ਗੰਨਮੈਨ 38, ਖ਼ਰਚਾ 18 ਲੱਖ !    ਕੌਮਾਂਤਰੀ ਮੁੱਕੇਬਾਜ਼ੀ ਐਸੋਸੀਏਸ਼ਨ ਵੱਲੋਂ ਇਟਲੀ ਵਿੱਚ ਯੂਰਪੀ ਫੋਰਮ ਰੱਦ !    ਟੋਕੀਓ ਓਲੰਪਿਕ: ਤੈਅ ਪ੍ਰੋਗਰਾਮ ਮੁਤਾਬਕ ਹੋਣਗੀਆਂ ਖੇਡਾਂ: ਰਿਜਿਜੂ !    ‘ਆਪ’ ਵਿਧਾਇਕਾਂ ਵੱਲੋਂ ਵਿਧਾਨ ਸਭਾ ਅੱਗੇ ਪ੍ਰਦਰਸ਼ਨ !    ਕਰੋਨਾਵਾਇਰਸ: ਮੁੱਢਲੀ ਜਾਣਕਾਰੀ ਤੇ ਉਪਾਅ !    ਛਾਤੀ ਵਿੱਚ ਭਾਰਾਪਣ ਹੋਣਾ ਗੰਭੀਰ ਸੰਕੇਤ !    ਸਿੱਖ ਇਤਿਹਾਸ ਦਾ ਉੜੀਆ ’ਚ ਅਨੁਵਾਦ ਕਰਨ ਵਾਲੀ ਸਾਧਨਾ ਪਾਤਰੀ ਦਾ ਸਨਮਾਨ !    ਬੱਚੇ ਦੀ ਮੌਤ: ਸਿਹਤ ਮੰਤਰੀ ਨੇ ਡਾਕਟਰ ਜੋੜੇ ਦੀ ਮੁਅੱਤਲੀ ਦੇ ਹੁਕਮ ਵਾਪਸ ਲਏ !    ਦੋਹਰੇ ਕਤਲ ਕਾਂਡ ਮਾਮਲੇ ਦਾ ਮੁੱਖ ਮੁਲਜ਼ਮ ਗ੍ਰਿਫ਼ਤਾਰ !    ਜਵਾਨੀ ਦੇ ਅਵੱਲੇ ਜੋਸ਼ ’ਚ ਹੋਸ਼ ਰੱਖਣਾ ਵੀ ਜ਼ਰੂਰੀ !    

ਕਿਸ਼ੋਰ ਵਿਦਿਆਰਥੀਆਂ ਦੀਆਂ ਸਮੱਸਿਆਵਾਂ

Posted On March - 8 - 2018

ਮਾਸਟਰ ਰਵਿੰਦਰ ਕੁਮਾਰ
10803923cd _Teen_boy_sad_beachਮਨੁੱਖ ਜਨਮ ਤੋਂ ਲੈ ਕੇ ਮੌਤ ਤਕ ਵੱਖ ਵੱਖ ਅਵਸਥਾਵਾਂ ਵਿੱਚੋਂ ਗੁਜ਼ਰਦਾ ਹੈ। 13 ਤੋਂ 19 ਸਾਲ ਤਕ ਦੀ ਉਮਰ ਨੂੰ ਕਿਸ਼ੋਰ ਅਵਸਥਾ ਜਾਂ ਟੀਨਏਜ ਕਿਹਾ ਜਾਂਦਾ ਹੈ। ਇਸ ਉਮਰ ਦੇ ਸ਼ੁਰੂ ਹੁੰਦੇ ਹੀ ਵਿਦਿਆਰਥੀਆਂ ਅੰਦਰ ਸਰੀਰਕ, ਮਾਨਸਿਕ ਅਤੇ ਲਿੰਗ ਪਰਿਵਰਤਨ ਹੁੰਦੇ ਹਨ। ਕੁਦਰਤੀ ਪਰਿਵਰਤਨਾਂ ਵਿੱਚ ਗੈਰ ਸਮਾਂ ਯੋਜਨ ਸਬੰਧੀ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਇਸ ਉਮਰ ਵਿੱਚ ਬੱਚੇ ਦਾ ਸੰਤੁਲਨ ਵਿਗੜ ਜਾਂਦਾ ਹੈ। ਇਸ ਉਮਰ ਦੇ ਵਿਦਿਆਰਥੀ ਤਣਾਓ, ਗੁੱਸੇ ਤੇ ਸੰਘਰਸ਼ ਵਿੱਚੋਂ ਗੁਜ਼ਰਦੇ ਹਨ। ਗੁੱਸੇ ਤੇ ਤਣਾਓ ਕਰਕੇ ਵਿਦਿਆਰਥੀ ਹਿੰਸਕ ਹੋ ਜਾਂਦੇ ਹਨ। ਦੂਜੇ ਵਿਦਿਆਰਥੀ ਦਾ ਕਤਲ ਤਕ ਕਰ ਦਿੰਦੇ ਹਨ ਜਾਂ ਖੁਦ ਆਤਮ ਹੱਤਿਆ ਕਰ ਲੈਂਦੇ ਹਨ। ਕਈ ਵਾਰ ਘਰੋਂ ਭੱਜ ਜਾਂਦੇ ਹਨ ਜਾਂ ਉਦਾਸੀਨ ਹੋ ਕੇ ਨਸ਼ਿਆਂ ਦੇ ਰਾਹ ਪੈ ਜਾਂਦੇ ਹਨ ਤੇ ਬਿਨਾਂ ਮਤਲਬ ਦੀਆਂ ਅਨੇਕਾਂ ਸਮੱਸਿਆਵਾਂ ’ਚ ਘਿਰੇ ਰਹਿੰਦੇ ਹਨ।
ਕਿਸ਼ੋਰ ਅਵਸਥਾ ਦੇ ਵਿਦਿਆਰਥੀਆਂ ਅੰਦਰ ਅਨੇਕਾਂ ਅੰਦਰੂਨੀ ਅਤੇ ਬਾਹਰੀ ਪਰਿਵਰਤਨ ਆਉਂਦੇ ਹਨ। ਲੜਕੀਆਂ ਅੰਦਰ ਮਾਸਿਕ ਧਰਮ ਸ਼ੁਰੂ ਹੋਣ ’ਤੇ ਲਹੂ ਦੀ ਘਾਟ ਅਤੇ ਲੜਕਿਆਂ ਅੰਦਰ ਵੀਰਜ ਬਣਨ ਕਾਰਨ ਸੁਪਨਦੋਸ਼ ਵਰਗੀਆਂ ਕੁਦਰਤੀ ਪ੍ਰਕਿਰਿਆਵਾਂ ਵਾਪਰਦੀਆਂ ਹਨ। ਇਸ ਕਿਰਿਆ ਤੋਂ ਅਣਜਾਣ ਹੋਣ ਕਰ ਕੇ ਵਿਦਿਆਰਥੀ ਮਾਨਸਿਕ ਪ੍ਰੇਸ਼ਾਨੀਆਂ ਵਿੱਚ ਘਿਰ ਜਾਂਦੇ ਹਨ। ਇਸ ਉਮਰ ਵਿੱਚ ਸਰੀਰਕ ਵਿਕਾਸ ਇੱਕੋ ਜਿਹਾ ਨਾ ਹੋਣ ਕਾਰਨ ਵਿਦਿਆਰਥੀ ਬਿਨਾਂ ਮਤਲਬ ਦੇ ਵਹਿਮਾਂ ਦੇ ਸ਼ਿਕਾਰ ਹੋ ਕੇ ਮਾਨਸਿਕ ਤਣਾਓ ਵਿੱਚ ਘਿਰੇ ਰਹਿੰਦੇ ਹਨ। ਉਨ੍ਹਾਂ ਅੰਦਰ ਇਹ ਇੱਛਾ ਹੁੰਦੀ ਹੈ ਕਿ ਬਾਕੀ ਉਸ ਨੂੰ ਬੱਚਾ ਨਾ ਸਮਝਣ। ਉਨ੍ਹਾਂ ਨੂੰ ਪੂਰਨ ਆਜ਼ਾਦੀ ਨਹੀਂ ਦਿੱਤੀ ਜਾਂਦੀ ਜਿਸ ਕਰਕੇ ਇਹ ਵਿਦਰੋਹੀ ਹੋ ਜਾਂਦੇ ਹਨ। ਆਪਣੇ ਆਪ ਨੂੰ ਸੋਹਣਾ ਦਿਸਣ ਤੇ ਦਿਖਾਉਣ ’ਤੇ ਜ਼ੋਰ ਲਾਉਂਦੇ ਰਹਿੰਦੇ ਹਨ। ਆਪਣਾ ਆਤਮ ਸਨਮਾਨ ਅਤੇ ਸਵੈ-ਅਭਿਮਾਨ ਬਣਾਏ ਰੱਖਣ ਲਈ ਯਤਨ ਕਰਦੇ ਰਹਿੰਦੇ ਹਨ ਅਤੇ ਆਪਣੇ ਸੁਪਨਿਆਂ ਦੇ ਸੰਸਾਰ ਵਿੱਚ ਹੀ ਗੁਆਚੇ ਰਹਿੰਦੇ ਹਨ।
ਕਿਸ਼ੋਰ ਅਵਸਥਾ ਦੇ ਵਿਦਿਆਰਥੀ ਆਪਣੀ ਮਿੱਤਰ ਮੰਡਲੀ ਨਾਲ ਸਬੰਧ ਕਾਇਮ ਕਰਦੇ ਹਨ। ਇਨ੍ਹਾਂ ਸਬੰਧਾਂ ਦਾ ਉਸ ਦੀ ਜ਼ਿੰਦਗੀ ਦੇ ਤਾਲਮੇਲ ’ਤੇ ਡੂੰਘਾ ਅਸਰ ਪੈਂਦਾ ਹੈ। ਲੜਕੇ-ਲੜਕੀਆਂ ਵਿਰੋਧੀ ਲਿੰਗ ਪ੍ਰਤੀ ਆਕਰਸ਼ਿਤ ਹੁੰਦੇ ਹਨ। ਵਿਦਿਆਰਥੀ ਹੌਲੀ ਹੌਲੀ ਮਾਤਾ-ਪਿਤਾ ਅਤੇ ਪਰਿਵਾਰ ਦੇ ਮੈਂਬਰਾਂ ਕੋਲੋਂ ਦੂਰ ਰਹਿਣਾ ਪਸੰਦ ਕਰਦੇ ਹਨ।
ਕਿਸ਼ੋਰ ਉਮਰ ਦੇ ਵਿਦਿਆਰਥੀਆਂ ਨੂੰ ਕਿੱਤੇ ਪ੍ਰਤੀ ਚੋਣ ਕਰਨ ਦੀ ਸਮੱਸਿਆ ਪੇਸ਼ ਆਉਂਦੀ ਹੈ। ਕਿਸ਼ੋਰ ਮੈਟ੍ਰਿਕ ਕਰਨ ਤੋਂ ਬਾਅਦ ਦੂਜੇ ਮਿੱਤਰਾਂ ਨੂੰ ਦੇਖੋ-ਦੇਖੀ ਗਲਤ ਵਿਸ਼ਿਆਂ ਦੀ ਚੋਣ ਕਰ ਬੈਠਦੇ ਹਨ। ਵਿਸ਼ਿਆਂ ਦੀ ਚੋਣ ਰੂਚੀ ਅਨੁਸਾਰ ਨਾ ਹੋਣ ਕਾਰਨ ਬਾਅਦ ਵਿੱਚ ਅਨੇਕਾਂ ਪ੍ਰੇਸ਼ਾਨੀਆਂ ਆਉਂਦੀਆਂ ਹਨ। ਇਸ ਉਮਰ ਵਿੱਚ ਰੁਚੀਆਂ ਦਾ ਪੂਰਾ ਵਿਕਾਸ ਨਾ ਹੋਣ ਕਾਰਨ ਕਿਹੜਾ ਵਿਸ਼ਾ ਪੜ੍ਹੀਏ, ਕਿਹੜਾ ਛੱਡੀਏ ਇਹ ਸਮੱਸਿਆ ਕਿਸ਼ੋਰਾਂ ਨੂੰ ਪ੍ਰੇਸ਼ਾਨ ਕਰਦੀ ਹੈ।
ਇਸ ਅਵਸਥਾ ਵਿੱਚ ਵਿਦਿਆਰਥੀਆਂ ਅੰਦਰ ਆਦਰਸ਼ ਵਿਚਾਰ ਪੈਦਾ ਹੁੰਦੇ ਹਨ। ਵਿਦਿਆਰਥੀ ਆਦਰਸ਼ ਸਮਾਜ ਦੀ ਸਥਾਪਨਾ ਕਰਨੀ ਚਾਹੁੰਦਾ ਹੈ। ਉਹ ਵਰਤਮਾਨ ਸਮਾਜ ਨਾਲ ਸੰਤੁਸ਼ਟ ਨਹੀਂ ਹੁੰਦਾ। ਉਹ ਸਮਾਜ ਨੂੰ ਬਦਲਣਾ ਚਾਹੁੰਦਾ ਹੈ ਪ੍ਰੰਤੂ ਅਜਿਹਾ ਕਰ ਨਹੀਂ ਸਕਦਾ ਜਿਸ ਕਾਰਨ ਵਿਦਿਆਰਥੀ ਆਪਣਾ ਮਾਨਸਿਕ ਅਤੇ ਸੰਵੇਗਾਤਮਕ ਸੰਤੁਲਨ ਗਵਾ ਲੈਂਦਾ ਹੈ। ਇਸ ਉਮਰ ਦੇ ਵਿਦਿਆਰਥੀ ਕਲਪਨਾ ਸ਼ਕਤੀ ਵਿੱਚ ਹੀ ਗੁਆਚੇ ਰਹਿੰਦੇ ਹਨ।
