ਪੰਜਾਬ ਵੱਲੋਂ ਲੌਕਡਾਊਨ 5.0 ਸਬੰਧੀ ਦਿਸ਼ਾ ਨਿਰਦੇਸ਼ ਜਾਰੀ !    ਪਾਕਿ ਹਾਈ ਕਮਿਸ਼ਨ ਦੇ ਦੋ ਅਧਿਕਾਰੀਆਂ ਨੂੰ ਦੇਸ਼ ਛੱਡਣ ਦੇ ਹੁਕਮ !    ਬੀਜ ਘੁਟਾਲਾ: ਨਿੱਜੀ ਫਰਮ ਦਾ ਮਾਲਕ ਗ੍ਰਿਫ਼ਤਾਰ, ਸਟੋਰ ਸੀਲ !    ਦਿੱਲੀ ਪੁਲੀਸ ਦੇ ਦੋ ਏਐੱਸਆਈ ਦੀ ਕਰੋਨਾ ਕਾਰਨ ਮੌਤ !    ਸ਼ਰਾਬ ਕਾਰੋਬਾਰੀ ਦੇ ਘਰ ’ਤੇ ਫਾਇਰਿੰਗ !    ਪੰਜਾਬ ’ਚ ਕਰੋਨਾ ਦੇ 31 ਨਵੇਂ ਕੇਸ ਆਏ ਸਾਹਮਣੇ !    ਯੂਪੀ ’ਚ ਮਗਨਰੇਗਾ ਤਹਿਤ ਨਵਿਆਈਆਂ ਜਾਣਗੀਆਂ 19 ਨਦੀਆਂ !    ਕੈਬਨਿਟ ਮੰਤਰੀਆਂ ਨੇ ਸੰਘਵਾਦ ਦੇ ਮੁੱਦੇ ’ਤੇ ਬਾਦਲਾਂ ਨੂੰ ਘੇਰਿਆ !    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜੀਵਨੀ ਰਿਲੀਜ਼ !    ਸਾਕਾ ਨੀਲਾ ਤਾਰਾ ਦੀ ਵਰ੍ਹੇਗੰਢ ਤੋਂ ਪਹਿਲਾਂ ਦਰਬਾਰ ਸਾਹਿਬ ਦੀ ਕਿਲੇਬੰਦੀ !    

