ਸੋਸ਼ਲ ਮੀਡੀਆ ਸਟਾਰ !    ਉੱਘਾ ਸੰਗੀਤਕਾਰ ਬਾਬਾ ਜੀ. ਏ. ਚਿਸ਼ਤੀ !    ਸਮਾਜ, ਸਾਹਿਤ ਤੇ ਸਿਨਮਾ !    ਸੱਜੇ ਹੱਥ ਵਰਗੇ ਲੋਕ !    ਲੋਪ ਹੋਏ ਟੱਪਾ ਨੁਮਾ ਲੋਕ ਗੀਤ !    ਮੁਆਫ਼ੀ ਅਹਿਸਾਸ ਜਾਂ ਸੰਕਲਪ !    ਖ਼ੂਨੀ ਵਿਸਾਖੀ-ਤਣਾਅ ਤੇ ਦੁਖਾਂਤ ਦੀ ਪੇਸ਼ਕਾਰੀ !    ਚਿੱਤਰਾਂ ਨਾਲ ਸੰਵਾਦ ਰਚਾਉਂਦੀ ਅੰਮ੍ਰਿਤਾ !    ਛੋਟਾ ਪਰਦਾ !    ਕਿਰਤ ਦੇ ਸੱਚ ਨੂੰ ਪ੍ਰਣਾਇਆ ਨੌਜਵਾਨ !    

ਉਚੇਰੀ ਸਿੱਖਿਆ ਵਿੱਚ ਵੱਡੇ ਪਰਿਵਰਤਨਾਂ ਦੀ ਲੋੜ

Posted On May - 18 - 2017

ਪ੍ਰੋ. ਆਰ.ਕੇ. ਉੱਪਲ
11805CD _CAMPUSਭਾਰਤ  ਦੀ ਤੇਜ਼ੀ ਨਾਲ ਵੱਧ ਰਹੀ ਜਨਸੰਖਿਆ ਮਿਆਰੀ ਸਿੱਖਿਆ ਨੂੰ ਪ੍ਰਭਾਵਿਤ ਕਰ ਰਹੀ ਹੈ।  ਸਿੱਖਿਆ ਮਹਿੰਗੀ ਹੁੰਦੀ ਜਾ ਰਹੀ ਹੈ ਅਤੇ ਉਸ ਦੇ ਉਲਟ ਰੁਜ਼ਗਾਰ ਦੇੇ ਮੌਕੇ ਘਟਦੇ ਜਾ ਰਹੇ  ਹਨ। ਬੱਚਿਆਂ ਅਤੇ ਮਾਪਿਆਂ ਵਿੱਚ ਸਰਕਾਰਾਂ ਪ੍ਰਤੀ ਬਹੁਤ ਰੋਸ ਹੈ। ਕੇਂਦਰੀ ਵਿੱਤ-ਮੰਤਰੀ  ਅਰੁਣ ਜੇਤਲੀ ਨੇ ਨੋਟਬੰਦੀ ਤੋਂ ਬਾਅਦ ਬਜਟ ਪੇਸ਼ ਕੀਤਾ ਅਤੇ ਕਿਹਾ ਕਿ ਉਚੇਰੀ ਸਿੱਖਿਆ  ਪ੍ਰਣਾਲੀ ਵਿੱਚ ਅਨੇਕਾਂ ਸੁਧਾਰ ਕੀਤੇ ਜਾਣਗੇ। ਪਰ ਉਚੇਰੀ  ਸਿੱਖਿਆ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਵਿੱਚ ਬਿਲਕੁਲ ਹੀ ਚਿੱਟਾ ਹਾਥੀ ਸਾਬਿਤ ਹੋ ਰਹੀ  ਹੈ।
ਉਚੇਰੀ ਸਿੱਖਿਆ ਵਿੱਚ ਮਾੜੇ  ਸਿਲੇਬਸ, ਵਿਦਿਆਰਥੀਆਂ ਦੀ ਗਿਣਤੀ ਜ਼ਿਆਦਾ ਹੋਣਾ,  ਰਾਜਨੀਤਕ ਦਖਲਅੰਦਾਜ਼ੀ, ਨਵੀਆਂ ਤਕਨੀਕਾਂ ਦਾ ਪ੍ਰਯੋਗ ਨਾ ਹੋਣਾ, ਆਦਿ ਅਨੇਕਾਂ ਸਮਸਿਆਵਾਂ  ਹਨ । ਸਿੱਖਿਆ ਪ੍ਰਣਾਲੀ ਨੂੰ ਅਸਰਦਾਇਕ ਬਣਾਉਣ ਲਈ ਇਹ ਜ਼ਰੂਰੀ ਹੈ ਕਿ ਸਿੱਖਿਆ ਪ੍ਰਣਾਲੀ  ਸਮੇਂ ਦੀ ਹਾਣੀ ਹੋਵੇ। ਨਵੀਆਂ ਖੋਜਾਂ ਦਾ ਪ੍ਰਯੋਗ ਕੀਤਾ ਜਾਵੇ। ਸਿਲੇਬਸ ਅਜਿਹਾ ਹੋਣ ਕਿ  ਵਿਦਿਆਰਥੀ ਆਪਣਾ ਕੋਰਸ ਪੂਰਾ ਕਰਨ ਤੋਂ ਬਾਅਦ ਉਦਯੋਗਾਂ ਵਿੱਚ ਨੌਕਰੀ ਪ੍ਰਾਪਤ ਕਰ ਸਕਣ।  ਸਕਿੱਲ ਡਿੱਵੈਲਪਮੈਂਟ ਸੈਂਟਰਾ ਦਾ ਵਿਕਾਸ ਕੀਤਾ ਜਾਵੇੇ। ਅਧਿਆਪਕਾਂ ਨੂੰ ਅਤੇ ਖੋਜ ਕਰਨ  ਵਾਲਿਆਂ ਨੂੰ ਸਰਕਾਰ ਉਤਸ਼ਾਹਿਤ ਕਰੇ। ਈ-ਟੈਕਨੋਲਜੀ, ਸਮਾਰਟ ਕਲਾਸ ਰੂਮ ਅਤੇ ਡਿਜ਼ੀਟਲ  ਪ੍ਰਣਾਲੀ ਰਾਹੀਂ ਉਚੇਰੀ ਸਿੱਖਿਆ ਦਿੱਤੀ ਜਾਵੇ। ਸਰਕਾਰ ਉਚੇਰੀ ਸਿੱਖਿਆ ਲਈ ਸਮੇਂ ਸਿਰ  ਫੰਡ ਮੁਹਾਈਆ ਕਰਵਾਏ। ਅਧਿਆਪਕ ਦੀਆਂ ਤਨਖਾਹਾਂ ਦਾ ਬੋਝ ਗ਼ਰੀਬ ਬੱਚਿਆਂ ’ਤੇ ਨਾ ਪਾਇਆ  ਜਾਵੇ। ਸਿੱਖਿਆ ਪ੍ਰ੍ਰਣਾਲੀ ਰਾਜਨੀਤਕ ਨਾ ਹੋ ਕੇ ਵਿਦਿਆਰਥੀਆਂ ਤੇ ਹੀ ਕੇਂਦਰਿਤ ਹੋਵੇ।  ਉਚੇਰੀ ਸਿੱਖਿਆ ਵਿੱਚ ਸਰਕਾਰ ਆਪਣੀ ਅਤੇ ਲੋਕ ਦੀ ਭਾਈਵਾਲੀ ਦੀ ਪ੍ਰਣਾਲੀ ਨੂੰ ਲਾਗੂ ਕਰੇ।  ਸਿੱਖਿਆ ਨੌਕਰੀ ਦੇਣ ਵਾਲੀ ਹੋਣੀ ਚਾਹੀਦੀ ਹੈ।
ਪੰਜਾਬ ਸਰਕਾਰ ਧੜਾਧੜ ਯੂਨੀਵਰਸਿਟੀ  ਅਤੇ ਕਾਲਜ ਖੋਲ੍ਹ ਰਹੀ । ਇਹ ਮਾੜੀ ਗੱਲ ਨਹੀ। ਪਰ ਇਸ ਦਾ ਨਤੀਜਾ ਬਿਲਕੁਲ ਉਲਟ ਹੀ ਨਿਕਲ  ਰਿਹਾ ਹੈ। ਪੰਜਾਬ ਦਾ ਵਿਕਾਸ ਰੁਕਿਆ ਪਿਆ । ਖੇਤੀ ਅਤੇ ਉਦਯੋਗਾਂ ਦਾ ਵਿਕਸਤ ਹੋਣਾ ਲਾਜ਼ਮੀ  ਹੁੰਦਾ ਪਰ ਪੰਜਾਬ ਵਿੱਚ ਉਦਯੋਗਾਂ ਦਾ ਵਿਕਾਸ ਘੱਟ ਗਿਆ ਹੈ। ਬਹੁਤੀ ਸਨਅਤ ਹੋਰ ਰਾਜਾਂ  ਜਿਵੇਂ ਹਰਿਆਣਾ ਅਤੇ ਗੁਜਰਾਤ ਵਿੱਚ ਜਾਣ ਲੱਗ ਪਈ । ਜ਼ਰੂਰਤ ਇਸ ਗੱਲ ਦੀ ਹੈ ਕਿ ਪੈਦਾ  ਕੀਤਾ ਉਤਪਾਦਨ ਪੰਜਾਬ ਉਦਯੋਗ ਵਿੱਚ ਵੀ ਵਰਤਿਆ ਜਾਵੇ। 95 ਫੀਸਦੀ ਖੇਤੀਬਾੜੀ ਦਾ ਕੱਚਾ  ਮਾਲ ਬਾਹਰਲੇ ਰਾਜਾਂ ਨੂੰ ਜਾਂਦਾ ਹੈ। ਫੂਡ ਪ੍ਰੋਸੈਸਿੰਗ ਦੇ ਪ੍ਰੋਜੈਕਟ ਪੰਜਾਬ ਵਿਚ  ਜ਼ਿਆਦਾ ਗਿਣਤੀ ਵਿਚ ਲਾ ਕੇ ਰੁਜ਼ਗਾਰ ਮੁਹੱਈਆ ਕਰਵਾਏੇ ਜਾ ਸਕਦੇ ਹਨ। ਜੇਕਰ ਨਿੱਜੀ  ਯੂਨੀਵਰਸਿਟੀਆਂ ਵੱਲ ਝਾਤ ਮਾਰੀ ਜਾਵੇ ਤਾਂ ਪਤਾ ਲੱਗਦਾ ਕਿ ਉਹ ਪੈੇਸੇ ਕਮਾਉਣ ਲਈ ਬਣੀਆਂ  ਹਨ। ਉਹਨਾਂ ਨੇ ਪੇਸ਼ਾਵਾਰ ਕੋਰਸ ਜਿਵੇਂ ਐਮ.ਬੀ.ਏ., ਬੀ.ਟੈਕ., ਐਮ.ਟੈਕ, ਆਦਿ ਸ਼ੁਰੂ ਕੀਤੇ  ਹੋਏ ਹਨ। ਫੀਸਾਂ ਬੁੱਕ ਭਰ ਭਰ ਕੇ ਲੈਂਦੇ ਹਨ। ਅਜਿਹੀਆਂ ਯੂਨੀਵਰਸਿਟੀਆਂ ਵਿੱਚ ਬਹੁਤੇ  ਪ੍ਰੋਫੇਸਰ ਆਰਜ਼ੀ ਹੀ ਹਨ ਅਤੇ ਵਿਦਿਆਰਥੀ ਡਿਗਰੀਆਂ ਲੈਣ ਲਈ ਤਰਲੋਮੱਛੀ ਹੋ ਰਹੇੇ ਹਨ।  ਅਜਿਹੀ ਸਿੱਖਿਆ ਜਾਂ ਡਿਗਰੀ ਦਾ ਕੋਈ ਫਾਇਦਾ ਨਹੀ ।  ਪੰਜਾਬ ਨੂੰ  ਵਿਗਿਆਨਕ ਗਿਆਨ ਅਤੇ ਤਕਨੀਕੀ ਮੁਹਾਰਤ ਦੀ ਬਹੁਤ ਲੋੜ। ਜ਼ਰੂਰਤ ਇਹ ਕਿ ਸਰਕਾਰ ਕਾਲਜਾਂ ਅਤੇ  ਯੂਨੀਵਰਸਿਟੀਆਂ ਬਾਰੇ ਆਪਣਾ ਨਜ਼ਰੀਆ ਬਦਲੇ। ਯੂਨੀਵਰਸਿਟੀਆਂ ਅਤੇ ਕਾਲਜ ਖੋਲਣ ਨਾਲੋ  ਯੂਨੀਵਰਸਿਟੀਆਂ ਨੂੰ ਮਜ਼ਬੂਤ ਕਰੇ।