ਇਸ ਉਮਰ ਦੇ ਵਿਦਿਆਰਥੀਆਂ ਨੂੰ ਸੈਕਸ ਸਿੱਖਿਆ ਦੀ ਵਿਗਿਆਨਕ ਜਾਣਕਾਰੀ ਦੇਣੀ ਚਾਹੀਦੀ ਹੈ ਤਾਂ ਜੋ ਕਿਸ਼ੋਰ ਸਹੀ ਜਾਣਕਾਰੀ ਪ੍ਰਾਪਤ ਕਰਕੇ ਬੇਲੋੜੇ ਵਹਿਮਾਂ ਤੋਂ ਬਚ ਸਕਣ। ਅਧਿਆਪਕਾਂ ਨੂੰ ਇਹ ਜਾਣਕਾਰੀ ਬਿਨਾਂ ਕਿਸੇ ਝਿਜਕ ਵਿਦਿਆਰਥੀਆਂ ਨੂੰ ਦੇਣੀ ਚਾਹੀਦੀ ਹੈ। ਕਿਸ਼ੋਰਾਂ ਨੂੰ ਵਿਆਹੁਤਾ ਜੀਵਣ ਬਾਰੇ ਵੀ ਸਿੱਖਿਆ ਦੇਣੀ ਚਾਹੀਦੀ ਹੈ। ਵਿਆਹ ਤੋਂ ਬਾਅਦ ਦੀਆਂ ਜ਼ਿੰਮੇਵਾਰੀਆਂ ਬਾਰੇ ਵੀ ਦੱਸਣਾ ਚਾਹੀਦਾ ਹੈ।
ਕਿਸ਼ੋਰ ਉਮਰ ਦੇ ਵਿਦਿਆਰਥੀਆਂ ਦੀਆਂ ਰੁਚੀਆਂ ਵਿੱਚ ਅੰਤਰ ਹੁੰਦਾ ਹੈ। ਇਸ ਲਈ ਉਨ੍ਹਾਂ ਦੀਆਂ ਰੁਚੀਆਂ ਦਾ ਗਿਆਨ ਹੋਣਾ ਜ਼ਰੂਰੀ ਹੈ। ਇਸ ਉਮਰ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਰੁਚੀਆਂ ਅਨੁਸਾਰ ਹੀ ਕਿਰਿਆਵਾਂ ਵਿੱਚ ਪਾਉਣਾ ਚਾਹੀਦਾ ਹੈ। ਗੁੱਸੇ ਦੀ ਪ੍ਰਵਿਰਤੀ ਨੂੰ ਸ਼ਾਂਤ ਕਰਨ ਲਈ ਵਿਦਿਆਰਥੀਆਂ ਨੂੰ ਐੱਨਸੀਸੀ ਪਹਾੜਾਂ ’ਤੇ ਚੜ੍ਹਨਾ, ਜੂਡੋ, ਕਰਾਟੇ, ਕੁਸ਼ਤੀਆਂ ਆਦਿ ਵਰਗੀਆਂ ਖੇਡਾਂ ਵਿੱਚ ਭਾਗ ਦਿਵਾਉਣਾ ਚਾਹੀਦਾ ਹੈ। ਕੋਮਲ ਭਾਵੀ ਵਿਦਿਆਰਥੀਆਂ ਨੂੰ ਪੇਂਟਿੰਗ ਅਤੇ ਡਾਂਸ ਵਰਗੀਆਂ ਕਿਰਿਆਵਾਂ ਕਰਾਉਣੀਆਂ ਚਾਹੀਦੀਆਂ ਹਨ।
