ਭਾਰਤ ਖ਼ਿਲਾਫ਼ ਦੂਜੇ ਅਣਅਧਿਕਾਰਤ ਟੈਸਟ ਮੈਚ ’ਚ ਦੱਖਣੀ ਅਫ਼ਰੀਕਾ ‘ਏ’ ਦੀ ਵਾਪਸੀ !    ਸਨੀ ਤੇ ਕ੍ਰਿਸ਼ਮਾ ਵੱਲੋਂ ਰੇਲਵੇ ਅਦਾਲਤ ਦੇ ਫ਼ੈਸਲੇ ਨੂੰ ਚੁਣੌਤੀ !    ਜਾਦਵਪੁਰ ਯੂਨੀਵਰਸਿਟੀ ’ਚ ਬਾਬੁਲ ਸੁਪ੍ਰਿਓ ਦਾ ਵਿਰੋਧ !    ਖੇਤੀ ਵਿਕਾਸ ਲਈ ਪੰਜਾਬ ਨੂੰ 11 ਹਜ਼ਾਰ ਕਰੋੜ ਦੀ ਵਿੱਤੀ ਸਹਾਇਤਾ ਮਿਲੇਗੀ !    ਰੋਟਾਵਾਇਰਸ: ਬੱਚਿਆਂ ਨੂੰ ਦਸਤ ਲਗਣ ਦੀ ਬੀਮਾਰੀ !    ਵਿਸ਼ੇਸ਼ ਹਾਲਾਤ ਵਿਚ ਸਿਹਤ ਸੰਭਾਲ ਮੁੱਦੇ ’ਤੇ ਡਾਕਟਰ ਅੱਗੇ ਆਉਣ !    ਨਵੀਂ ਕੌਮੀ ਸਿੱਖਿਆ ਨੀਤੀ: ਪਿਛਾਂਹ ਨੂੰ ਜਾਂਦੇ ਕਦਮ !    ਜੈਸ਼-ਏ-ਮੁਹੰਮਦ ਵੱਲੋਂ ਪੰਜਾਬ ਦੇ ਕਈ ਰੇਲਵੇ ਸਟੇਸ਼ਨ ਉਡਾਉਣ ਦੀ ਧਮਕੀ !    ਹੁੱਡਾ ਨੇ ਸੀਬੀਆਈ ਅਦਾਲਤ ਵਿਚ ਪੇਸ਼ੀ ਭੁਗਤੀ !    ਰੋਜ਼ੀ ਲਈ ਵਿਦੇਸ਼ਾਂ ’ਚ ਰੁਲ਼ਦੇ ਪੰਜਾਬੀ ਗੱਭਰੂ !    

ਅਕਾਲੀ ਫੂਲਾ ਸਿੰਘ ਦੀ ਜਨਮ ਭੂਮੀ-ਦੇਹਲਾ ਸੀਹਾਂ

Posted On February - 24 - 2016

ਸੁਖਵਿੰਦਰ ਕੌਰ ਸਰਾਓਂ

ਪਿੰਡ ਦੇਹਲਾ ਸੀਹਾਂ (ਦੇਹਲਾ) ਜ਼ਿਲ੍ਹਾ ਸੰਗਰੂਰ ਦਾ ਪ੍ਰਸਿੱਧ ਪਿੰਡ ਹੈ। ਇਹ ਪਿੰਡ ਮੂਨਕ ਅਤੇ ਲਹਿਰਾਗਾਗਾ ਦੇ ਵਿਚਕਾਰ ਪੈਂਦਾ ਹੈ। ਇਹ ਪਿੰਡ ਦੇਸ਼ ਦੀ ਵੰਡ ਤੋਂ ਪਹਿਲਾਂ ਦਾ ਵਸਿਆ ਹੋਇਆ ਹੈ। ਦੇਹਲਾ ਦੀ ਆਬਾਦੀ 1200 ਦੇ ਕਰੀਬ ਹੈ ਅਤੇ ਵੋਟਰਾਂ ਦੀ ਗਿਣਤੀ ਲਗਪਗ 700 ਹੈ। ਇਸ ਪਿੰਡ ਵਿੱਚ ਸਰਾਓਂ ਅਤੇ ਸਿੱਧੂ ਗੋਤ ਦੇ ਪਰਿਵਾਰ ਜ਼ਿਆਦਾ ਰਹਿੰਦੇ ਹਨ। ਪਿੰਡ ਦੀ ਅੱਧੀ ਆਬਾਦੀ ਸਰਾਓਂ ਗੋਤ ਵਾਲਿਆਂ ਦੀ ਹੈ। ਕੁਝ ਸਰਾਓਂ ਗੋਤ ਦੇ ਜੱਟ ਲਹਿਲ ਕਲਾਂ, ਘੋਡ਼ੇਨਬ ਤੇ ਭੁਟਾਲ ਖੁਰਦ ਆਦਿ ਪਿੰਡਾਂ ਵਿੱਚ ਵਸਦੇ ਹਨ।
ਪਿੰਡ ਦੇਹਲਾ ਚਾਰ ਪੱਤੀਆਂ ਵਿੱਚ ਵੰਡਿਆ ਹੋਇਆ ਹੈ। ਇਨ੍ਹਾਂ ਪੱਤੀਆਂ ਦੇ ਨਾਮ ਬਸਾਊ ਪੱਤੀ, ਬਾਗਡ਼ੀ ਪੱਤੀ, ਦਲਵਾਣਾ ਪੱਤੀ ਤੇ ਮੀਰਾ ਪੱਤੀ ਹਨ। ਇਨ੍ਹਾਂ ਚਾਰਾਂ ਪੱਤੀਆਂ ਵਿੱਚ ਵੱਖ-ਵੱਖ ਧਰਮਸ਼ਾਲਾਵਾਂ ਹਨ ਜਿੱਥੇ ਪਿੰਡ ਦੇ ਸਾਂਝੇ ਸਮਾਗਮ ਹੁੰਦੇ ਹਨ। ਪਿੰਡ ਦੇਹਲਾ ਸੀਹਾਂ ਨੂੰ ਮਹਾਨ ਜਰਨੈਲ ਬਾਬਾ ਅਕਾਲੀ ਫੂਲਾ ਸਿੰਘ ਦੀ ਜਨਮ ਧਰਤੀ ਹੋਣ ਦਾ ਮਾਣ ਹੈ। ਉਨ੍ਹਾਂ ਦਾ ਜਨਮ 14 ਜਨਵਰੀ 1761 ਨੂੰ ਹੋਇਆ ਸੀ। ਬਾਬਾ ਫੂਲਾ ਸਿੰਘ ਦਾ ਜਨਮ ਈਸ਼ਰ ਸਿੰਘ ਦੇ ਘਰ ਹੋਇਆ, ਉਨ੍ਹਾਂ ਦੀ ਮਾਤਾ ਦਾ ਨਾਮ ਹਰ ਕੌਰ ਸੀ। ਅਕਾਲੀ ਬਾਬਾ ਫੂਲਾ ਸਿੰਘ  ਦੇ ਮਾਤਾ-ਪਿਤਾ ਬਚਪਨ ਵਿੱਚ ਗੁਜ਼ਰ ਗਏ ਸਨ। ਭਾਈ ਨਰੈਣਾ ਸਿੰਘ ਨੇ ਫੂਲਾ ਸਿੰਘ ਦਾ ਪਾਲਣ-ਪੋਸ਼ਣ ਕੀਤਾ ਜੋ ਕਿ ਲਹਿਲ ਕਲਾਂ ਦੇ ਵਾਸੀ ਸਨ। ਪਿੰਡ ਲਹਿਲ ਕਲਾਂ ਵਿੱਚ ਬਾਬਾ ਫੂਲਾ ਸਿੰਘ  ਦੇ ਨਾਨਕੇ ਸਨ। ਉਹ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸ੍ਰੀ ਅਕਾਲ ਤਖਤ ਦੇ ਜਥੇਦਾਰ ਸਨ। ਨੌਸ਼ਹਿਰੇ ਦੀ ਜੰਗ ਸਮੇਂ ਮਹਾਰਾਜਾ ਰਣਜੀਤ ਸਿੰਘ ਨੇ ਅਕਾਲੀ ਫੂਲਾ ਸਿੰਘ ਨੂੰ ਜੰਗ ਵਿੱਚ ਜਾਣ ਤੋਂ ਰੋਕਿਆ ਪਰ ਉਹ ਰੁਕੇ ਨਹੀਂ ਅਤੇ ਪੱਕੇ ਇਰਾਦੇ ਨਾਲ ਤੇ ਆਖ਼ਰੀ ਦਮ ਤੱਕ ਮੁਸਲਮਾਨਾਂ ਦਾ ਡਟ ਕੇ ਸਾਹਮਣਾ ਕੀਤਾ। ਅੰਤ ਨੌਸ਼ਹਿਰੇ ਦੀ ਜੰਗ ਵਿੱਚ ਲਡ਼ਦੇ-ਲਡ਼ਦੇ 14 ਮਾਰਚ 1823 ਨੂੰ ਸ਼ਹੀਦ ਹੋ ਗਏ। ਬਾਬਾ ਫੂਲਾ ਸਿੰਘ ਦੀ ਯਾਦ ਵਿੱਚ ਪਿੰਡ ਦੇਹਲਾ ਸੀਹਾਂ ਵਿਖੇ ਹਰ ਸਾਲ 14 ਮਾਰਚ ਨੂੰ ਧਾਰਮਿਕ ਸਮਾਗਮ ਹੁੰਦਾ ਹੈ। ਇੱਥੇ ਤਿੰਨ ਦਿਨ ਦੀਵਾਨ ਸਜਾਏ ਜਾਂਦੇ ਹਨ। ਨਗਰ ਕੀਰਤਨ ਸਜਾਇਆ ਜਾਂਦਾ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਸਾਲ ਵਿਰਸੇ ਸਬੰਧੀ ਕੁਝ ਮੁਕਾਬਲੇ ਵੀ ਕਰਾਉਂਦੀ ਹੈ।
ਪਿੰਡ ਦੇਹਲਾ ਸੀਹਾਂ ਵਿੱਚ ਇੱਕ ਡੇਰਾ ਹੈ ਜਿੱਥੇ ਹਰ ਮਹੀਨੇ ਬਾਬਾ ਦੁੱਧਾਧਾਰੀ ਦੀ ਦੂਜ ਮਨਾਈ ਜਾਂਦੀ ਹੈ। ਇਸ ਪਿੰਡ ਵਿੱਚ ਪੀਰ ਦੀ ਦਰਗਾਹ ਵੀ ਬਣੀ ਹੋਈ ਹੈ। ਪਿੰਡ ਵਿੱਚ  ਇੱਕ ਪ੍ਰਾਇਮਰੀ ਸਕੂਲ ਹੈ। ਪਾਣੀ ਦੀ ਸਹੂਲਤ ਲਈ ਵਾਟਰ ਵਰਕਸ ਹੈ।  ਆਰ.ਓ. ਸਿਸਟਮ ਵੀ ਹੈ। ਪਿੰਡ ਵਿੱਚ ਅਕਾਲੀ ਫੂਲਾ ਸਿੰਘ ਦੇ ਨਾਮ ’ਤੇ ਵਿਦਿਅਕ ਅਦਾਰਾ ਵੀ ਹੈ ਜਿੱਥੇ ਦੂਰ-ਦੁਰਾਡੇ ਤੋਂ ਮੁੰਡੇ-ਕੁਡ਼ੀਆਂ ਪਡ਼੍ਹਨ ਆਉਂਦੇ ਹਨ। ਅਕਾਲੀ ਫੂਲਾ ਸਿੰਘ ਸਪੋਰਟਸ ਕਲੱਬ ਵੀ ਬਣਿਆ ਹੋਇਆ ਹੈ। ਕਲੱਬ ਵੱਲੋਂ ਹਰ ਸਾਲ ਕਬੱਡੀ ਟੂਰਨਾਮੈਂਟ ਕਰਵਾਇਆ ਜਾਂਦਾ ਹੈ। ਪਿੰਡ ਵਿੱਚ ਗਲੀਆਂ ਅਤੇ ਸਡ਼ਕਾਂ ਪੱਕੀਆਂ ਹਨ ਤੇ ਸਟਰੀਟ ਲਾਈਟਾਂ ਦਾ ਪੂਰਾ ਪ੍ਰਬੰਧ ਹੈ। ਸਾਰਾ ਪਿੰਡ ਵਾਰਡਾਂ ਵਿੱਚ ਵੰਡਿਆ ਹੋਇਆ ਹੈ। ਪਿੰਡ ਦੇ ਸਰਪੰਚ ਜਸਵੰਤ ਸਿੰਘ ਹਨ ਜੋ ਜ਼ਿੰਮੇਵਾਰੀ ਨਾਲ ਸੇਵਾਵਾਂ ਨਿਭਾਅ ਰਹੇ ਹਨ। ਪਿੰਡ ਦੇ ਮੋਹਤਬਰ ਜਸਪਾਲ ਸਿੰਘ ਜੋ ਬਲਾਕ ਸਮਿਤੀ ਮੈਂਬਰ ਹਨ, ਦੀ ਅਗਵਾਈ ਹੇਠ ਦਸਤਾਰ ਮੁਕਾਬਲਾ ਹਰ ਸਾਲ ਕਰਵਾਇਆ ਜਾਂਦਾ ਹੈ। ਇਸ ਪਿੰਡ ’ਚ ਕਈ ਸਹੂਲਤਾਂ ਦੀ ਅਜੇ ਘਾਟ ਹੈ। ਪਿੰਡ ਵਿੱਚ ਕੋਈ ਹਸਪਤਾਲ ਨਹੀਂ ਹੈ ਜਿਸ ਕਾਰਨ ਪਿੰਡ ਵਾਸੀਆਂ ਨੂੰ ਟੋਹਾਣਾ, ਮੂਨਕ, ਜਾਖਲ ਤੇ ਲਹਿਰਾ ਆਦਿ ਜਾਣਾ ਪੈਂਦਾ ਹੈ। ਪਿੰਡ ਵਿੱਚ ਲਡ਼ਕੀਆਂ ਨੂੰ ਸਿਲਾਈ-ਕਢਾਈ ਦੀ ਟਰੇਨਿੰਗ ਦੇਣ ਲਈ ਕੋਈ ਸਰਕਾਰੀ ਸੈਂਟਰ ਨਹੀਂ ਹੈ। ਦੇਹਲਾ ਵਿੱਚ ਇੱੱਕੋ-ਇੱਕ ਪ੍ਰਾਇਮਰੀ ਸਕੂਲ ਹੀ ਹੈ। ਅਗਲੀ ਪਡ਼੍ਹਾਈ ਲਈ ਬੱਚਿਆਂ ਨੂੰ ਪਿੰਡ ਤੋਂ ਬਾਹਰ ਜਾਣਾ ਪੈਂਦਾ ਹੈ। ਪਿੰਡ ਵਿੱਚ ਪਸ਼ੂ ਡਿਸਪੈਂਸਰੀ ਤੇ ਕੋਆਪਰੇਟਿਵ ਸੁਸਾਇਟੀ ਬਣਾਉਣ ਦੀ ਵੀ ਲੋਡ਼ ਹੈ।

ਸੰਪਰਕ: 97818-23988


Comments Off on ਅਕਾਲੀ ਫੂਲਾ ਸਿੰਘ ਦੀ ਜਨਮ ਭੂਮੀ-ਦੇਹਲਾ ਸੀਹਾਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.