱਡ ਰਿਹਾ ਹੈ। ਨੌਜਵਾਨ ‘ਫਰੈਂਡ ਲਿਸਟ’ ਵਾਲੇ ਦੋਸਤਾਂ ਨਾਲ ਚੈਟਿੰਗ ਵਿਚ ਰੁੱਝੇ ਰਹਿੰਦੇ ਹਨ, ਪਰ ਅਸਲ ਜ਼ਿੰਦਗੀ ਵਿਚ ਦੋਸਤਾਂ-ਰਿਸ਼ਤੇਦਾਰਾਂ ਲਈ ਵਿਹਲ ਨਹੀਂ। ਨੌਜਵਾਨ ਆਪਣੀਆਂ ਸੈਲਫੀਆਂ ਸੋਸ਼ਲ ਮੀਡੀਆ ’ਤੇ ਪਾ ਕੇ, ਫਿਰ ਲਾਈਕ-ਅਨਲਾਈਕ ਦੀ ਗਿਣਤੀ- ਮਿਣਤੀ ਵਿਚ ਲੱਗੇ ਰਹਿੰਦੇ ਹਨ। ਸੁਲਝੇ ਹੋਏ ਲੋਕ ਆਪਣੇ ਫੋਨ ’ਤੇ ਸਿਰਫ਼ ਕੰਮ ਦੀਆਂ ਐਪਜ਼ ਹੀ ਵਰਤਦੇ ਹਨ, ਪਰ ਬਹੁ-ਗਿਣਤੀ ਉਨ੍ਹਾਂ ਵਰਤੋਂਕਾਰਾਂ ਦੀ ਹੈ, ਜੋ ਪੂਰਾ ਦਿਨ ਫ਼ਾਲਤੂ ਦੀਆਂ ਐਪਜ਼ ’ਤੇ ਆਪਣਾ ਅਮੁੱਲ ਸਮਾਂ ਬਰਬਾਦ ਕਰਦੇ ਹਨ। ਵਟਸਐਪ ’ਤੇ ਬੇਤੁਕੇ ਸੁਨੇਹਿਆਂ, ਤਸਵੀਰਾਂ ਤੇ ਵੀਡੀਓਜ਼ ਦਾ ਹੜ੍ਹ ਕੀਮਤੀ ਸਮਾਂ ਰੋੜ੍ਹ ਕੇ ਲੈ ਜਾਂਦਾ ਹੈ।
ਇੰਟਰਨੈੱਟ ਦੀ ਵਰਤੋਂ ਕਰਨ ਵਾਲਿਆਂ ਵਿਚ ਚੀਨ ਦਾ ਪਹਿਲਾ ਸਥਾਨ ਹੈ। ਸਾਡਾ ਮੁਲਕ ਸਭ ਤੋਂ ਵੱਧ ਇੰਟਰਨੈੱਟ ਵਰਤਣ ਵਾਲਾ ਸੰਸਾਰ ਦਾ ਦੂਜਾ ਮੁਲਕ

