ਗੰਨਮੈਨ 38, ਖ਼ਰਚਾ 18 ਲੱਖ !    ਕੌਮਾਂਤਰੀ ਮੁੱਕੇਬਾਜ਼ੀ ਐਸੋਸੀਏਸ਼ਨ ਵੱਲੋਂ ਇਟਲੀ ਵਿੱਚ ਯੂਰਪੀ ਫੋਰਮ ਰੱਦ !    ਟੋਕੀਓ ਓਲੰਪਿਕ: ਤੈਅ ਪ੍ਰੋਗਰਾਮ ਮੁਤਾਬਕ ਹੋਣਗੀਆਂ ਖੇਡਾਂ: ਰਿਜਿਜੂ !    ‘ਆਪ’ ਵਿਧਾਇਕਾਂ ਵੱਲੋਂ ਵਿਧਾਨ ਸਭਾ ਅੱਗੇ ਪ੍ਰਦਰਸ਼ਨ !    ਕਰੋਨਾਵਾਇਰਸ: ਮੁੱਢਲੀ ਜਾਣਕਾਰੀ ਤੇ ਉਪਾਅ !    ਛਾਤੀ ਵਿੱਚ ਭਾਰਾਪਣ ਹੋਣਾ ਗੰਭੀਰ ਸੰਕੇਤ !    ਸਿੱਖ ਇਤਿਹਾਸ ਦਾ ਉੜੀਆ ’ਚ ਅਨੁਵਾਦ ਕਰਨ ਵਾਲੀ ਸਾਧਨਾ ਪਾਤਰੀ ਦਾ ਸਨਮਾਨ !    ਬੱਚੇ ਦੀ ਮੌਤ: ਸਿਹਤ ਮੰਤਰੀ ਨੇ ਡਾਕਟਰ ਜੋੜੇ ਦੀ ਮੁਅੱਤਲੀ ਦੇ ਹੁਕਮ ਵਾਪਸ ਲਏ !    ਦੋਹਰੇ ਕਤਲ ਕਾਂਡ ਮਾਮਲੇ ਦਾ ਮੁੱਖ ਮੁਲਜ਼ਮ ਗ੍ਰਿਫ਼ਤਾਰ !    ਜਵਾਨੀ ਦੇ ਅਵੱਲੇ ਜੋਸ਼ ’ਚ ਹੋਸ਼ ਰੱਖਣਾ ਵੀ ਜ਼ਰੂਰੀ !    

ਤਿੰਨ ਪਾਸਿਓਂ ਪਾਕਿਸਤਾਨ ਨਾਲ ਘਿਰਿਆ ਪਿੰਡ

Posted On September - 1 - 2017

10109CD _KHETI (3)ਪਿੰਡਾਂ ਵਿਚੋਂ ਪਿੰਡ ਸੁਣੀਂਦਾ

ਗੁਰਪ੍ਰੀਤ ਸਿੰਘ ਸੰਧੂ

ਫਾਜ਼ਿਲਕਾ ਤੋਂ 12 ਕਿਲੋਮੀਟਰ ਦੂਰ ਉੱਤਰ ਪੱਛਮ ਵਾਲੇ ਪਾਸੇ ਪਿੰਡ ਮੁਹਾਰ ਜਮਸ਼ੇਰ ਤਿੰਨ ਪਾਸਿਆਂ ਤੋਂ ਪਾਕਿਸਤਾਨ ਨਾਲ ਘਿਰਿਆ ਹੋਇਆ ਹੈ। ਚੌਥੇ ਪਾਸੇ ਸਤਲੁਜ ਦਰਿਆ ਵਗਦਾ ਹੈ। ਦਰਿਆ ਉਪਰ ਪਿੰਡ ਵਾਸੀਆਂ ਦੇ ਸੰਘਰਸ਼ ਬਾਅਦ ਪੁਲ ਬਣਿਆ ਹੈ। 1988 ਵਿੱਚ ਪਾਕਿਸਤਾਨ ਵਾਲੇ ਪਾਸਿਆਂ ਤੋਂ ਸਮਗਲਿੰਗ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਰੋਕਣ ਲਈ ਕੰਡਿਆਲੀ ਤਾਰ ਲਾਈ ਹੋਈ ਹੈ। ਸਤਲੁਜ ਦਰਿਆ ਵਾਲੇ ਪਾਸੇ ਵੀ ਕੰਡਿਆਲੀ ਤਾਰ ਹੋਣ ਕਾਰਨ ਪਿੰਡ ਵਿੱਚ ਦਾਖਿਲ ਹੋਣ ਲਈ ਇਕ ਹੀ ਰਸਤਾ ਹੈ। ਰਸਤੇ ਉਪਰ ਗੇਟ ਲਾਇਆ ਗਿਆ ਸੀ ਜਿਸ ਉਪਰ 24 ਘੰਟੇ ਫੌਜ ਦੀ ਨਿਗਰਾਨੀ ਰਹਿਦੀ ਸੀ। ਉਸ ਸਮੇਂ ਤੋ ਹੀ ਫੌਜ ਵੱਲੋ ਪਿੰਡ ਵਿੱਚ ਆਉਣ ਜਾਣ ਵਾਲਿਆਂ ਦੀ ਚੈਕਿੰਗ ਕੀਤੀ ਜਾਂਦੀ ਸੀ। ਪਿੰਡ ਵਾਸੀਆਂ ਦੀ ਗੇਟ ਹਟਾਉਣ ਦੀ ਮੰਗ ਕੁਝ ਸਮਾਂ ਪਹਿਲਾਂ ਹੀ ਪੂਰੀ ਹੋਈ ਹੈ ਤੇ ਗੇਟ ਹੁਣ ਪੂਰਨ ਤੌਰ ’ਤੇ ਪਿੰਡ ਵਾਸੀਆਂ ਲਈ ਹੁਣ ਖੁੱਲ੍ਹਾ ਹੈ। ਸੁਰੱਖਿਆ ਕਾਰਨਾਂ ਕਰਕੇ ਇਹ ਗੇਟ ਅੱਜ ਵੀ ਬੀਐਸਐਫ ਦੀ ਨਿਗਰਾਨੀ ਹੇਠ ਹੈ। ਸਤਲੁਜ ਦਰਿਆ ’ਤੇ ਪੁਲ ਬਣਨ ਤੋਂ ਪਹਿਲਾਂ ਲੋਕ ਬੇੜੀ ਰਾਹੀਂ ਦਰਿਆ ਨੂੰ ਪਾਰ ਕਰਕੇ ਪਿੰਡ ਪਹੁੰਚਦੇ ਸਨ। ਜ਼ਿਆਦਾਤਰ ਪਿੰਡ ਵਾਸੀ ਆਪਣੇ ਕੰਮ ਤੱਕ ਹੀ ਸੀਮਿਤ ਹਨ। ਰੋਜ਼ਾਨਾ ਵਰਤੋਂ ਵਾਲੀਆਂ ਵਸਤਾਂ ਦੀ ਪੂਰਤੀ ਵੀ ਨਹੀਂ ਹੁੰਦੀ ਕਿਉਂਕਿ ਪਿੰਡ ਵਿੱਚ ਇਕ ਛੋਟਾ ਜਿਹਾ ਕਰਿਆਨਾ ਸਟੋਰ ਹੈ।
