ਨੌਜਵਾਨ ਸੋਚ : ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਬੇਰੁਜ਼ਗਾਰ ਨੌਜਵਾਨਾਂ ਦੇ ਇਕਜੁੱਟ ਸੰਘਰਸ਼ ਦੀ ਲੋੜ !    ਮੈਕਸੀਕੋ ਤੋਂ ਵਤਨ ਪਰਤਾਏ ਪੰਜਾਬੀ ਤੇ ਪਰਵਾਸ !    ਮੱਧ ਪ੍ਰਦੇਸ਼: ਸਰਕਾਰੀ ਤੀਰਥ ਯਾਤਰਾ ਯੋਜਨਾ ’ਚ ਗੁਰਦੁਆਰਾ ਕਰਤਾਰਪੁਰ ਸਾਹਿਬ ਵੀ ਸ਼ਾਮਲ !    ਮਹਿਲਾ ਪੁਲੀਸ ਮੁਲਾਜ਼ਮ ਦਾ ਪਿੱਛਾ ਕਰਨ ਵਾਲਾ ਆਈਬੀ ਮੁਲਾਜ਼ਮ ਗ੍ਰਿਫ਼ਤਾਰ !    ਆਈਐੱਨਐਕਸ: ਚਿਦੰਬਰਮ ਦੀ ਹਿਰਾਸਤ 27 ਤੱਕ ਵਧੀ !    ਜਸਟਿਸ ਰਵੀ ਰੰਜਨ ਝਾਰਖੰਡ ਹਾਈ ਕੋਰਟ ਦੇ ਚੀਫ ਜਸਟਿਸ ਬਣੇ !    ਅੰਮ੍ਰਿਤਸਰ ਬਣਿਆ ਗਲੋਬਲ ਸ਼ਹਿਰੀ ਹਵਾ ਪ੍ਰਦੂਸ਼ਣ ਅਬਜ਼ਰਵੇਟਰੀ ਦਾ ਮੈਂਬਰ !    ਕਾਰੋਬਾਰੀ ਦੀ ਪਤਨੀ ਨੂੰ ਬੰਦੀ ਬਣਾ ਕੇ ਨੌਕਰ ਨੇ ਲੁੱਟੇ 60 ਲੱਖ !    

