ਨੌਜਵਾਨ ਸੋਚ : ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਬੇਰੁਜ਼ਗਾਰ ਨੌਜਵਾਨਾਂ ਦੇ ਇਕਜੁੱਟ ਸੰਘਰਸ਼ ਦੀ ਲੋੜ !    ਮੈਕਸੀਕੋ ਤੋਂ ਵਤਨ ਪਰਤਾਏ ਪੰਜਾਬੀ ਤੇ ਪਰਵਾਸ !    ਮੱਧ ਪ੍ਰਦੇਸ਼: ਸਰਕਾਰੀ ਤੀਰਥ ਯਾਤਰਾ ਯੋਜਨਾ ’ਚ ਗੁਰਦੁਆਰਾ ਕਰਤਾਰਪੁਰ ਸਾਹਿਬ ਵੀ ਸ਼ਾਮਲ !    ਮਹਿਲਾ ਪੁਲੀਸ ਮੁਲਾਜ਼ਮ ਦਾ ਪਿੱਛਾ ਕਰਨ ਵਾਲਾ ਆਈਬੀ ਮੁਲਾਜ਼ਮ ਗ੍ਰਿਫ਼ਤਾਰ !    ਆਈਐੱਨਐਕਸ: ਚਿਦੰਬਰਮ ਦੀ ਹਿਰਾਸਤ 27 ਤੱਕ ਵਧੀ !    ਜਸਟਿਸ ਰਵੀ ਰੰਜਨ ਝਾਰਖੰਡ ਹਾਈ ਕੋਰਟ ਦੇ ਚੀਫ ਜਸਟਿਸ ਬਣੇ !    ਅੰਮ੍ਰਿਤਸਰ ਬਣਿਆ ਗਲੋਬਲ ਸ਼ਹਿਰੀ ਹਵਾ ਪ੍ਰਦੂਸ਼ਣ ਅਬਜ਼ਰਵੇਟਰੀ ਦਾ ਮੈਂਬਰ !    ਕਾਰੋਬਾਰੀ ਦੀ ਪਤਨੀ ਨੂੰ ਬੰਦੀ ਬਣਾ ਕੇ ਨੌਕਰ ਨੇ ਲੁੱਟੇ 60 ਲੱਖ !    

ਦਿਮਾਗੀ ਕਮਜ਼ੋਰੀ ਨਾਲ ਜੁੜਿਆ ਰੋਗ

Posted On October - 12 - 2017

ਡਾ. ਸ਼ਿਆਮ ਸੁੰਦਰ ਦੀਪਤੀ

11210459cd _old manਇਕ ਨੌਜਵਾਨ ਆਪਣੇ ਬਜ਼ੁਰਗ ਪਿਤਾ ਬਾਰੇ ਡਾਕਟਰ ਨਾਲ ਗੱਲ ਕਰ ਰਿਹਾ ਹੈ, ‘‘ਮੈਂ ਬਹੁਤ ਪ੍ਰੇਸ਼ਾਨ ਹਾਂ। ਪਿਤਾ ਜੀ ਦਿਨ-ਬ-ਦਿਨ, ਜ਼ਿਆਦਾ ਹੀ ਹੱਥੋਂ ਬਾਹਰ ਨਿਕਲ ਰਹੇ ਹਨ। ਨਾ ਟਿਕ ਕੇ ਸੌਂਦੇ ਅਤੇ ਨਾ ਹੀ ਆਰਾਮ ਨਾਲ ਬੈਠਦੇ ਹਨ। ਬੋਲਣ ਲਗਦੇ ਹਨ ਤਾਂ ਸੁਣਦੇ ਨਹੀਂ, ਜ਼ਿੱਦ ਕਰਦੇ ਹਨ। ਬਾਹਰ ਭੱਜਦੇ ਹਨ। ਫੜ ਕੇ, ਇੱਥੋਂ ਤਕ ਕਿ ਘੜੀਸ ਕੇ ਲਿਆਉਂਣੇ ਪੈਂਦੇ ਹਨ। ਸੱਚਮੁਚ ਹੀ ਮੈਂ ਬਹੁਤ ਦੁਖੀ ਹਾਂ।’’ ਡਾਕਟਰ ਧਿਆਨ ਨਾਲ ਸੁਣਨ ਬਾਅਦ ਕਹਿੰਦੇ ਹਨ, ‘‘ਮੈਂ ਸਮਝਦਾ ਤੁਸੀਂ ਸਹੀ ਅਰਥਾਂ ਵਿੱਚ ਪ੍ਰੇਸ਼ਾਨ ਹੋ। ਪਰ ਤੁਸੀਂ ਆਪਣੀ ਪ੍ਰੇਸ਼ਾਨੀ ਦਾ ਕਾਰਨ ਆਪਣੇ ਬਜ਼ੁਰਗ ਪਿਤਾ ਨੂੰ ਦੱਸ ਰਹੇ ਹੋ, ਜੋ ਖੁਦ ਪ੍ਰੇਸ਼ਾਨ ਹੈ। ਉਹ ਬਿਮਾਰ ਹੈ। ਉਸ ਨੂੰ ਦਵਾਈ ਦੀ ਲੋੜ ਹੈ, ਤੇ ਨਾਲ ਹੀ ਤੁਹਾਨੂੰ ਉਸ ਦੇ ਸਰੀਰ ਅਤੇ ਦਿਮਾਗ ਦੀ ਹਾਲਤ ਸਮਝਣ ਦੀ।’’
ਸਾਡੇ ਸੱਭਿਆਚਾਰ ਵਿੱਚ ਬਜ਼ੁਰਗਾਂ ਬਾਰੇ ਸੱਤਰੇ-ਬਹੱਤਰੇ,  ਸਠਿਆਏ ਆਦਿ ਸ਼ਬਦ ਵੀ ਵਰਤੇ ਜਾਂਦੇ ਹਨ, ਜੋ ਇਸ ਉਮਰ ਦੀ ਕਾਬਲੀਅਤ ਅਤੇ ਸਮਰੱਥਾ ’ਤੇ ਪ੍ਰਸ਼ਨ ਚਿੰਨ੍ਹ ਲਾਉਂਦੇ ਹਨ। ਇਹ ਇਕ ਉਮਰ ਦਾ, ਆਪਣੇ ਬਜ਼ੁਰਗਾਂ ਪ੍ਰਤੀ ਰਵੱਈਏ ਦਾ ਪ੍ਰਗਟਾਵਾ ਹੈ ਅਤੇ ਮਾਨਸਿਕ ਦਿਮਾਗੀ ਹਾਲਤ ਦਾ ਵੀ। ਵਿਗਿਆਨਕ ਯੁੱਗ ਰੁਝੇਵਿਆਂ ਭਰਿਆ ਹੈ। ਭਾਵੇਂ ਮੈਡੀਕਲ ਖੋਜਾਂ ਕਾਰਨ ਲੋਕਾਂ ਦੀ ਔਸਤ ਉਮਰ ਵਧ ਗਈ ਹੈ ਪਰ ਦਿਲ ਦੀਆਂ ਬੀਮਾਰੀਆਂ, ਸ਼ੁੂਗਰ ਰੋਗ, ਗੁਰਦੇ ਜਾਂ ਜਿਗਰ ਦੀ ਤਕਲੀਫ. ਅਤੇ ਕੈਂਸਰ ਵਰਗੇ ਰੋਗ ਕੁਝ ਜ਼ਿਆਦਾ ਹੀ ਵੱਧ ਗਏ ਹਨ। ਇਨ੍ਹਾਂ ਦੇ ਨਾਲ- ਨਾਲ, ਉਸੇ ਸਮੇਂ ਹੀ ਭੁੱਲਣ ਅਤੇ ਦਿਮਾਗੀ ਕਮਜ਼ੋਰੀ ਨਾਲ ਜੁੜੇ ਹੋਰ ਵਿਹਾਰ ਵੀ ਦੇਖਣ ਨੂੰ ਮਿਲਦੇ ਹਨ।

ਡਾ. ਸ਼ਿਆਮ ਸੁੰਦਰ ਦੀਪਤੀ

ਡਾ. ਸ਼ਿਆਮ ਸੁੰਦਰ ਦੀਪਤੀ

ਬਜ਼ੁਰਗਾਂ ਦੇ ਸਰੀਰ ਦੇ ਸਾਰੇ ਅੰਗ ਕਮਜ਼ੋਰ ਹੋ ਰਹੇ ਹੁੰਦੇ ਹਨ, ਦਿਲ ਤੋਂ ਲੈ ਕੇ ਪਾਚਨ ਸ਼ਕਤੀ ਤਕ, ਲੱਤਾਂ-ਬਾਹਾਂ ਦੇ ਕੰਮ ਕਰਨ ਦੀ ਸਮਰੱਥਾ ਤੋਂ ਸਾਹ ਚੜਨ ਤਕ। ਉਸੇ ਤਰ੍ਹਾਂ ਦਿਮਾਗ ਵੀ ਕਮਜ਼ੋਰ ਹੋ ਰਿਹਾ ਹੁੰਦਾ ਹੈ। ਇਸ ਦਾ ਕਾਰਨ ਸਮੇਂ ਨਾਲ ਨਸਾਂ-ਤੰਤੂਆਂ ਦਾ ਕਮਜ਼ੋਰ ਹੋਣਾ ਤਾਂ ਹੈ ਹੀ, ਖੂਨ ਦੀਆਂ ਨਾੜਾਂ ਸੁੰਗੜਨ ਨਾਲ ਦਿਮਾਗ ਨੂੰ ਖ਼ੂਨ ਦੀ ਸਪਲਾਈ ਵੀ ਘੱਟ ਜਾਂਦੀ ਹੈ। ਇਸ ਕਰਕੇ ਉਹ ਪੂਰੀ ਸਮਰੱਥਾ ਨਾਲ ਕੰਮ ਨਹੀਂ ਕਰ ਪਾਉਂਦੇ ਤੇ ਕਈ ਵਾਰ ਕੁਝ ਕੋਸ਼ਿਕਾਵਾਂ/ਤੰਤੂ ਨਕਾਰਾ ਵੀ ਹੋ ਜਾਂਦੇ ਹਨ। ਸਾਨੂੰ ਇਹ ਵੀ ਸਮਝਣਾ ਚਾਹੀਦਾ ਹੈ ਕਿ ਦਿਮਾਗ ਸਾਡੇ ਸਰੀਰ ਨੂੰ ਨਿਯੰਤ੍ਰਣ ਹੇਠ ਰੱਖਦਾ ਹੈ। ਸਰੀਰ ਦੇ ਜਿਸ ਅੰਗ ਨੂੰ ਵੀ ਸੁਨੇਹਾ ਭੇਜਣਾ ਹੁੰਦਾ ਹੈ, ਉਸ ਦਾ ਦਿਮਾਗ ਵਿੱਚ ਕੇਂਦਰ ਹੁੰਦਾ ਹੈ। ਇਸ ਤਹਿਤ ਜਿਹੜਾ ਕੇਂਦਰ  ਵਧ ਕਮਜ਼ੋਰ ਹੋ ਜਾਂਦਾ ਹੈ, ਉਸ ਮੁਤਾਬਕ ਲੱਛਣ ਪੈਦਾ ਹੁੰਦੇ ਹਨ।
ਇਹ ਵੀ ਗੱਲ ਸਮਝਣ ਵਾਲੀ ਹੈ ਕਿ 70- 75 ਸਾਲ ਦੀ ਉਮਰ ’ਤੇ ਸਾਰੇ ਦਿਮਾਗੀ ਕਮਜ਼ੋਰੀ ਅਤੇ ਵਿਹਾਰ ਦੀ ਤਬਦੀਲੀ ਦਾ ਸ਼ਿਕਾਰ ਨਹੀਂ ਹੁੰਦੇ। ਸਾਰਿਆਂ ਦੇ ਗੁਰਦੇ ਇਕੋ ਜਿਹੇ ਪ੍ਰਭਾਵਿਤ ਨਹੀਂ ਹੁੰਦੇ ਤੇ ਸਭ ਦੇ ਹਾਜ਼ਮੇ ਦੀ ਸਮਰੱਥਾ ਵੀ ਇਕਸਾਰ ਨਹੀਂ ਹੁੰਦੀ, ਪਰ ਕੁਝ ਨਾ ਕੁਝ ਕਮਜ਼ੋਰੀ ਸਭ ਵਿੱਚ ਹੁੰਦੀ ਹੈ। ਦਿਮਾਗ ਦੀ ਕਮਜ਼ੋਰੀ, ਹੋਰ ਸਾਰੀਆਂ ਹਾਲਤਾਂ ਤੋਂ ਵੱਖਰੀ ਹੈ। ਇਸ ਤਰ੍ਹਾਂ ਦੇ ਮਰੀਜ਼ ਦੀ ਸੰਭਾਲ ਇਕ ਚੁਣੌਤੀ ਹੁੰਦੀ ਹੈ।
ਇਸ ਅਵਸਥਾ ਵਿੱਚ ਭੁੱਲਣਾ ਅਤੇ ਵਿਹਾਰ ਦੀ ਤਬਦੀਲੀ ਪ੍ਰੇਸ਼ਾਨੀ ਦਾ ਸਬੱਬ ਬਣਦੀ ਹੈ। ਇਹ ਬੇਲੋੜਾ ਤੇ ਤਰਕਹੀਣ ਵਿਹਾਰ, ਉਸ ਵਿਅਕਤੀ ਦੇ ਆਪਣੇ ਵੱਸ ਨਹੀਂ ਹੁੰਦਾ ਜਿਵੇਂ ਮੋਤੀਆਂ, ਗੋਡਿਆਂ ਦਾ ਦਰਦ ਜਾਂ ਅਜਿਹੀਆਂ ਹੋਰ ਅਲਾਮਤਾਂ। ਇਹ ਲੱਛਣ ਉਸ ਦੇ ਬਿਰਧ ਅਵਸਥਾ ਦੇ ਸਮੇਂ ਦੀ ਨਿਸ਼ਾਨੀ ਹਨ। ਸਭ ਤੋਂ ਜ਼ਰੂਰੀ ਹੈ ਕਿ ਜੋ ਵੀ ਸਖ਼ਸ਼ ਅਜਿਹੇ ਵਿਅਕਤੀ ਨੂੰ ਸੰਭਾਲ ਰਿਹਾ ਹੈ, ਉਸ ਨੂੰ ਸਹਿਜਤਾ ਨਾਲ ਲੈਣਾ ਚਾਹੀਦਾ ਹੈ। ਖਿਝਣ ਦਾ ਪ੍ਰਭਾਵ ਮਰੀਜ਼ ਦਾ ਕੁਝ ਸੰਵਾਰਦਾ ਨਹੀਂ ਤੇ ਸੰਭਾਲ ਕਰਨ ਵਿਅਕਤੀ ਨੂੰ ਸਰੀਰਕ ਅਤੇ ਮਾਨਸਿਕ ਪ੍ਰੇਸ਼ਾਨੀ ਵਿੱਚ ਪਾ ਦਿੰਦਾ ਹੈ।
ਅਸੀਂ ਬੁਢਾਪੇ ਦੀ ਤੁਲਨਾ ਬਚਪਨ ਨਾਲ ਵੀ ਕਰਦੇ ਹਾਂ। ਪਰ ਅਸੀਂ ਬੱਚਿਆਂ ’ਤੇ ਗੁੱਸੇ ਨਹੀਂ ਹੁੰਦੇ। ਉਨ੍ਹਾਂ ਦੀ ਜ਼ਿੱੰਦ ਅਤੇ ਬੇਲੋੜੇ ਵਿਹਾਰ ਨੂੰ ਸਹਿਜ ਨਾਲ ਲੈਂਦੇ ਤੇ ਹੱਸਦੇ ਹਾਂ। ਬੁਢਾਪੇ ਦੌਰਾਨ, ਜੇ ਚਿੱਟਾ ਮੋਤੀਆ ਹੋ ਜਾਵੇ ਤੇ ਬਜ਼ੁਰਗ ਠਿੱਡੇ-ਠੋਰੇ ਖਾਵੇ ਤਾਂ ਅਸੀਂ ਅਰਾਮ ਨਾਲ ਫੜ ਕੇ ਉਸ ਨੂੰ ਸਾਥ ਲੈ ਕੇ ਤੁਰਦੇ ਹਾਂ। ਇਥੇ ਵਿਹਾਰ ਵਿੱਚ ਆਇਆ ਜ਼ਿੱਦੀਪੁਣਾ, ਡਰ , ਬੇਪਛਾਣ ਕਰਨਾ ਆਦਿ ਲੱਛਣ ਸਮਝਣੇ ਚਾਹੀਦੇ ਹਨ। ਬਜ਼ੁਰਗ (ਖਾਸ ਕਰਕੇ ਡੀਮੈਂਸ਼ੀਆ ਵਾਲੇ) ਨਾਲ ਬਹਿਸਣਾ ਨਹੀਂ ਚਾਹੀਦਾ।
ਮੈਡੀਕਲ ਵਿਗਿਆਨ ਨੇ ਦਵਾਈਆਂ ਅਤੇ ਇਲਾਜ ਦੇ ਖੇਤਰ ਵਿੱਚ ਕਾਫੀ ਤਰੱਕੀ ਕੀਤੀ ਹੈ। ਲਾਇਲਾਜ ਬਿਮਾਰੀਆਂ ਦਾ ਇਲਾਜ ਸੰਭਵ ਹੋਇਆ ਹੈ। ਬਜ਼ੁਰਗਾਂ ਦੀ ਹਾਲਤ ਵਿੱਚ ਸੁਧਾਰ ਆਇਆ ਹੈ। ਸਵਾਲ ਇਕੋ  ਹੀ ਹੈ ਕਿ ਉਮਰ ਦੀ ਇਸ ਅਵਸਥਾ ਨੂੰ, ਆਖ਼ਰੀ ਪੜਾਅ ਨੂੰ, ਸ਼ਾਂਤਮਈ ਤੇ ਸੌਖੇ ਤਰੀਕੇ ਨਾਲ ਲੰਘਾਇਆ ਜਾਵੇ। ਦਵਾਈਆਂ ਦੇ ਨਾਲ ਜ਼ਰੂਰੀ ਹੈ ਕਿ ਸਰੀਰ, ਖਾਸ ਕਰਕੇ ਦਿਮਾਗ ਦੀ ਬਣਤਰ ਅਤੇ ਕਾਰਗੁਜ਼ਾਰੀ ਬਾਰੇ ਜਾਣਿਆ ਜਾਵੇ। ਉਸ ਜਾਣਕਾਰੀ ਦੇ ਮੱਦੇਨਜ਼ਰ ਮਰੀਜ਼ ਨੂੰ ਸੌਖਾ ਕੀਤਾ ਜਾਵੇ। ਇਸ ਲਈ ਇਕ ਮਾਹਿਰ ਦੀ ਨਿਰੰਤਰ ਰਾਇ ਅਤੇ ਨਿਗਰਾਨੀ ਦੀ ਅਹਿਮੀਅਤ ਨੂੰ ਜਾਨਣ ਦੀ ਵੀ ਲੋੜ ਹੈ।

ਸੰਪਰਕ : 98158-08506


Comments Off on ਦਿਮਾਗੀ ਕਮਜ਼ੋਰੀ ਨਾਲ ਜੁੜਿਆ ਰੋਗ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.