ਭਾਰਤੀ ਮੂਲ ਦੇ ਸਰਜਨ ਦੀ ਕਰੋਨਾ ਵਾਇਰਸ ਕਾਰਨ ਮੌਤ !    ਸਰਬ-ਪਾਰਟੀ ਮੀਟਿੰਗ ਸੱਦਣ ਲਈ ਨਾ ਸਮਾਂ ਅਤੇ ਨਾ ਹੀ ਲੋੜ: ਕੈਪਟਨ !    ਪੰਚਾਇਤੀ ਜ਼ਮੀਨਾਂ ਦੀ ਬੋਲੀ ਸਬੰਧੀ ਪ੍ਰੋਗਰਾਮ ਉਲੀਕਣ ਦੀ ਹਦਾਇਤ !    ਵਿਸਾਖੀ ਮੌਕੇ ਧਾਰਮਿਕ ਮੁਕਾਬਲਿਆਂ ਦਾ ਐਲਾਨ !    ਬੱਬਰ ਅਕਾਲੀ ਲਹਿਰ: ਇਤਿਹਾਸਕ ਅਤੇ ਵਿਚਾਰਧਾਰਕ ਸੰਘਰਸ਼ !    ਗੌਰਵ ਦਾ ਪ੍ਰਤੀਕ ਖਾਲਸਾ ਸਾਜਨਾ ਦਿਵਸ !    1699 ਦੀ ਇਤਿਹਾਸਕ ਵਿਸਾਖੀ !    ਮੈਡੀਕਲ ਸਟੋਰ ਤੇ ਲੈਬਾਰਟਰੀਆਂ 10 ਤੋਂ ਸ਼ਾਮ 5 ਵਜੇ ਤੱਕ ਖੋਲ੍ਹਣ ਦੇ ਹੁਕਮ !    ਸਪੁਰਦਗੀ ਨਾ ਲੈਣ ’ਤੇ ਪੁਲੀਸ ਕਰੇਗੀ ਸਸਕਾਰ !    ਆੜ੍ਹਤੀਆਂ ਵੱਲੋਂ ਸਬਜ਼ੀ ਦੇ ਬਾਈਕਾਟ ਦਾ ਐਲਾਨ !    

ਇਮਰਾਨ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਲਿਆ ਹਲਫ਼

Posted On August - 18 - 2018

ਸਾਦੇ ਸਮਾਗਮ ’ਚ ਰਾਸ਼ਟਰਪਤੀ ਮਮਨੂਨ ਹੁਸੈਨ ਨੇ ਚੁਕਾਈ ਅਹੁਦੇ ਦੀ ਸਹੁੰ

ਇਸਲਾਮਾਬਾਦ ਵਿੱਚ ਰਾਸ਼ਟਰਪਤੀ ਮਮਨੂਨ ਹੁਸੈਨ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅਹੁਦੇ ਦੀ ਸਹੁੰ ਚੁਕਾਉਂਦੇ ਹੋਏ। -ਫੋਟੋ: ਪੀਟੀਆਈ

