ਮਨਜੀਤ ਧਨੇਰ ਦੀ ਰਿਹਾਈ ਜਮਹੂਰੀ ਲਹਿਰ ਦੀ ਮਿਸਾਲੀ ਜਿੱਤ !    ਰੇਡੀਓ ਨਾਲ ਜੁੜੀਆਂ ਯਾਦਾਂ !    ਇਉਂ ਟੱਕਰਦੈ ਸੇਰ ਨੂੰ ਸਵਾ ਸੇਰ !    ਮਹਾਦੋਸ਼ ਮਾਮਲੇ ’ਚ ਹਲਫ਼ਨਾਮਾ ਦਾਖ਼ਲ ਕਰਨ ’ਤੇ ਵਿਚਾਰ ਕਰਾਂਗਾ: ਟਰੰਪ !    ਪਾਕਿ ’ਚ ਕਿਸ਼ਤੀ ਪਲਟੀ; ਅੱਠ ਮਰੇ, ਕਈ ਲਾਪਤਾ !    ਫੁਟਬਾਲ ਮੈਚ ਦੇਖ ਰਹੇ ਲੋਕਾਂ ’ਤੇ ਗੋਲੀਆਂ ਚਲਾਈਆਂ, ਚਾਰ ਹਲਾਕ !    ਹਰਿਆਣਾ ਸਰਕਾਰ ਦੇ ਵਜ਼ੀਰਾਂ ਦੇ ਵਧਣਗੇ ਭੱਤੇ !    ਅਕਾਲੀ ਦਲ ਵੱਲੋਂ ਡੀਐੱਸਐੱਸਐੱਸਬੀ ਦੇ ਦਫ਼ਤਰ ਬਾਹਰ ਧਰਨਾ !    ਵਿਕਟਕੀਪਰ ਐਮਿਲੀ ਸਮਿੱਥ ’ਤੇ ਇੱਕ ਸਾਲ ਦੀ ਪਾਬੰਦੀ !    ਆਰਐੱਫਐੱਲ ਕੇਸ: ਮਾਲਵਿੰਦਰ ਸਿੰਘ ਦੀ ਹਿਰਾਸਤ ਵਧਾਈ !    

ਐਕਚੂਰੀਅਲ ਸਾਇੰਸ: ਸੌ ਫ਼ੀਸਦੀ ਰੁਜ਼ਗਾਰ ਦੀ ਗਰੰਟੀ

Posted On November - 14 - 2018

ਮਨਿੰਦਰ ਕੌਰ ਫਰੀਦਕੋਟ

ਜੇ ਤੁਸੀਂ ਅੱਜ ਤਕ ‘ਐਕਚੂਰੀਅਲ ਸਾਇੰਸ’ ਦਾ ਨਾਂ ਨਹੀਂ ਸੁਣਿਆ ਤਾਂ ਇਸ ਵਿਚ ਕੁਝ ਵੀ ਅਸਾਧਾਰਨ ਨਹੀਂ ਹੈ, ਕਿਉਂਕਿ ਹੁਣ ਤੱਕ ਬਹੁਤ ਘੱਟ ਲੋਕ ‘ਐਕਚੂਅਰੀਜ਼’ ਬਣੇ ਹਨ। ਅਮਰੀਕਨ ਵਾਲ-ਸਟਰੀਟ ਜਰਨਲ ਵੱਲੋਂ ‘ਐਕਚੂਰੀਅਲ ਸਾਇੰਸਜ਼’ ਸਾਲ-2013 ਦਾ ਸਰਵੋਤਮ ਕਿੱਤਾ ਐਲਾਨਿਆ ਗਿਆ ਸੀ।
