ਸੋਸ਼ਲ ਮੀਡੀਆ ਸਟਾਰ !    ਉੱਘਾ ਸੰਗੀਤਕਾਰ ਬਾਬਾ ਜੀ. ਏ. ਚਿਸ਼ਤੀ !    ਸਮਾਜ, ਸਾਹਿਤ ਤੇ ਸਿਨਮਾ !    ਸੱਜੇ ਹੱਥ ਵਰਗੇ ਲੋਕ !    ਲੋਪ ਹੋਏ ਟੱਪਾ ਨੁਮਾ ਲੋਕ ਗੀਤ !    ਮੁਆਫ਼ੀ ਅਹਿਸਾਸ ਜਾਂ ਸੰਕਲਪ !    ਖ਼ੂਨੀ ਵਿਸਾਖੀ-ਤਣਾਅ ਤੇ ਦੁਖਾਂਤ ਦੀ ਪੇਸ਼ਕਾਰੀ !    ਚਿੱਤਰਾਂ ਨਾਲ ਸੰਵਾਦ ਰਚਾਉਂਦੀ ਅੰਮ੍ਰਿਤਾ !    ਛੋਟਾ ਪਰਦਾ !    ਕਿਰਤ ਦੇ ਸੱਚ ਨੂੰ ਪ੍ਰਣਾਇਆ ਨੌਜਵਾਨ !    

ਹੁਨਰ ਵਿਕਾਸ ਕੇਂਦਰ ਬੇਰੁਜ਼ਗਾਰਾਂ ਲੲੀ ਖੋਲ੍ਹਣਗੇ ਸਵੈ-ਰੁਜ਼ਗਾਰ ਦੇ ਬੂਹੇ

Posted On December - 21 - 2015

ਪੱਤਰ ਪ੍ਰੇਰਕ
ਫਾਜ਼ਿਲਕਾ, 21 ਦਸੰਬਰ
ਉੱਤਰੀ ਭਾਰਤ ਤਕਨੀਕੀ ਸਲਾਹਕਾਰ ਸੰਗਠਨ (ਨਿਟਕੋਨ) ਚੰਡੀਗੜ੍ਹ ਵੱਲੋ ਕੇਂਦਰ ਸਰਕਾਰ ਦੀ ਸਪੈਸ਼ਲ ਸੈਂਟਰਲ ਅਸਿਸਟੈਂਸ ਸਕੀਮ ਤਹਿਤ ਅਨੁਸੂਚਿਤ ਜਾਤੀ ਦੇ ਗ਼ਰੀਬ ਅਤੇ ਪੜ੍ਹੇ ਲਿਖੇ ਬੇਰੁਜ਼ਗਾਰ ਨੌਜਵਾਨ ਲੜਕੇ-ਲੜਕੀਆਂ ਨੂੰ ਪੰਜਾਬ ਸਰਕਾਰ ਵੱਲੋਂ ਸਵੈ-ਰੁਜ਼ਗਾਰ ਦੇਣ ਲਈ ਬਲਾਕ ਪੱਧਰ ’ਤੇ ਹੁਨਰ ਵਿਕਾਸ ਕੇਂਦਰ ਜਨਵਰੀ 2016 ਤੋਂ ਖੋਲ੍ਹੇ ਜਾ ਰਹੇ ਹਨ। ਇਨ੍ਹਾਂ ਵਿੱਚ ਮੁਫ਼ਤ ਸਕਿੱਲ ਡਿਵੈਲਪਮੈਂਟ ਟਰੇਨਿੰਗ ਮੁਹੱਈਆ ਕਰਵਾਈ ਜਾਵੇਗੀ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਿਪੁਲ ਉਜਵਲ ਨੇ ਦਿੱਤੀ।