ਉੱਚ ਸਿੱਖਿਆ ਨਾਲ ਮੈਂ ਪਿਛਲੇ ਸਮੇਂਂ ਤੋਂ ਜੁੜੇ  ਹੋਣ ਦੇ ਤਜਰਬੇ ਤੋਂ ਇਹ ਕਹਿ ਸਕਦਾ ਹਾਂ ਕਿ ਸਾਨੂੰ ਅਜਿਹੇ ਪੜ੍ਹੇ ਲਿਖੇ ਹੁਨਰਮੰਦ  ਨੌਜਵਾਨਾਂ ਦੀ ਜ਼ਰੂਰਤ ਹੈ ਜੋ ਭਾਰਤੀ ਅਰਥ ਵਿਵਸਥਾ ਨੂੰ ਚਲਾ ਸਕਣ। ਪਹਿਲਕਦਮੀ ਵਿਦਿਆਰਥੀਆਂ ਵੱਲੋਂ ਸ਼ੁਰੂ ਹੋਵੇ। ਉਹ ਕਾਗਜ਼ੀ ਡਿਗਰੀਆਂ ਦਾ ਬਾਈਕਾਟ ਕਰਨ। ਵਿਦਿਆਰਥੀ  ਜਦੋਂ ਇਹ ਡਿਗਰੀਆਂ ਸਰਕਾਰ ਅਤੇ ਵਾਈਸ ਚਾਂਸਲਰਾਂ ਨੂੰ ਰੋਸ ਵਜੋਂ ਵਾਪਸ ਕਰਨਗੇ ਤਾਂ ਹੀ  ਸਰਕਾਰ ਦੇ ਕੰਨਾਂ ਤੇ ਜ਼ੂੰ ਸਰਕ ਸਕਦੀ ਹੈ। ਪ੍ਰਾਈਵੇਟ ਯੂਨੀਵਰਸਿਟੀਆਂ ਵੀ ਪਾਰਦਰਸ਼ਤਾ ਨਾਲ  ਕੰਮ ਕਰਨ ਅਤੇ ਆਪਣੀ ਵੈਬਸਾਈਟ ’ਤੇ ਭੋਲੇ ਭਾਲੇ ਵਿਦਿਆਰਥੀਆਂ ਨੂੰ ਭਰਮਾਉਣ ਲਈ ਜੋ  ਲਿਖਿਆ ਜਾਂਦਾ, ਉਸ ’ਤੇ ਪੂਰਾ ਉਤਰਨ ਦੀ ਕੋਸ਼ਿਸ਼ ਕਰਨ।
ਸਰਕਾਰ ਯੂਨੀਵਰਸਿਟੀਆਂ ਤੇ  ਕਾਲਜਾਂ ਵਿੱਚ ਜਾਬ ਓਰੀਐਂਟਲ ਕੋਰਸ ਸ਼ੁਰੂ ਕਰੇ। ਯੂ.ਜੀ.ਸੀ. ਖੁੱਲ੍ਹੇ ਦਿਲ ਨਾਲ ਇੰਨ੍ਹਾ  ਨੂੰ ਵਿੱਤੀ ਸਹਾਇਤਾ ਦੇਵੇ। ਭਾਰਤੀ ਯੂਨੀਵਰਸਿਟੀਆਂ ਤੇ ਕਾਲਜਾਂ ਵਿੱਚ ਕੰਮ ਕਰਦੇ  ਅਧਿਆਪਕਾਂ ਨੂੰ ਬਾਹਰਲੇ ਦੇਸ਼ਾਂ ਵਿੱਚ ਜਾਣ ਦਾ ਮੌਕਾ ਦਿੱਤਾ ਜਾਵੇ ਤਾਂ ਕਿ ਇਨ੍ਹਾ ਨੂੰ  ਪਤਾ ਲੱਗ ਸਕੇ ਕਿ ਸਾਡੀ ਅਤੇ ਉਨ੍ਹਾਂ ਦੀ ਸਿੱਖਿਆ ਵਿੱਚ ਕੀ ਅੰਤਰ ਹੈ।
ਸੰਪਰਕ: 94789-09640


Comments Off on ਉਚੇਰੀ ਸਿੱਖਿਆ ਵਿੱਚ ਵੱਡੇ ਪਰਿਵਰਤਨਾਂ ਦੀ ਲੋੜ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.