ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਨੌਜਵਾਨ ਸੋਚ- ਸਖ਼ਤੀ ਚੰਗੀ ਜਾਂ ਪ੍ਰੇਰਨਾ

Posted On September - 26 - 2018

ਸਖ਼ਤੀ ਪ੍ਰੇਰਨਾ ਦਾ ਬਦਲ ਨਹੀਂ

ਇਨਸਾਨ ਤੋਂ ਕੋਈ ਵੀ ਕੰਮ ਕਰਵਾਉਣ ਦੇ ਦੋ ਹੀ ਤਰੀਕੇ ਹਨ ਪ੍ਰੇਰਨਾ ਜਾਂ ਸਖ਼ਤੀ। ਸਖ਼ਤੀ ਨਾਲ ਕਿਸੇ ਦਾ ਮਨ ਕਾਬੂ ਨਹੀਂ ਕੀਤਾ ਜਾ ਸਕਦਾ। ਮਨ ਨੂੰ ਕੰਮ ’ਤੇ ਲਾਉਣ ਲਈ ਪ੍ਰੇਰਨਾ ਚਾਹੀਦੀ ਹੈ। ਪ੍ਰੇਰਨਾ ਦੇਣ ਲਈ ਜ਼ਿੰਦਗੀ ਦੇ ਅਸਲ ਤਜਰਬਿਆਂ ਦੀਆਂ ਉਦਾਹਰਨਾਂ ਦੇਣੀਆਂ ਪੈਂਦੀਆਂ ਹਨ। ਵਿਗਿਆਨ ਤੇ ਤਕਨੀਕ ਦੇ ਖੇਤਰਾਂ ਦੀਆਂ ਕਾਢਾਂ ਪ੍ਰੇਰਨਾ ਦਾ ਹੀ ਸਿੱਟਾ ਹਨ। ਸਖ਼ਤੀ ਉਥੇ ਵਰਤੀ ਜਾਵੇ, ਜਿੱਥੇ ਪ੍ਰੇਰਨਾ ਨਾਲ ਕੰਮ ਨਾ ਬਣੇ।

ਤਾਨੀਆ, ਗੁਰੂ ਨਾਨਕ ਕਾਲਜ, ਸ੍ਰੀ ਮੁਕਤਸਰ ਸਾਹਿਬ

ਪ੍ਰੇਰਨਾ ਦੇ ਸਿੱਟੇ ਚਿਰਸਥਾਈ

ਸਖ਼ਤੀ ਨਾਲ ਕਿਸੇ ਨੂੰ ਵੀ ਸਿੱਧੇ ਰਸਤੇ ’ਤੇ ਲਿਆ ਤਾਂ ਸਕਦੇ ਹਾਂ, ਪਰ ਸਖ਼ਤੀ ਨਾਲ ਅਨੁਸ਼ਾਸਨ ਨਹੀਂ ਬਣਿਆ ਰਹਿੰਦਾ। ਉਦਾਹਰਨ ਵਜੋਂ ਜੇਕਰ ਮਾਂ-ਬਾਪ ਬੱਚੇ ਨਾਲ ਸਖ਼ਤੀ ਨਾਲ ਪੇਸ਼ ਆਉਂਦੇ ਹਨ ਤਾਂ ਬੱਚਾ ਕਰੇਗਾ ਤਾਂ ਉਹੀ ਜੋ ਮਾਪੇ ਚਾਹੁਣਗੇ, ਪਰ ਉਹ ਕੋਈ ਵੀ ਗੱਲ ਮਾਪਿਆਂ ਨਾਲ ਸਾਂਝੀ ਨਹੀਂ ਕਰੇਗਾ। ਸਿੱਟੇ ਵਜੋਂ ਮਾਂ-ਬਾਪ ਨੂੰ ਉਸ ਦੀ ਨਿੱਜੀ ਜ਼ਿੰਦਗੀ ਬਾਰੇ ਕੁਝ ਨਹੀਂ ਪਤਾ ਲੱਗ ਸਕੇਗਾ। ਸਖ਼ਤੀ ਵਰਤਣੀ ਜ਼ਰੂਰੀ ਹੈ, ਪਰ ਸਿਰਫ਼ ਸਖ਼ਤੀ ਹੀ ਨਹੀਂ। ਕਿਸੇ ਨੂੰ ਪ੍ਰੇਰਿਤ ਕਰਕੇ ਵੀ ਉਸ ਨੂੰ ਸਹੀ ਰਸਤੇ ’ਤੇ ਲਿਆਂਦਾ ਜਾ ਸਕਦਾ ਹੈ, ਇਸ ਨਾਲ ਪਿਆਰ ਤੇ ਸਾਂਝ ਵੀ ਬਰਕਰਾਰ ਰਹਿੰਦੀ ਹੈ। ਸਾਹਮਣੇ ਵਾਲੇ ਨੂੰ ਵਧੀਆ ਉਦਾਹਰਨਾਂ ਤੇ ਮਿਸਾਲਾਂ ਦੇ ਕੇ ਪ੍ਰੇਰਿਤ ਕਰੋ। ਪ੍ਰੇਰਨਾ ਦੇ ਸਿੱਟੇ ਚਿਰ ਸਥਾਈ ਹੁੰਦੇ ਹਨ।