ਮਾਵਾਂ ਦੀ ਮੌਤ ਸਮਾਜਿਕ ਇਨਸਾਫ਼ ਦਾ ਮੁੱਦਾ

Posted On December - 28 - 2017

ਡਾ. ਸ਼ਿਆਮ ਸੁੰਦਰ ਦੀਪਤੀ

12812321cd _landscape_1445720069_g_anaemia_157144668ਔਰਤ ਦਾ ਮਾਂ ਬਣਨਾ ਕੁਦਰਤੀ ਕਾਰਜ ਹੈ। ਜਿਨ੍ਹਾਂ ਜੀਵਾਂ ਨੂੰ ਮਾਂ ਬਣਨ ਦਾ ਸੁਖ ਮਿਲਿਆ ਹੈ, ਉਨ੍ਹਾਂ ਵਿੱਚੋਂ ਸਿਰਫ਼ ਮਨੁੱਖ ਕੋਲ ਹੀ ਅਜਿਹੀ ਮੁਹਾਰਤ ਹੈ ਕਿ ਉਹ ਮਾਂ ਅਤੇ ਬੱਚੇ ਦੀ ਸੁਰੱਖਿਆ ਦੀ ਗਰੰਟੀ ਦੇਣ ਦੇ ਯੋਗ ਹੈ। ਮੈਡੀਕਲ ਅਧਿਐਨ ਅਨੁਸਾਰ 96 ਫ਼ੀ ਸਦੀ ਜਣੇਪੇ ਸਾਧਾਰਨ ਹੁੰਦੇ ਹਨ, ਜੋ ਕਿਸੇ ਮਦਦ ਬਗੈਰ ਨੇਪਰੇ ਚੜ੍ਹ ਸਕਦੇ ਹਨ। ਬਾਕੀ ਚਾਰ ਫ਼ੀ ਸਦੀ ਜਣੇਪੇ ਕੁਝ ਮੁਸ਼ਕਲ ਹੁੰਦੇ ਹਨ। ਸਿਹਤ ਮਾਹਿਰਾਂ ਨੇ ਉਨ੍ਹਾਂ ਦਾ ਕਾਮਯਾਬ ਹੱਲ ਤਾਂ ਲੱਭਿਆ ਹੈ ਪਰ ਚਿੰਤਾ ਉਦੋਂ ਹੁੰਦੀ ਹੈ ਜਦੋਂ ਬੱਚਾ ਠੀਕ ਹੋਵੇ ਪਰ ਮਾਂ ਨੂੰ ਇਸ ਕੁਦਰਤੀ ਕਾਰਜ ਦੌਰਾਨ ਜਾਨ ਗਵਾਉਣੀ ਪਵੇ।
ਅਜਿਹੀਆਂ ਮੌਤਾਂ ਦਾ ਪਹਿਲਾ ਕਾਰਨ ਖ਼ੂਨ ਦੀ ਕਮੀ ਜਾਂ ਇਸ ਸਮੇਂ ਦੌਰਾਨ ਖ਼ੂਨ ਦਾ ਵਗਣਾ ਹੈ। ਜੇ ਖ਼ੂਨ ਦੀ ਕਮੀ ਦੇ ਕਾਰਨ ਵੱਲ ਧਿਆਨ ਦੇਈਏ ਤਾਂ ਘੱਟੋ-ਘੱਟ 50 ਫ਼ੀਸਦੀ ਮੌਤਾਂ ਘਟਾਈਆਂ ਜਾ ਸਕਦੀਆਂ ਹਨ। ਖ਼ੂਨ ਦੀ ਕਮੀ ਦਾ ਸਿੱਧਾ ਸਬੰਧ ਮਾਂ ਦੀ ਖੁਰਾਕ ਨਾਲ ਹੈ ਤੇ ਖੁਰਾਕ ਦਾ ਰਿਸ਼ਤਾ ਵਿਅਕਤੀ ਦੀ ਖ਼ਰੀਦ ਸ਼ਕਤੀ ਨਾਲ। ਸਾਡੇ ਮੁਲਕ ਦੀਆਂ ਅੱੱਧੀਆਂ ਤੋਂ ਵੱਧ ਔਰਤਾਂ ਅਨੀਮੀਆ ਦਾ ਸ਼ਿਕਾਰ ਹੁੰਦੀਆਂ ਹਨ, ਭਾਵ ਉਨ੍ਹਾਂ ਦਾ ਹੀਮੋਗਲੋਬਿਨ 10 ਗ੍ਰਾਮ ਤੋਂ ਵੀ ਘੱਟ ਹੁੰਦਾ ਹੈ। ਇਹ ਸਥਿਤੀ ਗਰਭ ਧਾਰਨ ਕਰਨ ਦੌਰਾਨ ਹੋਰ ਵੀ ਗੰਭੀਰ ਹੋ ਜਾਂਦੀ ਹੈ। ਕੀ ਇਹ ਸਥਿਤੀ ਸਾਡੇ ਵੱਸੋਂ ਬਾਹਰ ਹੈ? ਕੀ ਖ਼ੂਨ ਦੀ ਕਮੀ ਨੂੰ ਪੂਰਾ ਕਰਨਾ ਔਖਾ  ਹੈ? ਖੁਰਾਕ ਦੀ ਸਾਰਿਆਂ ਤੱਕ ਲੋੜ ਮੁਤਾਬਕ ਪਹੁੰਚ ਹੀ ਇੱਕ ਮੁਸ਼ਕਲ ਸਵਾਲ ਹੈ। ਖ਼ੂਨ ਦੀ ਕਮੀ ਨਾਲ ਵਿਅਕਤੀ ਦੀ ਸੁਰੱਖਿਆ ਪ੍ਰਣਾਲੀ ਕਮਜ਼ੋਰ ਹੁੰਦੀ ਹੈ। ਵਿਅਕਤੀ ਆਸਾਨੀ ਨਾਲ ਬਿਮਾਰੀਆਂ ਦੀ ਲਪੇਟ ਵਿੱਚ ਆ ਜਾਂਦਾ ਹੈ। ਬਿਮਾਰੀ ਠੀਕ ਹੋਣ ਵਿੱਚ ਵੀ ਦੇਰ ਲੱਗਦੀ ਹੈ। ਸਾਡਾ ਫਰਜ਼ ਬਣਦਾ ਹੈ ਕਿ ਔਰਤ ਦੇ ਗਰਭ ਧਾਰਨ ਕਰਨ ਤੋਂ ਬੱਚੇ ਦੇ ਜਨਮ ਤੱਕ, ਮਾਂ ਨੂੰ ਹਰ ਤਰ੍ਹਾਂ ਦੀ ਸਹੂਲੀਅਤ ਮੁਹੱਈਆ ਕਰਵਾਈ ਜਾਵੇ।ਦੂਜਾ ਪ੍ਰਸ਼ਨ ਸਮਾਜ ਅਤੇ ਦੇਸ਼ ਦੀਆਂ ਕੋਸ਼ਿਸ਼ਾ ’ਤੇ ਉੱਠਦਾ ਹੈ, ਜੋ ਉਹ ਆਪਣੇ ਦੇਸ਼ ਦੀਆਂ ਮਾਵਾਂ ਲਈ ਕਰਦੇ ਹਨ। ਗਰਭ ਦੌਰਾਨ ਜਾਂਚ, ਸਿਖਲਾਈਸ਼ੁਦਾ ਮੈਂਬਰ ਹੱਥੋਂ ਜਣੇਪਾ ਅਤੇ ਜਣੇਪੇ ਤੋਂ ਅਗਲੇ ਅੱਠ-ਦਸ ਦਿਨਾਂ ਤੱਕ ਮਾਂ ਦੀ ਸਿਹਤ ਸੰਭਾਲ ਜ਼ਰੂਰੀ ਹਨ। ਇਹ ਸਭ ਕੁਝ ਪੇਂਡੂ ਪੱਧਰ ਦੇ ਕਾਮੇ ਕਰ ਸਕਦੇ ਹਨ। ਸ਼ਹਿਰਾਂ ਨਾਲੋਂ ਪੇਂਡੂ ਪੱਧਰ ’ਤੇ ਮਾਵਾਂ ਦੀ ਹਾਲਤ ਕਾਫ਼ੀ ਮਾੜੀ ਹੈ। ਇਸ ਦਾ ਸਪੱਸ਼ਟ ਕਾਰਨ ਸਿੱਖਿਆ ਤੇ ਰੁਜ਼ਗਾਰ ਦੇ ਮੌਕੇ ਅਤੇ ਸਿਹਤ ਸਹੂਲਤਾਂ ਦਾ ਨੀਵੇਂ ਪੱਧਰ ਦਾ ਮਿਆਰ ਹੈ। ਪਿਛਲੇ ਦੋ-ਤਿੰਨ ਦਹਾਕਿਆਂ ਤੋਂ, ਗਰਭ ਦੌਰਾਨ ਘੱਟੋ-ਘੱਟ ਚਾਰ ਵਾਰ ਜਾਂਚ ਦਾ ਟੀਚਾ ਸੌ ਫ਼ੀਸਦੀ ਮਿੱਥਿਆ ਗਿਆ ਪਰ ਮੌਜੂਦਾ ਸਥਿਤੀ ਇਹ ਹੈ ਕਿ ਪਿੰਡਾਂ ਵਿੱਚ 44 ਫ਼ੀਸਦੀ ਤੇ ਸ਼ਹਿਰਾਂ ਵਿੱਚ 66 ਫ਼ੀਸਦੀ ਔਰਤਾਂ ਹੀ ਇਸ ਤਰ੍ਹਾਂ ਦੀ ਸਹੂਲਤ ਲੈ ਸਕੀਆਂ ਹਨ। ਖ਼ੂਨ ਦੀ ਕਮੀ ਨੂੰ ਕੁਝ ਹੱਦ ਤੱਕ ਠੀਕ ਕਰਨ ਲਈ ਗਰਭ ਦੌਰਾਨ ਸੌ ਦਿਨਾਂ ਤੱਕ ਆਯਰਨ-ਫੋਲਿਕ ਐਸਿਡ ਦੀਆਂ ਗੋਲੀਆਂ ਵਰਤੀਆਂ ਜਾਂਦੀਆਂ ਹਨ। ਇਹ ਬਹੁਤ ਹੀ ਸਸਤੀਆਂ ਗੋਲੀਆਂ ਹਨ ਤੇ ਆਸਾਨੀ ਨਾਲ ਮਿਲ ਜਾਂਦੀਆਂ ਹਨ, ਪਰ ਇਸ ਦੇ ਇਸਤੇਮਾਲ ਦੀ ਦਰ ਪਿੰਡਾਂ ਦੀਆਂ ਔਰਤਾਂ ਵਿੱਚ 25.9 ਫ਼ੀਸਦੀ ਤੇ ਸ਼ਹਿਰਾਂ ਵਿੱਚ 40.8 ਫ਼ੀਸਦੀ ਹੈ।

