ਸੋਸ਼ਲ ਮੀਡੀਆ ਸਟਾਰ !    ਉੱਘਾ ਸੰਗੀਤਕਾਰ ਬਾਬਾ ਜੀ. ਏ. ਚਿਸ਼ਤੀ !    ਸਮਾਜ, ਸਾਹਿਤ ਤੇ ਸਿਨਮਾ !    ਸੱਜੇ ਹੱਥ ਵਰਗੇ ਲੋਕ !    ਲੋਪ ਹੋਏ ਟੱਪਾ ਨੁਮਾ ਲੋਕ ਗੀਤ !    ਮੁਆਫ਼ੀ ਅਹਿਸਾਸ ਜਾਂ ਸੰਕਲਪ !    ਖ਼ੂਨੀ ਵਿਸਾਖੀ-ਤਣਾਅ ਤੇ ਦੁਖਾਂਤ ਦੀ ਪੇਸ਼ਕਾਰੀ !    ਚਿੱਤਰਾਂ ਨਾਲ ਸੰਵਾਦ ਰਚਾਉਂਦੀ ਅੰਮ੍ਰਿਤਾ !    ਛੋਟਾ ਪਰਦਾ !    ਕਿਰਤ ਦੇ ਸੱਚ ਨੂੰ ਪ੍ਰਣਾਇਆ ਨੌਜਵਾਨ !    

ਵਿਰਾਸਤੀ ਮੇਲਾ: ਗੁਰੂ ਨਾਨਕ ਕਾਲਜ ਕਵੀਸ਼ਰੀ ਅਤੇ ਖਿੱਦੋ ਬਣਾੳੁਣ ’ਚ ਅੱਵਲ

Posted On November - 9 - 2015

ਕਵੀਸ਼ਰੀ ਅਤੇ ਖਿੱਦੋ ਬਣਾਉਣ ’ਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨਾਲ ਪ੍ਰਿੰਸੀਪਲ ਡਾ. ਅਮਰਪਾਲ ਕੌਰ ਅਤੇ ਸਟਾਫ਼ ਮੈਂਬਰ।-ਫੋਟੋ: ਸ਼ਾਂਤ

ਪੱਤਰ ਪ੍ਰੇਰਕ
ਲੰਬੀ, 9 ਨਵੰਬਰ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਇੰਟਰ-ਜ਼ੋਨ ਸੱਭਿਆਚਾਰਕ ਅਤੇ ਵਿਰਾਸਤੀ ਮੁਕਾਬਲਿਆਂ ਵਿੱਚ ਗੁਰੂ ਨਾਨਕ ਕਾਲਜ ਕਿੱਲਿਆਂਵਾਲੀ ਨੇ ਕਵੀਸ਼ਰੀ ਅਤੇ ਖਿੱਦੋ ਬਣਾਉਣ ’ਚ ਪਹਿਲਾ ਸਥਾਨ ਹਾਸਲ ਕੀਤਾ। ਇੰਟਰ-ਜ਼ੋਨ ਸੱਭਿਆਚਾਰਕ ਅਤੇ ਵਿਰਾਸਤੀ ਮੁਕਾਬਲਿਆਂ ’ਚ ਯੂਨੀਵਰਸਿਟੀ ਕੇ ਕਰੀਬ 188 ਕਾਲਜਾਂ ਨੇ ਹਿੱਸਾ ਲਿਆ।
ਪ੍ਰਿੰਸੀਪਲ ਡਾ. ਅਮਰਪਾਲ ਕੌਰ ਨੇ ਦੱਸਿਆ ਕਿ ਗੁਰੂ ਨਾਨਕ ਕਾਲਜ ਕਿੱਲਿਆਂਵਾਲੀ ਦੇ ਵਿਦਿਆਰਥੀਆਂ ਨੇ ਕਵੀਸ਼ਰੀ, ਖਿੱਦੋ ਬਣਾਉਣਾ, ਆਨ ਦੀ ਸਪੌਟ ਪੇਂਟਿੰਗ ਅਤੇ ਸਟਿਲ ਲਾਈਫ਼ ਡਰਾਇੰਗ ਵਿੱਚ ਭਾਗ ਲਿਆ ਸੀ ਜਿਸ ਵਿੱਚੋਂ ਕਵੀਸ਼ਰੀ ਅਤੇ ਖਿੱਦੋ ਬਣਾਉਣ ਵਿੱਚ ਪਹਿਲਾ ਸਥਾਨ ਹਾਸਲ ਕਰਕੇ ‘ਇੰਟਰ-ਯੂਨੀਵਰਸਿਟੀ ਮੁਕਾਬਲਿਆਂ’ ਲਈ ਚੁਣੇ ਗਏ। ਜਦੋਂਕਿ ਕਵੀਸ਼ਰੀ ਵਿੱਚ ਸੁਰਿੰਦਰਪਾਲ ਸਿੰਘ, ਨਵਜੋਤ ਸਿੰਘ, ਨਵਜੋਤ ਸਿੰਘ ਚਹਿਲ ਅਤੇ ਖਿੱਦੋ ਬਣਾਉਣ ਵਿੱਚ ਸ਼ਗਨਦੀਪ ਸਿੰਘ ਅੱਵਲ ਰਹੇ । ਇਨ੍ਹਾਂ ਵਿਦਿਆਰਥੀਆਂ ਨੂੰ ਕਾਲਜ ਪਰਤਣ ’ਤੇ ਪ੍ਰੋ. ਚਮਕੌਰ ਸਿੰਘ ਸਮੂਹ ਸਟਾਫ਼ ਨੇ ਵਧਾਈ ਦਿੱਤੀ ।


Comments Off on ਵਿਰਾਸਤੀ ਮੇਲਾ: ਗੁਰੂ ਨਾਨਕ ਕਾਲਜ ਕਵੀਸ਼ਰੀ ਅਤੇ ਖਿੱਦੋ ਬਣਾੳੁਣ ’ਚ ਅੱਵਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.