ਇਸਲਾਮਾਬਾਦ, 18 ਅਗਸਤ
ਕ੍ਰਿਕਟ ਤੋਂ ਸਿਆਸਤ ਦਾ 22 ਸਾਲਾਂ ਦਾ ਲੰਬਾ ਸਫ਼ਰ ਤੈਅ ਕਰਨ ਮਗਰੋਂ ਇਮਰਾਨ ਖ਼ਾਨ ਨੇ ਅੱਜ ਅਜਿਹੇ ਵੇਲੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਹੁਦੇ ਦਾ ਹਲਫ਼ ਲਿਆ ਹੈ ਜਦੋਂ ਮੁਲਕ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਇਸ ਤੋਂ ਇਲਾਵਾ ਗੁਆਂਢੀਆਂ ਨਾਲ ਤਣਾਅਪੂਰਨ ਰਿਸ਼ਤਿਆਂ ਅਤੇ ਅਤਿਵਾਦ ਖਿਲਾਫ਼ ਲੜਾਈ ’ਚ ਨਾਕਾਮ ਰਹਿਣ ਕਾਰਨ ਉਸ ’ਤੇ ਕੌਮਾਂਤਰੀ ਪਾਬੰਦੀਆਂ ਦੀ ਤਲਵਾਰ ਲਟਕ ਰਹੀ ਹੈ। ਪਾਕਿਸਤਾਨ ਦੇ ਰਾਸ਼ਟਰਪਤੀ ਭਵਨ ‘ਐਵਾਨ-ਏ-ਸਦਰ’ ’ਚ ਹੋਏ ਸਾਦੇ ਸਮਾਗਮ ਦੌਰਾਨ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਪਾਰਟੀ ਦੇ ਮੁਖੀ ਇਮਰਾਨ ਖ਼ਾਨ (65) ਨੂੰ ਰਾਸ਼ਟਰਪਤੀ ਮਮਨੂਨ ਹੁਸੈਨ ਨੇ ਅਹੁਦੇ ਦੀ ਸਹੁੰ ਚੁਕਾਈ। ਹਲਫ਼ਦਾਰੀ ਸਮਾਗਮ ਸਵੇਰੇ ਸਾਢੇ 9 ਵਜੇ ਸ਼ੁਰੂ ਹੋਣਾ ਸੀ ਪਰ ਇਹ 40 ਮਿੰਟਾਂ ਦੀ ਦੇਰੀ ਨਾਲ ਸ਼ੁਰੂ ਹੋਇਆ। ਇਸ ਦੀ ਸ਼ੁਰੂਆਤ ਰਾਸ਼ਟਰੀ ਗੀਤ ਨਾਲ ਹੋਈ ਅਤੇ ਫਿਰ ਕੁਰਾਨ ਦੀਆਂ ਆਇਤਾਂ ਪੜ੍ਹੀਆਂ ਗਈਆਂ। ਰਵਾਇਤੀ ਸਲੇਟੀ-ਕਾਲੇ ਰੰਗ ਦੀ ਸ਼ੇਰਵਾਨੀ ’ਚ ਫੱਬ ਰਹੇ ਇਮਰਾਨ ਖ਼ਾਨ ਦੀਆਂ ਅੱਖਾਂ ’ਚ ਹੰਝੂ ਨਜ਼ਰ ਆ ਰਹੇ ਸਨ। ਉਹ ਥੋੜ੍ਹੇ ਬੇਚੈਨ ਵੀ ਨਜ਼ਰ ਆਏ ਕਿਉਂਕਿ ਹਲਫ਼ ਲੈਣ ਸਮੇਂ ਉਹ ਉਰਦੂ ਦੇ ਸ਼ਬਦ ਬੋਲਣ ’ਚ ਥਿੜਕ ਰਹੇ ਸਨ। 