ਮਨਦੀਪ ਕੌਰ (ਈ-ਮੇਲ)

ਪ੍ਰੇਰਨਾ ਰਾਹੇ, ਸਖ਼ਤੀ ਕੁਰਾਹੇ ਪਾਵੇ

ਜ਼ਿੰਦਗੀ ਦੇ ਸਫ਼ਰ ਵਿੱਚ ਹਰ ਮੋੜ ’ਤੇ ਸਖ਼ਤੀ ਨਹੀਂ ਵਰਤੀ ਜਾ ਸਕਦੀ, ਕਿਉਂਕਿ ਸਖ਼ਤੀ ਵਰਤਣ ਨਾਲ ਕਈ ਵਾਰ ਵਿਅਕਤੀ ਮਾਨਸਿਕ ਪੱਖੋਂ ਕਮਜ਼ੋਰ ਹੋ ਜਾਂਦਾ ਹੈ। ਉਸ ਦੀ ਮਾਨਸਿਕ ਹਾਲਤ ਵਿਗੜ ਜਾਂਦੀ ਹੈ, ਜਿਸ ਕਾਰਨ ਉਹ ਆਪਣੀ ਦਿਸ਼ਾ ਤੋਂ ਭਟਕ ਜਾਂਦਾ ਹੈ, ਜਦੋਂਕਿ ਪ੍ਰੇਰਨਾ ਵਿਅਕਤੀ ਦਾ ਮਨੋਬਲ ਵਧਾਉਂਦੀ ਹੈ। ਉਹ ਵਿਅਕਤੀ ਦੀ ਜਿੱਤ ਯਕੀਨੀ ਬਣਾ ਦਿੰਦੀ ਹੈ। ਇਸ ਲਈ ਪ੍ਰੇਰਨਾ ਸਖ਼ਤੀ ਨਾਲੋਂ ਚੰਗੀ ਹੈ। ਜੇਕਰ ਵਿਦਿਆਰਥੀਆਂ ਦੀ ਗੱਲ ਕੀਤੀ ਜਾਵੇ ਤਾਂ ਪ੍ਰੇਰਨਾ ਹੀ ਉਨ੍ਹਾਂ ਨੂੰ ਸਫ਼ਲ ਬਣਾਉਣ ਦਾ ਬਿਹਤਰੀਨ ਰਸਤਾ ਹੈ।

ਹੈਪੀ ਬਜਾੜ, ਸ੍ਰੀ ਅਰਬਿੰਦੋ ਕਾਲਜ, ਲੁਧਿਆਣਾ

ਸਖ਼ਤੀ ਨਹੀਂ, ਪ੍ਰੇਰਨਾ ਚੰਗੀ

ਜ਼ਿੰਦਗੀ ਦੇ ਕੁਝ ਰਸਤੇ ਅਜਿਹੇ ਹੁੰਦੇ ਹਨ, ਜਿੱਥੇ ਸੋਚ-ਸਮਝ ਨਾਲ ਕੰਮ ਲਿਆ ਜਾਵੇ ਤਾਂ ਉਹ ਸਰਲ ਹੋ ਸਕਦੇ ਹਨ। ਸਹੀ ਸੋਝੀ ਪ੍ਰੇਰਨਾ ਨਾਲ ਹੀ ਮਿਲਦੀ ਹੈ। ਜੇ ਨਸ਼ਿਆਂ ਦੀ ਗੱਲ ਕਰੀਏ ਤਾਂ ਨਸ਼ਿਆਂ ਵਿੱਚ ਗ੍ਰਸੇ ਵਿਅਕਤੀ ਨੂੰ ਸਖ਼ਤਾਈ ਨਾਲ ਨਹੀਂ, ਪ੍ਰੇਰਿਤ ਕਰਕੇ, ਸਮਝਾ ਕੇ, ਪਿਆਰ ਨਾਲ ਇਸ ਦਲਦਲ ਵਿੱਚੋਂ ਬਾਹਰ ਕੱਢਿਆ ਜਾ ਸਕਦਾ ਹੈ। ਪ੍ਰੇਰਨਾ, ਬੁਰਾਈ ਨੂੰ ਖਤਮ ਕਰਨ ਦਾ ਸਹੀ ਢੰਗ ਹੈ।

ਪ੍ਰੀਤੀ ਸ਼ਰਮਾ, ਮੋਰਿੰਡਾ


Comments Off on ਨੌਜਵਾਨ ਸੋਚ- ਸਖ਼ਤੀ ਚੰਗੀ ਜਾਂ ਪ੍ਰੇਰਨਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.