ਦੇਸ਼ ਦੀ ਵੰਡ ਤੋਂ ਬਾਅਦ ਆਏ ਲੋਕਾਂ ਨੇ ਇਸ ਪਿੰਡ ਨੂੰ ਵਸਾਇਆ ਸੀ। ਰਾਏ ਸਿੱਖ ਦਲਿਤ ਹੀ ਪਿੰਡ ਵਿੱਚ ਰਹਿਦੇ ਹਨ। ਇਸ ਪਿੰਡ ਦੀ ਵੋਟ 522 ਅਤੇ ਅਬਾਦੀ 800 ਦੇ ਕਰੀਬ ਹੈ। ਪਿੰਡ ਵਿੱਚ ਗੁਰਦੁਆਰਾ ਹੈ, ਸੜਕਾ ਕੱਚੀਆਂ ਅਤੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਹੀ ਹੈ, ਜ਼ਿਆਦਤਰ ਲੋਕ ਆਪਣੇ ਖੇਤਾਂ ਵਿੱਚ ਹੀ ਬੈਠੇ ਹਨ। ਪਿੰਡ ਦੇ ਜ਼ਿਆਦਾਤਰ ਵਸਨੀਕ ਅਨਪੜ੍ਹ ਹਨ। ਪਿੰਡ ਦਾ ਕੋਈ ਵੀ ਵਿਅਕਤੀ ਸਰਕਾਰੀ ਨੌਕਰੀ ਵਿੱਚ ਨਹੀਂ। ਕਰੀਬ 30 ਫੀਸਦੀ ਲੋਕ ਆਤਮ ਨਿਰਭਰ ਹਨ, ਬਾਕੀ ਮਜ਼ਦੂਰੀ ਕਰਦੇ ਹਨ। ਪਿੰਡ ਵਾਸੀ ਭਰੀਆਂ ਅੱਖਾਂ ਨਾਲ ਦੱਸਦੇ ਹਨ, ‘‘ਸਾਡੇ ਧੀਆਂ -ਪੁੱਤਰਾਂ ਨੂੰ ਕੋਈ ਰਿਸ਼ਤਾ ਨਹੀਂ ਦਿੰਦਾ ਅਤੇ ਨਾ ਹੀ ਲੈਂਦਾ ਹੈ। ਸਿਹਤ ਸਹੂਲਤਾਂ ਕੋਹਾਂ ਦੂਰ ਹਨ। ਕੋਈ  ਦੁੱਖ ਤਕਲੀਫ ਹੋਵੇ ਤਾਂ ਫਾਜ਼ਿਲਕਾ ਆਉਣਾ ਪੈਂਦਾ ਹੈ। ਸੰਚਾਰ ਨੈੱਟਵਰਕ ਬਹੁਤ  ਘੱਟ ਮਿਲਦਾ ਹੈ। ਪਿੰਡ ਵਿੱਚ ਕੋਈ ਅਖਬਾਰ ਨਹੀਂ ਆਉਂਦਾ ਹੈ। ਆਵਾਜਾਈ ਦੇ ਸਾਧਨ ਵੀ ਨਹੀਂ ਹਨ। ਗਰੀਬ ਵਿਅਕਤੀ ਅਜੇ ਵੀ ਪੈਦਲ ਜਾਂਦੇ ਆਉਂਦੇ ਹਨ। ਦੁੱਖ-ਸੁੱਖ ਵਿੱਚ ਖੁਦ ਹੀ ਇਕ ਦੂਜੇ ਦੇ ਸਹਾਈ ਬਣਦੇ ਹਨ।
