ਮੁਕਾਬਲੇ ਵਿੱਚ ਜੈਸ਼-ਏ-ਮੁਹੰਮਦ ਦਾ ਕਮਾਂਡਰ ਹਲਾਕ !    ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ !    ਤੁਰਕੀ ਬੰਬ ਹਮਲੇ ’ਚ ਪੰਜ ਹਲਾਕ !    ਵਿਹਲੇ ਸਮੇਂ ਕਿਤਾਬਾਂ ਪੜ੍ਹਨਾ ਉੱਤਮ ਰੁਝੇਵਾਂ !    ਪੁਣੇ ’ਚ ਅੱਠ ਦੀ ਮੌਤ, ਮ੍ਰਿਤਕਾਂ ਦੀ ਗਿਣਤੀ 16 ਹੋਈ !    ਵਿਦਿਆਰਥੀਆਂ ’ਚ ਮੁਕਾਬਲੇ ਦੀ ਭਾਵਨਾ ਪੈਦਾ ਕਰਨੀ ਜ਼ਰੂਰੀ !    ਕਰੋਨਾ ਬਨਾਮ ਸਾਡਾ ਨਿੱਘਰ ਰਿਹਾ ਸਮਾਜਿਕ ਢਾਂਚਾ !    ਸੁਲਤਾਨਪੁਰ ਲੋਧੀ ਹਸਪਤਾਲ ’ਚੋਂ ਸਰਕਾਰ ਨੇ ਵੈਂਟੀਲੇਟਰ ‘ਚੁੱਕੇ’ !    ਜਹਾਂਗੀਰ ਵਾਸੀਆਂ ਦੀ ਪਹਿਲਕਦਮੀ: ਆਪਣਿਆਂ ਵੱਲੋਂ ਨਕਾਰਿਆਂ ਦੀ ਅਰਥੀ ਨੂੰ ਦੇਣਗੇ ਮੋਢਾ !    ਪਰਵਾਸੀ ਔਰਤ ਦੇ ਸਸਕਾਰ ਲਈ ਸ਼ਮਸ਼ਾਨ ਦੇ ਬੂਹੇ ਕੀਤੇ ਬੰਦ !    

