ਸੋਸ਼ਲ ਮੀਡੀਆ ਸਟਾਰ !    ਉੱਘਾ ਸੰਗੀਤਕਾਰ ਬਾਬਾ ਜੀ. ਏ. ਚਿਸ਼ਤੀ !    ਸਮਾਜ, ਸਾਹਿਤ ਤੇ ਸਿਨਮਾ !    ਸੱਜੇ ਹੱਥ ਵਰਗੇ ਲੋਕ !    ਲੋਪ ਹੋਏ ਟੱਪਾ ਨੁਮਾ ਲੋਕ ਗੀਤ !    ਮੁਆਫ਼ੀ ਅਹਿਸਾਸ ਜਾਂ ਸੰਕਲਪ !    ਖ਼ੂਨੀ ਵਿਸਾਖੀ-ਤਣਾਅ ਤੇ ਦੁਖਾਂਤ ਦੀ ਪੇਸ਼ਕਾਰੀ !    ਚਿੱਤਰਾਂ ਨਾਲ ਸੰਵਾਦ ਰਚਾਉਂਦੀ ਅੰਮ੍ਰਿਤਾ !    ਛੋਟਾ ਪਰਦਾ !    ਕਿਰਤ ਦੇ ਸੱਚ ਨੂੰ ਪ੍ਰਣਾਇਆ ਨੌਜਵਾਨ !    

ਰੁਜ਼ਗਾਰ ਮੁਹੱਈਆ ਕਰਵਾਉਣ ਤੋਂ ਕੋਹਾਂ ਦੂਰ ਹੈ ਸਿੱਖਿਆ

Posted On August - 3 - 2017

10308CD _UNIVERSITYਡਾ. ਆਰ.ਕੇ.ਉੱਪਲ
ਉਚੇਰੀ ਸਿੱਖਿਆ ਗਿਆਨ ਦਾ ਪ੍ਰਸਾਰ ਕਰਨ, ਸਮਾਜ ਨੂੰ ਬਦਲਣ ਅਤੇ ਨਵੀਆਂ ਖੋਜਾਂ ਕਰਨ ਲਈ ਅਹਿਮ ਰੋਲ ਅਦਾ ਕਰਦੀ ਹੈ। ਇਸ ਸਮੇਂ ਭਾਰਤ ਵਿੱਚ ਸਿਰਫ਼ 13 ਫੀਸਦੀ ਵਿਦਿਆਰਥੀ ਉੱਚ ਸਿੱਖਿਆ ਪ੍ਰਾਪਤ ਕਰ ਰਹੇ ਹਨ ਜਦਕਿ ਬਾਕੀ ਦੇਸ਼ਾਂ ਵਿੱਚ ਇਹ 28 ਤੋਂ 90 ਫੀਸਦੀ ਦਰ ਹੈ। ਦੇਸ਼ ਵਿੱਚ 700 ਤੋਂ ਜ਼ਿਆਦਾ ਯੂਨੀਵਰਸਿਟੀਆਂ, 3500 ਤੋਂ ਜ਼ਿਆਦਾ ਕਾਲਜ ਅਤੇ ਬਹੁਤ ਸਾਰੀਆਂ ਤਕਨੀਕੀ ਸੰਸਥਾਵਾਂ ਹਨ। ਕੁਲ ਸਿੱਖਿਆ ਅਨੁਪਾਤ (ਜੀਈਆਰ) 23 ਫੀਸਦੀ ਹੈ ਜਦੋਂਕਿ ਜਾਪਾਨ ਵਿੱਚ 55 ਫੀਸਦੀ ਅਤੇ ਅਮਰੀਕਾ ਵਿੱਚ 95 ਫੀਸਦੀ ਹੈ। ਭਾਰਤ ਵਿੱਚ ਸਭ ਤੋਂ ਜ਼ਿਆਦਾ ਵਿਦਿਆਰਥੀ- ਅਧਿਆਪਕ ਅਨੁਪਾਤ ਭਾਵ 24 ਹੈ ਜਦੋਂਕਿ ਚੀਨ ਵਿੱਚ 17, ਕੈਨੇਡਾ ਵਿੱਚ 17.4, ਸਵੀਡਨ ਵਿੱਚ 9.5, ਬਰਤਾਨੀਆ ਵਿੱਚ 18.1 ਅਤੇ ਅਮਰੀਕਾ ਵਿੱਚ 13.6 ਹੈ। ਭਾਰਤ ਵਿੱਚ ਖੋਜ ਉਪਰ ਸਭ ਤੋਂ ਘੱਟ ਖ਼ਰਚ ਹੁੰਦਾ ਹੈ। ਇਹ ਖ਼ਰਚ ਭਾਰਤ ਵਿੱਚ 2.1 ਫੀਸਦੀ, ਚੀਨ ਵਿੱਚ 12.5 ਫੀਸਦੀ, ਅਮਰੀਕਾ ਵਿੱਚ 33.6 ਫੀਸਦੀ ਅਤੇ ਜਾਪਾਨ ਵਿੱਚ 12.6 ਫੀਸਦੀ ਹੁੰਦਾ ਹੈ।