ਨਿਸ਼ਾਨਾਂ ਵਾਲੀ ਮਿਸਲ ਦੇ ਜਗੀਰਦਾਰਾਂ ਦਾ ਪਿੰਡ ਲੱਧੜਾਂ

Posted On September - 7 - 2016

ਬਹਾਦਰ ਸਿੰਘ ਗੋਸਲ

ਪਿੰਡ ਲੱਧੜਾਂ ਵਿੱਚ ਸਥਿਤ ਪੁਰਾਣਾ ਕਿਲ੍ਹਾ

ਪਿੰਡ ਲੱਧੜਾਂ ਵਿੱਚ ਸਥਿਤ ਪੁਰਾਣਾ ਕਿਲ੍ਹਾ

ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦਾ ਇਤਿਹਾਸਕ ਪਿੰਡ ਲੱਧੜਾਂ ਲੁਧਿਆਣਾ-ਚੰਡੀਗੜ੍ਹ ਮੁੱਖ ਮਾਰਗ ’ਤੇ ਲੁਧਿਆਣਾ ਤੋਂ 25 ਕਿਲੋਮੀਟਰ ਦੂਰੀ ’ਤੇ ਵਸਿਆ ਹੋਇਆ ਹੈ। ਇਸ ਪਿੰਡ ਵਿੱਚ ਕੁੱਲ 250 ਘਰ, ਆਬਾਦੀ 700 ਤੇ ਵੋਟਰ 400 ਹਨ। ਪਿੰਡ ਦਾ ਰਕਬਾ 800 ਏਕੜ ਦੇ ਕਰੀਬ ਹੈ।
ਲੱਧੜਾਂ ਦੀ ਵਿਲੱਖਣਤਾ ਹੈ ਕਿ ਇਹ ਪਿੰਡ ਨਿਸ਼ਾਨਾਂ ਵਾਲੀ ਮਿਸਲ ਦੇ ਜਾਗੀਰਦਾਰਾਂ ਵੱਲੋਂ ਵਸਾਇਆ ਗਿਆ ਸੀ। ਜਾਗੀਰਦਾਰਾਂ ਨੇ ਇੱਥੇ ਰਹਿੰਦੇ ਭੱਟੀ ਨਾਂ ਦੇ ਇੱਕ ਮੁਸਲਮਾਨ ਨੂੰ ਖਦੇੜ ਦਿੱਤਾ ਅਤੇ ਆਪ ਪਿੰਡ ਦੀ ਮੋੜ੍ਹੀ ਗੱਡ ਦਿੱਤੀ ਸੀ। ਉਨ੍ਹਾਂ ਨੇ ਇੱਥੇ ਸਰਹੰਦੀ ਇੱਟਾਂ ਨਾਲ ਹਵੇਲੀਆਂ ਅਤੇ ਕਿਲ੍ਹੇ ਬਣਵਾਏ। ਇਨ੍ਹਾਂ ਜਾਗੀਰਦਾਰਾਂ ਵਿੱਚੋਂ ਚਾਰ ਭਰਾਵਾਂ ਨੇ ਚਾਰ ਪੱਤੀਆਂ ਬਣਾਈਆਂ ਅਤੇ ਇੱਥੇ ਪੱਕਾ ਵਸੇਬਾ ਕਰ ਲਿਆ। ਅੱਜ ਵੀ ਲੱਧੜਾਂ ਨੂੰ ਕਿਲ੍ਹਿਆਂ ਅਤੇ ਹਵੇਲੀਆਂ ਵਾਲਾ ਪਿੰਡ ਕਰਕੇ ਜਾਣਿਆ ਜਾਂਦਾ ਹੈ। ਇਨ੍ਹਾਂ ਕਿਲ੍ਹਿਆਂ ਅਤੇ ਹਵੇਲੀਆਂ ਵਿੱਚੋਂ ਬਹੁਤੇ ਢਹਿ-ਢੇਰੀ ਹੋ ਚੁੱਕੇ ਹਨ ਤੇ ਕੁਝ ਖੰਡਰ ਬਣੇ ਹੋਏ ਹਨ।
ਇਸ ਪਿੰਡ ਦੇ ਬਾਬਾ ਜੈ ਸਿੰਘ ਨਿਸ਼ਾਨਾਂ ਵਾਲੀ ਮਿਸਲ ਦੇ ਜਰਨੈਲ ਸਨ। ਉਨ੍ਹਾਂ ਨੇ ਕਈ ਲੜਾਈਆਂ ਲੜੀਆਂ ਤੇ ਸ਼ਹੀਦ ਹੋ ਗਏ। ਮਹਾਰਾਜਾ ਰਣਜੀਤ ਸਿੰਘ ਨੇ ਉਨ੍ਹਾਂ ਦੀ ਬਹਾਦਰੀ ਦੇ ਪੇਸ਼ੇਨਜ਼ਰ ਵੱਡੀ ਜਾਗੀਰ ਦਿੱਤੀ ਸੀ। ਉਨ੍ਹਾਂ ਦੀ ਯਾਦ ਵਿੱਚ ਪਿੰਡ ’ਚ ਗੁਰਦੁਆਰਾ ‘ਬਾਬਾ ਜੈ ਸਿੰਘ ਗਰੋਂ ਨਿਸ਼ਾਨਾਂ ਵਾਲੀ ਮਿਸਲ’ ਸੁਸ਼ੋਭਿਤ ਹੈ। ਇਸ ਪਿੰਡ ਵਿੱਚ ਇਹ ਇੱਕੋ-ਇੱਕ ਗੁਰਦੁਆਰਾ ਹੈ। ਇਸ ਤੋਂ ਇਲਾਵਾ ਪਿੰਡ ਵਿੱਚ ਸ਼ਹੀਦਾਂ ਸਿੰਘਾਂ ਦਾ ਸਥਾਨ ਅਤੇ ਇੱਕ ਮੰਦਿਰ ਹੈ।