ਡਾ. ਸ਼ਿਆਮ ਸੁੰਦਰ ਦੀਪਤੀ

ਡਾ. ਸ਼ਿਆਮ ਸੁੰਦਰ ਦੀਪਤੀ

ਜੇ ਸਰਕਾਰ ਦੀਆਂ ਕੋਸ਼ਿਸ਼ਾਂ ਵੱਲ ਝਾਤ ਮਾਰੀ ਜਾਵੇ ਤਾਂ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਹਿਲਾਂ ਪਰਿਵਾਰ ਨਿਯੋਜਨ ਦਾ ਪ੍ਰੋਗਰਾਮ ਸੀ, ਜੋ ਬਾਅਦ ਵਿੱਚ ਪਰਿਵਾਰ ਭਲਾਈ ਵਿੱਚ ਤਬਦੀਲ ਹੋ ਗਿਆ। ਅੱਜ ਵੀ ਮਾਵਾਂ ਦੀ ਦੇਖਭਾਲ ਅਤੇ ਸਿਹਤ ਸਬੰਧੀ ਤਕਰੀਬਨ ਦਰਜਨ ਕੁ ਪ੍ਰੋਗਰਾਮ ਚੱਲ ਰਹੇ ਹਨ, ਜਿਵੇਂ ਜਨਨੀ ਸੁਰੱਖਿਆ ਯੋਜਨਾ, ਕਿਸ਼ੋਰੀ ਸ਼ਕਤੀ, ਪ੍ਰਜਨਨ ਅਤੇ ਬਾਲ ਸਿਹਤ, ਨੀਲੀ ਗੋਲੀ ਆਦਿ। ਇਨ੍ਹਾਂ ਵਿੱਚੋਂ ਕਈ ਪ੍ਰੋਗਰਾਮ ਅਨੀਮੀਆ ਲਈ ਹਨ, ਕਈ ਸੁਰੱਖਿਅਤ ਜਣੇਪੇ ਤੇ ਕਿਸੇ ਦਾ ਟੀਚਾ ਗਰਭ ਦੌਰਾਨ ਜਾਂਚ ਦਾ ਹੈ।
ਵਿਸ਼ਵ ਸਿਹਤ ਸੰਸਥਾ ਦੇਸ਼ ਦੇ ਕੁੱਲ ਉਤਪਾਦਨ ਦਾ ਘੱਟੋ-ਘੱਟ ਛੇ ਫ਼ੀਸਦੀ ਸਿਹਤ ’ਤੇ ਖ਼ਰਚ ਕਰਨ ਦੇ ਨਿਰਦੇਸ਼ ਦਿੰਦੀ ਹੈ। ਅਸੀਂ ਕੌਮੀ ਸਿਹਤ ਨੀਤੀ ਬਣਾਉਣ ਅਤੇ ਨੀਤੀ ਵਿੱਚ ਦਰਜ ਵਾਅਦਿਆਂ ਤਹਿਤ ਸਿਹਤ ਉਪਰ ਕਦੀ 2 ਫ਼ੀਸਦੀ ਤੱਕ ਵੀ ਖਰਚ ਨਹੀਂ ਕੀਤਾ। ਇਹ ਵੀ ਸੱਚ ਹੈ ਕਿ ਇਹ ਪ੍ਰੋਗਰਾਮ ਖੁਰਾਕ ਦਾ ਬਦਲ ਨਹੀਂ ਬਲਕਿ ਖੁਰਾਕ ਦੇ ਨਾਲ ਸਹਾਈ ਹੈ। ਖੁਰਾਕ ਦਾ ਹੱਲ ਗਰੀਬੀ ਦੂਰ ਕਰਨ ਵਿੱਚ ਹੈ। ਗਰੀਬੀ ਦੂਰ ਕਰਨ ਪ੍ਰਤੀ ਹੋ ਰਹੇ ਕਾਰਜ ਵੀ ਸਰਕਾਰ ਦੀ ਕਾਰਗੁਜ਼ਾਰੀ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆਉਂਦੇ ਹਨ।

ਸੰਪਰਕ: 98158- 08506


Comments Off on ਮਾਵਾਂ ਦੀ ਮੌਤ ਸਮਾਜਿਕ ਇਨਸਾਫ਼ ਦਾ ਮੁੱਦਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.