ਪ੍ਰਚਾਰ ਦਾ ਮਜ਼ਬੂਤ ਤੰਤਰ !    ਮਸ਼ਹੂਰ ਸੰਗੀਤ ਨਿਰਦੇਸ਼ਕ ਓਮੀ ਜੀ !    ਕਰ ਭਲਾ, ਹੋ ਭਲਾ !    ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ !    ਸਮਾਜ ਨੂੰ ਸੇਧ ਦੇਣ ਗਾਇਕ !    ਬਾਲ ਕਿਆਰੀ !    ਖਾ ਲਈ ਨਸ਼ਿਆਂ ਨੇ... !    ਹੱਥ-ਪੈਰ ਸੁੰਨ ਕਿਉਂ ਹੁੰਦੇ ਹਨ? !    ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ !    ‘ਪੂਰਨ’ ਕਦੋਂ ਪਰਤੇਗਾ? !    

ਸਿੱਖ ਇਤਿਹਾਸ ਨਾਲ ਜੁੜਿਆ ਹੈ ਪਿੰਡ ਬਹੋੜੂ

Posted On December - 30 - 2016

ਮਨਮੋਹਨ ਸਿੰਘ ਬਾਸਰਕੇ

ਪਿੰਡ ਦਾ ਗੁਰਦੁਆਰਾ ਸ਼ਹੀਦ ਭਾਈ ਬਹੋੜੂ ਜੀ

ਪਿੰਡ ਦਾ ਗੁਰਦੁਆਰਾ ਸ਼ਹੀਦ ਭਾਈ ਬਹੋੜੂ ਜੀ

ਅੰਮ੍ਰਿਤਸਰ-ਝਬਾਲ ਰੋਡ ’ਤੇ ਅੰਮ੍ਰਿਤਸਰ ਤੋਂ 8 ਕਿਲੋਮੀਟਰ ਹੱਟਵਾਂ ਪਿੰਡ ਬਹੋੜੂ ਹੈ। ਇਸ ਪਿੰਡ ਦਾ ਸਿੱਖ ਇਤਿਹਾਸ ਨਾਲ ਗੂੜ੍ਹਾ ਸਬੰਧ ਹੈ। ਪਿੰਡ ਦਾ ਨਾਂ ਇੱਥੇ ਸ਼ਹੀਦ ਹੋਏ ਭਾਈ ਬਹੋੜੂ ਦੇ ਨਾਂ ’ਤੇ ਪਿਆ। ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨ ਕੋਸ਼ ਅਨੁਸਾਰ ਭਾਈ ਬਹੋੜੂ ਲਾਹੌਰ ਦਾ ਖੋਸਾ ਖੱਤਰੀ ਵਸਨੀਕ ਸੀ। ਜੋ ਗੁਰੂ ਅਰਜਨ ਦੇਵ ਜੀ ਸਮੇਂ ਸਿੱਖ ਬਣਿਆ। ਸਿੱਖ ਸੰਗਤਾਂ ਵੱਲੋਂ ਗੁਰੂ ਹਰਗੋਬਿੰਦ ਜੀ ਨੂੰ ਦੋ ਘੋੜੇ ਭੇਟ ਕੀਤੇ ਗਏ ਸਨ ਅਤੇ ਇਹ ਘੋੜੇ ਸਿੱਖਾਂ ਕੋਲੋਂ ਮੁਗਲਾਂ ਨੇ ਖੋਹ ਲਏ ਸਨ। ਭਾਈ ਵਿਧੀਚੰਦ ਜੀ ਨਜੂਮੀਏ ਦਾ ਰੂਪ ਧਾਰ ਕੇ ਘੋੜੇ ਲੈਣ ਜਾਂਦੇ ਹੋਏ ਭਾਈ ਬਹੋੜੂ ਜੀ ਦੇ ਘਰ ਠਹਿਰੇ ਸਨ। ਗੁਰੂ ਹਰਗੋਬਿੰਦ ਜੀ ਦੇ ਸਮੇਂ ਸਿੱਖਾਂ ਤੇ ਮੁਗਲਾਂ ਵਿਚਕਾਰ ਪਹਿਲੀ ਲੜਾਈ ਲਈ ਮੁਗਲਾਂ ਨਾਲ ਸਿੱਖ ਫ਼ੌਜਾਂ ਦਾ ਟਾਕਰਾ ਇਸੇ ਪਿੰਡ ਵਿੱਚ ਹੀ ਹੋਇਆ ਸੀ। ਇਸੇ ਲੜਾਈ ਵਿੱਚ ਮੁਗਲ ਫ਼ੌਜਾਂ ਨਾਲ ਬਹਾਦਰੀ ਨਾਲ ਲੜਦੇ ਹੋਏ ਭਾਈ ਬਹੋੜੂ ਹੀ ਸ਼ਹੀਦ ਹੋ ਗਏ ਸਨ। ਉਨ੍ਹਾਂ ਦੀ ਯਾਦ ਵਿੱਚ ਪਿੰਡ ਵਿੱਚ ਗੁਰਦੁਆਰਾ ਸ਼ਹੀਦ ਭਾਈ ਬਹੋੜੂ ਜੀ ਸੁਸ਼ੋਭਿਤ ਹੈ।
