ਕਿਸਾਨ ਨੇ 10 ਪਰਵਾਸੀ ਕਾਮਿਆਂ ਲਈ ਕੀਤਾ ਹਵਾਈ ਟਿਕਟਾਂ ਦਾ ਪ੍ਰਬੰਧ !    ਤਬਲੀਗੀ ਮਾਮਲਾ: 294 ਵਿਦੇਸ਼ੀਆਂ ਖ਼ਿਲਾਫ਼ 15 ਨਵੇਂ ਦੋਸ਼-ਪੱਤਰ ਦਾਖ਼ਲ !    ਪਿੰਡ ਖੁਰਾਲਗੜ ਵਿੱਚ ਇਕ ਹੋਰ ਮਜ਼ਦੂਰ ਨੇ ਫਾਹਾ ਲਿਆ !    ਹਿਮਾਚਲ ਦੇ ਭਾਜਪਾ ਪ੍ਰਧਾਨ ਦਾ ਅਸਤੀਫ਼ਾ !    ਖਾਲੀ ਜੇਬਾਂ ਨਾਲ ਪੰਜਾਬੀ ’ਵਰਸਿਟੀ ਦੇ ਪੈਨਸ਼ਨਰਾਂ ਵੱਲੋਂ ਧਰਨਾ !    ਬਦਨਾਮੀ ਖੱਟੀ ਤੇ ਜੇਲ੍ਹ ਵੀ ਗਿਆ ਪਰ ਫੌਜੀ ਨੇ ਮੈਦਾਨ ਨਾ ਛੱਡਿਆ !    ਹੁਣ ਭਾਰਤ-ਚੀਨ ਮਾਮਲੇ ’ਚ ਟਰੰਪ ਨੇ ਮਾਰਿਆ ‘ਜੰਪ’ !    ਪਛਾਣ ਦੀ ਫ਼ਿਕਰ ਦੂਰ !    ਮਾਮਲਾ ਸਿੱਧੂ ਮੂਸੇਵਾਲਾ: ਚਾਰ ਮੁਲਾਜ਼ਮਾਂ ਸਣੇ ਪੰਜ ਨੂੰ ਜ਼ਮਾਨਤ !    ਐੱਨਆਈਐੱਸ ਪਟਿਆਲਾ ਕੋਚਿੰਗ ਕੋਰਸ: ਉੱਘੇ ਖਿਡਾਰੀਆਂ ਲਈ 46 ਸੀਟਾਂ !    

ਪੰਜਾਬੀ ਵਿਕੀਪੀਡੀਆ ਦੇ ਵਿਕਾਸ ਵਿੱਚ ਯੋਗਦਾਨ ਦੀ ਲੋਡ਼ ’ਤੇ ਜ਼ੋਰ

Posted On February - 1 - 2016

ਪੱਤਰ ਪ੍ਰੇਰਕ
ਬਾਜਾਖਾਨਾ, 1 ਫਰਵਰੀ

ਪੀਪਲਜ਼ ਫੋਰਮ ਵੱਲੋਂ ਕਰਵਾਈ ਪੰਜਾਬੀ ਵਿਕੀਪੀਡੀਆ ਦੀ ਵਰਕਸ਼ਾਪ ਵਿੱਚ ਸ਼ਾਮਲ ਸਿਖਿਆਰਥੀ। -ਫੋਟੋ: ਢਿੱਲੋਂ

