85 ਪਿੰਡਾਂ ਦੇ ਲੋਕਾਂ ਨੂੰ ਮਾਰੂ ਰੋਗਾਂ ਤੋਂ ਬਚਾਏਗਾ ਨਹਿਰੀ ਸ਼ੁੱਧ ਪਾਣੀ !    ਕੋਰੇਗਾਓਂ-ਭੀਮਾ ਕੇਸ ਵਾਪਸ ਲੈਣਾ ਚਾਹੁੰਦੇ ਹਾਂ: ਪਾਟਿਲ !    ਮੋਬਾਈਲ ’ਚੋਂ ਵਾਇਰਸ ਰਾਹੀਂ ਜਾਸੂਸੀ ਚਿੰਤਾ ਦਾ ਵਿਸ਼ਾ !    ਯੂਨਾਈਟਿਡ ਏਅਰਲਾਈਨਜ਼ ਨੇ 50 ਏਅਰਬੱਸ ਜਹਾਜ਼ਾਂ ਦਾ ਆਰਡਰ ਦਿੱਤਾ !    ਸਰਹੱਦਾਂ ’ਤੇ ਤਾਇਨਾਤ ਭਾਰਤੀ ਫ਼ੌਜ ਪੂਰੀ ਚੌਕਸ: ਰਾਜਨਾਥ !    ਡਿਜੀਟਲ ਮੀਡੀਆ ’ਤੇ ਸਰਕਾਰੀ ਲਗਾਮ ਕੱਸਣ ਦੀਆਂ ਤਿਆਰੀਆਂ !    ਸੋਸ਼ਲ ਮੀਡੀਆ ਤੇ ਧੋਖਾਧੜੀਆਂ: ਬਚਾਅ ਵਿਚ ਹੀ ਬਚਾਅ ਹੈ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਨੌਜਵਾਨ ਸੋਚ: ਪੰਜਾਬ ’ਚ ਵਾਤਾਵਰਨ ਦਾ ਸੰਕਟ !    ਵਿਧਾਇਕ ਚੱਬੇਵਾਲ ਵੱਲੋਂ ਨਿਰਮਾਣ ਕਾਰਜਾਂ ਦਾ ਜਾਇਜ਼ਾ !    

ਉਡਦੀ ਖ਼ਬਰ

Posted On November - 4 - 2018

ਦੋਹੇਂ ਹੱਥੀਂ ਲੱਡੂ…
ਪੰਜਾਬ ਸਰਕਾਰ ਵੱਲੋਂ ਸਿਆਸੀ ਦਬਾਅ ਦੇ ਚਲਦਿਆਂ ਪੰਚਾਇਤਾਂ ਦੇ ਰਾਖਵੇਂਕਰਨ ਦੀ ਮੁਹਾਰਨੀ ਨਵੇਂ ਸਿਰੇ ਤੋਂ ਘੜਨ ਨੇ ਕਾਂਗਰਸ ਦੇ ਨੇਤਾਵਾਂ ਦੇ ਦੋਹੇਂ ਹੱਥੀਂ ਲੱਡੂ ਦੇ ਦਿੱਤੇ ਹਨ। ਉੱਡਦੀ ਖ਼ਬਰ ਇਹ ਹੈ ਕਿ ਪਿੰਡਾਂ ਵਿਚ ਸਰਪੰਚ ਦਾ ਅਹੁਦਾ ਜਨਰਲ ਰੱਖਣ ਲਈ ਬੋਲੀ ਲੱਗਣ ਲੱਗੀ ਹੈ। ਸਰਪੰਚੀ ਦੇ ਚਾਹਵਾਨ ਇਕ ਵਿਅਕਤੀ ਨੇ ਆਪਣੀ ਪਛਾਣ ਗੁਪਤ ਰੱਖਦਿਆਂ ਇਹ ਭੇਤ ਖੋਲ੍ਹਿਆ। ਇਸ ਵਿਅਕਤੀ ਨੇ ਦੱਸਿਆ ਕਿ ਹਾਕਮ ਪਾਰਟੀ ਨਾਲ ਸਬੰਧਿਤ ਕੁਝ ਹਲਕਾ ਇੰਚਾਰਜਾਂ ਤੇ ਕੁਝ ਵਿਧਾਇਕਾਂ, ਜੋ ਮਾਇਆ ਜਾਲ ਵਿਚ ਫਸੇ ਰਹਿੰਦੇ ਹਨ, ਨੇ ਆਪੋ ਆਪਣੇ ਖੇਤਰਾਂ ਵਿਚ ਸਰਪੰਚੀ ਦੇ ਚਾਹਵਾਨ ਵਿਅਕਤੀਆਂ ਨਾਲ ਸੌਦੇਬਾਜ਼ੀ ਸ਼ੁਰੂ ਕਰ ਦਿੱਤੀ ਹੈ। ਕਈ ਥਾਈਂ ਤਾਂ ਇਹ ਡਰਾਵਾ ਵੀ ਦਿੱਤਾ ਜਾ ਰਿਹਾ ਹੈ ਕਿ ਜੇਕਰ ਚੜ੍ਹਾਵਾ ਨਾ ਚਾੜ੍ਹਿਆ ਗਿਆ ਤਾਂ ਸਰਪੰਚੀ ਨੂੰ ਰਾਖਵੇਂਕਰਨ ਅਧੀਨ ਕਰ ਦਿੱਤਾ ਜਾਵੇਗਾ। ਇਸ ਤਰ੍ਹਾਂ ਕਈ ਕਾਂਗਰਸੀ ਆਗੂਆਂ ਦੀਆਂ ਹੁਣ ਪੌਂ ਬਾਰਾਂ ਹਨ। ਹੱਥ ਵੀ ਰੰਗੇ ਜਾਣਗੇ ਤੇ ਪਿੰਡਾਂ ਵਿਚਲੇ ਕਾਂਗਰਸੀਆਂ ਦਾ ‘ਹੱਥ’ ਸਰਪੰਚੀ ਦੀ ਕੁਰਸੀ ਤਕ ਵੀ ਪੁੱਜ ਜਾਵੇਗਾ।

ਤਨਖ਼ਾਹਾਂ ਦਾ ਦੂਹਰਾ ਗੱਫ਼ਾ
ਪੰਜਾਬ ਦੀ ਵਿੱਤੀ ਹਾਲਤ ਸੰਕਟਮਈ ਹੋਣ ਕਾਰਨ ਸਰਕਾਰ ਮੂਹਰੇ ਮੁਲਾਜ਼ਮਾਂ ਨੂੰ ਤਨਖ਼ਾਹਾਂ ਦੇਣ ਦੀ ਚੁਣੌਤੀ ਅਕਸਰ ਖੜ੍ਹੀ ਰਹਿੰਦੀ ਹੈ, ਪਰ ਅਕਤੂਬਰ ਦੀਆਂ ਤਨਖ਼ਾਹਾਂ ਦਾ ਭੁਗਤਾਨ ਕਰਨ ਲੱਗਿਆਂ ਵਿੱਤ ਵਿਭਾਗ ਦੇ ਕਾਰਨਾਮੇ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ। ਹੋਇਆ ਇਉਂ ਕਿ ਵਿੱਤ ਵਿਭਾਗ ਨੇ ਆਈ.ਏ.ਐੱਸ. ਅਧਿਕਾਰੀਆਂ ਤੋਂ ਲੈ ਕੇ ਦਰਜਾ ਚਾਰ ਕਰਮਚਾਰੀਆਂ ਨੂੰ ਅਕਤੂਬਰ ਦੀਆਂ ਤਨਖ਼ਾਹਾਂ ਦਾ ਭੁਗਤਾਨ 2 ਅਕਤੂਬਰ ਨੂੰ ਕਰ ਦਿੱਤਾ ਸੀ। ਉਸ ਤੋਂ ਬਾਅਦ 3 ਅਕਤੂਬਰ ਨੂੰ ਅਫ਼ਸਰਾਂ ਤੇ ਮੁਲਾਜ਼ਮਾਂ ਦੇ ਮੋਬਾਈਲ ਫੋਨਾਂ ’ਤੇ ਮੁੜ ਰਕਮ ਜਮ੍ਹਾਂ ਹੋਣ ਦੇ ਸੰਦੇਸ਼ ਆਉਣ ਲੱਗੇ। ਮੁਲਾਜ਼ਮਾਂ ਨੇ ਗਹੁ ਨਾਲ ਦੇਖਿਆ ਤਾਂ ਪਤਾ ਲੱਗਾ ਕਿ ਵਿੱਤ ਵਿਭਾਗ ਨੇ ਅਕਤੂਬਰ ਦੀਆਂ ਤਨਖ਼ਾਹਾਂ ਦਾ ਭੁਗਤਾਨ ਦੂਹਰੀ ਵਾਰੀ ਕਰ ਦਿੱਤਾ। ਇਸ ਬਾਰੇ ਵਿੱਤ ਵਿਭਾਗ ਤਕ ਖ਼ਬਰ ਪਹੁੰਚੀ ਤਾਂ ਸਭਨਾਂ ਨੂੰ ਭਾਜੜਾਂ ਪੈ ਗਈਆਂ ਅਤੇ ਬੈਂਕਾਂ ਨੂੰ ਪੈਸੇ ਵਾਪਸ ਕਰਨ ਲਈ ਭੱਜ-ਨੱਠ ਕੀਤੀ ਜਾਣ ਲੱਗੀ। ਦੋ ਵਾਰ ਸੰਦੇਸ਼ ਦੇਖ ਕੇ ਮੁਲਾਜ਼ਮਾਂ ਦੇ ਚਿਹਰਿਆਂ ’ਤੇ ਆਈ ਰੌਣਕ ਗਾਇਬ ਹੋ ਗਈ।
– ਦਵਿੰਦਰ ਪਾਲ


Comments Off on ਉਡਦੀ ਖ਼ਬਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.