ਕਣਕ ਦੀ ਥੁੜ੍ਹ ਅਤੇ ਯਾਦਾਂ ਕਾਰੋਬਾਰੀ ਸਾਂਝ ਦੀਆਂ... !    ਜਾਗਣ ਦਾ ਸੁਨੇਹਾ ਦੇਣ ਵਾਲੇ ਸਵਾਮੀ ਵਿਵੇਕਾਨੰਦ !    ਵਿਦਿਆਰਥੀਆਂ ਦਾ ਦੇਸ਼ ਵਿਆਪੀ ‘ਸ਼ਾਹੀਨ ਬਾਗ਼’ !    ਭਾਰਤ ਵਿਚ ਮੌਸਮ ਦਾ ਵਿਗੜ ਰਿਹਾ ਮਿਜ਼ਾਜ !    ਨਿੱਕੀ ਸਲੇਟੀ ਸੜਕ ਦੀ ਬਾਤ !    ਦਵਾ ਤਸਕਰੀ: 7 ਲੱਖ ਗੋਲੀਆਂ ਤੇ 14 ਸੌ ਟੀਕੇ ਜ਼ਬਤ !    ਜੇਪੀ ਨੱਢਾ ਦੇ ਹੱਕ ’ਚ ਨਿੱਤਰੀ ਚੰਡੀਗੜ੍ਹ ਭਾਜਪਾ !    ਕੇਂਦਰੀ ਜੇਲ੍ਹ ਵਿਚੋਂ 15 ਮੋਬਾਈਲ ਬਰਾਮਦ !    ਫਾਸਟਟੈਗ ਕਰਮੀ ਨੂੰ ਹਥਿਆਰਾਂ ਨਾਲ ਡਰਾ ਕੇ 80 ਸਟਿੱਕਰ ਖੋਹੇ !    ‘ਰੱਬ ਆਸਰੇ’ ਦਿਨ ਗੁਜ਼ਾਰ ਰਹੇ ਨੇ ਦਿਹਾੜੀਦਾਰ ਕਾਮੇ !    

ਮਨਮੋਹਣਾ ਪੰਛੀ ਨੀਲਕੰਠ

Posted On August - 18 - 2018

ਗੁਰਮੀਤ ਸਿੰਘ
ਨੀਲਕੰਠ ਭਾਰਤੀ ਪੰਛੀ ਹੈ। ਇਸ ਦਾ ਆਕਾਰ ਮੈਨਾ ਜਿੰਨਾ ਹੁੰਦਾ ਹੈ। ਇਸਨੂੰ ਅੰਗਰੇਜ਼ੀ ਵਿੱਚ ‘ਇੰਡੀਅਨ ਰੋਲਰ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਵੱਲੋਂ ਹਵਾਈ ਕਲਾਬਾਜ਼ੀਆਂ ਲਾਉਣ ਵਿੱਚ ਨਿਪੁੰਨ ਹੋਣ ਕਰਕੇ ਇਸਨੂੰ ਇਹ ਨਾਂ ਦਿੱਤਾ ਗਿਆ ਹੈ। ਇਹ ਬਹੁਤ ਸੋਹਣਾ ਨੀਲੇ ਰੰਗ ਦਾ ਪੰਛੀ ਹੈ। ਇਸਦੇ ਸੀਨੇ ਦਾ ਰੰਗ ਲਾਲ ਜੋ ਵਿੱਚੋਂ ਬਾਦਾਮੀ ਭਾਹ ਮਾਰਦਾ ਹੈ। ਪੇਟ ਅਤੇ ਪੂਛ ਦੇ ਹੇਠਲੇ ਪਾਸੇ ਦਾ ਰੰਗ ਹਲਕਾ ਨੀਲਾ ਹੁੰਦਾ ਹੈ। ਇਸਦਾ ਸਿਰ ਵੱਡਾ ਅਤੇ ਚੁੰਝ ਭਾਰੀ ਹੁੰਦੀ ਹੈ। ਖੰਭਾਂ ਦਾ ਰੰਗ ਹਲਕਾ ਅਤੇ ਗੂੜ੍ਹਾ ਨੀਲਾ ਹੈ ਜੋ ਉੱਡਣ ਵੇਲੇ ਚਮਕਦਾਰ ਧਾਰੀਆਂ ਵਾਂਗ ਦਿਖਦਾ ਹੈ। ਇਹ ਅਕਸਰ ਖੇਤਾਂ ਵਿੱਚ ਦੇਖਿਆ ਜਾਂਦਾ ਹੈ। ਇਹ ਬਿਜਲੀ ਦੀਆਂ ਤਾਰਾਂ ’ਤੇ ਬੈਠਾ ਹੁੰਦਾ ਹੈ। ਬੀਂਡੇ, ਟਿੱਡੇ, ਮੱਕੜੀਆਂ, ਭੁਮੱਕੜ ਅਤੇ ਹੋਰ ਅਜਿਹੇ ਕੀੜੇ ਇਸ ਦੀ ਮੁੱਖ ਖੁਰਾਕ ਹਨ। ਕਦੇ ਕਦੇ ਇਹ ਡੱਡੂ, ਕਿਰਲੇ ਅਤੇ ਚੂਹਿਆਂ ਨੂੰ ਵੀ ਖ਼ੁਸ਼ ਹੋ ਕੇ ਖਾਂਦਾ ਹੈ। ਇਹ ਕਈ ਬਾਰ ਦਿਨ ਵੇਲੇ ਇਨ੍ਹਾਂ ਕੀੜਿਆਂ ਨੂੰ ਖਾਣ ਲਈ ਜ਼ਮੀਨ ’ਤੇ ਵੀ ਉਤਰ ਜਾਂਦਾ ਹੈ।
ਨੀਲਕੰਠ ਦਾ ਪ੍ਰਜਣਨ ਸੀਜ਼ਨ ਬਸੰਤ ਤੋਂ ਥੋੜ੍ਹੀ ਦੇਰ ਬਾਅਦ ਸ਼ੁਰੂ ਹੁੰਦਾ ਹੈ। ਨਰ ਅਤੇ ਮਾਦਾ ਦੋਨੋਂ ਇੱਕੋ ਜਿਹੇ ਲੱਗਦੇ ਹਨ। ਪ੍ਰਜਣਨ ਤੋਂ ਪਹਿਲਾਂ ਨਰ ਨੀਲਕੰਠ ਕਈ ਕਿਸਮ ਦੇ ਸ੍ਵਾਂਗ ਕਰਦਾ ਹੈ। ਉਹ ਹਵਾ ਵਿੱਚ ਤੇਜ਼ ਉੱਡਦਾ, ਪੁੱਠੀਆਂ ਛਾਲਾਂ ਲਾਉਂਦਾ, ਕਲਾਬਾਜ਼ੀਆਂ ਮਾਰਦਾ, ਨਾਲ ਨਾਲ ਉੱਚੀਆਂ ਖਰਵੀਆਂ ਆਵਾਜ਼ਾਂ ਕੱਢਦਾ ਅਤੇ ਧੁੱਪ ਵਿੱਚ ਆਪਣੇ ਸੁੰਦਰ ਨੀਲੇ ਖੰਭਾਂ ਦੀ ਪ੍ਰਦਰਸ਼ਨੀ ਕਰਦਾ ਹੈ। ਇਹ ਪੰਛੀ ਸੁੱਕੇ ਦਰੱਖਤਾਂ ਦੇ ਘੇਰੇ ਵਿੱਚ ਆਪਣੇ ਆਲ੍ਹਣੇ ਬਣਾਉਣੇ ਪਸੰਦ ਕਰਦੇ ਹਨ ਜਾਂ ਫਿਰ ਉਸ ਸਥਾਨ ’ਤੇ ਜਿੱਥੇ ਉੱਚੀਆਂ ਇਮਾਰਤਾਂ ਵਿੱਚ ਖੋਖਲੀਆਂ ਮੋਰੀਆਂ ਹੋਣ। ਇਸਦਾ ਆਲ੍ਹਣਾ ਕਿਸੇ ਸੁੱਕੇ ਰੁੱਖ ਦੀ ਕੁਦਰਤੀ ਖੋੜ ਵਿੱਚ ਘਾਹ ਫੂਸ, ਖੰਭ ਤੇ ਹੋਰ ਨਿਕ ਸੁਕ ਲਾ ਕੇ ਬਣਾਇਆ ਹੁੰਦਾ ਹੈ। ਮਾਦਾ ਨੀਲਕੰਠ 3 ਤੋਂ 6 ਆਂਡੇ ਜੋ ਪੀਲੇ ਤੇ ਨੀਲੇ ਰੰਗ ਦੇ ਹੁੰਦੇ ਹਨ, ਦਿੰਦੀ ਹੈ। ਬੱਚੇ 16 ਤੋਂ 21 ਦਿਨਾਂ ਤੋਂ ਬਾਅਦ ਆਂਡਿਆਂ ਵਿੱਚੋਂ ਬਾਹਰ ਨਿਕਲ ਆਉਂਦੇ ਹਨ। ਨਰ, ਮਾਦਾ ਨਾਲ ਬੱਚਿਆਂ ਦੇ ਖਾਣ ਤੇ ਹੋਰ ਸਾਰੀ ਮਦਦ ਕਰਦਾ ਹੈ। ਬੱਚੇ ਦੋ ਮਹੀਨੇ ਤਕ ਨਰ-ਮਾਦਾ ਨਾਲ ਰਹਿਣ ਤੋਂ ਬਾਅਦ ਆਲ੍ਹਣੇ ਵਿੱਚੋਂ ਉਡਾਰੀ ਮਾਰ ਜਾਂਦੇ ਹਨ। ਨੀਲਕੰਠ ਦਾ ਜੀਵਨ ਕਾਲ 18 ਸਾਲ ਦੇ ਲਗਪਗ ਹੁੰਦਾ ਹੈ।