‘ਐਕਚੂਰੀਅਲ ਸਾਇੰਸਜ਼’ ਵਿਗਿਆਨ ਦਾ ਅਜਿਹਾ ਖੇਤਰ ਹੈ, ਜਿੱਥੇ ਗਣਿਤ ਅਤੇ ਸਟੈਟਿਸਟੀਕਲ ਵਿਧੀਆਂ ਨੂੰ ਬੀਮਾ ਅਤੇ ਵਿੱਤੀ ਉਦਯੋਗਾਂ ਲਈ ਵਰਤਿਆ ਜਾਂਦਾ ਹੈ। ਭਲਕੇ ਵਾਪਰਨ ਵਾਲੀਆਂ ਅਨਿਸ਼ਚਿਤ ਘਟਨਾਵਾਂ ਦੇ ਵਿੱਤੀ ਪ੍ਰਭਾਵਾਂ ਦੇ ਵਿਸ਼ਲੇਸ਼ਣ ਕਰਨ ਵਿਚ ‘ਐਕਚੂਅਰੀਜ਼’ ਮਾਹਿਰ ਮੰਨੇ ਜਾਂਦੇ ਹਨ। ਐਕਚੂਅਰੀ ਇਹ ਫ਼ੈਸਲਾ ਲੈਂਦੇ ਹਨ ਕਿ ਇਕ ਪਾਲਿਸੀ ਹੋਲਡਰ ਨੂੰ ਕਿੰਨੀ ਰਕਮ ਪ੍ਰੀਮੀਅਮ (ਬੀਮਾ ਕਿਸ਼ਤ) ਵਜੋਂ ਅਦਾ ਕਰਨੀ ਚਾਹੀਦੀ ਹੈ। ‘ਐਕਚੂਅਰੀਜ਼’ ਬੀਮਾ ਅਤੇ ਪੈਨਸ਼ਨ ਯੋਜਨਾਵਾਂ ਤਿਆਰ ਕਰਦੇ ਹਨ, ਬੀਮੇ ਦੀਆਂ ਕਿਸ਼ਤਾਂ ਦੀ ਦਰ, ਹਰ ਕਿਸਮ ਦੀ ਨੀਤੀ ਦੀਆਂ ਧਾਰਾਵਾਂ ਨਿਰਧਾਰਿਤ ਕਰਕੇ ਮੌਤ-ਦਰ, ਬਿਮਾਰੀ, ਸੇਵਾਮੁਕਤੀ, ਚੋਰੀ, ਅੱਗ ਜਾਂ ਐਕਸੀਡੈਂਟ ਤੋਂ ਹੋਏ ਜਾਇਦਾਦ ਨੁਕਸਾਨ ਜਾਂ ਕੋਈ ਹੋਰ ਦੁਰਘਟਨਾ ਸਬੰਧੀ ਅੰਕੜੇ ਇਕੱਠੇ ਕਰਦੇ ਹਨ। ਇਨ੍ਹਾਂ ਅੰਕੜਿਆਂ ਦੇ ਆਧਾਰ ’ਤੇ ਬੀਮਾ ਕਲੇਮ ਰਕਮ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ।
ਦਰਅਸਲ ‘ਐਕਚੂਅਰੀਜ਼’ ਤਿੰਨ ਤਰ੍ਹਾਂ ਦੇ ਹੁਨਰ ਵਾਲੇ ਹੁੰਦੇ ਹਨ-ਅੰਕੜਾ ਵਿਗਿਆਨੀ, ਅਰਥ ਸ਼ਾਸਤਰੀ ਤੇ ਪੂੰਜੀਪਤੀ। ਇਹ ਪ੍ਰੌਬੈਬਿਲਿਟੀ (ਸੰਭਾਵਕੀ)-ਤਕਨੀਕਾਂ, ਮਿਸ਼ਰਿਤ ਵਿਆਜ, ਕਾਨੂੰਨ, ਮਾਰਕੀਟਿੰਗ ਤੇ ਮੈਨੇਜਮੈਂਟ ਨੂੰ ਵਰਤ ਕੇ ਸਿੱਟਿਆਂ ਦੀ ਭਵਿੱਖਬਾਣੀ ਕਰਦੇ ਹਨ ਤਾਂ ਜੋ ਵਿੱਤੀ ਨੁਕਸਾਨ ਘੱਟ ਕੀਤਾ ਜਾ ਸਕੇ। ‘ਐਕਚੂਰੀਅਲ’ ਕਿੱਤਾ 1848 ਵਿਚ ਸ਼ੁਰੂ ਹੋਇਆ ਸੀ, ਜਦੋਂ ਲੰਡਨ ਵਿਚ ‘ਇੰਸਟੀਚਿਊਟ ਆਫ ਐਕਚੂਅਰੀਜ਼’ ਕਾਇਮ ਕੀਤਾ ਗਿਆ ਸੀ। ਭਾਰਤ ਵਿਚ ਇਕ ਸੰਸਥਾ-ਦਿ ਐਕਚੂਅਰੀਜ਼ ਸੁਸਾਇਟੀ ਆਫ ਇੰਡੀਆ (ਏਐਸਆਈ) ਸਾਲ 1944 ਵਿਚ ਬਣੀ ਅਤੇ 1989 ਵਿਚ ਇਹ ‘ਇੰਟਰਨੈਸ਼ਨਲ ਐਕਚੂਰੀਅਲ ਐਸੋਸੀਏਸ਼ਨ (ਆਈਏਏ) ਦੀ ਮੈਂਬਰ ਵਜੋਂ ਸ਼ਾਮਲ ਹੋਈ। ਇਸ ਸੰਸਥਾ ਦੇ ਫੈਲੋਅ ਬਣਨ ਲਈ ਇਕ ਵਿਦਿਆਰਥੀ ਨੂੰ ਪਹਿਲਾਂ ਏਐਸਆਈ ਦਾ ਮੈਂਬਰ ਬਣਨਾ ਪੈਂਦਾ ਹੈ, ਫਿਰ ਸਾਰੇ ਵਿਸ਼ਿਆਂ ਦੇ ਪੇਪਰ ਪਾਸ ਕਰਨੇ ਹੁੰਦੇ ਹਨ ਅਤੇ ਸੰਸਥਾ ਦੇ ਦੂਜੇ ਮਾਪਦੰਡ ਵੀ ਸਮੇਂ ਸਮੇਂ ’ਤੇ ਪੂਰੇ ਕਰਨੇ ਪੈਂਦੇ ਹਨ।
* ਯੋਗਤਾ (ਸਿਰਫ਼ ਅੰਗਰੇਜ਼ੀ ਮਾਧਿਅਮ ਵਿਚ): ਬਾਰ੍ਹਵੀਂ ਵਿਚੋਂ ਮੈਥ/ ਸਟੈਟਿਸਟਿਕਸ ’ਚੋਂ 85 ਫ਼ੀਸਦੀ ਅੰਕਾਂ ਨਾਲ ਪਾਸ ਵਿਦਿਆਰਥੀ ਜਾਂ ਮੈਥ, ਸਟੈਟਿਸਟਿਕਸ, ਇਕਨਾਮਿਕਸ, ਕੰਪਿਊਟਰ ਸਾਇੰਸ ਤੇ ਫਿਜ਼ਿਕਸ ਵਿਸ਼ਿਆਂ ਵਿਚ 55 ਫ਼ੀਸਦੀ ਅੰਕਾਂ ਨਾਲ ਗ੍ਰੈਜੂਏਟ ਜਾਂ ਪੋਸਟ ਗ੍ਰੈਜੂਏਟ ਡਿਗਰੀ ਪਾਸ ਵਿਦਿਆਰਥੀ ਜਾਂ ਸੀਏ, ਐਮਸੀਏ, ਆਈਸੀਡਬਲਿਊਏ, ਸੀਐਫਏ, ਐਮਬੀਏ (ਫਾਈਨਾਂਸ) ਜਾਂ ਇੰਜਨੀਅਰਿੰਗ ਵਾਲੇ ਵਿਦਿਆਰਥੀ, ਐਕਚੂਰੀਅਲ ਸਾਇੰਸ ਕਰੀਅਰ ਦੇ ਯੋਗ ਹਨ।