ਆਰਥਿਕ ਹਾਲਾਤ ਵੀ ਬਹੁਤੇ ਚੰਗੇ ਨਹੀ। ਅਜ਼ਾਦੀ ਤੋਂ ਬਾਅਦ ਆਏ ਪਿੰਡ ਵਾਸੀਆਂ ਨੇ ਇਥੋਂ ਦੀ ਜ਼ਮੀਨ ਨੂੰ ਆਬਾਦ ਕੀਤਾ ਪਰ ਇਹ ਕਿਸਾਨ ਅਜੇ ਤੱਕ ਪੂਰੇ ਮਾਲਕ ਨਹੀ ਬਣ ਸਕੇ। 2007 ਦੇ ਭੂਮੀ ਐਕਟ ਤਹਿਤ ਇਨ੍ਹਾਂ ਤੋਂ ਕੁਝ ਪੈਸੇ ਕਿਸ਼ਤਾਂ ਰਾਹੀਂ ਲੈ ਕੇ ਜ਼ਮੀਨੀ ਹੱਕ ਦਿੱਤੇ ਸਨ, ਪਰ ਅਦਾਲਤੀ ਹੁਕਮਾਂ ਕਾਰਨ ਇਹ ਕਿਸਾਨ ਮਾਲਕੀ ਹੱਕ ਤੋਂ ਫਿਰ ਸੱਖਣੇ ਹੋ ਗਏ ਹਨ।
ਸਿੱਖਿਆ ਦੇ ਖੇਤਰ ਵਿੱਚ ਵੀ ਪਿੰਡ ਕਾਫੀ ਪਛੜਿਆ ਹੈ। ਪਿੰਡ ਵਿੱਚ ਇਕ ਪ੍ਰਾਇਮਰੀ ਸਕੂਲ ਹੈ, ਜਿਸ ਦੀ ਕੁਝ ਹੀ ਦੂਰੀ ’ਤੇ ਪਾਕਿਸਤਾਨ ਹੈ। ਉਚੇਰੀ ਸਿੱਖਿਆ ਲਈ ਕੋਈ ਵੀ ਪ੍ਰਬੰਧ ਨਹੀ ਹੈ। ਇੰਨੀਆ ਮੁਸ਼ਕਲਾਂ ਦੇ ਬਾਵਜੂਦ ਇਹ ਲੋਕ ਧਨੀ ਸੋਚ ਦੇ ਮਾਲਕ ਹਨ ਜੋ ਦਹੇਜ , ਭਰੂਣ ਹੱਤਿਆ , ਨਸ਼ਾ ਆਦਿ ਤੋ ਕੋਹਾਂ ਦੂਰ ਹਨ। ਪਿੰਡ ਵਿਚ ਕੋਈ ਵੀ ਵਿਅਕਤੀ ਭਿਆਨਕ ਬਿਮਾਰੀ ਦਾ ਸ਼ਿਕਾਰ ਨਹੀ ਪ੍ਰੰਤੂ ਪਿਛਲੇ ਸਮੇਂ ਤੋਂ ਸਤਲੁਜ ਦਰਿਆ ਦਾ ਪਾਣੀ ਖਰਾਬ ਹੋਣ ਕਾਰਨ ਬਿਮਾਰੀਆਂ ਦਾ ਡਰ ਬਣ ਰਿਹਾ ਹੈ।ਪਿੰਡ ਵਾਸੀ ਸਿਹਤ ਸਹੂਲਤਾਂ , ਜ਼ਮੀਨਾਂ ਦੇ ਮਾਲਕੀ ਦੇ ਹੱਕ, ਨੌਕਰੀਆਂ ਵਿੱਚ ਰਾਖਵਾਂਕਰਨ, ਮੁੱਢਲੀ ਤੇ ਉਚੇਰੀ ਸਿੱਖਿਆ ਦੇ ਖਾਸ ਪ੍ਰਬੰਧ ਦੀ ਮੰਗ ਕਰਦੇ ਹਨ। ਪਿਛਲੇ ਕਾਫੀ ਸਮੇਂ ਤੋਂ ਜੋ ਸਾਲਾਨਾ ਮੁਆਵਜਾ ਮਿਲਦਾ ਹੈ, ਉਹ ਹੁਣ ਨਹੀ ਮਿਲ ਰਿਹਾ। ਸਰਕਾਰਾਂ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਇਸ ਪਿੰਡ ਦੀ ਸਾਰ ਲੈਣਲਈ ਅੱਗੇ ਆਉਣਾ ਚਾਹੀਦਾ ਹੈ।

ਸੰਪਰਕ: 99887- 66013


Comments Off on ਤਿੰਨ ਪਾਸਿਓਂ ਪਾਕਿਸਤਾਨ ਨਾਲ ਘਿਰਿਆ ਪਿੰਡ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.