ਇਸ ਸਮੇਂ ਉਚੇਰੀ ਸਿੱਖਿਆ ਵਿੱਚ ਵਿਦਿਆਰਥੀਆਂ ਅਤੇ ਮਾਪਿਆਂ ਦਾ ਵਿਸ਼ਵਾਸ ਘੱਟਣ ਲੱਗ ਪਿਆ ਹੈ ਜਿਸ ਦੇ ਕਈ ਕਾਰਨ ਹਨ। ਬਹੁਤੇ ਸਰਕਾਰੀ ਕਾਲਜਾਂ ਵਿੱਚ ਅਧਿਆਪਕ ਹੀ ਪੂਰੇ ਨਹੀ ਜਦੋਂਕਿ 30 ਫੀਸਦੀ ਤੋਂ ਜ਼ਿਆਦਾ ਆਯੋਗ ਆਧਿਆਪਕ ਪੜ੍ਹਾ ਰਹੇ ਹਨ। ਪੜ੍ਹਾਉਣ ਦੇ ਵੀ ਤਰੀਕੇ ਪੁਰਾਣੇ ਹੀ ਹਨ। ਸਿਲੇਬਸ ਵੀ ਬਦਲਦੇ ਸਮੇਂ ਦੀਆਂ ਲੋੜਾਂ ਅਨੁਸਾਰ ਨਹੀਂ। ਜੇ ਮਾੜੇ ਨਤੀਜੇ ਆਉਣ ਤਾਂ ਅਧਿਆਪਕਾਂ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾਂਦਾ। ਖੋਜ ਦੇ ਕੰਮ ਦਾ ਪੱਧਰ ਮਾੜਾ ਹੈ। ਬਹੁਤੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਕੇਵਲ ਡਿਗਰੀਆਂ ਹੀ ਵੰਡ ਰਹੀਆਂ ਹਨ।ਦੂਸਰਾ ਮਹੱਤਵਪੂਰਨ ਮਸਲਾ ਸਰਕਾਰ ਦਾ ਉਚੇਰੀ ਸਿੱਖਿਆ ਉਪਰ ਖ਼ਰਚ ਦਾ ਹੈ। ਸਰਕਾਰੀ ਬਜਟ ਦਾ ਬਹੁਤ ਘੱਟ ਹਿੱਸਾ ਉਚੇਰੀ ਸਿੱਖਿਆ ਉਪਰ ਖ਼ਰਚ ਹੁੰਦਾ ਹੈ। ਰਾਜਨੀਤਕ ਪਾਰਟੀਆਂ ਲਈ ਉਚੇਰੀ ਸਿੱਖਿਆਂ ਜ਼ਿਆਦਾ ਮਹੱਤਵ ਨਹੀਂ ਰੱਖਦੀ। ਭਾਰਤ ਵਿੱਚ ਖੋਜ ਨਾਲੋਂ ਅੱਖਰੀ ਗਿਆਨ ਦੇ ਵਿਕਾਸ ਉਪਰ ਜ਼ਿਆਦਾ ਧਿਆਨ ਦਿੱਤਾ ਜਾਂਦਾ ਹੈ ਜਦੋਂਕਿ ਇਸ ਦੇ ਉਲਟ ਵਿਕਸਿਤ ਦੇਸ਼ਾ ਵਿੱਚ ਖੋਜ ਅਤੇ ਅਮਲੀ ਸਿੱਖਿਆ ਉਪਰ ਜ਼ਿਆਦਾ ਧਿਆਨ ਦਿੱਤਾ ਜਾਂਦਾ ਹੈ। ਅਜੇ ਵੀ ਪੁਰਾਣੇ ਪ੍ਰੋਫੈਸਰ, ਪੁਰਾਣੇ ਤਰੀਕਿਆਂ ਰਾਹੀਂ ਹੀ ਪੜ੍ਹਾਉਣਾ ਚਾਹੁੰਦੇ ਹਨ। ਨਵੇਂ ਤਰੀਕੇ ਜਾਂ ਤਾਂ ਉਨ੍ਹਾਂ ਨੂੰ ਆਉਂਦੇ ਨਹੀ, ਜਾਂ ਫਿਰ ਉਹ ਅਪਨਾਉਣਾ ਨਹੀ ਚਾਹੁੰਦੇ। ਪ੍ਰੈਕਟੀਕਲ ਸਿੱਖਿਆ ਵਿਦਿਆਰਥੀਆਂ ਦਾ ਸੁਪਨਾ ਹੀ ਰਹਿ ਜਾਂਦਾ ਹੈ।
ਉਚੇਰੀ ਸਿੱਖਿਆ ਵਿੱਚ ਅਨੇਕਾਂ ਸਮੱਸਿਆਵਾਂ ਹਨ ਜਿਸ ਕਰਕੇ ਹਰ ਕੋਈ ਇਸ ਦੀ ਆਲੋਚਨਾ ਕਰਦਾ ਹੈ। ਇਸ ਵਿੱਚ ਰਾਜਨੀਤਕ ਦਖ਼ਲਅੰਦਾਜ਼ੀ ਬਹੁਤ ਜ਼ਿਆਦਾ ਹੈ। ਸਰਕਾਰੀ ਕਾਲਜਾਂ ਵਿੱਚ ਸਰਕਾਰ ਆਧਿਆਪਕ ਨਹੀਂ ਰੱਖਦੀ ਅਤੇ ਨਾ ਹੀ ਪੂਰੀਆਂ ਸਹੂਲਤਾਂ ਦਿੰਦੀ ਹੈ। ਯੂਨੀਵਰਸਿਟੀਆਂ ਵਿੱਚ ਸਭ ਉੱਚ ਅਹੁਦੇ ਰਾਜਨੀਤੀ ਤੋਂ ਪ੍ਰੇਰਿਤ ਹੁੰਦੇ ਹਨ। ਮਾਨਤਾ ਪ੍ਰਾਪਤ ਕਾਲਜਾਂ ਨੂੰ ਸਮੇਂ ਸਿਰ ਸਰਕਾਰ ਗਰਾਂਟ ਨਹੀਂ ਦਿੰਦੀ। ਇਸ ਕਰਕੇ ਅਧਿਆਪਕ ਹੜਤਾਲਾਂ ਕਰਦੇ ਹਨ ਅਤੇ ਵਿਦਿਆਰਥੀਆਂ ਦਾ ਨੁਕਸਾਨ ਹੁੰਦਾ ਹੈ। ਕਾਲਜਾਂ ਅਤੇ ਯੂਨੀਵਰਸਿਟੀਆਂ ਦੀ ਸਿੱਖਿਆ ਨੈਤਿਕ ਕਦਰਾਂ ਕੀਮਤਾਂ ਤੋਂ ਕੋਹਾਂ ਦੂਰ ਹੈ।
ਪ੍ਰਾਈਵੇਟ ਕਾਲਜ ਅਤੇ ਯੂਨੀਵਰਸਿਟੀਆਂ ਭੋਲੇ ਵਿਦਿਆਰਥੀਆਂ ਨੂੰ ਕਈ ਤਰ੍ਹਾਂ ਦੇ ਸਬਜ਼ਬਾਗ ਦਿਖਾਉਂਦੀਆਂ ਹਨ। ਜੋ ਦੱਸਦੀਆਂ ਜਾਂ ਕਹਿੰਦੀਆਂ ਹਨ, ਉਹ ਸੱਚ ਨਜ਼ਰ ਨਹੀਂ ਆਉਂਦਾ। ਅਤੇ ਜੋ ਸੱਚ ਹੁੰਦਾ ਹੈ ਉਹ ਵਿਦਿਆਰਥੀਆਂ ਦਾ ਸ਼ੋਸ਼ਣ ਕਰਨ ਵਾਲਾ ਹੁੰਦਾ। ਪ੍ਰਾਈਵੇਟ ਕਾਲਜ ਅਤੇ ਯੂਨੀਵਰਸਿਟੀਆਂ ਬੁੱਕਾਂ ਭਰ-ਭਰ ਫੀਸਾਂ ਲੈਦੀਂਆਂ ਪ੍ਰੰਤੂ ਉਸ ਦੇ ਬਦਲੇ ਵਿਦਿਆਰਥੀਆਂ ਨੂੰ ਕਾਗਜ਼ੀ ਡਿਗਰੀਆਂ ਹੀ ਦਿੰਦੀਆ ਹਨ। ਅਜਿਹੀਆਂ ਡਿਗਰੀਆਂ ਵਿਦਿਆਰਥੀਆਂ ਨੂੰ ਇਕ ਚੰਗਾ ਇਨਸਾਨ ਨਹੀਂ ਬਣਾਉਂਦੀਆਂ।
ਉਚੇਰੀ ਸਿੱਖਿਆ ਵਿਦਿਆਰਥੀਆਂ ਵੱਲ ਪੂਰੀ ਤਰ੍ਹਾਂ ਕੇਂਦ੍ਰਿਤ ਹੋਣੀ ਚਾਹੀਦੀ ਹੈ ਜਿਸ ਨਾਲ ਸਿੱਧੇ ਤੌਰ ’ਤੇ ਰੋਜ਼ਗਾਰ ਮਿਲ ਸਕੇ। ਉਚੇਰੀ ਸਿੱਖਿਆ ਦੇਣ ਲੱਗਿਆਂ ਨਵੇਂ ਤਰੀਕਿਆਂ ਦਾ ਪ੍ਰਯੋਗ ਕੀਤਾ ਜਾਵੇ। ਵਿਦਿਆਰਥੀਆਂ ਨੂੰ ਆਪਣੇ ਵਿਚਾਰ ਸਾਂਝੇ ਕਰਨ ਦਾ ਪੂਰਾ ਸਮਾਂ ਦਿੱਤਾ ਜਾਣਾ ਚਾਹੀਦਾ ਹੈ। ਵਿਦਿਆਰਥੀਆਂ ਦਾ ਸਾਰਾ ਸਾਲ ਹੀ ਮੁਲੰਕਣ   ਹੁੰਦਾ ਰਹਿਣਾ ਚਾਹੀਦਾ ਅਤੇ ਵਿਦੇਸ਼ੀ ਯੂਨੀਵਰਸਿਟੀਆਂ ਵਿੱਚ ਜਾਣ ਦਾ ਵੀ ਮੌਕਾ ਮਿਲਣਾ ਚਾਹੀਦਾ ਹੈ। ਸਿਲੇਬਸ ਸਮੇਂ ਦੇ ਅਨੁਸਾਰ ਅਤੇ ਨਵੇਂ ਖੁਲ੍ਹ ਰਹੇ ਉਦਯੋਗਾਂ ਅਨੁਸਾਰ ਹੋਵੇ।
ਕਾਲਜ ਅਤੇ ਯੂਨੀਵਰਸਿਟੀਆਂ ਦੀਆਂ ਲਾਇਬ੍ਰੇਰੀਆਂ ਨਵੀਆਂ ਤਕਨੀਕਾਂ ਨਾਲ ਲੈੱਸ ਹੋਣ। ਖੋਜਦੇ ਕੰਮ ਨੂੰ   ਨੌਕਰੀ ਪੇਸ਼ੇ ਨਾਲ ਜੋੜਿਆ ਜਾਵੇ। ਹਰੇਕ ਯੂਨੀਵਰਸਿਟੀ ਰਾਜਨੀਤਕ ਦਖ਼ਲਅੰਦਾਜ਼ੀ ਤੋਂ ਸੁਤੰਤਰ ਹੋਵੇ। ਸਰਕਾਰ ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਸਮੇਂ ਸਿਰ ਵਿੱਤੀ ਸਹੂਲਤਾਂ ਦੇਵੇ। ਖੋਜ ਕਰਨ  ਲਈ ਫ਼ੀਸ ਨਹੀਂ ਹੋਣੀ ਚਾਹੀਦੀ ਬਲਕਿ ਖੋਜਾਰਥੀ ਨੂੰ ਵਿੱਤੀ ਅਤੇ ਹੋਰ ਸਹੂਲਤਾ ਦੇਣੀਆਂ ਚਾਹੀਦੀਆਂ ਹਨ। ਸਰਕਾਰ ਨੂੰ ਚੰੰਗੀਆਂ ਵਿਦੇਸ਼ੀ ਯੂਨੀਵਰਸਿਟੀਆਂ ਨਾਲ ਤਾਲਮੇਲ ਰੱਖਣਾ ਚਾਹੀਦਾ ਹੈ।
ਸੰਪਰਕ: 9478909640


Comments Off on ਰੁਜ਼ਗਾਰ ਮੁਹੱਈਆ ਕਰਵਾਉਣ ਤੋਂ ਕੋਹਾਂ ਦੂਰ ਹੈ ਸਿੱਖਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.