ਗੁੰਮਨਾਮ ਹੋਏ ਸੁਪਰਹਿੱਟ ਗਾਇਕ !    ਲਤਾ ਮੰਗੇਸ਼ਕਰ ਦੀ ਪੰਜਾਬੀ ਸੰਗੀਤ ਨਾਲ ਉਲਫ਼ਤ !    ਵਿਲਾਸ ਦੇ ਖੁਮਾਰ ਨੂੰ ਦਰਸਾਉਂਦੀ ਰੋਕੋਕੋ ਕਲਾ !    ਲੋਕ ਗੀਤਾਂ ਵਿਚ ਸੁਆਲ ਜੁਆਬ !    ਛੋਟਾ ਪਰਦਾ !    ਖ਼ੁਸ਼ੀ ਭਰੀ ਜ਼ਿੰਦਗੀ ਦੀ ਰਾਹ !    ਠੱਗਾਂ ਤੋਂ ਬਚਣ ਦਾ ਸੁਨੇਹਾ ਦਿੰਦੀ ‘ਕਿੱਟੀ ਪਾਰਟੀ’ !    ਅਗਲੇ ਜਨਮ ’ਚ ਜ਼ਰੂਰ ਮਿਲਾਂਗੇ! !    ਰੰਗਕਰਮੀਆਂ ਦਾ ਭਵਨ !    ਕੱਖੋਂ ਹੌਲਾ ਹੋਇਆ ‘ਚੰਨ ਪ੍ਰਦੇਸੀ’ ਦਾ ਗੀਤਕਾਰ !    

ਇਮਰਾਨ ਦੀ ਪਤਨੀ ਦੇ ਸਾਬਕਾ ਪਤੀ ਨਾਲ ‘ਪੰਗਾ’ ਪਿਆ ਮਹਿੰਗਾ

Posted On August - 27 - 2018

ਲਾਹੌਰ, 27 ਅਗਸਤ
ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਤੀਜੀ ਪਤਨੀ ਬੁਸ਼ਰਾ ਬੀਬੀ ਦੇ ਸਾਬਕਾ ਪਤੀ ਖਵਾਰ ਮਣਿਕਾ ਨਾਲ ‘ਪੰਗਾ’ ਲੈਣ ਵਾਲੇ ਸੀਨੀਅਰ ਪਾਕਿਸਤਾਨੀ ਅਫ਼ਸਰ ਰਿਜ਼ਵਾਨ ਉਮਰ ਗੋਂਡਲ ਨੂੰ ਖਮਿਆਜਾ ਭੁਗਤਣਾ ਪਿਆ ਹੈ। ਉਸ ਨੇ ਆਪਣੀ ਗਲਤੀ ਮੰਨਣ ਤੋਂ ਇਨਕਾਰ ਕਰਦਿਆਂ ਖਵਾਰ ਮਣਿਕਾ ਤੋਂ ਮੁਆਫ਼ੀ ਮੰਗਣ ਤੋਂ ਨਾਂਹ ਕਰ ਦਿੱਤੀ ਸੀ। ਉਸ ਨੂੰ ਅਹੁਦੇ ਤੋਂ ਹਟਾ ਕੇ ਲਾਹੌਰ ਦੇ ਸੈਂਟਰਲ ਪੁਲੀਸ ਦਫ਼ਤਰ ’ਚ ਰਿਪੋਰਟ ਕਰਨ ਲਈ ਕਿਹਾ ਗਿਆ ਹੈ। ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਖਵਾਰ ਮਣਿਕਾ ਨੂੰ 23 ਅਗਸਤ ਨੂੰ ਅੱਧੀ ਰਾਤ ਤੋਂ ਬਾਅਦ ਇਕ ਵਜੇ ਇਕ ਨਾਕੇ ’ਤੇ ਰੁਕਣ ਦਾ ਇਸ਼ਾਰਾ ਕੀਤਾ ਗਿਆ। ਮਣਿਕਾ ਨੇ ਕਾਰ ਨਹੀਂ ਰੋਕੀ ਜਿਸ ’ਤੇ ਉਸ ਦਾ ਕੁਝ ਕਿਲੋਮੀਟਰ ਤਕ ਪਿੱਛਾ ਕਰਕੇ ਰੋਕ ਲਿਆ ਗਿਆ। ਖਵਾਰ ਮਣਿਕਾ ਨੇ ਪੁਲੀਸ ਅਧਿਕਾਰੀਆਂ ਨੂੰ ਆਪਣੀ ਪਛਾਣ ਦੱਸਦਿਆਂ ਮੌਕੇ ਤੋਂ ਨਾ ਜਾਣ ਦੇਣ ਲਈ ਗਾਲ੍ਹਾਂ ਕੱਢੀਆਂ। ਅਧਿਕਾਰੀ ਗੋਂਡਲ ਨੂੰ ਨਵੇਂ ਚੁਣੇ ਗਏ ਮੁੱਖ ਮੰਤਰੀ ਉਸਮਾਨ ਬੁਜ਼ਦਾਰ ਨੇ ਬੀਤੇ ਸ਼ੁੱਕਰਵਾਰ ਸੱਦਿਆ ਅਤੇ ਕਿਹਾ ਕਿ ਖਵਾਰ ਨੇ ਉਸ ਖਿਲਾਫ਼ ਸ਼ਿਕਾਇਤ ਦਿੱਤੀ ਹੈ ਕਿ ਉਨ੍ਹਾਂ ਨਾਲ ਬਦਸਲੂਕੀ ਕੀਤੀ ਗਈ ਹੈ ਅਤੇ ਉਹ ਮੁਆਫ਼ੀ ਮੰਗੇ। ਗੋਂਡਲ ਨੇ ਕਿਹਾ ਕਿ ਉਸ ਨੇ ਕੁਝ ਵੀ ਗਲਤ ਨਹੀਂ ਕੀਤਾ ਹੈ ਅਤੇ ਉਹ ਮੁਆਫ਼ੀ ਨਹੀਂ ਮੰਗੇਗਾ। ਇਸ ’ਤੇ ਮੁੱਖ ਮੰਤਰੀ ਨੇ ਉਸ ਨੂੰ ਹਟਾਉਣ ਦੇ ਹੁਕਮ ਜਾਰੀ ਕਰ ਦਿੱਤੇ। ਪੁਲੀਸ ਅਧਿਕਾਰੀ ਮੁਤਾਬਕ ਇਹ ਹੁਕਮ ਬੁਸ਼ਰਾ ਬੀਬੀ ਵੱਲੋਂ ਮਿਲੇ ਸਨ।

-ਪੀਟੀਆਈ


Comments Off on ਇਮਰਾਨ ਦੀ ਪਤਨੀ ਦੇ ਸਾਬਕਾ ਪਤੀ ਨਾਲ ‘ਪੰਗਾ’ ਪਿਆ ਮਹਿੰਗਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.