10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਜੱਦੀ ਜ਼ਿਲ੍ਹਿਆਂ ਤੋਂ ਦੇ ਸਕਦੇ ਹਨ ਵਿਦਿਆਰਥੀ: ਨਿਸ਼ੰਕ !    ਕਿਸਾਨ ਨੇ 10 ਪਰਵਾਸੀ ਕਾਮਿਆਂ ਲਈ ਕੀਤਾ ਹਵਾਈ ਟਿਕਟਾਂ ਦਾ ਪ੍ਰਬੰਧ !    ਤਬਲੀਗੀ ਮਾਮਲਾ: 294 ਵਿਦੇਸ਼ੀਆਂ ਖ਼ਿਲਾਫ਼ 15 ਨਵੇਂ ਦੋਸ਼-ਪੱਤਰ ਦਾਖ਼ਲ !    ਪਿੰਡ ਖੁਰਾਲਗੜ ਵਿੱਚ ਇਕ ਹੋਰ ਮਜ਼ਦੂਰ ਨੇ ਫਾਹਾ ਲਿਆ !    ਹਿਮਾਚਲ ਦੇ ਭਾਜਪਾ ਪ੍ਰਧਾਨ ਦਾ ਅਸਤੀਫ਼ਾ !    ਖਾਲੀ ਜੇਬਾਂ ਨਾਲ ਪੰਜਾਬੀ ’ਵਰਸਿਟੀ ਦੇ ਪੈਨਸ਼ਨਰਾਂ ਵੱਲੋਂ ਧਰਨਾ !    ਬਦਨਾਮੀ ਖੱਟੀ ਤੇ ਜੇਲ੍ਹ ਵੀ ਗਿਆ ਪਰ ਫੌਜੀ ਨੇ ਮੈਦਾਨ ਨਾ ਛੱਡਿਆ !    ਹੁਣ ਭਾਰਤ-ਚੀਨ ਮਾਮਲੇ ’ਚ ਟਰੰਪ ਨੇ ਮਾਰਿਆ ‘ਜੰਪ’ !    ਪਛਾਣ ਦੀ ਫ਼ਿਕਰ ਦੂਰ !    ਮਾਮਲਾ ਸਿੱਧੂ ਮੂਸੇਵਾਲਾ: ਚਾਰ ਮੁਲਾਜ਼ਮਾਂ ਸਣੇ ਪੰਜ ਨੂੰ ਜ਼ਮਾਨਤ !    

ਈਦ-ਉਲ-ਜ਼ੁਹਾ ਦਾ ਇਤਿਹਾਸ ਅਤੇ ਮਹੱਤਤਾ

Posted On September - 12 - 2016

ਡਾ. ਰਾਸ਼ਿਦ ਰਸ਼ੀਦ
11209CD _EIDਈਦ-ਉਲ-ਜ਼ੁਹਾ ਜਾਂ ਬਕਰ-ਈਦ ਅੱਲ੍ਹਾ ਦੇ ਚਹੇਤੇ ਅਤੇ ਸਤਿਕਾਰਤ ਪੈਗੰਬਰ ਹਜ਼ਰਤ ਇਬਰਾਹੀਮ (ਅਲੈਹਿੱਸਲਾਮ) ਦੀ ਅਜ਼ੀਮ-ਓ-ਸ਼ਾਨ ਅਤੇ ਬੇਮਿਸਾਲ ਕੁਰਬਾਨੀ ਦੀ ਯਾਦ ਵਿੱਚ ਹਰ ਸਾਲ ਅਰਬੀ ਕੈਲੰਡਰ ਦੇ ਹੱਜ ਦੇ ਮਹੀਨੇ (ਜ਼ਿਲਹੱਜ) ਦੀ 10, 11 ਅਤੇ 12 ਤਾਰੀਖ਼ ਨੂੰ ਮਨਾਈ ਜਾਂਦੀ ਹੈ। ਇਨ੍ਹਾਂ ਤਿੰਨਾਂ ਦਿਨਾਂ ਵਿੱਚੋਂ ਕਿਸੇ ਵੀ ਦਿਨ ਕੁਰਬਾਨੀ ਕੀਤੀ ਜਾ ਸਕਦੀ ਹੈ। ਉਨ੍ਹਾਂ ਦਾ ਜ਼ਿਕਰ ਬਾਈਬਲ ਅਤੇ ਕੁਰਆਨ-ਏ-ਪਾਕ ਵਿੱਚ ਵੀ ਕਈ ਥਾਵਾਂ ’ਤੇ ਮਿਲਦਾ ਹੈ। ਹਜ਼ਰਤ ਇਬਰਾਹੀਮ ਦਾ ਜਨਮ ਨੀਲ ਅਤੇ ਦਜਲਾ ਦਰਿਆਵਾਂ ਦੇ ਵਿਚਕਾਰ ਦੇ ਇਲਾਕੇ ਮੈਸੋਪੋਟੇਮੀਆ (ਜਿਸ ਦਾ ਅਜੋਕਾ ਨਾਂ ਇਰਾਕ ਹੈ) ਵਿੱਚ ਅੱਜ ਤੋਂ ਤਕਰੀਬਨ ਚਾਰ ਹਜ਼ਾਰ ਸਾਲ ਪਹਿਲਾਂ ਹੋਇਆ। ਆਪ ਦੇ ਪਿਤਾ ਦਾ ਨਾਂ ਆਜ਼ਰ ਸੀ। ਹਜ਼ਰਤ ਇਬਰਾਹੀਮ ਦਾ ਸਾਰਾ ਜੀਵਨ ਹੀ ਕੁਰਬਾਨੀਆਂ ਨਾਲ ਭਰਪੂਰ ਹੈ। ਉਨ੍ਹਾਂ ਨੇ ਵੇਲੇ ਦੇ ਬਾਦਸ਼ਾਹ ਨਮਰੂਦ ਦੇ ਖ਼ੁਦ ਰੱਬ ਹੋਣ ਦੇ ਦਾਅਵੇ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ, ‘ਮੇਰਾ ਰੱਬ ਉਹ ਹੈ ਜੋ ਜ਼ਿੰਦਗੀ ਅਤੇ ਮੌਤ ਦਿੰਦਾ ਹੈ।’ ਨਮਰੂਦ ਨੇ ਕਿਹਾ, ‘ਮੈਂ ਵੀ ਜਿਸ ਨੂੰ ਚਾਹਾਂ ਮੌਤ ਦੇ ਦਿਆਂ ਅਤੇ ਜਿਸ ਨੂੰ ਚਾਹਾਂ ਜ਼ਿੰਦਾ ਰਹਿਣ ਦੇਵਾਂ।’ ਇਸ ’ਤੇ ਹਜ਼ਰਤ ਇਬਰਾਹੀਮ ਨੇ ਕਿਹਾ, ‘ਮੇਰਾ ਰੱਬ ਸੂਰਜ ਨੂੰ ਪੂਰਬ ਵਿੱਚੋਂ ਉਦੈ ਕਰਦਾ ਹੈ। ਜੇ ਤੂੰ ਰੱਬ ਹੈਂ ਤਾਂ ਸੂਰਜ ਨੂੰ ਪੱਛਮ ਵਿੱਚੋਂ ਉਦੈ ਕਰਕੇ ਵਿਖਾ।’ ਇਸ ਦਲੀਲ ਅੱਗੇ ਨਮਰੂਦ ਲਾਜਵਾਬ ਹੋ ਗਿਆ ਅਤੇ ਉਸ ਨੇ ਗੁੱਸੇ ਵਿੱਚ ਆ ਕੇ ਇਬਰਾਹੀਮ ਨੂੰ ਅੱਗ ਦੀ ਚਿਤਾ ਵਿੱਚ ਸੁਟਵਾ ਦਿੱਤਾ। ਇਸਲਾਮੀ ਅਕੀਦਿਆਂ ਅਨੁਸਾਰ ਰੱਬ ਦੇ ਹੁਕਮ ਨਾਲ ਅੱਗ ਠੰਢੀ ਹੋ ਗਈ ਅਤੇ ਹਜ਼ਰਤ ਇਬਰਾਹੀਮ ਬਚ ਗਏ। ਇਹ ਰੱਬ ਦੁਆਰਾ ਲਿਆ ਗਿਆ ਇਮਤਿਹਾਨ ਸੀ ਅਤੇ ਉਸ ਦੇ ਨਾਂ ’ਤੇ ਖ਼ੁਦ ਨੂੰ ਕੁਰਬਾਨ ਕਰਨ ਦੀ ਅਜ਼ਮਾਇਸ਼ ਸੀ।