* ਵਿਸ਼ਿਆਂ ਦੀ ਸੂਚੀ: ਐਕਚੂਰੀਅਲ ਸਾਇੰਸ ਤਹਿਤ ਕੁੱਲ 15 ਪੇਪਰ ਪਾਸ ਕਰਨੇ ਹੁੰਦੇ ਹਨ। ਐਕਚੂਰੀਅਲ ਸਾਇੰਸ ਦਾ ਕੋਰਸ 4 ਭਾਗਾਂ ਵਿਚ ਵੰਡਿਆ ਹੈ। ਪਹਿਲੀ ਕੋਰ ਟੈਕਨੀਕਲ ਸਟੇਜ, ਦੂਜੀ ਕੋਰ ਐਪਲੀਕੇਸ਼ਨ ਸਟੇਜ, ਤੀਜੀ ਸਪੈਸ਼ਲਿਸਟ ਟੈਕਨੀਕਲ ਸਟੇਜ, ਚੌਥੀ ਸਪੈਸ਼ਲਿਸਟ ਐਪਲੀਕੇਸ਼ਨ ਸਟੇਜ ਹੈ। ਇਸ ਅਧੀਨ ਫਾਇਨਾਂਸ਼ੀਅਲ ਮੈਥੇਮੈਟਿਕਸ, ਫਾਇਨਾਂਸ ਐਂਡ ਫਾਇਨਾਂਸ਼ੀਅਲ ਰਿਪੋਰਟਿੰਗ, ਪ੍ਰੌਬੈਬਿਲਿਟੀ ਐਂਡ ਮੈਥੇਮੈਟੀਕਲ ਸਟੈਟਿਸਟਿਕਸ, ਜਨਰਲ ਇੰਸ਼ੋਰੈਂਸ, ਲਾਈਫ ਐਂਡ ਹੈਲਥ ਕੰਸਲਟੈਂਸੀਜ਼ ਆਦਿ 15 ਵਿਸ਼ੇ ਹਨ। ਕੋਰਸ ਪੂਰਾ ਕਰਨ ਲਈ ਕੋਈ ਸਮਾਂ ਨਿਰਧਾਰਿਤ ਨਹੀਂ ਹੈ। ਇਕ ਕੋਰਸ 3-4 ਸਾਲਾਂ ਵਿਚ ਵੀ ਪੂਰਾ ਕੀਤਾ ਜਾ ਸਕਦਾ ਹੈ। ਪ੍ਰੀਖਿਆ ਸਾਲ ਵਿਚ ਦੋ ਵਾਰ ਹੁੰਦੀ ਹੈ। ਭਾਰਤ ਵਿਚ ਇਹ ਪ੍ਰੀਖਿਆ ਮਈ-ਜੂਨ ਅਤੇ ਅਕਤੂਬਰ-ਨਵੰਬਰ ਵਿਚ ਕਰਵਾਈ ਜਾਂਦੀ ਹੈ।
* ਸੰਭਾਵਨਾਵਾਂ: ਰਵਾਇਤੀ ਸੋਚ ਅਨੁਸਾਰ ‘ਐਕਚੂਅਰੀਜ਼’ ਸਿਰਫ਼ ਜੀਵਨ ਬੀਮਾ ਸੈਕਟਰਾਂ ਵਿਚ ਹੀ ਹੁੰਦੇ ਹਨ, ਪਰ ਨਵੀਂ ਅਰਥਵਿਵਸਥਾ ਖੁੱਲ੍ਹਣ ਨਾਲ ਇਨ੍ਹਾਂ ਦੀ ਮੰਗ ਜਨਰਲ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਰੀਇੰਸ਼ੋਰੈਂਸ ਕੰਪਨੀਜ਼, ਪੈਨਸ਼ਨ ਐਂਡ ਐਂਪਲਾਇਜ਼ ਬੈਨੇਫਿਟਸ, ਇਨਵੈਸਟਮੈਂਟ ਕੰਸਲਟੈਂਸੀਜ਼, ਰਿਸਕ ਮੈਨੇਜਮੈਂਟ, ਬੈਂਕਸ, ਸਟਾਕ-ਐਕਸਚੇਂਜਜ਼, ਪ੍ਰਾਈਵੇਟ ਤੇ ਸਰਕਾਰੀ ਏਜੰਸੀਆਂ ਵਿਚ ਵੀ ਵਧ ਰਹੀ ਹੈ।