‘‘ਕੰਪਿਊਟਰ ਅਤੇ ਇੰਟਰਨੈੱਟ ਦੀਆਂ ਆਧੁਨਿਕ ਤਕਨੀਕਾਂ ਵਰਤਣ ਪੱਖੋਂ ਪੰਜਾਬੀ ਭਾਸ਼ਾ ਬਹੁਤ ਪੱਛੜੀ ਹੋਈ ਹੈ। ਇੰਟਰਨੈੱਟ ’ਤੇ ਗਿਆਨ ਵਿਗਿਆਨ ਦੀ ਜਾਣਕਾਰੀ ਦੇਣ ਵਾਲਾ ਵਿਸ਼ਵਕੋਸ਼ ਵਿਕੀਪੀਡੀਆ ਮੌਜੂਦਾ ਦੌਰ ਵਿੱਚ 290 ਭਾਸ਼ਾਵਾਂ ਵਿੱਚ ਜਾਣਕਾਰੀ ਮੁਹੱਈਆ ਕਰਵਾ ਰਿਹਾ ਹੈ ਪ੍ਰੰਤੂ ਜਾਣਕਾਰੀ ਦੇ ਭੰਡਾਰ ਪੱਖੋਂ ਪੰਜਾਬੀ ਦਾ ਇਸ ਵਿੱਚ 106ਵਾਂ ਸਥਾਨ ਹੈ ਜਦਕਿ ਦੁਨੀਆਂ ਭਰ ਵਿੱਚ ਪੰਜਾਬੀ ਭਾਸ਼ਾ ਬੋਲਣ ਵਾਲੇ ਲੋਕ ਗਿਣਤੀ ਦੇ ਪੱਖ ਤੋਂ 12ਵੇਂ ਸਥਾਨ ’ਤੇ ਹਨ।’’
ਇਹ ਜਾਣਕਾਰੀ ਪੰਜਾਬੀ ਵਿਕੀਪੀਡੀਆ ਦੇ ਵਿਕਾਸ ਲਈ ਸਮਰਪਿਤ ਚਰਨ ਗਿੱਲ ਨੇ ਗੁਰੂਕੁਲ ਕਾਲਜ, ਕੋਟਕਪੂਰਾ ਵਿੱਚ ਪੀਪਲਜ਼ ਫੋਰਮ ਵੱਲੋਂ ਲਾਈ ਗਈ ਇੱਕ ਰੋਜ਼ਾ ਸਿਖਲਾਈ ਵਰਕਸ਼ਾਪ ਮੌਕੇ ਸੰਬੋਧਨ ਕਰਦਿਆਂ ਦਿੱਤੀ। ਇਸ ਵਰਕਸ਼ਾਪ ਵਿੱਚ ਫਰੀਦਕੋਟ, ਫ਼ਿਰੋਜ਼ਪੁਰ, ਬਠਿੰਡਾ ਅਤੇ ਮੋਗਾ ਜ਼ਿਲ੍ਹਿਆਂ ਦੇ ਕਰੀਬ 40 ਲੋਕਾਂ ਨੇ ਸ਼ਿਰਕਤ ਕੀਤੀ। ਸੰਸਥਾ ਦੇ ਪ੍ਰਧਾਨ ਖੁਸ਼ਵੰਤ ਬਰਗਾੜੀ ਨੇ ਇਸ ਵਰਕਸ਼ਾਪ ਦਾ ਉਦੇਸ਼ ਦੱਸਦਿਆਂ ਪੰਜਾਬੀ ਭਾਸ਼ਾ ਦੇ ਵਿਕਾਸ ਹਿੱਤ ਨਵੀਂ ਤਕਨਾਲੋਜੀ ਨਾਲ ਜੁੜਨ ਦੀ ਲੋੜ ’ਤੇ ਜ਼ੋਰ ਦਿੱਤਾ।
ਪੰਜਾਬੀ ਵਿਕੀਪੀਡੀਆ ਦੇ ਸੰਪਾਦਕ ਸਤਦੀਪ ਗਿੱਲ ਨੇ ਪੰਜਾਬੀ ਵਿਕੀਪੀਡੀਆ ਦੇ ਜਨਮ ਅਤੇ ਇਸ ਦੀ ਵਿਕਾਸ ਯਾਤਰਾ ਬਾਰੇ ਦੱਸਦਿਆਂ ਕਿਹਾ ਕਿ ਪੰਜਾਬੀ ਵਿਕੀਪੀਡੀਆ ਦੇ ਵਿਕਾਸ ਵਿੱਚ ਹਰ ਵਿਅਕਤੀ ਹਿੱਸਾ ਪਾਉਣ ਦੇ ਸਮਰੱਥ ਹੈ ਪ੍ਰੰਤੂ ਇਸ ਬਾਰੇ ਅਜੇ ਬਹੁਤੇ ਲੋਕਾਂ ਨੂੰ ਜਾਣਕਾਰੀ ਨਹੀਂ ਹੈ। ਇਸ ਕਰਕੇ ਪੰਜਾਬੀ ਵਿਕੀਪੀਡੀਆ ਦੁਨੀਆਂ ਦੀਆਂ ਬਾਕੀ ਭਾਸ਼ਾਵਾਂ ਦੇ ਮੁਕਾਬਲੇ ਹਾਲੇ ਬਹੁਤ ਪਿੱਛੇ ਹੈ। ਉਨ੍ਹਾਂ ਨੇ ਪੰਜਾਬੀ ਵਿਕੀਪੀਡੀਆ ਨਾਲ ਜੁੜ ਕੇ ਇਸ ਵਿੱਚ ਵੱਖ-ਵੱਖ ਵਿਸ਼ਿਆਂ ਬਾਰੇ ਇੰਦਰਾਜ ਕਰਨ ਦੀ ਵਿਧੀ ਬਾਰੇ ਵੀ ਜਾਣਕਾਰੀ ਦਿੱਤੀ।
ਵਰਕਸ਼ਾਪ ਦੇ ਪ੍ਰਬੰਧਕ ਰਾਜਪਾਲ ਸਿੰਘ ਨੇ ਕਿਹਾ ਕਿ ਪੰਜਾਬੀ ਵਿਦਵਾਨਾਂ ਨੂੰ ਭਾਵੁਕ ਬਿਆਨਬਾਜ਼ੀ ਅਤੇ ਰੁਦਨ ਕਰਨ ਦੀ ਥਾਂ ਨਵੀਂ ਤਕਨਾਲੋਜੀ ਨਾਲ ਜੁੜ ਕੇ ਸਾਰਥਿਕ ਕੰਮ ਕਰਨ ਦੀ ਲੋੜ ਹੈ। ਪ੍ਰਾਜੈਕਟ ਦੇ ਇੰਚਾਰਜ ਸਟਾਲਿਨਜੀਤ ਵੱਲੋਂ ਪੰਜਾਬੀ ਵਿਸ਼ਵਕੋਸ਼ ਵਿਕਸਿਤ ਕਰਨ ਦੇ ਯਤਨਾਂ ਬਾਰੇ ਜਾਣਕਾਰੀ ਗਿਣਤੀ ਦਿੱਤੀ ਅਤੇ ਇਸ ਸਬੰਧੀ ਪੰਜਾਬ ਭਰ ਵਿੱਚ ਵਰਕਸ਼ਾਪਾਂ  ਕਰਵਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਕਾਮਰੇਡ ਸੁਖਿੰਦਰ ਧਾਲੀਵਾਲ ਨੇ ਕਿਹਾ ਕਿ  ਮੌਜੂਦਾ ਸੂਚਨਾ ਕ੍ਰਾਂਤੀ ਦੇ ਦੌਰ ਵਿੱਚ ਸਥਾਨਕ ਸਰੋਕਾਰਾਂ ਨੂੰ ਗਲੋਬਲ ਚਿੰਤਨ ਦਾ ਹਿੱਸਾ ਬਣਾਉਣ ਲਈ ਅਜਿਹੇ ਸਾਰਥਿਕ ਉਪਰਾਲਿਆਂ ਦੀ ਵੱਡੀ ਲੋੜ ਹੈ। ਇਸ ਵਰਕਸ਼ਾਪ ਵਿੱਚ ਪਵਨ ਗੁਲਾਟੀ, ਸੁਭਾਸ਼ ਪਰਿਹਾਰ, ਜੰਗਪਾਲ ਬਰਾੜ, ਮੱਖਣ ਸਿੰਘ, ਵਰਿੰਦਰ ਸ਼ਰਮਾ, ਕੁਲਵਿੰਦਰ ਗੁਰੂਹਰਸਹਾਏ, ਸ਼ਾਇਰ ਵਿਜੇ ਵਿਵੇਕ, ਪਵਨ ਨਾਦ ਬਠਿੰਡਾ, ਸੁਨੀਲ ਚੰਦਿਆਣਵੀ, ਇੰਜ. ਅਮਰਜੀਤ ਸਿੰਘ ਢਿੱਲੋਂ ਬਰਗਾੜੀ, ਅੰਮ੍ਰਿਤ ਜੋਸ਼ੀ, ਬਲਜੀਤ ਮੰਪੀ ਆਦਿ ਹਾਜ਼ਰ ਸਨ।


Comments Off on ਪੰਜਾਬੀ ਵਿਕੀਪੀਡੀਆ ਦੇ ਵਿਕਾਸ ਵਿੱਚ ਯੋਗਦਾਨ ਦੀ ਲੋਡ਼ ’ਤੇ ਜ਼ੋਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.