1992 ’ਚ ਕ੍ਰਿਕਟ ਵਿਸ਼ਵ ਕੱਪ ’ਚ ਪਾਕਿਸਤਾਨ ਨੂੰ ਜਿੱਤ ਦਿਵਾਉਣ ਵਾਲੇ ਕਪਤਾਨ ਇਮਰਾਨ ਖ਼ਾਨ ਨੇ ਆਪਣੇ ਹਲਫ਼ਦਾਰੀ ਸਮਾਗਮ ’ਚ ਪੁਰਾਣੇ ਸਾਥੀ ਕ੍ਰਿਕਟਰਾਂ ਨੂੰ ਵੀ ਸੱਦਾ ਭੇਜਿਆ ਸੀ। ਥਲ ਸੈਨਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ, ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ, ਕ੍ਰਿਕਟਰ ਤੋਂ ਕਮੈਂਟੇਟਰ ਬਣੇ ਰਮੀਜ਼ ਰਾਜਾ, ਸਾਬਕਾ ਤੇਜ਼ ਗੇਂਦਬਾਜ਼ ਵਸੀਮ ਅਕਰਮ ਵੀ ਹਲਫ਼ਦਾਰੀ ਸਮਾਗਮ ਦੇ ਗਵਾਹ ਬਣੇ। ਸਮਾਗਮ ’ਚ ਇਮਰਾਨ ਖ਼ਾਨ ਦੀ ਤੀਜੀ ਪਤਨੀ ਬੁਸ਼ਰਾ ਬੀਬੀ ਵੀ ਹਾਜ਼ਰ ਸਨ। ਹਲਫ਼ ਲੈਣ ਮਗਰੋਂ ਦੋਵੇਂ ਮੀਆਂ-ਬੀਵੀ ਮਹਿਮਾਨਾਂ ਨੂੰ ਵੀ ਮਿਲੇ। ਇਮਰਾਨ ਖ਼ਾਨ ਦੇ ਹਲਫ਼ ਲੈਣ ਨਾਲ ਹੀ ਮੁਲਕ ’ਚ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐਮਐਲ-ਐਨ) ਅਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦਰਮਿਆਨ ਚੱਲ ਰਹੀ ਹਕੂਮਤ ਦੀ ਅਦਲਾ-ਬਦਲੀ ਦਾ ਸਿਲਸਿਲਾ ਖ਼ਤਮ ਹੋ ਗਿਆ। ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿਨਾਹ ਨੂੰ ਆਪਣਾ ਨਾਇਕ ਦੱਸਦਿਆਂ ਇਮਰਾਨ ਖ਼ਾਨ ਨੇ ਵਾਅਦਾ ਕੀਤਾ ਕਿ ਉਹ ਭ੍ਰਿਸ਼ਟਾਚਾਰ ਨਾਲ ਜੂਝ ਰਹੇ ਪਾਕਿਸਤਾਨ ਨੂੰ ਕਲਿਆਣਕਾਰੀ ਇਸਲਾਮੀ ਮੁਲਕ ’ਚ ਬਦਲ ਦੇਣਗੇ। ਔਕਸਫੋਰਡ ਤੋਂ ਪੜ੍ਹਾਈ ਕਰਨ ਵਾਲੇ ਖ਼ਾਨ ਨੇ ਕੱਲ ਪੀਐਮਐਲ-ਐਨ ਦੇ ਮੁਖੀ ਸ਼ਹਿਬਾਜ਼ ਸ਼ਰੀਫ਼ ਨੂੰ ਨੈਸ਼ਨਲ ਅਸੈਂਬਲੀ ’ਚ ਹੋਈ ਚੋਣ ’ਚ ਹਰਾ ਕੇ ਪ੍ਰਧਾਨ ਮੰਤਰੀ ਅਹੁਦੇ ਲਈ ਜਿੱਤ ਹਾਸਲ ਕੀਤੀ ਸੀ।
-ਪੀਟੀਆਈ

ਉਰਦੂ ’ਚ ਹਲਫ਼ ਲੈਣ ਵੇਲੇ ਥਿੜਕੇ ਇਮਰਾਨ

ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਅੱਜ ਹਲਫ਼ ਲੈਣ ਸਮੇਂ ਇਮਰਾਨ ਖ਼ਾਨ ਉਰਦੂ ਦੇ ਕਈ ਸ਼ਬਦਾਂ ਦੇ ਉਚਾਰਣ ’ਚ ਥਿੜਕ ਗਏ ਜਦਕਿ ਕਈ ਸ਼ਬਦ ਉਨ੍ਹਾਂ ਗਲਤ ਪੜ੍ਹੇ। ਜਦੋਂ ਸਦਰ ਮਮਨੂਨ ਹੁਸੈਨ ਨੇ ‘ਰੋਜ਼-ਏ-ਕਿਆਮਤ (ਫ਼ੈਸਲੇ ਦਾ ਦਿਨ) ਬੋਲਿਆ ਤਾਂ ਇਮਰਾਨ ਖ਼ਾਨ ਨੇ ਇਸ ਨੂੰ ਠੀਕ ਤਰ੍ਹਾਂ ਨਹੀਂ ਸੁਣਿਆ ਅਤੇ ਇਸ ਦਾ ਗ਼ਲਤ ਉਚਾਰਣ ‘ਰੋਜ਼-ਏ-ਕਿਆਦਤ’ (ਅਗਵਾਈ ਦਾ ਦਿਨ) ਕੀਤਾ। ਇਸ ਨਾਲ ਪੂਰੇ ਵਾਕ ਦਾ ਅਰਥ ਹੀ ਬਦਲ ਗਿਆ। ਸਦਰ ਨੇ ਜਦੋਂ ਸ਼ਬਦ ਦੁਹਰਾਇਆ ਤਾਂ ਇਮਰਾਨ ਖ਼ਾਨ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ ਅਤੇ ਮੁਸਕਰਾਉਂਦੇ ਹੋਏ ਮੁਆਫ਼ੀ ਮੰਗੀ ਤੇ ਹਲਫ਼ ਲੈਣਾ ਜਾਰੀ ਰੱਖਿਆ।
-ਪੀਟੀਆਈ

ਸ਼ਾਹ ਮਹਿਮੂਦ ਕੁਰੈਸ਼ੀ ਨੂੰ ਵਿਦੇਸ਼ ਮੰਤਰਾਲਾ

ਪਾਰਟੀ ਦੇ ਤਰਜਮਾਨ ਅਨੁਸਾਰ ਫਰੋਗ ਨਾਸੀਮ (ਕਾਨੂੰਨ ਤੇ ਨਿਆਂ), ਤਾਰਿਕ ਬਸ਼ੀਰ ਚੀਮਾ (ਰਾਜਾਂ ਤੇ ਸਰਹੱਦੀ ਖੇਤਰ), ਸ਼ਿਰੀਨ ਮਜ਼ਾਰੀ (ਮਨੁੱਖੀ ਅਧਿਕਾਰ), ਗੁਲਾਮ ਸਰਵਰ ਖਾਨ (ਪੈਟਰੋਲੀਅਮ),ਜ਼ੂਬਾਇਦਾ ਜਲਾਲ (ਰੱਖਿਆ ਉਤਪਾਦਨ), ਫ਼ਵਾਦ ਅਹਿਮਦ (ਸੂਚਨਾ ਤੇ ਪ੍ਰਸਾਰਣ), ਪ੍ਰਵੇਜ਼ ਖੱਟਕ (ਰੱਖਿਆ), ਆਮੀਰ ਮਹਿਮੂਦ ਕਿਆਨੀ (ਸਿਹਤ), ਸ਼ਾਹ ਮਹਿਮੂਦ ਕੁਰੈਸ਼ੀ (ਵਿਦੇਸ਼ ਮਾਮਲੇ) , ਆਸਿਦ ਉਮਰ (ਵਿੱਤ), ਸ਼ੇਖ ਰਸ਼ੀਦ ਅਹਿਮਦ (ਰੇਲਵੇ), ਫੇਹਮਿਦਾ ਮਿਰਜ਼ਾ (ਅੰਤਰ ਸੂਬਾਈ ਸਹਿਯੋਗ), ਖ਼ਾਲਿਦ ਮਕਬੂਲ ਸਦੀਕੀ (ਸੂਚਨਾ ਤਕਨੀਕੀ), ਸਫ਼ਾਕਤ ਮਹਿਮੂਦ (ਸਿੱਖਿਆ), ਨੂਰ ਉਲ ਹਸਨ ਕਾਦਰੀ (ਧਾਰਮਿਕ) ਮਾਮਲੇ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਪੰਜ ਸਲਾਹਕਾਰ ਵੀ ਨਿਯੁਕਤ ਕੀਤੇ ਹਨ।

