ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਬਾਬਾ ਬੂਝਾ ਸਿੰਘ ਦੇ ਜੀਵਨ ਤੋਂ ਸਬਕ ਲੈਣ ਦੀ ਲੋੜ: ਬਾਰੂ ਸਤਵਰਗ

Posted On July - 28 - 2017

ਪੱਤਰ ਪ੍ਰੇਰਕ
ਚੰਡੀਗੜ੍ਹ, 28 ਜੁਲਾਈ
ਲੇਖਕ ਅਤੇ ਸਮਾਜਿਕ ਕਾਰਕੁਨ ਬਾਰੂ ਸਤਵਰਗ ਨੇ ਕਿਹਾ ਕਿ ਕਾਮਰੇਡ, ਨਕਸਲਬਾੜੀ ਲਹਿਰ ਦੇ ਸਬਕਾਂ ਨੂੰ ਲਾਗੂ ਕਰਨ ਵਿੱਚ ਅਸਫ਼ਲ ਰਹੇ ਹਨ। ਉਨ੍ਹਾਂ ਕਿਹਾ ਕਿ ਅਜੋਕੇ ਕਾਮਰੇਡਾਂ ਨੂੰ ਬਾਬਾ ਬੂਝਾ ਸਿੰਘ ਦੇ ਜੀਵਨ ਤੋਂ ਸਿੱਖਿਆ ਲੈਣ ਦੀ ਲੋੜ ਹੈ। ਬਾਰੂ ਸਤਵਰਗ ਇੱਥੇ ਸੈਕਟਰ 10 ਵਿੱਚ ਸਥਿਤ ਸਰਕਾਰੀ ਮਿਊਜ਼ੀਅਮ ਅਤੇ ਆਰਟ ਗੈਲਰੀ ’ਚ ਬਾਬਾ ਬੂਝਾ ਸਿੰਘ ਦੀ ਬਰਸੀ ਸਬੰਧੀ ਕਰਵਾਏ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਬਾਰੂ ਸਤਵਰਗ ਤੇ ਇਨਕਲਾਬੀ ਸ਼ਾਇਰ ਵਰਵਰਾ ਰਾਓ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ।
ਇਸ ਮੌਕੇ ਬਾਰੂ ਸਤਵਰਗ ਨੇ ਕਿਹਾ ਕਿ ਅਜੋਕੇ ਖੱਬੇ-ਪੱਖੀ ਕਾਰਕੁਨ ਬਾਬਾ ਬੂਝਾ ਸਿੰਘ ਦੇ ਜੀਵਨ ਤੋਂ ਬਹੁਤ ਕੁਝ ਸਿੱਖ ਸਕਦੇ ਹਨ। ਉਨ੍ਹਾਂ ਕਿਹਾ ਕਿ ਬਾਬਾ ਬੂਝਾ ਸਿੰਘ ਦੇ ਜੀਵਨ ਤੋਂ ਅਸਲ ਮਾਰਕਸਵਾਦ ਅਤੇ ਲੈਨਿਨਵਾਦ ਨੂੰ ਲਾਗੂ ਕਰਨਾ, ਲੋਕਾਂ ਵਿੱਚ ਘੁਲਣਾ-ਮਿਲਣਾ ਤੇ ਨੀਵੇਂ ਹੋ ਕੇ ਚੱਲਣ ਵਰਗੇ ਸਬਕ ਸਿੱਖਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਜੋਕੀ ਇਨਕਲਾਬੀ ਲਹਿਰ ਵਿੱਚ ਕਿਸਾਨ ਅਤੇ ਮਜ਼ਦੂਰ ਵਰਗ ਸ਼ਾਮਲ ਨਹੀਂ ਹੋ ਰਿਹਾ। ਇਹ ਵਰਗ ਹੁਣ ਮਹਿਜ਼ ਵੋਟ ਬੈਂਕ ਬਣ ਕੇ ਰਹਿ ਗਿਆ ਹੈ। ਬਾਬਾ ਬੂਝਾ ਸਿੰਘ ਦੀ ਨਿੱਜੀ ਸ਼ਖ਼ਸੀਅਤ ਬਾਰੇ ਵਿਚਾਰ ਪ੍ਰਗਟ ਕਰਦਿਆਂ ਬਾਰੂ ਸਤਵਰਗ ਨੇ ਕਿਹਾ ਕਿ ਉਹ ਇੱਕ ਮਹਾਨ ਅਧਿਆਪਕ ਸਨ। ਉਨ੍ਹਾਂ ਦੇ ਲਾਏ ਬੂਟੇ ਅੱਜ ਵੀ ਇਨਕਲਾਬੀ ਲਹਿਰ ਨਾਲ ਜੁੜੇ ਹੋਏ ਹਨ।


Comments Off on ਬਾਬਾ ਬੂਝਾ ਸਿੰਘ ਦੇ ਜੀਵਨ ਤੋਂ ਸਬਕ ਲੈਣ ਦੀ ਲੋੜ: ਬਾਰੂ ਸਤਵਰਗ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.