ਕਿਸ਼ੋਰ ਅਵਸਥਾ ਦੇ ਵਿਦਿਆਰਥੀਆਂ ਨਾਲ ਅਧਿਆਪਕਾਂ ਤੇ ਮਾਪਿਆਂ ਨੂੰ ਦੋਸਤਾਨਾ ਸਬੰਧ ਬਣਾਉਣੇ ਚਾਹੀਦੇ ਹਨ। ਉਨ੍ਹਾਂ ਦੀਆਂ ਸਮੱਸਿਆ ਨੂੰ ਦੋਸਤਾਂ ਵਾਂਗ ਸੁਣਨਾ ਚਾਹੀਦਾ ਹੈ।  ਖ਼ੂਨਦਾਨ ਦੀ ਮਹੱਤਤਾ ਅਤੇ ਏਡਜ਼ ਵਰਗੀਆਂ ਬਿਮਾਰੀਆਂ ਬਾਰੇ ਵੀ ਸਿੱਖਿਆ ਦੇਣੀ ਚਾਹੀਦੀ ਹੈ। ਸਟੇਜ ’ਤੇ ਵੱਧ ਤੋਂ ਵੱਧ ਬੋਲਣ ਦੇ ਮੌਕੇ ਦੇਣੇ ਚਾਹੀਦੇ ਹਨ। ਸਕੂਲਾਂ ਅੰਦਰ ਵਿਦਿਆਰਥੀਆਂ ਨੂੰ ਰੰਗ, ਨਸਲਾਂ ਭਾਸ਼ਾ ਦੇ ਭੇਦ-ਭਾਵ ਤੋਂ ਉੱਪਰ ਉੱਠ ਕੇ ਸਿੱਖਿਆ ਦੇਣੀ ਚਾਹੀਦੀ ਹੈ। ਕੌਮੀ ਏਕਤਾ ਦੇ ਰਾਹ ਵਿੱਚ ਕਿਹੜੀਆਂ ਰੁਕਾਵਟਾਂ ਹਨ ਅਤੇ ਦੂਰ ਕਰਨ ਦੇ ਉਪਾਅ ਸਾਂਝੇ ਕਰਨੇ ਚਾਹੀਦੇ ਹਨ।
ਕਿਸ਼ੋਰ ਉਮਰ ਦੇ ਵਿਦਿਆਰਥੀਆਂ ਨੂੰ ਦੇਸ਼ ਪਿਆਰ ਦੀ ਸਿੱਖਿਆ ਦੇਣੀ ਚਾਹੀਦੀ ਹੈ। ਆਪਣੇ ਦੇਸ਼ ਦੀ ਸੰਸਕ੍ਰਿਤੀ ਬਾਰੇ ਦੱਸਣਾ ਚਾਹੀਦਾ ਹੈ।
ਸਕੂਲਾਂ ਅੰਦਰ ਮਹਾਨ ਦੇਸ਼ ਭਗਤਾਂ, ਉੱਚ ਕੋਟੀ ਦੇ ਖਿਡਾਰੀਆਂ, ਸਿੱਖਿਆ ਸ਼ਾਸਤਰੀ, ਵਧੀਆ ਲੇਖਕ, ਧਾਰਮਿਕ ਉਪਦੇਸ਼ਕ ਅਤੇ ਇਲਾਕੇ ਦੀਆਂ ਨਾਮਵਰ ਹਸਤੀਆਂ ਨੂੰ ਵਿਦਿਆਰਥੀਆਂ ਦੇ ਰੁ-ਬ-ਰੂ ਕਰਵਾ ਕੇ ਉਨ੍ਹਾਂ ਅੰਦਰ ਭਵਿੱਖ ਦੇ ਵਧੀਆ ਨਾਗਰਿਕ ਬਣਨ ਦੇ ਗੁਣ ਪੈਦਾ ਕਰਨੇ ਚਾਹੀਦੇ ਹਨ। ਕਿਸ਼ੋਰ ਅਵਸਥਾ ਦਬਾਅ, ਸੰਘਰਸ਼, ਸੰਵੇਗਾਤਮਕ ਤੂਫਾਨ ਦੀ ਹਾਲਤ ਵਾਲੀ ਉਮਰ ਹੁੰਦੀ ਹੈ। ਇਸ ਉਮਰ ਵਿੱਚ ਪ੍ਰਾਪਤ ਕੀਤੀਆਂ ਆਦਤਾਂ ਜੀਵਨ ਭਰ ਸਥਾਈ ਰਹਿੰਦੀਆਂ ਹਨ। ਇਸ ਲਈ ਇਸ ਉਮਰ ਦੀਆਂ ਲੋੜਾਂ ਅਤੇ ਸਮੱਸਿਆਵਾਂ ਵੱਲ ਉੱਚਿਤ ਧਿਆਨ ਦਿੱਤਾ ਜਾਣਾ ਜ਼ਰੂਰੀ ਹੈ।
ਸੰਪਰਕ: 98159-84558


Comments Off on ਕਿਸ਼ੋਰ ਵਿਦਿਆਰਥੀਆਂ ਦੀਆਂ ਸਮੱਸਿਆਵਾਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.