ਪਿੰਡ ਬਹੋੜੂ ਦਾ ਹੱਦਬਸਤ ਨੰਬਰ 260 ਹੈ। ਪਿੰਡ ਦੀ ਆਬਾਦੀ 5000 ਦੇ ਕਰੀਬ ਹੈ। ਇਸ ਪਿੰਡ ਦੀਆਂ ਦੋ ਪੱਤੀਆਂ- ਪੁਰਾਣੀ ਪੱਤੀ ਅਤੇ ਨਵੀਂ ਪੱਤੀ ਹਨ। ਅਮਰੀਕ ਸਿੰਘ, ਹਰਦਿਆਲ ਸਿੰਘ ਅਤੇ ਦਿਲਰਾਜ ਸਿੰਘ ਹਨ ਲੰਬਰਦਾਰ ਹਨ। ਇਸ ਪਿੰਡ ਦੇ ਸਰਪੰਚ ਗੋਪਾਲ ਸਿੰਘ ਹਨ ਅਤੇ ਨੌਂ ਪੰਚਾਇਤ ਮੈਂਬਰ ਹਨ ਜਿਨ੍ਹਾਂ ਵਿੱਚੋਂ 4 ਮੈਂਬਰ ਅਨੁਸੂਚਿਤ ਜਾਤੀਆਂ ਨਾਲ ਸਬੰਧਿਤ ਹਨ। ਪਿੰਡ ਦੀ ਪੰਚਾਇਤ  ਪਿੰਡ ਦੇ ਸਾਂਝੇ ਕੰਮਾਂ ਨੂੰ ਕਰਨ ਲਈ ਹਰ ਸਮੇਂ ਤਿਆਰ ਰਹਿੰਦੀ ਹੈ। ਇਹ ਪਿੰਡ ਬਲਾਕ ਅਟਾਰੀ ਦੇ ਅਧਿਕਾਰ ਖੇਤਰ ਦਾ ਵਿੱਚ ਹੈ।
ਇਸ ਪਿੰਡ ਵਿੱਚ ਵੱਖ ਵੱਖ ਧਰਮਾਂ ਅਤੇ ਜਾਤੀਆਂ ਨਾਲ ਸਬੰਧਿਤ ਦੇ ਲੋਕ ਵਸਦੇ ਹਨ। ਪਿੰਡ ਵਾਸੀਆਂ ਦਾ ਆਪਸੀ ਪ੍ਰੇਮ ਪਿਆਰ ਬਣਿਆ ਹੋਇਆ ਹੈ। ਪਿੰਡ ਵਾਸੀ ਮਿਲ-ਜੁਲ ਕੇ ਰਹਿਣ ਵਿੱਚ ਵਿਸ਼ਵਾਸ ਰੱਖਣ ਵਾਲੇ ਹਨ। ਇਸ ਕਰਕੇ ਪਿੰਡ ਵਿੱਚ ਕਿਸੇ ਤਰ੍ਹਾਂ ਦਾ ਆਪਸੀ ਵੈਰ-ਵਿਰੋਧ ਨਹੀਂ ਹੈ। ਜੇ ਸਹੂਲਤਾਂ ਦੀ ਗੱਲ ਕਰੀਏ ਤਾਂ ਪਿੰਡ ਵਿੱਚ ਇੱਕ ਸੀਨੀਅਰ ਸੈਕੰਡਰੀ ਸਕੂਲ, ਇੱਕ ਪ੍ਰਾਇਮਰੀ ਸਕੂਲ, ਪੰਜ ਆਂਗਣਵਾੜੀ ਸੈਂਟਰ, ਇੱਕ ਸਿਵਿਲ ਡਿਸਪੈਂਸਰੀ, ਇੱਕ ਪਸ਼ੂ ਡਿਸਪੈਂਸਰੀ, ਜਲ-ਘਰ ਅਤੇ ਸੇਵਾ ਕੇਂਦਰ ਮੌਜੂਦ ਹਨ। ਪਿੰਡ ਦੀਆਂ 75 ਫ਼ੀਸਦੀ ਦੇ ਕਰੀਬ ਗਲੀਆਂ-ਨਾਲੀਆਂ  ਪੱਕੀਆਂ ਹਨ। ਸੰਗਤ ਦਰਸ਼ਨ ਦੌਰਾਨ ਮੁੱਖ ਮੰਤਰੀ ਨੇ ਕੱਚੇ ਰਸਤਿਆਂ ਨੂੰ ਪੱਕੇ ਕਰਨ, ਧਰਮ ਸਰਾਵਾਂ, ਗਲੀਆਂ-ਨਾਲੀਆਂ ਅਤੇ ਨੌਜਵਾਨਾਂ ਲਈ ਜਿਮ ਦੇ ਸਾਮਾਨ ਦੀ ਖ਼ਰੀਦ ਲਈ 26 ਲੱਖ ਰੁਪਏ ਦੀ ਗਰਾਂਟ ਦਿੱਤੀ ਸੀ, ਪਰ ਫਿਰ ਵੀ ਪੰਚਾਇਤ ਘਰ, ਸ਼ਮਸ਼ਾਨ ਘਾਟ ਅਤੇ ਕੱਚੇ ਰਸਤਿਆਂ ਦੀਆਂ ਸਮੱਸਿਆਵਾਂ ਪਿੰਡ ਵਾਸੀਆਂ ਲਈ ਮੁਸ਼ਕਿਲਾਂ ਪੈਦਾ ਕਰ ਰਹੀਆਂ ਹਨ।

ਸੰਪਰਕ: 99147-16616


Comments Off on ਸਿੱਖ ਇਤਿਹਾਸ ਨਾਲ ਜੁੜਿਆ ਹੈ ਪਿੰਡ ਬਹੋੜੂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.