10709cd _Ladhranਪਿੰਡ ਵਿੱਚ ਜ਼ਿਆਦਾਤਰ ਲੱਧੜ, ਰੰਧਾਵਾ, ਗੁਰੋਂ ਤੇ ਗਿੱਲ ਗੋਤ ਦੇ ਪਰਿਵਾਰ ਵਸਦੇ ਹਨ। ਪਿੰਡ ਦੀ ਸਰਪੰਚ ਮਨਜੀਤ ਕੌਰ ਆਪਣੇ ਪੰਚਾਂ ਦੀ ਟੀਮ ਬਿਹਾਰੀ ਲਾਲ, ਮਨਦੀਪ ਕੌਰ, ਜਸਵਿੰਦਰ ਸਿੰਘ, ਪਰਵਿੰਦਰ ਸਿੰਘ ਤੇ ਰਣਜੀਤ ਕੌਰ ਨਾਲ ਮਿਲ ਕੇ ਪਿੰਡ ਦੇ ਵਿਕਾਸ ਕਾਰਜਾਂ ਲਈ ਯਤਨਸ਼ੀਲ ਹੈ। ਪਿੰਡ ਦੇ ਸਾਬਕਾ ਸਰਪੰਚ ਜਗਦੀਪ ਸਿੰਘ, ਜਰਨੈਲ ਕੌਰ, ਤਰਸੇਮ ਸਿੰਘ ਤੇ ਨੰਬਰਦਾਰ ਲਾਭ ਸਿੰਘ ਦਾ ਪਿੰਡ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਰਿਹਾ ਹੈ। ਪਿੰਡ ਵਿੱਚ ਪੱਕੀ ਫਿਰਨੀ, ਪੱਕੀਆਂ ਗਲੀਆਂ ਤੇ ਸੀਵਰੇਜ ਦਾ ਪੂਰਾ ਪ੍ਰਬੰਧ ਹੈ ਪਰ ਪੀਣ ਵਾਲੇ ਪਾਣੀ ਦੀ ਸਪਲਾਈ ਦਰੁਸਤ ਕਰਨ ਦੀ ਲੋੜ ਹੈ। ਪਿੰਡ ਵਿੱਚ ਇੱਕ ਸਰਕਾਰੀ ਐਲੀਮੈਂਟਰੀ ਸਕੂਲ ਹੈ, ਜਿਸ ਵੱਲ ਧਿਆਨ ਦੇਣ ਦੀ ਲੋੜ ਹੈ। ਲੱਧੜਾਂ ਵਿੱਚ ਵੱਡਾ ਟੋਭਾ ਹੈ, ਜਿਸ ਦੀ ਪੰਚਾਇਤ ਵੱਲੋਂ ਪਹਿਲਾਂ ਸਫ਼ਾਈ ਕਰਵਾਈ ਗਈ ਸੀ ਪਰ ਇਹ ਮੁਕੰਮਲ ਸਫ਼ਾਈ ਲਈ ਪੰਚਾਇਤ ਅਤੇ ਪ੍ਰਸ਼ਾਸਨ ਦਾ ਵਿਸ਼ੇਸ਼ ਧਿਆਨ ਮੰਗਦਾ ਹੈ। ਇਸ ਪਿੰਡ ਦੇ ਵਾਸੀ ਕਈ ਉੱਚ ਅਹੁਦਿਆਂ ’ਤੇ ਸੇਵਾਵਾਂ ਨਿਭਾਅ ਰਹੇ ਹਨ। ਇਸ ਪਿੰਡ ਦੇ ਕੇ. ਐਸ. ਗਿੱਲ (ਇੰਜੀਨੀਅਰ ਇਨ ਚੀਫ਼) ਜਲੰਧਰ ਵਿੱਚ ਸੇਵਾ ਨਿਭਾਅ ਰਹੇ ਹਨ। ਸੁਖਪਾਲ ਕੌਰ ਮੁੱਖ ਅਧਿਆਪਕਾ ਰਹੇ ਹਨ ਤੇ ਮਹਿਤਾਬ ਸਿੰਘ ਐਸਡੀਓ ਹਨ। ਇਸ ਪਿੰਡ ਦੇ ਜੰਗਵੀਰ ਸਿੰਘ ਗੁਰੋਂ ਭਾਰਤੀ ਹਵਾਈ ਸੈਨਾ ਤੋਂ ਸੈਨਾ ਮੈਡਲ ਪ੍ਰਾਪਤ ਕਰਨ ਵਾਲੇ ਅਫ਼ਸਰ ਹਨ। ਲੋਕ ਸਭਾ ਦੇ ਸਾਬਕਾ ਡਿਪਟੀ ਸਪੀਕਰ ਅਤੇ ਪੰਜਾਬ ਵਿਧਾਨ ਸਭਾ ਦੇ ਮੌਜੂਦਾ ਸਪੀਕਰ ਚਰਨਜੀਤ ਸਿੰਘ ਅਟਵਾਲ ਦੇ ਇਸ ਪਿੰਡ ਵਿੱਚ ਨਾਨਕੇ ਹਨ।