ਆਰਿਫ ਅਲਵੀ ਨੂੰ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਐਲਾਨਿਆ

ਡਾ. ਆਰਿਫ ਅਲਵੀ

ਇਸਲਾਮਾਬਾਦ, 18 ਅਗਸਤ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਨੇ ਸ਼ਨਿੱਚਰਵਾਰ ਨੂੰ ਐਲਾਨ ਕੀਤਾ ਹੈ ਕਿ ਦੇਸ਼ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਉਨ੍ਹਾਂ ਦੇ ਉਮੀਦਵਾਰ ਪਾਰਟੀ ਦੇ ਸੀਨੀਅਰ ਆਗੂ ਡਾਕਟਰ ਆਰਿਫ਼ ਅਲਵੀ ਹੋਣਗੇ।
ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਵੀਰਵਾਰ ਨੂੰ ਦੇਸ਼ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਦਾ ਐਲਾਨ ਕੀਤਾ ਹੈ। ਇਹ ਚੋਣ 4 ਸਤੰਬਰ ਨੂੰ ਹੋਵੇਗੀ। ਪਾਰਟੀ ਦੇ ਬੁਲਾਰੇ ਫ਼ਵਾਦ ਚੌਧਰੀ ਨੇ ਟਵੀਟ ਕਰਕੇ ਐਲਾਨ ਕੀਤਾ ਹੈ ਕਿ ਪਾਕਿਸਤਾਨ-ਤਹਿਰੀਕ-ਏ-ਇਨਸਾਫ਼ ਨੇ ਡਾਕਟਰ ਆਰਿਫ਼ ਅਲਵੀ ਨੂੰ ਇਸਲਾਮਕ ਰਿਪਬਲਿਕ ਆਫ ਪਾਕਿਤਸਾਨ ਦੇ ਰਾਸ਼ਟਰਪਤੀ ਪਦ ਲਈ ਉਮੀਦਵਾਰ ਐਲਾਨਿਆ ਹੈ। ਇਹ ਐਲਾਨ ਪਾਰਟੀ ਪ੍ਰਧਾਨ ਇਮਰਾਨ ਖਾਨ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਦੇ ਕੁੱਝ ਘੰਟਿਆਂ ਬਾਅਦ ਕੀਤਾ ਗਿਆ।
ਕਿੱਤੇ ਵਜੋਂ ਦੰਦਾਂ ਦੇ ਡਾਕਟਰ ਸ੍ਰੀ ਅਲਵੀ (69) ਪਾਰਟੀ ਦੇ ਬਾਨੀ ਮੈਂਬਰਾਂ ਵਿੱਚੋਂ ਇੱਕ ਹਨ। ਉਹ 2006 ਤੋਂ ਲੈ ਕੇ 2013 ਤੱਕ ਪਾਰਟੀ ਦੇ ਜਨਰਲ ਸਕੱਤਰ ਰਹੇ ਹਨ। ਉਨ੍ਹਾਂ ਨੇ ਕੌਮੀ ਅਸੈਂਬਲੀ ਲਈ ਕਰਾਚੀ ਹਲਕੇ ਤੋਂ ਚੋਣ ਜਿੱਤੀ ਹੈ। ਉਹ 2013 ਵਿੱਚ ਵੀ ਕੌਮੀ ਅਸੈਂਬਲੀ ਲਈ ਚੋਣ ਜਿੱਤੇ ਸਨ। ਪਾਕਿਸਤਾਨ ਵਿੱਚ ਰਾਸ਼ਟਰਪਤੀ ਦੀ ਚੋਣ ਸੰਸਦ ਮੈਂਬਰਾਂ ਅਤੇ ਚਾਰ ਰਾਜਾਂ ਦੀਆਂ ਵਿਧਾਨ ਸਭਾਵਾਂ ਵੱਲੋਂ ਅਸਿੱਧੇ ਤੌਰ ਉੱਤੇ ਕੀਤੀ ਜਾਂਦੀ ਹੈ।
-ਪੀਟੀਆਈ


Comments Off on ਇਮਰਾਨ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਲਿਆ ਹਲਫ਼
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.