‘ਤੇਰੇ ਇਸ਼ਕ ਦਾ ਗਿੱਧਾ ਪੈਂਦਾ...’: ਗੁਰਦਾਸ ਮਾਨ ਹਾਜ਼ਰ ਹੋ! !    ਨਾਰੀ ਦੇਹ ’ਤੇ ਲਾਏ ਗਏ ਜ਼ਾਬਤੇ !    ਆਪਣਾ ਕਮਰਾ !    ਪਰਾਸ਼ਰ ਝੀਲ ਦੀ ਯਾਤਰਾ !    ਉਸ ਬੋਹੜ ਨੇ ਪੁੱਛਿਆ ਸੀ !    ਅਣਿਆਈ ਮੌਤ !    ਮਿੰਨੀ ਕਹਾਣੀਆਂ !    ਬੱਚਿਓ! ਤੁਸੀਂ ਸਰੀ ਨਹੀਂ ਜਾਣਾ !    ਸੋਚਣ ਲਈ ਮਜਬੂਰ ਕਰਦੀ ਕਵਿਤਾ !    ਜ਼ੁਲਮ ਅਤੇ ਸ਼ੋਸ਼ਣ ਖ਼ਿਲਾਫ਼ ਸੰਘਰਸ਼ !    

ਗਲਤ ਕਾਰ ਪਾਰਕਿੰਗ ਦੀ ਸਮੱਸਿਆ ਦੇ ਹੱਲ ਲਈ ਨਵੀਂ ਐਪ ਤਿਆਰ

Posted On December - 5 - 2016

ਪੱਤਰ ਪ੍ਰੇਰਕ
ਖਰੜ, 4 ਦਸੰਬਰ
ਮੌਜੂਦਾ ਸਮੇਂ ਦੌਰਾਨ ਟ੍ਰੈਫਿਕ ’ਚ ਹੋਏ ਬੇਤਹਾਸ਼ਾ ਵਾਧੇ ਕਾਰਨ ਗਲਤ ਕਾਰ ਪਾਰਕਿੰਗ ਦੀ ਸਮੱਸਿਆ ਸਾਡੇ ਮੁਲਕ ਲਈ ਗੰਭੀਰ ਮੁੱਦਾ ਬਣ ਚੁੱਕੀ ਹੈ, ਪਰ ਚੰਡੀਗੜ੍ਹ ਯੂਨੀਵਰਸਿਟੀ ਦੇ ਐਨੀਮੇਸ਼ਨ ਐਂਡ ਮਲਟੀਮੀਡੀਆ ਦੇ 21 ਸਾਲ ਦੇ ਉੱਦਮੀ ਵਿਦਿਆਰਥੀ ਨਿਖ਼ਿਲ ਸ਼ਰਮਾ ਨੇ ਦੇਸ਼ਵਾਸੀਆਂ ਨੂੰ ਇਸ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਨਵੀਂ ਐਂਡਰੋਇਡ ਐਪ ‘ਡਬਲਯੂ ਕਾਰ ਪੀ ਐੱਸ’ ਤਿਆਰ ਕਰਕੇ ਗਲਤ ਕਾਰ ਪਾਰਕਿੰਗ ਦਾ ਨਵਾਂ ਹੱਲ ਖੋਜਿਆ ਹੈ। ਨਿਖ਼ਿਲ ਦੀ ਇਸ ਨਿਵੇਕਲੀ ਕਾਢ ਦੀ ਬਦੌਲਤ ਹੁਣ ਗਲਤ ਕਾਰ ਪਾਰਕਿੰਗ ਦੀ ਸਮੱਸਿਆ ਨਾਲ ਜੂਝ ਰਿਹਾ ਕੋਈ ਵੀ ਵਿਅਕਤੀ ‘ਡਬਲਯੂ ਕਾਰ ਪੀ ਐੱਸ’ ਐਂਡਰੌਇਡ ਐਪ ਦੀ ਮਦਦ ਨਾਲ ਗਲਤ ਥਾਂ ’ਤੇ ਖੜ੍ਹੇ ਕੀਤੇ ਵਹੀਕਲ ਦਾ ਰਜਿਸਟ੍ਰੇਸ਼ਨ ਨੰਬਰ ਇਸ ਐਪ ਉੱਤੇ ਦਰਜ ਕਰਕੇ ਸਬੰਧਤ ਵਹੀਕਲ ਦੇ ਮਾਲਕ ਨੂੰ ਐੱਸਐੱਮਐੱਸ, ਫੋਨ ਅਤੇ ਈ-ਮੇਲ ਰਾਹੀਂ ਆਪਣਾ ਵਹੀਕਲ ਗਲਤ ਥਾਂ ਤੋਂ ਹਟਾਉਣ ਦੀ ਸੂਚਨਾ ਭੇਜ ਸਕੇਗਾ। ਇਹ ਮੋਬਾਈਲ ਐਪ ਅੱਜ ਇੱਥੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਮੌਜੂਦਗੀ ’ਚ ਲਾਂਚ ਕੀਤੀ। ਨਿਖ਼ਿਲ ਨੇ ਇਸ ਮੌਕੇ ਐਪ ਦੀਆਂ ਵਿਲੱਖਣ ਖ਼ੂਬੀਆਂ ਬਾਰੇ ਜਾਣਕਾਰੀ ਦਿੱਤੀ।


Comments Off on ਗਲਤ ਕਾਰ ਪਾਰਕਿੰਗ ਦੀ ਸਮੱਸਿਆ ਦੇ ਹੱਲ ਲਈ ਨਵੀਂ ਐਪ ਤਿਆਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.