ਪਿੰਡ ਲੱਧੜਾਂ ਦੇ ਪ੍ਰੀਤਮ ਸਿੰਘ ਪੁੱਤਰ ਉਦੈ ਸਿੰਘ ਆਜ਼ਾਦੀ ਘੁਲਾਟੀਆ ਹੋਏ ਜੋ ਬਾਅਦ ਵਿੱਚ ਕਾਂਗਰਸੀ ਆਗੂ ਵੀ ਰਹੇ। ਜਦੋਂ ਅਜ਼ਾਦੀ ਘੁਲਾਟੀਆਂ ਨੂੰ ਪੈਨਸ਼ਨਾਂ ਲੱਗੀਆਂ ਤਾਂ ਉਨ੍ਹਾਂ ਨੇ ਇਹ ਪੈਨਸ਼ਨ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਪਿੰਡ ਦੇ ਕਈ ਪਰਿਵਾਰ ਪਿਛਲੇ ਸਮੇਂ ਵਿੱਚ ਮਾਛੀਵਾੜਾ, ਢੀਂਡਸਾ ਤੇ ਯੂਪੀ ਵਿੱਚ ਵਸ ਗਏ ਪਰ ਇਨ੍ਹਾਂ ਪਰਿਵਾਰਾਂ ਦੀ ਪਿੰਡ ਨਾਲ ਸਾਂਝ ਬਰਕਰਾਰ ਹੈ।
ਇਸ ਪਿੰਡ ਦੇ ਵਾਸੀਆਂ ਦੀ ਮੰਗ ਹੈ ਕਿ ਸਰਕਾਰੀ ਐਲੀਮੈਂਟਰੀ ਸਕੂਲ ਨੂੰ ਅਪਗਰੇਡ ਕੀਤਾ ਜਾਵੇ ਤਾਂ ਜੋ ਪਿੰਡ ਦੇ ਲੜਕੇ-ਲੜਕੀਆਂ ਨੂੰ ਬਾਹਰਲੇ ਪਿੰਡਾਂ ਵਿੱਚ ਪੜ੍ਹਨ ਨਾ ਜਾਣਾ ਪਵੇ। ਸਕੂਲ ਅਪਗਰੇਡ ਨਾ ਹੋਣ ਕਾਰਨ ਲੜਕੀਆਂ ਦੀ ਪੜ੍ਹਾਈ ਪ੍ਰਭਾਵਿਤ ਹੁੰਦੀ ਹੈ ਤੇ ਕਈ ਪਰਿਵਾਰ ਲੜਕੀਆਂ ਨੂੰ ਪੜ੍ਹਣੋਂ ਹਟਾ ਲੈਂਦੇ ਹਨ। ਪਿੰਡ ਦੇ ਲੋਕਾਂ ਦੀ ਮੰਗ ਹੈ ਕਿ ਲੱਧੜਾਂ ਵਿੱਚ ਡਿਸਪੈਂਸਰੀ ਅਤੇ ਪਸ਼ੂਆਂ ਦਾ ਹਸਪਤਾਲ ਖੋਲ੍ਹਿਆ ਜਾਵੇ। ਇਸ ਤੋਂ ਇਲਾਵਾ ਪੰਜਾਬ ਸਰਕਾਰ ਦਾ ਪੁਰਤਾਤਵ ਵਿਭਾਗ ਇੱਥੋਂ ਦੇ ਕਿਲ੍ਹਿਆਂ ਅਤੇ ਹਵੇਲੀਆਂ ਦੀ ਸੰਭਾਲ ਯਕੀਨੀ ਬਣਾਵੇ।

ਸੰਪਰਕ: 98764-52223


Comments Off on ਨਿਸ਼ਾਨਾਂ ਵਾਲੀ ਮਿਸਲ ਦੇ ਜਗੀਰਦਾਰਾਂ ਦਾ ਪਿੰਡ ਲੱਧੜਾਂ
1 Star2 Stars3 Stars4 Stars5 Stars (1 votes, average: 5.00 out of 5)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.