ਡਾ. ਸੀ ਪੀ ਕੰਬੋਜ

ਹੈ। ਇਕ ਅਨੁਮਾਨ ਅਨੁਸਾਰ ਸਾਲ 2020 ਤੱਕ ਭਾਰਤ ਦੇ 73 ਕਰੋੜ ਲੋਕ ਇੰਟਰਨੈੱਟ ਦੀ ਵਰਤੋਂ ਕਰਨਗੇ, ਜੋ ਬਹੁਤ ਵੱਡਾ ਅੰਕੜਾ ਹੈ। ਮੋਬਾਈਲ ਫੋਨ ਕਈ ਬਿਮਾਰੀਆਂ ਨੂੰ ਜਨਮ ਦਿੰਦਾ ਹੈ। ਇਸ ਵਿੱਚ ‘ਈ-ਕੋਲਾਈ’ ਨਾਂ ਦਾ ਵਾਇਰਸ ਪਾਇਆ ਜਾਂਦਾ ਹੈ। ਕਈ ਫੋਨ ਇਕ ਤੋਂ ਵੱਧ ਵਿਅਕਤੀਆਂ ਵੱਲੋਂ ਵਰਤੇ ਜਾਂਦੇ ਹਨ ਤੇ ਕਈ ਪਖਾਨੇ ਵਿਚ ਵੀ ਮੋਬਾਈਲ ਲੈ ਜਾਂਦੇ ਹਨ, ਜਿਸ ਕਾਰਨ ਇਸ ’ਤੇ ਕੀਟਾਣੂ ਲੱਗ ਜਾਂਦੇ ਹਨ। ਕਈਆਂ ਨੂੰ ਸ਼ਾਂਤ ਪਏ ਫੋਨ ਵਿਚੋਂ ਵੀ ਘੰਟੀ ਦੀ ਆਵਾਜ਼ ਜਾਂ ਮੈਸੇਜ ਆਉਣ ਦਾ ਭਰਮ ਰਹਿੰਦਾ ਹੈ, ਜਿਸ ਕਾਰਨ ਉਹ ਵਾਰ-ਵਾਰ ਆਪਣੇ ਫੋਨ ਨੂੰ ਵੇਖਦੇ ਰਹਿੰਦੇ ਹਨ। ਭਰਮ ਦੀ ਇਸ ਬਿਮਾਰੀ ਨੂੰ ‘ਫੋਨੋਫੋਬੀਆ’ ਕਿਹਾ ਜਾਂਦਾ ਹੈ। ਫੋਨ ’ਤੇ ਨਿਰਭਰਤਾ ਕਾਰਨ ਲੋਕ ਦਿਮਾਗ਼ ਅਤੇ ਸਰੀਰਕ ਸਮਰੱਥਾ ਦੀ ਘੱਟ ਵਰਤੋਂ ਕਰਦੇ ਹਨ, ਜਿਸ ਕਾਰਨ ਸਿਹਤ ’ਤੇ ਮਾੜਾ ਅਸਰ ਪੈਂਦਾ ਹੈ। ਸੈਲਫੀਆਂ ਲੈਣ ਜਾਂ ਕੰਨ ਨੂੰ ਫੋਨ ਜਾਂ ਈਅਰਫੋਨ ਲਾ ਕੇ ਸੜਕ ’ਤੇ ਚੱਲਦੇ ਕਈ ਵਿਅਕਤੀ ਆਪਣੀਆਂ ਜਾਨਾਂ ਵੀ ਗੁਆ ਬੈਠੇ ਹਨ। ਕੰਨਾਂ ਵਿਚ ਈਅਰਫੋਨ ਲਾ ਕੇ ਗੀਤ-ਸੰਗੀਤ ਸੁਣਦਿਆਂ ਦੋ ਪਹੀਆਂ ਵਾਹਨ ਚਲਾਉਣਾ ‘ਬੋਲੇਪਣ’ ਨੂੰ ਸੱਦਾ ਦੇਣ ਬਰਾਬਰ ਹੈ। ਅਜਿਹੀ ਸਥਿਤੀ ਵਿੱਚ ਥੱਲੇ ਡਿੱਗਣ ਨਾਲ ਕੰਨ ਦਾ ਪਰਦਾ ਵੀ ਪਾਟ ਸਕਦਾ ਹੈ।
ਮਨੁੱਖ ਚਾਰੇ ਪਾਸੇ ਫੈਲੀਆਂ ਮਾਰੂ ਮੋਬਾਈਲ ਤਰੰਗਾਂ ਜਾਂ ਬਿਜਲ-ਚੁੰਬਕੀ ਤਰੰਗਾਂ ਦੇ ਸਾਏ ਹੇਠ ਜੀਅ ਰਿਹਾ ਹੈ। ਅਸੀਂ ਜਿਹੜੇ ਸਮਾਰਟਫੋਨ, ਲੈਪਟੌਪ, ਕੰਪਿਊਟਰ, ਮਾਈਕ੍ਰੋਵੇਵ ਓਵਨ ਆਦਿ ਵਰਤਦੇ ਹਾਂ, ਉਹ ਅਜਿਹੀਆਂ ਤਰੰਗਾਂ ਛੱਡਦੇ ਹਨ, ਜਿਨ੍ਹਾਂ ਦਾ ਅਸਰ 2 ਤੋਂ 3 ਫੁੱਟ ਦੇ ਘੇਰੇ ਵਿੱਚ ਘਾਤਕ ਹੁੰਦਾ ਹੈ। ਇਹ ਬੱਚਿਆਂ, ਬਜ਼ੁਰਗਾਂ ਤੇ ਗਰਭਵਤੀ ਔਰਤਾਂ ਲਈ ਵੱਧ ਖ਼ਤਰਨਾਕ ਹਨ। ਖੋਜਾਂ ਦੇ ਅੰਕੜੇ ਦੱਸਦੇ ਹਨ ਕਿ ਜੇਕਰ ਅਸੀਂ ਸਮਾਰਟ ਫੋਨ ਜਾਂ ਕਿਸੇ ਹੋਰ ਇਲੈੱਕਟ੍ਰਾਨਿਕ ਯੰਤਰ ਨੂੰ 10-15 ਮਿੰਟ ਤੱਕ ਆਪਣੇ ਸਰੀਰ ਦੇ ਸੰਪਰਕ ਵਿਚ ਰੱਖਦੇ ਹਾਂ ਤਾਂ ਉਸ ਹਿੱਸੇ ਦਾ ਤਾਪਮਾਨ 2 ਡਿਗਰੀ ਸੈਲਸੀਅਸ ਤੱਕ ਵਧ ਜਾਂਦਾ ਹੈ। ਕਈ ਲੋਕ ਲੈਪਟੌਪ ਨੂੰ ਗੋਦ ਜਾਂ ਲੱਤਾਂ ’ਤੇ ਰੱਖ ਕੇ ਚਲਾਉਂਦੇ ਹਨ। ਇਸ ਨਾਲ ਕੈਂਸਰ ਤੇ ਦਿਲ ਦੀਆਂ ਬਿਮਾਰੀਆਂ ਵਧੀਆਂ ਹਨ। ਮਾਹਿਰਾਂ ਅਨੁਸਾਰ ਇਨ੍ਹਾਂ ਕਾਰਨਾਂ ਕਰਕੇ ਸਾਡੀ ਔਸਤ ਉਮਰ ਵੀ ਘਟ ਰਹੀ ਹੈ।
ਸੰਪਰਕ: 0175-3046566, cpk@pbi.ac.in


Comments Off on ਨੌਜਵਾਨ ਪੀੜ੍ਹੀ, ਮੋਬਾਈਲ ਤੇ ਸੋਸ਼ਲ ਮੀਡੀਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.