ਨੌਜਵਾਨ ਸੋਚ : ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਬੇਰੁਜ਼ਗਾਰ ਨੌਜਵਾਨਾਂ ਦੇ ਇਕਜੁੱਟ ਸੰਘਰਸ਼ ਦੀ ਲੋੜ !    ਮੈਕਸੀਕੋ ਤੋਂ ਵਤਨ ਪਰਤਾਏ ਪੰਜਾਬੀ ਤੇ ਪਰਵਾਸ !    ਮੱਧ ਪ੍ਰਦੇਸ਼: ਸਰਕਾਰੀ ਤੀਰਥ ਯਾਤਰਾ ਯੋਜਨਾ ’ਚ ਗੁਰਦੁਆਰਾ ਕਰਤਾਰਪੁਰ ਸਾਹਿਬ ਵੀ ਸ਼ਾਮਲ !    ਮਹਿਲਾ ਪੁਲੀਸ ਮੁਲਾਜ਼ਮ ਦਾ ਪਿੱਛਾ ਕਰਨ ਵਾਲਾ ਆਈਬੀ ਮੁਲਾਜ਼ਮ ਗ੍ਰਿਫ਼ਤਾਰ !    ਆਈਐੱਨਐਕਸ: ਚਿਦੰਬਰਮ ਦੀ ਹਿਰਾਸਤ 27 ਤੱਕ ਵਧੀ !    ਜਸਟਿਸ ਰਵੀ ਰੰਜਨ ਝਾਰਖੰਡ ਹਾਈ ਕੋਰਟ ਦੇ ਚੀਫ ਜਸਟਿਸ ਬਣੇ !    ਅੰਮ੍ਰਿਤਸਰ ਬਣਿਆ ਗਲੋਬਲ ਸ਼ਹਿਰੀ ਹਵਾ ਪ੍ਰਦੂਸ਼ਣ ਅਬਜ਼ਰਵੇਟਰੀ ਦਾ ਮੈਂਬਰ !    ਕਾਰੋਬਾਰੀ ਦੀ ਪਤਨੀ ਨੂੰ ਬੰਦੀ ਬਣਾ ਕੇ ਨੌਕਰ ਨੇ ਲੁੱਟੇ 60 ਲੱਖ !    

ਚਮਗਿੱਦੜ ਕਿਵੇਂ ਦੇਖਦੇ ਹਨ?

Posted On July - 7 - 2018

12806481cd _batਕਰਨੈਲ ਸਿੰਘ ਰਾਮਗੜ੍ਹ

ਬੱਚਿਓ! ਚਮਗਿੱਦੜ ਇੱਕ ਥਣਧਾਰੀ ਜੀਵ ਹੈ। ਇਸ ਦੀਆਂ ਲਗਪਗ 1100 ਜਾਤੀਆਂ ਹਨ। ਇਹ ਮਨੁੱਖ ਦੀ ਤਰ੍ਹਾਂ ਦੇਖ ਸਕਦਾ ਹੈ। ਇਸ ਦੀ ਸੁਣਨ ਸ਼ਕਤੀ ਬਹੁਤ ਜ਼ਿਆਦਾ ਹੁੰਦੀ ਹੈ। ਇਹ ਕੀਟ ਖਾਂਦਾ ਹੈ।
ਇਹ ਰਾਤ ਨੂੰ ਸ਼ਿਕਾਰ ਕਰਦੇ ਹਨ। ਰਾਤ ਸਮੇਂ ਇਹ ਹਵਾ ਵਿੱਚ ਉੱਡਦਾ ਹੈ। ਰਾਤ ਨੂੰ ਦੇਖਣ ਲਈ ਇਹ ਅੱਖਾਂ ਦੀ ਨਹੀਂ ਬਲਕਿ ਕੰਨਾਂ ਦੀ ਵਰਤੋਂ ਕਰਦਾ ਹੈ। ਇਸ ਦੇ ਕੰਨ ਵੱਡੇ ਹੁੰਦੇ ਹਨ। ਰਾਤ ਸਮੇਂ ਇਹ ਲਗਾਤਾਰ ਚੀਕਾਂ ਮਾਰਦਾ ਹੈ। ਇਹ ਚੀਕਾਂ ਹਵਾ ਵਿੱਚ ਤਰੰਗਾਂ ਪੈਦਾ ਕਰਦੀਆਂ ਹਨ। ਇਹ ਤਰੰਗਾਂ ਉੱਚ ਆਵ੍ਰਿਤੀ ਦੀਆਂ ਹੁੰਦੀਆਂ ਹਨ। ਇਨ੍ਹਾਂ ਤਰੰਗਾਂ ਦੀ ਆਵ੍ਰਿਤੀ 20,000 ਹਰਡਜ਼ ਤੋਂ ਵੱਧ ਹੁੰਦੀ ਹੈ, ਪਰ ਮਨੁੱਖ ਇਨ੍ਹਾਂ ਤਰੰਗਾਂ ਨੂੰ ਸੁਣ ਨਹੀਂ ਸਕਦਾ। ਇਹ ਤਰੰਗਾਂ ਹਵਾ ਵਿੱਚ ਚੱਲਦੀਆਂ ਹਨ। ਇਹ ਕਿਸੇ ਕੀਟ ਜਾਂ ਵਸਤੂ ਨਾਲ ਟਕਰਾ ਕੇ ਵਾਪਸ ਮੁੜ ਆਉਂਦੀਆਂ ਹਨ। ਚਮਗਿੱਦੜ ਇਨ੍ਹਾਂ ਤਰੰਗਾਂ ਨੂੰ ਕੰਨਾਂ ਨਾਲ ਸੁਣ ਸਕਦਾ ਹੈ। ਇਨ੍ਹਾਂ ਵਾਪਸ ਮੁੜੀਆਂ ਆਵਾਜ਼ ਤਰੰਗਾਂ ਤੋਂ ਉਹ ਪਤਾ ਲਗਾ ਲੈਂਦਾ ਹੈ ਕਿ ਕੀਟ ਕਿੰਨੀ ਦੂਰ ਹੈ। ਉਸ ਦਾ ਆਕਾਰ ਕੀ ਹੈ। ਉਹ ਕਿਸ ਦਿਸ਼ਾ ਵੱਲ ਜਾ ਰਿਹਾ ਹੈ ਅਤੇ ਕਿੰਨੀ ਗਤੀ ਨਾਲ ਜਾ ਰਿਹਾ ਹੈ। ਚਮਗਿੱਦੜ ਇਨ੍ਹਾਂ ਤਰੰਗਾਂ ਨਾਲ 2 ਤੋਂ 10 ਮੀਟਰ ਤਕ ਦੇਖ ਸਕਦਾ ਹੈ।

ਸੰਪਰਕ: 79864-99563


Comments Off on ਚਮਗਿੱਦੜ ਕਿਵੇਂ ਦੇਖਦੇ ਹਨ?
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.