ਸ੍ਰੀ ਉਜਵਲ ਨੇ ਦੱਸਿਆ ਕਿ ਇਹ ਸਕਿੱਲ ਡਿਵੈਲਪਮੈਂਟ ਟਰੇਨਿੰਗ ਫਾਜ਼ਿਲਕਾ ਜ਼ਿਲ੍ਹੇ ਦੇ ਬਲਾਕ ਖੂਈਆ ਸਰਵਰ, ਜਲਾਲਾਬਾਦ ਅਤੇ ਅਬੋਹਰ , ਫਾਜ਼ਿਲਕਾ ਅਤੇ ਅਰਨੀਵਾਲਾ ਵਿੱਚ ਦਿਤੀ ਜਾਣੀ ਹੈ। ਇਨ੍ਹਾਂ 5 ਬਲਾਕਾਂ ਦੇ 390 ਸਿਖਿਆਰਥੀਆਂ ਨੂੰ ਸਿਖਲਾੲੀ ਦਿੱਤੀ ਜਾਣੀ ਹੈ। ਖੂਈਆ ਸਰਵਰ ਬਲਾਕ ਦੇ ਬੀਡੀਪੀਓ ਦਫ਼ਤਰ ਵਿੱਚ 90 ਸਿਖਿਆਰਥੀਆਂ ਨੂੰ ਟੈਕਨੀਕਲ ਸਿਖਲਾੲੀ ਦਿੱਤੀ ਜਾਣੀ ਹੈ। ਨੌਜਵਾਨ ਲੜਕਿਆਂ ਵਾਸਤੇ ਮੋਬਾਈਲ ਰਿਪੇਅਰ (30 ਸਿਖਿਆਰਥੀ), ਲੜਕੀਆਂ ਵਾਸਤੇ ਬਿਊਟੀ ਕਲਚਰ (30 ਸਿਖਿਆਰਥੀ) ਅਤੇ ਕਟਿੰਗ ਟੇਲਰਿੰਗ ਐਂਡ ਪੇਂਟਿੰਗ (30 ਸਿਖਿਆਰਥੀ) ਟਰੇਡ ਵਿੱਚ ਟੈਕਨੀਕਲ ਟਰੇਨਿੰਗ ਦਿੱਤੀ ਜਾਣੀ ਹੈ। ਬਲਾਕ ਜਲਾਲਾਬਾਦ ਦੇ ਬੀਡੀਪੀਓ ਦਫ਼ਤਰ ਵਿੱਚ 60 ਸਿਖਿਆਰਥੀਆਂ ਨੂੰ ਟਰੇਨਿੰਗ ਦਿੱਤੀ ਜਾਣੀ ਹੈ। ਇਸ ਸਿਖਲਾੲੀ ਦਾ ਸਮਾਂ 3 ਮਹੀਨੇ ਦਾ ਹੋਵੇਗਾ। ਸਿਖਿਅਾਰਥੀਆਂ ਦੀ ਉਮਰ 18 ਤੋਂ 40 ਸਾਲ ਅਤੇ ਯੋਗਤਾ ਘੱਟੋ ਘੱਟ ਦਸਵੀਂ ਜਾਂ ਵੱਧ ਪਾਸ ਹੋਵੇ। ਅਬੋਹਰ ਬਲਾਕ ਦੇ ਬੀਡੀਪੀਓ ਦਫ਼ਤਰ ਵਿੱਚ ਕੁੱਲ 90 ਸਿਖਿਆਰਥੀਅਾਂ ਨੂੰ ਟੈਕਨੀਕਲ ਟਰੇਨਿੰਗ ਦਿੱਤੀ ਜਾਣੀ ਹੈ। ਫਾਜ਼ਿਲਕਾ ਵਿੱਚ ਰਿਟੇਲ ਮੈਨੇਜਮੈਂਟ (30 ਸਿਖਿਆਰਥੀ) ਨੂੰ ਟੈਕਨੀਕਲ ਟਰੇਨਿੰਗ ਦਿੱਤੀ ਜਾਵੇਗੀ ਅਤੇ ਅਰਨੀਵਾਲਾ ਬਲਾਕ ਦੇ ਬੀਡੀਪੀਓ ਦਫ਼ਤਰ ਵਿੱਚ 120 ਸਿਖਿਆਰਥੀਆਂ ਨੂੰ ਟਰੇਨਿੰਗ ਦਿੱਤੀ ਜਾਣੀ ਹੈ।