ਇਮਰਾਨ ਖ਼ਾਨ ਨੂੰ ਪਾਰਟੀ ਨੇ ਪ੍ਰਧਾਨ ਮੰਤਰੀ ਉਮੀਦਵਾਰ ਐਲਾਨਿਆ

Posted On August - 6 - 2018

ਇਸਲਾਮਾਬਾਦ, 6 ਅਗਸਤ
ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਪਾਰਟੀ ਦੀ ਸੰਸਦੀ ਕਮੇਟੀ ਨੇ ਇਮਰਾਨ ਖ਼ਾਨ ਨੂੰ ਅੱਜ ਅਧਿਕਾਰਿਤ ਤੌਰ ’ਤੇ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨ ਦਿੱਤਾ ਹੈ। ‘ਡਾਅਨ ਨਿਊਜ਼’ ਟੀਵੀ ਦੀ ਰਿਪੋਰਟ ਮੁਤਾਬਕ ਪੀਟੀਆਈ ਸੰਸਦੀ ਕਮੇਟੀ ਦੀ ਇਥੇ ਹੋਟਲ ’ਚ ਹੋਈ ਬੈਠਕ ਦੌਰਾਨ ਇਮਰਾਨ ਖ਼ਾਨ ਨੂੰ ਨਾਮਜ਼ਦ ਕੀਤਾ ਗਿਆ।
ਪਿਛਲੇ ਮਹੀਨੇ ਚੋਣਾਂ ’ਚ ਜਿੱਤ ਮਗਰੋਂ ਇਮਰਾਨ ਖ਼ਾਨ ਪਹਿਲੀ ਵਾਰ ਆਪਣੀ ਰਿਹਾਇਸ਼ ਤੋਂ ਬਾਹਰ ਨਿਕਲੇ। ਇਮਰਾਨ ਖ਼ਾਨ ਵੱਲੋਂ ਵੱਡੇ ਕਾਫ਼ਲੇ ਨਾਲ ਸਫ਼ਰ ਕਰਨ ਤੋਂ ਇਨਕਾਰ ਕਰਨ ਦੇ ਬਾਵਜੂਦ ਉਸ ਨਾਲ ਵੱਡੀ ਗਿਣਤੀ ’ਚ ਕਾਰਾਂ ਅਤੇ ਭਾਰੀ ਸੁਰੱਖਿਆ ਮੌਜੂਦ ਸੀ। ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਵੱਲੋਂ ਸਹੁੰ ਚੁੱਕਣ ਦੀ ਤਰੀਕ ਅਜੇ ਐਲਾਨੀ ਨਹੀਂ ਗਈ ਹੈ, ਪਰ ਦੱਸਿਆ ਜਾ ਰਿਹਾ ਹੈ ਕਿ ਇਮਰਾਨ ਖ਼ਾਨ ਮੁਲਕ ਦੇ ਆਜ਼ਾਦੀ ਦਿਹਾੜੇ 14 ਅਗਸਤ ਨੂੰ ਸਹੁੰ ਚੁੱਕ ਸਕਦੇ ਹਨ।
ਪੀਟੀਆਈ ਦੀ ਅੱਜ ਇਥੇ ਸੰਸਦੀ ਕਮੇਟੀ ਦੀ ਮੀਟਿੰਗ ਦੌਰਾਨ ਪਾਰਟੀ ਦੇ ਸੀਨੀਅਰ ਵਾਈਜ਼ ਪ੍ਰੈਜ਼ੀਡੈਂਟ ਸ਼ਾਹ ਮਹਿਮੂਦ ਕੁਰੈਸ਼ੀ ਨੇ ਖ਼ਾਨ ਦੀ ਪ੍ਰਧਾਨ ਮੰਤਰੀ ਵਜੋਂ ਨਾਮਜ਼ਦਗੀ ਸਬੰਧੀ ਮਤਾ ਪੇਸ਼ ਕੀਤਾ। ਮੀਟਿੰਗ ਵਿੱਚ ਸ਼ਾਮਲ ਕੌਮੀ ਅਸੈਂਬਲੀ ਤੇ ਸੈਨੇਟ ਦੇ ਨਵੇਂ ਚੁਣੇ ਮੈਂਬਰਾਂ ਨੇ ਇਸ ਮਤੇ ਨੂੰ ਸਰਬਸੰਮਤੀ ਨਾਲ ਪ੍ਰਵਾਨਗੀ ਦੇ ਦਿੱਤੀ। ਮਗਰੋਂ ਆਪਣੀ ਤਕਰੀਰ ’ਚ ਪੀਟੀਆਈ ਮੁਖੀ ਨੇ ਪਾਰਟੀ ਦੇ ਇਤਿਹਾਸ, ਸੰਘਰਸ਼ ਤੇ ਪ੍ਰਾਪਤੀਆਂ ਸਮੇਤ ਪਾਕਿਸਤਾਨ ਦੀ 1992 ਕ੍ਰਿਕਟ ਵਿਸ਼ਵ ਕੱਪ ਵਿੱਚ ਜਿੱਤ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ।
ਉਨ੍ਹਾਂ ਆਪਣੀਆਂ ਭਵਿੱਖੀ ਯੋਜਨਾਵਾਂ ਬਾਰੇ ਵੀ ਦੱਸਿਆ। ਇਮਰਾਨ ਨੇ ਕਿਹਾ, ‘ਮੇਰਾ ਨਿਸ਼ਾਨਾ ਕੌਮੀ ਅਸੈਂਬਲੀ ਦਾ ਮੈਂਬਰ ਜਾਂ ਫ਼ਿਰ ਪ੍ਰਧਾਨ ਮੰਤਰੀ ਬਣਨਾ ਨਹੀਂ। ਮੁਲਕ ਦੀ ਆਵਾਮ ਨੇ ਸਾਨੂੰ ਜਨ੍ਹਿ‌ਾਂ ਮੁੱਦਿਆਂ ਕਰਕੇ ਵੋਟਾਂ ਪਾ ਕੇ ਸੱਤਾ ਵਿੱਚ ਲਿਆਂਦਾ ਹੈ, ਸਭ ਤੋਂ ਪਹਿਲਾਂ ਤਰਜੀਹੀ ਤੌਰ ’ਤੇ ਉਨ੍ਹਾਂ ਵੱਲ ਮੁਖਾਤਿਬ ਹੋਣ ਦੀ ਲੋੜ ਹੈ।’ ਉਨ੍ਹਾਂ ਕਿਹਾ, ‘ਮੁਲਕ ਵਿੱਤੀ ਸੰਕਟ ਵਿੱਚ ਘਿਰਿਆ ਹੈ ਤੇ ਸਾਨੂੰ ਬੇੜੀ ਪਾਰ ਲਾਉਣੀ ਹੋਵੇਗੀ। ਅਸੀਂ ਕਰਜ਼ੇ ਦੀ ਅਦਾਇਗੀ ਲਈ ਵਿਦੇਸ਼ ਰਹਿੰਦੇ ਪਾਕਿਸਤਾਨੀਆਂ ਨਾਲ ਰਾਬਤਾ ਕਰਾਂਗੇ।’ ਪੀਟੀਆਈ ਮੁਖੀ ਨੇ ਪਾਰਟੀ ਆਗੂਆਂ ਨੂੰ ਕਿਹਾ ਕਿ ਉਹ ਪਾਰਟੀ ਨੂੰ ਰਵਾਇਤੀ ਤਰੀਕੇ ਨਾਲ ਨਾ ਚਲਾਉਣ ਕਿਉਂਕਿ ਲੋਕਾਂ ਨੂੰ ਸਾਡੇ ਕੋਲੋਂ ਕੁਝ ਵੱਖਰੇ ਦੀ ਤਵੱਕੋ ਹੈ। -ਪੀਟੀਆਈ