* ਤਨਖ਼ਾਹ: ਸ਼ੁਰੂ ਵਿਚ ‘ਐਕਚੂਅਰੀਜ਼’ ਦੀ ਤਨਖ਼ਾਹ 3 ਤੋਂ 5 ਲੱਖ ਰੁਪਏ ਸਾਲਾਨਾ ਹੁੰਦੀ ਹੈ। 5-6 ਸਾਲ ਦੇ ਤਜਰਬੇ ਮਗਰੋਂ ਅਤੇ 15 ਪੇਪਰਾਂ ਵਿਚੋਂ ਵਾਧੂ ਪੇਪਰ ਪਾਸ ਕਰਨ ਤੋਂ ਬਾਅਦ, ਕਮਾਈ 10 ਤੋਂ 15 ਲੱਖ ਰੁਪਏ ਤੱਕ ਸਾਲਾਨਾ ਵਧ ਸਕਦੀ ਹੈ। ਜ਼ਿਆਦਾ ਪੇਪਰ ਪਾਸ ਕਰਨ ਤੋਂ ਭਾਵ ਹੈ-ਵੱਧ ਕਮਾਈ। ਆਈਏਆਈ ਫੈਲੋਅ ਬਣਨ ਦੇ ਤੁਰੰਤ ਬਾਅਦ ਸਾਲ ਦੀ ਕਮਾਈ 20 ਲੱਖ ਤੋਂ 30 ਲੱਖ ਰੁਪਏ ਤੱਕ ਵੀ ਪੁੱਜ ਸਕਦੀ ਹੈ।
* ਪ੍ਰਮੱਖ ਸੰਸਥਾਵਾਂ
1. ਬਿਰਲਾ ਇੰਸਟੀਚਿਊਟ ਆਫ ਮੈਨੇਜਮੈਂਟ ਟੈਕਨਾਲੋਜੀ, ਨਿਊ ਦਿੱਲੀ
2. ਆਰਐਨਆਈਐੱਸ ਕਾਲੇਜ ਆਫ ਇੰਸ਼ੋਰੈਂਸ, ਨਿਊ ਦਿੱਲੀ
3. ਇੰਸ਼ੋਰੈਂਸ ਇੰਸਟੀਚਿਊਟ ਆਫ ਇੰਡੀਆ, ਮੁੰਬਈ
4. ਬਸ਼ੌਪ ਹੈਬਰ ਕਾਲੇਜ, ਤਿਰੁਚਿਰਾਪੱਲੀ
5. ਸੀਐਮਡੀ ਸਕੂਲ ਆਫ ਇੰਸ਼ੋਰੈਂਸ ਐਂਡ ਐਕਚੂਰੀਅਲ ਸਾਇੰਸਜ਼, ਉੱਤਰ ਪ੍ਰਦੇਸ਼
6. ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ
ਸੰਪਰਕ: maniderkaurcareers@gmail.com


Comments Off on ਐਕਚੂਰੀਅਲ ਸਾਇੰਸ: ਸੌ ਫ਼ੀਸਦੀ ਰੁਜ਼ਗਾਰ ਦੀ ਗਰੰਟੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.