ਬੁਢਾਪੇ ਦੀ ਅਵਸਥਾ ਵਿੱਚ ਹਜ਼ਰਤ ਇਬਰਾਹੀਮ ਨੂੰ ਰੱਬ ਨੇ ਹਜ਼ਰਤ ਇਸਮਾਈਲ ਵਰਗੀ ਨੇਕ ਔਲਾਦ ਅਤਾ ਕੀਤੀ। ਹਜ਼ਰਤ ਇਸਮਾਈਲ ਉਨ੍ਹਾਂ ਨੂੰ ਬਹੁਤ ਪਿਆਰੇ ਸਨ ਕਿਉਂਕਿ ਬਹੁਤ ਮੁੱਦਤ ਬਾਅਦ ਪੁੱਤਰ ਦੀ ਦਾਤ ਮਿਲੀ ਸੀ। ਰੱਬ ਦੀ ਆਗਿਆ ਪਾਲਣ ਅਤੇ ਕੁਰਬਾਨੀ ਦੇ ਜਜ਼ਬੇ ਨੂੰ ਪਰਖਣ ਲਈ ਇਸਮਾਈਲ ਦੇ ਜਨਮ ਤੋਂ ਕੁਝ ਸਮਾਂ ਬਾਅਦ ਹੀ ਹਜ਼ਰਤ ਇਬਰਾਹੀਮ ਨੂੰ ਰੱਬ ਨੇ ਹੁਕਮ ਦਿੱਤਾ  ਕਿ  ਇਨ੍ਹਾਂ  ਮਾਂ-ਪੁੱਤਾਂ ਨੂੰ ਸੁੰਨਸਾਨ ਰੇਗਿਸਤਾਨ ਵਿੱਚ  ਰੱਬ  ਦੇ  ਆਸਰੇ ਛੱਡ ਕੇ ਚਲੇ ਜਾਓ। ਇਹ ਉਹ ਥਾਂ ਸੀ ਜਿੱਥੇ ਅੱਜ ਮੱਕਾ ਸ਼ਹਿਰ ਆਬਾਦ ਹੈ। ਹਜ਼ਰਤ ਇਬਰਾਹੀਮ ਨੇ ਇੱਕ ਆਗਿਆਕਾਰੀ ਬੰਦੇ ਵਾਂਗ ਆਪਣੇ ਮੋਹ ਪਿਆਰ ਦੀ ਕੁਰਬਾਨੀ ਦਿੰਦਿਆਂ ਨਵ-ਜਨਮੇ ਬੱਚੇ ਅਤੇ ਬੀਵੀ ਨੂੰ ਰੱਬ ਦੇ ਆਸਰੇ ਰੇਗਿਸਤਾਨ ਵਿੱਚ ਇਕੱਲੇ ਛੱਡ ਦਿੱਤਾ। ਲਗਪਗ ਦਸ ਸਾਲ ਬਾਅਦ ਉਨ੍ਹਾਂ ਨਾਲ ਦੁਬਾਰਾ ਮੇਲ ਹੋਇਆ। ਕੁਰਆਨ ਵਿੱਚ ਵਰਣਿਤ ਬਿਰਤਾਂਤ ਅਨੁਸਾਰ ਹਜ਼ਰਤ ਇਬਰਾਹੀਮ ਦੇ ਲਾਡਲੇ ਪੁੱਤਰ ਇਸਮਾਈਲ ਨੇ ਜਦੋਂ ਜਵਾਨੀ ਦੀ ਉਮਰ ਵਿੱਚ ਪੈਰ ਧਰਿਆ ਤਾਂ ਰੱਬ ਵੱਲੋਂ ਖ਼ੁਆਬ ਵਿੱਚ ਹਜ਼ਰਤ ਇਬਰਾਹੀਮ ਨੂੰ ਹੁਕਮ ਦਿੱਤਾ ਗਿਆ ਕਿ ਆਪਣੇ ਪੁੱਤਰ ਇਬਰਾਹੀਮ ਨੂੰ ਮੇਰੇ ਨਾਂ ਉੱਤੇ ਕੁਰਬਾਨ ਕਰ ਦਿਓ। ਹਜ਼ਰਤ ਇਬਰਾਹੀਮ ਨੇ ਆਪਣਾ ਇਹ ਖ਼ੁਆਬ ਆਪਣੇ ਪੁੱਤ ਨੂੰ ਦੱਸਿਆ। ਬੇਟਾ ਝੱਟ ਆਪਣੀ ਕੁਰਬਾਨੀ ਦੇਣ ਲਈ ਤਿਆਰ ਹੋ ਗਿਆ। ਹਜ਼ਰਤ ਇਬਰਾਹੀਮ ਬੁਢਾਪੇ ਦੇ ਇੱਕੋ-ਇੱਕ ਸਹਾਰੇ ਇਸਮਾਈਲ ਨੂੰ ਰੱਬ ਦੇ ਹੁਕਮ ਅਨੁਸਾਰ ਕੁਰਬਾਨ ਕਰਨ ਲਈ ਤਿਆਰ ਹੋ ਗਏ। ਜਦੋਂ ਉਹ ਪੁੱਤਰ ਨੂੰ ਜ਼ਮੀਨ ਉੱਤੇ ਲਿਟਾ ਕੇ ਉਸ ਦੀ ਗਰਦਨ ਉੱਤੇ ਤੇਜ਼ਧਾਰ ਛੁਰੀ ਚਲਾਉਣ ਲੱਗੇ ਤਾਂ ਉਸੇ ਵੇਲੇ ਉਨ੍ਹਾਂ ਦੀ ਛੁਰੀ ਹੇਠਾਂ ਰੱਬ ਦੁਆਰਾ ਜੰਨਤ ਵਿੱਚੋਂ ਭੇਜਿਆ ਦੁੰਬਾ ਆ ਜਾਂਦਾ ਹੈ ਅਤੇ ਹਜ਼ਰਤ ਇਬਰਾਹੀਮ ਰੱਬ ਦੀ ਆਗਿਆ ਅਨੁਸਾਰ ਉਸ ਦੁੰਬੇ (ਲੇਲੇ) ਨੂੰ ਜ਼ਿਬਾਹ ਕਰ ਦਿੰਦੇ ਹਨ। ਬੱਚਾ ਇਸਮਾਈਲ ਰੱਬ ਦੇ ਹੁਕਮ ਅਨੁਸਾਰ ਸਹੀ ਸਲਾਮਤ ਰਹਿੰਦਾ ਹੈ। ਇਸ ਤਰ੍ਹਾਂ ਹਜ਼ਰਤ ਇਬਰਾਹੀਮ ਇਸ ਪ੍ਰੀਖਿਆ ਵਿੱਚੋਂ ਵੀ ਪਾਸ ਹੋਏ। ਇਸ ਕੁਰਬਾਨੀ ਦੀ ਯਾਦ ਵਿੱਚ ਹੀ ਹਰ ਸਾਲ ਪੂਰੀ ਦੁਨੀਆਂ ਵਿੱਚ ਕੁਰਬਾਨੀ ਦਾ ਤਿਉਹਾਰ ਈਦ-ਉਲ-ਜ਼ੁਹਾ ਦੀ ਸ਼ਕਲ ਵਿੱਚ ਮਨਾਇਆ ਜਾਂਦਾ ਹੈ।
ਹਜ਼ਰਤ ਇਬਰਾਹੀਮ ਦੀ ਇਹ ਕੁਰਬਾਨੀ ਨਿਰੋਲ ਰੂਪ ਵਿੱਚ ਰੱਬ ਦੇ ਇਸ਼ਕ ਵਿੱਚ ਅਤੇ ਉਸ ਦੇ ਹੁਕਮ ਦੀ ਪਾਲਣਾ ਲਈ ਕੀਤੀ ਗਈ ਕੁਰਬਾਨੀ ਸੀ, ਕਿਸੇ ਸੱਤਾ ਦੀ ਪ੍ਰਾਪਤੀ ਜਾਂ ਧਨ ਦੌਲਤ ਦੀ ਇੱਛਾ ਲਈ ਨਹੀਂ ਸੀ। ਇਸ ਲਈ ਰੱਬ ਨੇ ਹਮੇਸ਼ਾਂ ਲਈ ਆਪਣੇ ਮੰਨਣ ਵਾਲਿਆਂ ਉੱਤੇ ਇਹ ਕੁਰਬਾਨੀ ਲਾਜ਼ਮੀ ਕਰ ਦਿੱਤੀ ਤਾਂ ਕਿ ਇਬਰਾਹੀਮ ਦੀ ਕੁਰਬਾਨੀ ਦੀ ਯਾਦ ਤਾਜ਼ਾ ਹੁੰਦੀ ਰਹੇ। ਹਜ਼ਰਤ ਮੁਹੰਮਦ ਸਾਹਿਬ ਤੋਂ ਪਹਿਲਾਂ ਵੀ ਤੌਰਾਤ ਨੂੰ ਮੰਨਣ ਵਾਲੇ ਹਜ਼ਰਤ ਇਬਰਾਹੀਮ ਦੇ ਪੈਰੋਕਾਰ ਉਨ੍ਹਾਂ ਦੀ ਇਸ ਯਾਦ ਨੂੰ ਤਾਜ਼ਾ ਕਰਨ ਲਈ ਜਾਨਵਰਾਂ ਦੀ ਕੁਰਬਾਨੀ ਕਰਿਆ ਕਰਦੇ ਸਨ। ਈਦ-ਉਲ-ਜ਼ੁਹਾ ਦੇ ਅਵਸਰ ’ਤੇ ਦੁਨੀਆਂ ਭਰ ਦੇ ਮੁਸਲਮਾਨ ਆਪਣੀ ਆਰਥਿਕ ਹੈਸੀਅਤ ਅਨੁਸਾਰ ਬੱਕਰਾ, ਬੱਕਰੀ, ਦੁੰਬਾ, ਭੇਡ, ਲੇਲਾ, ਬੈਲ, ਝੋਟਾ ਤੇ ਊਠ ਆਦਿ ਜਾਨਵਰਾਂ ਦੀ ਕੁਰਬਾਨੀ ਕਰਦੇ ਹਨ। ਕੁਰਬਾਨੀ ਦੇ ਗੋਸ਼ਤ ਦੇ ਤਿੰਨ ਹਿੱਸੇ ਕੀਤੇ ਜਾਂਦੇ ਹਨ। ਇਕ ਹਿੱਸਾ ਕੁਰਬਾਨੀ ਕਰਨ ਵਾਲੇ ਦਾ, ਇੱਕ ਹਿੱਸਾ ਰਿਸ਼ਤੇਦਾਰਾਂ ਦਾ ਅਤੇ ਇੱਕ ਹਿੱਸਾ ਗ਼ਰੀਬਾਂ ਵਿੱਚ ਵੰਡਿਆ ਜਾਂਦਾ ਹੈ। ਕੁਰਬਾਨੀ ਦਾ ਅਸਲ ਮੰਤਵ ਰੱਬ ਦੀ ਰਜ਼ਾ ਅਨੁਸਾਰ ਜੀਵਨ ਗੁਜ਼ਾਰਨਾ ਅਤੇ ਉਸ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਮਨੁੱਖ ਅੰਦਰ ਹਰ ਤਰ੍ਹਾਂ ਦੀ ਕੁਰਬਾਨੀ ਕਰਨ ਦਾ ਜਜ਼ਬਾ ਪੈਦਾ ਕਰਨਾ ਹੈ। ਜਾਨਵਰਾਂ ਦਾ ਖ਼ੂਨ ਬਹਾਉਣਾ ਅਤੇ ਗੋਸ਼ਤ ਖਾਣਾ ਕੁਰਬਾਨੀ ਦਾ ਮੰਤਵ ਨਹੀਂ ਸਗੋਂ ਇਸ ਦਾ ਅਸਲ ਮਕਸਦ ਮਨੁੱਖ ਅੰਦਰ ਸਮਰਪਣ ਅਤੇ ਹੁਕਮ ਮੰਨਣ ਦੀ ਪ੍ਰਵਿਰਤੀ ਪੈਦਾ ਕਰਨਾ ਹੈ।
ਂਸੰਪਰਕ: 81462-00874


Comments Off on ਈਦ-ਉਲ-ਜ਼ੁਹਾ ਦਾ ਇਤਿਹਾਸ ਅਤੇ ਮਹੱਤਤਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.