ਪੀਐਮਐਲ(ਐਨ) ਵੱਲੋਂ ਸ਼ਾਹਬਾਜ਼ ਸ਼ਰੀਫ਼ ਪ੍ਰਧਾਨ ਮੰਤਰੀ ਉਮੀਦਵਾਰ ਨਾਮਜ਼ਦ
ਲਾਹੌਰ: ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਨੇ ਅੱਜ ਸਰਬਸੰਮਤੀ ਨਾਲ ਸ਼ਾਹਬਾਜ਼ ਸ਼ਰੀਫ਼ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਨਾਮਜ਼ਦ ਕਰ ਦਿੱਤਾ। ਪੰਜਾਬ ਦਾ ਸਾਬਕਾ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ਼ ਭ੍ਰਿਸ਼ਟਾਚਾਰ ਦੇ ਦੋਸ਼ ’ਚ ਜੇਲ੍ਹ ’ਚ ਦਸ ਸਾਲ ਦੀ ਸਜ਼ਾ ਕਟ ਰਹੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦਾ ਛੋਟਾ ਭਰਾ ਹੈ। ਸ਼ਾਹਬਾਜ਼ ਦੇ ਨਾਂ ਨੂੰ ਪ੍ਰਵਾਨਗੀ ਅੱਜ ਇਥੇ ਕੇਂਦਰੀ ਸਕੱਤਰੇਤ ਵਿੱਚ ਪਾਰਟੀ ਦੇ ਸੀਨੀਅਰ ਆਗੂਆਂ ਦੀ ਹੋਈ ਮੀਟਿੰਗ ਵਿੱਚ ਦਿੱਤੀ ਗਈ। -ਪੀਟੀਆਈ


Comments Off on ਇਮਰਾਨ ਖ਼ਾਨ ਨੂੰ ਪਾਰਟੀ ਨੇ ਪ੍ਰਧਾਨ ਮੰਤਰੀ ਉਮੀਦਵਾਰ ਐਲਾਨਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.