ਉਨ੍ਹਾਂ ਦੱਸਿਆ ਕਿ ਸਫ਼ਲਤਾਪੂਰਵਕ ਟਰੇਨਿੰਗ ਪਾਸ ਕਰਨ ਵਾਲੇ ਸਿਖਿਆਰਥੀਆਂ ਨੂੰ ਟੂਲ ਕਿੱਟਾਂ ਅਤੇ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ। ਜਿਹੜੇ ਵੀ ਨੌਜਵਾਨ ਇਹ ਸਿਖਲਾੲੀ ਲੈਣਾ ਚਾਹੁੰਦੇ ਹਨ, ਉਹ ਆਪਣੇ ਹਲਕੇ ਦੇ ਬੀਡੀਪੀਓ ਦਫ਼ਤਰ ਵਿੱਚੋਂ 22 ਤੋਂ 31 ਦਸੰਬਰ ਤਕ ਸਵੇਰੇ 10 ਤੋਂ 1 ਵਜੇ ਤਕ ਮੁਫ਼ਤ ਬਿਨੈ ਪੱਤਰ ਪ੍ਰਾਪਤ ਕਰ ਸਕਦੇ ਹਨ। ਬਿਨੈ ਪੱਤਰ ਪ੍ਰਾਪਤ ਹੋਣ ਪਿੱਛੋਂ ਚੋਣ ਕਮੇਟੀ ਰਾਹੀਂ ਚੁਣੇ ਹੋਏ ਉਮੀਦਵਾਰ ਨੂੰ ਸਿਖਲਾੲੀ ਦਿੱਤੀ ਜਾਵੇਗੀ। ਗਿਰੀਸ਼ ਕੁਮਾਰ ਕੋਚਰ ਐਲ.ਡੀ.ਐਮ. ਪੀ.ਐਨ.ਬੀ ਫਾਜ਼ਿਲਕਾ ਨੇ ਦੱਸਿਆ ਕਿ ਜਿਹੜੇ ਸਿਖਿਆਰਥੀ ਇਸ ਹੁਨਰ ਵਿਕਾਸ ਕੇਂਦਰ ਵਿੱਚ ਹੁਨਰ ਪ੍ਰਾਪਤ ਕਰ ਲੈਣਗੇ, ਉਨ੍ਹਾਂ ਨੂੰ ਆਪਣਾ ਰੁਜ਼ਗਾਰ ਸ਼ੁਰੂ ਕਰਨ ਲਈ ਬੈਂਕਾਂ ਤੋਂ ਘੱਟ ਵਿਆਜ਼ ’ਤੇ ਕਰਜ਼ਾ ਦਿਵਾਉਣ ਵਿੱਚ ਸਾਥ ਦਿੱਤਾ ਜਾਵੇਗਾ।  ਪ੍ਰਿੰਸ ਗਾਂਧੀ ਸੀਨੀਅਰ ਮੈਨੇਜਰ ਨਿਟਕੋਨ ਚੰਡੀਗੜ੍ਹ ਨੇ ਦੱਸਿਆ ਕਿ ਇਨ੍ਹਾਂ ਹੁਨਰ ਵਿਕਾਸ ਕੇਂਦਰਾਂ ਵਿੱਚ ਸਿਖਿਆਰਥੀਆਂ ਨੂੰ ਸਮਾਂਬੱਧ ਸਿਖਲਾੲੀ ਕਰਵਾਉਣ ਲਈ ਤਨਦੇਹੀ ਨਾਲ ਕੰਮ ਕੀਤਾ ਜਾਵੇਗਾ।


Comments Off on ਹੁਨਰ ਵਿਕਾਸ ਕੇਂਦਰ ਬੇਰੁਜ਼ਗਾਰਾਂ ਲੲੀ ਖੋਲ੍ਹਣਗੇ ਸਵੈ-ਰੁਜ਼ਗਾਰ ਦੇ ਬੂਹੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.