ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ !    ਕਰੋਨਾ ਵਾਇਰਸ ਤੇ ਸਮਾਜ: ਖ਼ਤਰਿਆਂ ਨਾਲ ਭਰਿਆ ਸਮਾਂ !    ਨੌਜਵਾਨ ਵਿਦਿਆਰਥੀਆਂ ਲਈ ਸਕਾਊਟਿੰਗ ਵਿਚ ਕਰੀਅਰ ਮੌਕੇ !    ਰਾਸ਼ਨ ਨਾ ਮਿਲਣ ਤੋਂ ਦੁਖੀ ਨੌਜਵਾਨ ਨੇ ਕੀਤੀ ਖੁਦਕੁਸ਼ੀ !    ਅਫ਼ਗਾਨਿਸਤਾਨ ਸਰਕਾਰ ਵੱਲੋਂ ਤਾਲਿਬਾਨ ਨਾਲ ਗੱਲਬਾਤ !    ਬੈਂਕਾਂ ਦਾ ਰਲੇਵਾਂ ਭਾਰਤੀ ਬੈਂਕਿੰਗ ਖੇਤਰ ਲਈ ਨਵੀਂ ਸਵੇਰ ਕਰਾਰ !    ਕਣਕ ਦੀ ਖ਼ਰੀਦ ਲਈ 26064.31 ਕਰੋੜ ਦੀ ਸੀਸੀਐੱਲ ਮੰਗੀ !    ਸੈਕਟਰ-35 ਵਾਸੀ ਕਰੋਨਾ ਪਾਜ਼ੇਟਿਵ !    ਕਰਫਿਊ: ਘਰਾਂ ’ਚ ਝਾਟਮ-ਝੀਟੀ !    ਬੇਅਦਬੀ ਮਾਮਲਾ: ਕਰਫਿਊ ਕਾਰਨ ਸੁਣਵਾਈ ਟਲੀ !    

ਸੀਜੀਸੀ ਕਾਲਜ ਵਿੱਚ ਕੌਮਾਂਤਰੀ ਵਿਕੀਪੀਡੀਆ ਕਾਨਫਰੰਸ ਸ਼ੁਰੂ

Posted On August - 6 - 2016

ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 5 ਅਗਸਤ

ਕਾਨਫਰੰਸ ਦੌਰਾਨ ਸਮਝੌਤੇ ਮਗਰੋਂ ਵਿਕੀਪੀਡੀਆ ਦੇ ਅਧਿਕਾਰੀ ਤੇ ਕਾਲਜ ਪ੍ਰਬੰਧਕ ਖੁਸ਼ੀ ਸਾਂਝੀ ਕਰਦੇ ਹੋਏ। -ਫੋਟੋ: ਸੋਢੀ

ਕਾਨਫਰੰਸ ਦੌਰਾਨ ਸਮਝੌਤੇ ਮਗਰੋਂ ਵਿਕੀਪੀਡੀਆ ਦੇ ਅਧਿਕਾਰੀ ਤੇ ਕਾਲਜ ਪ੍ਰਬੰਧਕ ਖੁਸ਼ੀ ਸਾਂਝੀ ਕਰਦੇ ਹੋਏ। -ਫੋਟੋ: ਸੋਢੀ