ਹਿੰਦੂ ਧਰਮ ਵਿੱਚ ਨੀਲਕੰਠ (ਨੀਲੇ ਗਲ ਵਾਲਾ ਪੰਛੀ) ਨੂੰ ਇੱਕ ਪਵਿੱਤਰ ਪੰਛੀ ਮੰਨਿਆ ਜਾਂਦਾ ਹੈ ਅਤੇ ਇਸ ਨੂੰ ਸ਼ਿਵਜੀ ਦੇ ਬਹੁਤ ਨੇੜੇ ਸਮਝਿਆ ਜਾਂਦਾ ਹੈ। ਲੋਕ ਦੁਸਹਿਰੇ ਵਾਲੇ ਦਿਨ ਇਸ ਨੂੰ ਵੇਖਣ ਵਿੱਚ ਬਹੁਤ ਉਤਸੁਕਤਾ ਵਿਖਾਉਂਦੇ ਹਨ। ਹਿੰਦੂ ਗ੍ਰੰਥਾਂ ਵਿੱਚ ਭਗਵਾਨ ਸ਼ਿਵਜੀ ਨੂੰ ‘ਨਿਲਕਾਂਤ’ ਵੀ ਕਿਹਾ ਜਾਂਦਾ ਹੈ। ਇਹ ਪੰਛੀ ਭਾਰਤੀ ਸੱਭਿਆਚਾਰ ਵਿੱਚ ਬਹੁਤ ਮਹੱਤਵਪੂਰਨ ਹੈ। ਇਹ ਖੇਤਾਂ ਵਿੱਚ ਕੀੜਿਆਂ, ਟਿੱਡੀਆਂ ਅਤੇ ਝੀਂਗੜਾ ਨੂੰ ਖਾ ਕੇ ਆਨੰਦ ਮਾਣਦਾ ਹੈ। ਇਸ ਤਰ੍ਹਾਂ ਇਹ ਭਾਰਤੀ ਕਿਸਾਨਾਂ ਦਾ ਸੱਚਾ ਦੋਸਤ ਹੈ, ਪਰ ਮਨੁੱਖ ਵੱਲੋਂ ਕੀੜੇਮਾਰ ਦਵਾਈਆਂ ਦੀ ਵਰਤੋਂ ਕਰਕੇ ਇਸ ਜਾਤੀ ਨੂੰ ਅੱਜ ਖਤਰੇ ਵਿੱਚ ਪਾ ਦਿੱਤਾ ਗਿਆ ਹੈ। ਪਹਿਲਾਂ ਉਹ ਖੇਤਾਂ ਵਿੱਚ ਆਮ ਹੁੰਦੇ ਸਨ, ਪਰ ਹੁਣ ਇਨ੍ਹਾਂ ਦੀ ਗਿਣਤੀ ਦਿਨ-ਬ-ਦਿਨ ਘੱਟਦੀ ਜਾ ਰਹੀ ਹੈ।
ਨੀਲਕੰਠ ਸਾਡੇ ਦੇਸ਼ ਵਿੱਚ ਹਰਮਨ ਪਿਆਰਾ ਪੰਛੀ ਹੈ। ਇਸਦੀ ਸੁੰਦਰਤਾ ਅਤੇ ਇਸ ਦੇ ਗੁਣਾਂ ਨੂੰ ਵੇਖਦੇ ਹੋਏ ਕਰਨਾਟਕ, ਤਾਮਿਲ ਨਾਡੂ, ਆਂਧਰਾ ਪ੍ਰਦੇਸ਼ ਤੇ ਉੜੀਸਾ ਵਰਗੇ ਰਾਜਾਂ ਨੇ ਇਸਨੂੰ ਆਪਣਾ ਰਾਜ ਪੰਛੀ ਐਲਾਨਿਆ ਹੈ। ਨੀਲਕੰਠ ਨੂੰ ਸਾਡੇ ਦੇਸ਼ ਵਿੱਚ ਜੰਗਲੀ ਜੀਵ (ਸੁਰੱਖਿਆ) ਐਕਟ,1972 ਦੇ ਸ਼ਡਿਊਲ-4 ਵਿੱਚ ਸੁਰੱਖਿਅਤ ਰੱਖਿਆ ਗਿਆ ਹੈ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ,ਪੰਜਾਬ।
ਸੰਪਰਕ: 98884-56910


Comments Off on ਮਨਮੋਹਣਾ ਪੰਛੀ ਨੀਲਕੰਠ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.