ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਪੰਜਾਬੀ ਸਪਤਾਹ ਪੰਜਾਬੀ: ਨੌਜਵਾਨ ਕਵੀ ਦੀ ਨਜ਼ਰ ਵਿਚ

Posted On October - 31 - 2018

ਪੰਜਾਬੀ

ਤੂੰ ਸ਼ੱਕਰ ਵਾਂਗੂੰ ਲਗਦੀ ਏਂ
ਜਦ ਬੁੱਲ੍ਹਾਂ ਵਿੱਚੋਂ ਕਿਰਦੀ ਏਂ
ਤੂੰ ਛਿੰਝਾਂ, ਘੋਲ, ਅਖਾੜਿਆਂ ਵਿੱਚ
ਬਈ ਪੱਬਾਂ ਉੱਤੇ ਫਿਰਦੀ ਏਂ
ਤੂੰ ਹਰ ਮੌਸਮ ਦੀ ਆਦੀ ਏਂ
ਤੂੰ ਅੱਜ ਨਹੀਂ ਤੂੰ ਚਿਰ ਦੀ ਏਂ
ਤੂੰ ਦੁੱਗਣੇ ਬਲ ਸੰਗ ਉਠਦੀ ਏਂ
ਜਦ ਜਦ ਵੀ ਭੂੰਜੇ ਗਿਰਦੀ ਏਂ।
ਤੂੰ ਪਿਪਲਾਂ ਦੀ ਰੌਣਕ ਏਂ
ਤੂੰ ਗਿੱਧਿਆਂ ਅੰਦਰ ਵਿਛਦੀ ਏਂ
ਤੇ ਥੇਹਾਂ ਦਾ ਇੱਕ ਟੋਟਾ ਵੀ
ਛਾਤੀ ਵਿੱਚ ਚੁੱਕੀ ਫਿਰਦੀ ਏਂ।
ਤੂੰ ਅੱਜ-ਜੰਡੀਆਂ ’ਚੋਂ ਨਿੱਕਲੀ ਏਂ
ਤੁੂੰ ਜੰਗਲੀ-ਮਹਿਕਾਂ ਛੱਡਦੀ ਏਂ
ਤੂੰ ਛਮਕਾਂ ਖਾ-ਖਾ ਨਿੱਸਰੀ ਏਂ
ਤੂੰ ’ਵਾਵਾਂ ਬਣ-ਬਣ ਵਗੀ ਏਂ
ਤੂੰ ਆਪਣਿਆਂ ਨੇ ਲੁੱਟੀ ਏਂ
ਤੂੰ ਸਕਿਆਂ ਨੇ ਹੀ ਠੱਗੀ ਏਂ
ਨੀਂ ਰਜਬ ਅਲੀ ਦੀਏ ਲਾਡਲੀਏ
ਤੂੰ ਸਭ ਨੂੰ ਚੰਗੀ ਲੱਗੀ ਏਂ।
ਤੂੰ ਸਾਂਝਾਂ ਪੈ-ਪੈ ਫੁੱਲੀ ਏਂ
ਤੂੰ ਚੋਟਾਂ ਖਾ-ਖਾ ਭੁੱਲੀ ਏਂ
ਤੂੰ ਫਿਰ ਵੀ ਸਭ ਦੇ ਜ਼ਖ਼ਮਾਂ ’ਤੇ
ਕਿ ਮਰਹਮ ਬਣ-ਬਣ ਡੁੱਲ੍ਹੀ ਏਂ।
ਤੂੰ ਤਰਵਰ ਤਰਵਰ ਬੈਠੀ ਏਂ
ਤੂੰ ਸਰਵਰ ਸਰਵਰ ਤਰਦੀ ਏਂ
ਤੂੰ ਕੋਇਲ ਕੂ-ਕੂ ਕਰਦੀ ਏਂ
ਤੂੰ ਹਰਨੀ ਚੁੰਗੀਆਂ ਭਰਦੀ ਏਂ
ਤੂੰ ਧੁੱਪਾਂ ਅੰਦਰ ਘੁਲ਼ੀ ਹੋਈ
ਤੂੰ ਚਾਨਣ ਦੇ ਸੰਗ ਧੁਲ਼ੀ ਹੋਈ
ਤੂੰ ਤੋੜ ਹਸ਼ਰ ਤੱਕ ਰਹਿਣੀ ਏਂ
ਤੇਰੀ ਲੋੜ ਜਗਤ ਨੂੰ ਪੈਣੀ ਏ।
ਮਿੱਠ-ਬੋਲੜੀ ਤੇ ਅਲਬੇਲੀ ਏਂ
ਤੂੰ ਲੱਖਾਂ ਵਿੱਚ ਅਕੇਲੀ ਏਂ
ਤੂੰ ਕਾਨੀ ਬਾਬੇ ਗੋਰਖ ਦੀ
ਤੇ ਗੁਰ ਨਾਨਕ ਦੀ ਚੇਲੀ ਏਂ।
ਤੂੰ ਚਾਦਰਿਆਂ ਦੀ ਆਕੜ ਏਂ
ਤੂੰ ਚੁੰਨੀ ਕੁੜੀ ਗੁਲਾਬੀ ਦੀ
ਤੂੰ ਲਾਲੀ ਫੁੱਲ ਕਰੀਰਾਂ ਦੀ
ਤੂੰ ਚਿੱਟਤ ਹੈ ਮੁਰਗਾਬੀ ਦੀ
ਜਿੱਥੇ ਦਿਲ ਤੇ ਦੁੱਖੜੇ ਦਿਓਰਾਂ ਦੇ
ਬਈ ਸੁਣਦੀ ਹੈ ਗੁੱਤ ਭਾਬੀ ਦੀ
ਗੱਲ ਹੂਰ ਪਰੀ ਪੰਜਾਬੀ ਦੀ
ਗੱਲ ਹੂਰ ਪਰੀ ਪੰਜਾਬੀ ਦੀ।
ਹਰਮਨ (ਰਾਣੀ ਤੱਤ)


Comments Off on ਪੰਜਾਬੀ ਸਪਤਾਹ ਪੰਜਾਬੀ: ਨੌਜਵਾਨ ਕਵੀ ਦੀ ਨਜ਼ਰ ਵਿਚ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.