ਵਿਕੀਪੀਡੀਆ ਫਾਊਂਡੇਸ਼ਨ ਨੇ ਭਾਰਤ ਦੀਆਂ ਵੀਹ ਖੇਤਰੀ ਭਾਸ਼ਾਵਾਂ ਰਾਹੀਂ ਡਿਜੀਟਲ ਟੈਕਨਾਲੋਜੀ ਅਤੇ ਗਿਆਨ ਦੇ ਪਸਾਰ ਦਾ ਬੀੜਾ ਚੁੱਕਿਆ ਹੈ। ਇਸ ਸਬੰਧੀ ਦੇਸ਼ ਦੀਆਂ ਖੇਤਰੀ ਭਾਸ਼ਾਵਾਂ ਰਾਹੀਂ ਮੁਫ਼ਤ ਆਨਲਾਈਨ ਗਿਆਨ ਦੇ ਪਾਸਾਰ ਅਤੇ ਵਿਕਾਸ ਲਈ ਇੱਥੋਂ ਦੀਆਂ ਵਕਾਰੀ ਵਿਦਿਅਕ ਸੰਸਥਾਵਾਂ ਦਾ ਵੀ ਸਹਿਯੋਗ ਲਿਆ ਜਾ ਰਿਹਾ ਹੈ। ਇਹ ਵਿਚਾਰ ਸੀਜੀਸੀ ਕਾਲਜ ਲਾਂਡਰਾਂ ਵਿੱਚ ਸ਼ੁਰੂ ਹੋਈ ਤਿੰਨ ਰੋਜ਼ਾ ਕੌਮਾਂਤਰੀ ਵਿਕੀਪੀਡੀਆ ਕਾਨਫਰੰਸ-2016 ਦੇ ਉਦਘਾਟਨੀ ਸਮਾਗਮ ਮੌਕੇ ਅਮਰੀਕਾ ਤੋਂ ਪੁੱਜੀ ਵਿਕੀਪੀਡੀਆ ਫਾਊਂਡੇਸ਼ਨ ਦੀ ਕਾਰਜਕਾਰੀ ਨਿਰਦੇਸ਼ਕ ਕੈਥਰੀਨ ਮੇਹਰ ਨੇ ਪ੍ਰਗਟ ਕੀਤੇ।
ਉਨ੍ਹਾਂ ਦੁਨੀਆ ਭਰ ’ਚੋਂ ਪੁੱਜੇ 250 ਤੋਂ ਵੱਧ ਡੈਲੀਗੇਟਾਂ ਅਤੇ ਵੱਖ-ਵੱਖ ਭਾਰਤੀ ਭਾਸ਼ਾਵਾਂ ਨਾਲ ਜੁੜੇ ਵਰਗਾਂ ਦੇ ਸੰਪਾਦਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬੀ ਕਮਿਊਨਿਟੀ ਵਿਕੀਪੀਡੀਆ ’ਤੇ ਆਪਣੀ ਭਾਸ਼ਾ ਵਿੱਚ  ਜਾਣਕਾਰੀਆਂ ਮੁਹੱਈਆ ਕਰਵਾਉਣ ਪੱਖੋਂ ਹਿੰਦੀ ਅਤੇ ਹੋਰਨਾਂ ਖੇਤਰੀ ਭਾਸ਼ਾਵਾਂ ਦੇ ਮੁਕਾਬਲੇ ਤੇਜ਼ੀ ਨਾਲ ਵਿਕਾਸ ਕਰ ਰਹੀ ਹੈ। ਅੱਜ ਵਿਕੀਪੀਡੀਆ ’ਤੇ ਮੌਜੂਦ ਪੰਜਾਬੀ ਲੇਖਾਂ ਦੀ ਗਿਣਤੀ 23 ਹਜ਼ਾਰ ਦੇ ਅੰਕੜੇ ਨੂੰ ਪਾਰ ਚੁੱਕੀ ਹੈ। ਇਸ ਤੋਂ ਪਹਿਲਾਂ ਪ੍ਰਸਿੱਧ ਕਵੀ ਪਦਮਸ੍ਰੀ ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਨਵੀਂ ਟੈਕਨਾਲੋਜੀ ਨੇ ਭਾਸ਼ਾਵਾਂ ਨੂੰ ਵਿਕਸਤ ਹੋਣ ਲਈ ਨਵਾਂ ਮੰਚ ਪ੍ਰਦਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਕੀਪੀਡੀਆ ਜਿਹੀਆਂ ਦੁਨੀਆ ਦੀਆਂ ਵਕਾਰੀ ਕੰਪਨੀਆਂ ਦੇ ਸਹਿਯੋਗ ਨਾਲ ਪੰਜਾਬੀ ਭਾਸ਼ਾ ਦੇ ਕੌਮਾਂਤਰੀ ਪੱਧਰ ’ਤੇ ਵਿਕਸਤ ਹੋਣ ਦੀਆਂ ਸੰਭਾਵਨਾਵਾਂ ਵਧੀਆਂ ਹਨ।
ਮਾਂ ਬੋਲੀ ਪੰਜਾਬੀ ਦੇ ਆਉਣ ਵਾਲੇ ਸਮੇਂ ਬਾਰੇ ਹੋਰ ਵਧੇਰੇ ਆਸਵੰਦ ਹੁੰਦੇ ਹੋਏ ਉਨ੍ਹਾਂ ਕਿਹਾ ਕਿ ਸਾਡੀ ਮਾਤ ਭਾਸ਼ਾ ਨੂੰ ਹੁਣ ਕਿਸੇ ਹੋਰ ਭਾਸ਼ਾ ਤੋਂ ਕੋਈ ਖ਼ਤਰਾ ਨਹੀਂ। ਵਿਕੀਪੀਡੀਆ ਰਾਹੀਂ ਹੁਣ ਵਿਦਿਆਰਥੀ ਆਪਣੀ ਮਾਤ ਭਾਸ਼ਾ ਨਾਲ ਜੁੜਨਗੇ ਅਤੇ ਆਪਣੇ ਗਿਆਨ ਵਿੱਚ ਹੋਰ ਵਾਧਾ ਕਰ ਸਕਣਗੇ।
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਰਸ਼ਪਾਲ ਸਿੰਘ ਧਾਲੀਵਾਲ ਨੇ ਪੰਜਾਬੀ ਭਾਸ਼ਾ ਰਾਹੀਂ ਡਿਜੀਟਲ ਟੈਕਨਾਲੋਜੀ ਦੇ ਵਿਕਾਸ ਲਈ ਵਿਕੀਪੀਡੀਆ ਨਾਲ ਸਮਝੌਤੇ ’ਤੇ ਦਸਤਖ਼ਤ ਕਰਦਿਆਂ ਕਿਹਾ ਕਿ ਕਿਸੇ ਭਾਸ਼ਾ ਦੇ ਵਿਸਥਾਰ ਵਿੱਚ ਉਸ ਭਾਸ਼ਾ ਵਿੱਚ ਹੋਈਆਂ ਮੌਲਿਕ ਖੋਜਾਂ ਦਾ ਰੋਲ ਬਹੁਤ ਮਹੱਤਵਪੂਰਨ ਹੁੰਦਾ ਹੈ। ਜੇਕਰ ਅਸੀਂ ਖੋਜ ਦੇ ਖੇਤਰ ਵਿੱਚ ਦੁਨੀਆ ਦੀ ਅਗਵਾਈ ਕਰੀਏ ਤਾਂ ਦੁਨੀਆ ਵੀ ਸਾਡੀ ਭਾਸ਼ਾ ਦੇ ਸ਼ਬਦਾਂ ਨੂੰ ਵੀ ਅਪਣਾਏਗੀ।
ਉਨ੍ਹਾਂ ਕਿਹਾ ਕਿ ਵਿਕੀਪੀਡੀਆ ਦੀ ਬਦੌਲਤ ਹੁਣ ਸਾਡੀ ਮਾਤ ਭਾਸ਼ਾ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਪੜ੍ਹੀ ਅਤੇ ਲਿਖੀ ਜਾ ਸਕੇਗੀ।


Comments Off on ਸੀਜੀਸੀ ਕਾਲਜ ਵਿੱਚ ਕੌਮਾਂਤਰੀ ਵਿਕੀਪੀਡੀਆ ਕਾਨਫਰੰਸ ਸ਼ੁਰੂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.