ਕੈਨੇਡਾ ਚੋਣਾਂ ’ਚ ਫ਼ੈਸਲਾਕੁਨ ਹੋਣਗੇ ਪੰਜਾਬੀ ਵੋਟਰ !    ਡਿਊਟੀ ਦੌਰਾਨ ਦਵਾਈ ਕੰਪਨੀਆਂ ਦੇ ਨੁਮਾਇੰਦਿਆਂ ਨੂੰ ਨਹੀਂ ਮਿਲ ਸਕਣਗੇ ਸਰਕਾਰੀ ਡਾਕਟਰ !    ਧਨੇਰ ਦੀ ਸਜ਼ਾ ਮੁਆਫ਼ੀ ਦਾ ਮਾਮਲਾ ਮੁੜ ਮੁੱਖ ਮੰਤਰੀ ਦਰਬਾਰ ਪੁੱਜਾ !    ਕੈਪਟਨ ਸੰਧੂ ਦੇ ਦਾਅਵਿਆਂ ਦੀ ਅਕਾਲੀ ਦਲ ਨੇ ਖੋਲ੍ਹੀ ਪੋਲ !    ਆਰਫ਼ ਕਾ ਸੁਨ ਵਾਜਾ ਰੇ !    ਰਾਹੋਂ ਦਾ ‘ਦਿੱਲੀ ਦਰਵਾਜ਼ਾ’ !    ਗ਼ਦਰ ਲਹਿਰ ਨੂੰ ਸ਼ਬਦਾਂ ’ਚ ਪਰੋਣ ਵਾਲਾ ਗਿਆਨੀ ਕੇਸਰ ਸਿੰਘ !    ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਗੋਸ਼ਟੀ ਦਾ ਕੰਧ ਚਿੱਤਰ !    ਸ੍ਰੀ ਭੈਣੀ ਸਾਹਿਬ ਦਾ ਅੱਸੂ ਮੇਲਾ !    ਵੋਟਰ ਸੂਚੀ ’ਚ ਨਾਮ ਹੋਣ ਵਾਲਾ ਵਿਅਕਤੀ ਹੀ ਪਾ ਸਕੇਗਾ ਵੋਟ !    

ਪੰਜਾਬੀ ਭਾਸ਼ਾ ਲਈ ਹੰਭਲਾ ਮਾਰਨ ਵਾਲਾ ਤੇਜਿੰਦਰ ਸਿੰਘ ਖ਼ਾਲਸਾ

Posted On October - 24 - 2018

ਅਮਰੀਕ ਭੀਖੀ

ਅੱਜ-ਕੱਲ੍ਹ ਮਾਪੇ ਬੱਚਿਆਂ ਦੀ ਸਿੱਖਿਆ ਲਈ ਲੱਖਾਂ ਰੁਪਏ ਖ਼ਰਚ ਕਰ ਰਹੇ ਹਨ। ਪ੍ਰਾਈਵੇਟ ਸਕੂਲਾਂ ਵਿਚ ਪੜ੍ਹ ਕੇ ਬੱਚੇ ਅੰਗਰੇਜ਼ੀ ਤਾਂ ਤੋਤੇ ਵਾਂਗ ਬੋਲਣ ਲੱਗੇ ਹਨ, ਪਰ ਮਾਤ ਭਾਸ਼ਾ ਪੰਜਾਬੀ ਪੜ੍ਹਨ ਅਤੇ ਲਿਖਣ ਵਿਚ ਪਛੜ ਗਏ ਹਨ। ਸਿੱਟਾ ਇਹ ਨਿਕਲਿਆ ਕਿ ਪਿਛਲੇ ਸਾਲਾਂ ਵਿਚ ਪੂਰੇ ਪੰਜਾਬ ਵਿਚ ਬੱਚਿਆਂ ਦਾ ਨਤੀਜਾ ਪੰਜਾਬੀ ਵਿਸ਼ੇ ਵਿਚ ਮਾੜਾ ਆਇਆ। ਮਾਲਵੇ ਵਿਚ ਤਾਂ ਭਾਵੇਂ ਕੁਝ ਠੀਕ ਰਿਹਾ, ਪਰ ਮਾਝੇ ਤੇ ਦੋਆਬੇ ਵਿਚ ਵੱਡੀ ਗਿਣਤੀ ਵਿਚ ਬੱਚੇ ਪੰਜਾਬੀ ਵਿਚੋਂ ਫੇਲ੍ਹ ਹੋ ਗਏ।
ਮਾਨਸਾ ਸ਼ਹਿਰ ਵਿਚ ਵਸਦੇ ਹਰਦੇਵ ਸਿੰਘ ਤੇ ਰਣਜੀਤ ਕੌਰ ਦੇ ਪੁੱਤ ਤੇਜਿੰਦਰ ਸਿੰਘ ਖ਼ਾਲਸਾ ਨੂੰ ਇਸ ਦਾ ਬਹੁਤ ਦੁੱਖ ਹੋਇਆ। ਤਿੰਨ ਐਮਏ ਪਾਸ ਤੇ ਬੀ.ਐੱਡ. ਕਰਨ ਵਾਲਾ ਇਹ ਨੌਜਵਾਨ ਦੋ ਵਾਰ ਟੈੱਟ ਵੀ ਪਾਸ ਹੈ। ਚੌਂਤੀ ਸਾਲਾ ਤੇਜਿੰਦਰ ਨੇ ਪਤਨੀ ਜਸਬੀਰ ਕੌਰ ਦੇ ਸਹਿਯੋਗ ਨਾਲ ਬੱਚਿਆਂ ਨੂੰ ਮੁਫ਼ਤ ਵਿਚ ਮਾਤ ਭਾਸ਼ਾ ਸਿਖਾਉਣ ਦਾ ਬੀੜਾ ਚੁੱਕਿਆ। ਉਸ ਨੇ ਮੁਹਾਰਨੀ ਦੇ ਪਰਚੇ ਖ਼ੁਦ ਛਪਵਾਏ ਤੇ ਲੋਕਾਂ ਤੱਕ ਪਹੁੰਚਾਉਣ ਲਈ ਲਗਾਤਾਰ 22 ਦਿਨ ਪੂਰੇ ਪੰਜਾਬ ਦੀ ਸਾਈਕਲ ਯਾਤਰਾ ਕਰਨ ਦਾ ਨਿਸਚਾ ਕੀਤਾ। ਇਹ ਯਾਤਰਾ ਉਸ ਨੇ 12 ਅਕਤੂਬਰ ਤੋਂ ਆਪਣੇ ਸ਼ਹਿਰ ਮਾਨਸਾ ਤੋਂ ਸ਼ੁਰੂ ਕੀਤੀ ਹੈ ਤੇ ਸਾਰੇ ਪੰਜਾਬ ਦਾ ਚੱਕਰ ਲਾਉਣ ਤੋਂ ਬਾਅਦ ਪਹਿਲੀ ਨਵੰਬਰ ਨੂੰ ਪਟਿਆਲਾ ਵਿਚ ਖਤਮ ਹੋਵੇਗੀ। ਇਸ ਯਾਤਰਾ ਦੌਰਾਨ ਉਸ ਨੇ ਪੰਜਾਬ ਦੇ ਲਗਭਗ ਅੱਸੀ ਸ਼ਹਿਰਾਂ ਤੇ ਦੋ ਹਜ਼ਾਰ ਪਿੰਡਾਂ ਤੱਕ ਪਹੁੰਚ ਕਰਨ ਦਾ ਟੀਚਾ ਮਿੱਥਿਆ ਹੈ। ਯਾਤਰਾ ਦੌਰਾਨ ਕਈ ਬਜ਼ੁਰਗ ਉਸ ਦੇ ਹੱਥ ਵਿਚ ਮੁਹਾਰਨੀ ਦੇਖ ਭਾਵੁਕ ਹੋ ਜਾਂਦੇ ਹਨ। ਉਹ ਭਰੀਆਂ ਅੱਖਾਂ ਨਾਲ ਆਖਦੇ ਹਨ , ‘‘ਸ਼ੇਰਾ ! ਪੁਰਾਣੇ ਦਿਨ ਯਾਦ ਕਰਾਤੇ।’’ ਉਹ ਸਕੂਲਾਂ ਅਤੇ ਸੱਥਾਂ ਵਿਚ ਜਾ ਕੇ ਅੱਧੇ ਘੰਟੇ ਦੀ ਜਮਾਤ ਦੌਰਾਨ ਬੱਚਿਆਂ ਨੂੰ ਮੁਹਾਰਨੀ ਉਚਾਰਨ, ਅੱਖਰਾਂ ਦੀ ਸਹੀ ਬਣਤਰ, ਅੱਖਰ ਤਰਤੀਬ ਤੇ ਧੁਨੀ ਅੰਤਰ ਬਾਰੇ ਰੌਚਕ ਤਰੀਕੇ ਨਾਲ ਜਾਣਕਾਰੀ ਦਿੰਦਾ ਹੈ। ਉਸ ਦਾ ਦਾਅਵਾ ਹੈ ਕਿ ਜੋ ਬੱਚਾ ਇੱਕ ਵਾਰ ਜਮਾਤ ਧਿਆਨ ਨਾਲ ਲਾ ਲਵੇ, ਉਸ ਨੂੰ ਪੰਜਾਬੀ ਪੜ੍ਹਨ ਤੇ ਲਿਖਣ ਵਿਚ ਕੋਈ ਦਿੱਕਤ ਨਹੀਂ ਆਵੇਗੀ। ਉਸ ਨੂੰ ਪ੍ਰਾਈਵੇਟ ਸਕੂਲਾਂ ਨਾਲ ਗਿਲਾ ਹੈ ਕਿ ਕਈ ਵਾਰ ਉਸ ਨੂੰ ਸਕੂਲਾਂ ਵਿਚ ਪੂਰਾ ਸਹਿਯੋਗ ਨਹੀਂ ਮਿਲਦਾ। ਉਸ ਨੂੰ ਇਹ ਗੱਲ ਵੀ ਬਹੁਤ ਮਾੜੀ ਲੱਗਦੀ ਹੈ ਕਿ ਪ੍ਰਾਈਵੇਟ ਸਕੂਲਾਂ ਦੇ ਬੱਚੇ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਭਾਸ਼ਾ ਦੀ ਖਿਚੜੀ ਬਣਾ ਕੇ ਬੋਲਦੇ ਹਨ। ਉਸ ਨੂੰ ਕਈ ਰਾਜਨੀਤਿਕ ਲੋਕਾਂ, ਸਾਹਿਤਕਾਰਾਂ ਤੇ ਕਲਾਕਾਰਾਂ ਦੇ ਸਹਿਯੋਗ ਲਈ ਫੋਨ ਆਉਂਦੇ ਰਹਿੰਦੇ ਹਨ, ਉਹ ਬੇਰੁਜ਼ਗਾਰ ਹੋਣ ਦੇ ਬਾਵਜੂਦ ਸਾਰਿਆਂ ਨੂੰ ਇੱਕੋ ਗੱਲ ਦੀ ਅਪੀਲ ਕਰਦਾ ਹੈ ਕਿ ਉਸ ਨੂੰ ਮੁਹਾਰਨੀ ਦੇ ਪਰਚਿਆਂ ਦੀ ਜ਼ਰੂਰਤ ਹੈ, ਹੋ ਸਕੇ ਤਾਂ ਉਹ ਛਪਵਾ ਕੇ ਦੇ ਦਿਓ।
ਕਈ ਸ਼ਹਿਰਾਂ ਦੇ ਸਾਈਕਲ ਗਰੁੱਪ ਉਸ ਨੂੰ ਦੂਜੇ ਜ਼ਿਲ੍ਹੇ ਤੱਕ ਛੱਡ ਕੇ ਵੀ ਆਉਂਦੇ ਹਨ। ਅਪਰੈਲ ਮਹੀਨੇ ਉਹ ਜੰਮੂ ਕਸ਼ਮੀਰ, ਆਂਧਰਾ ਪ੍ਰਦੇਸ਼ ਤੇ ਮਹਾਰਾਸ਼ਟਰ ਸੂਬਿਆਂ ਦੇ ਗੁਰਦੁਆਰਿਆਂ ਵਿਚ ਭਾਸ਼ਾ ਦੀ ਜਾਣਕਾਰੀ ਦੇਣ ਜਾਂਦਾ ਹੈ। ਭਵਿੱਖ ਵਿਚ ਉਸ ਦੀ ਯੋਜਨਾ ਹਰਿਆਣਾ ਤੇ ਦਿੱਲੀ ਵਿਚ ਪੰਜਾਬੀ ਭਾਸ਼ਾ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਦੀ ਹੈ।

ਸੰਪਰਕ: 94786-33855


Comments Off on ਪੰਜਾਬੀ ਭਾਸ਼ਾ ਲਈ ਹੰਭਲਾ ਮਾਰਨ ਵਾਲਾ ਤੇਜਿੰਦਰ ਸਿੰਘ ਖ਼ਾਲਸਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.