ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਲੈਫਟੀਨੈਂਟ ਆਹਲੂਵਾਲੀਆ ਦਾ 50ਵਾਂ ਸ਼ਹੀਦੀ ਸਮਾਗਮ ਅੱਜ

Posted On September - 17 - 2015

ਖੇਤਰੀ ਪ੍ਰਤੀਨਿਧ
ਪਟਿਆਲਾ, 17 ਸਤੰਬਰ
ਹਿੰਦ-ਪਾਕਿ ਜੰਗ ਦੇ ਸ਼ਹੀਦ ਲੈਫਟੀਨੈਂਟ ਕੁਲਦੀਪ ਸਿੰਘ ਆਹਲੂਵਾਲੀਆ ਨੂੰ ਸ਼ਹੀਦੀ ਜਾਮ ਪੀਤਿਆਂ ਅੱਧੀ ਸਦੀ ਹੋ ਗਈ ਹੈ| ਇਸ ਯੁੱਧ ਦੌਰਾਨ ਲਾਹੌਰ ਸੈਕਟਰ ਵਿਖੇ ‘ੲੀਚੋਗਿੱਲ’ ਨਹਿਰ ’ਤੇ ਆਬਜ਼ਰਵਿੰਗ ਅਫਸਰ (ਓਪੀ) ਦੀ ਡਿਊਟੀ ਨਿਭਾਉਂਦਿਆਂ, ਉਹ 18 ਸਤੰਬਰ, 1965 ਨੂੰ ਸ਼ਹੀਦੀ ਜਾਮ ਪੀ ਗਏ ਸਨ| ਸਰਕਾਰ ਨੇ ੳੁਨ੍ਹਾਂ ਨੂੰ ਵੱਲੋਂ ਮਰਨ ਉਪਰੰਤ ‘ਸੈਨਾ ਮੈਡਲ’ ਨਾਲ ਨਿਵਾਜਿਆ ਸੀ ਤੇ ਇਥੇ ਰਾਘੋਮਾਜਰਾ ਇਲਾਕੇ ਵਿਚ ਉਨ੍ਹਾਂ ਦੇ ਨਾਮ ’ਤੇ ਸੜਕ ਬਣਾਈ  ਗਈ ਸੀ, ਜਿਸ ਦੇ ਜ਼ਰੀਏ ਸ਼ਾਹੀ ਸ਼ਹਿਰ ਦਾ ਇਹ  ਸ਼ਹੀਦ ਹਮੇਸ਼ਾ ਲੋਕਾਂ ਦੇ ਚੇਤਿਆਂ ਵਿੱਚ ਰਹਿੰਦਾ ਹੈ|
ਪਟਿਆਲਾ ਦੇ ਰਾਘੋਮਾਜਰਾ ਇਲਾਕੇ ਦੇ ਜੰਮਪਲ ਸ਼ਹੀਦ ਆਹਲੂਵਾਲੀਆ ਨੇ 7 ਪੰਜਾਬ ਰੈਜੀਮੈਂਟ, ਜੋ ਹੁਣ 8 ਮੈਕ ਵਜੋਂ ਜਾਣੀ ਜਾਂਦੀ ਹੈ, ਵਿਚ 1962 ਵਿਚ ਕਮਿਸ਼ਨ ਲਿਆ| ਉਨ੍ਹਾਂ ਦੇ ਭਰਾ ਤੇ ਸਮਾਜ ਸੇਵੀ ਪਰਮਜੀਤ ਸਿੰਘ ਆਹਲੂਵਾਲੀਆ ਨੇ ਦੱਸਿਆ ਕਿ ਪਰਿਵਾਰਕ ਮੈਂਬਰ ਭਾਵੇਂ ਹਰ ਸਾਲ ਸ਼ਹੀਦ ਦੀ ਯੂਨਿਟ ਵੱਲੋਂ ਕੀਤੇ ਜਾਂਦੇ ਸ਼ਹੀਦੀ ਸਮਾਗਮ ਵਿਚ  ਸ਼ਿਰਕਤ ਕਰਦੇ ਹਨ, ਪਰ ਐਤਕੀਂ ੳੁਨ੍ਹਾਂ ਦਾ 50ਵਾਂ ਸ਼ਹੀਦੀ ਦਿਹਾੜਾ ਪਰਿਵਾਰ ਵੱਲੋਂ ਸਥਾਨਕ ਵਾਸੀਆਂ ਨਾਲ  ਮਿਲ ਕੇ 18 ਸਤੰਬਰ ਨੂੰ ਇਥੇ ਗੁਰਦਵਾਰਾ ਮੋਤੀ ਬਾਗ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ|
ਸ਼ਹੀਦ ਦੇ ਮਾਮਾ ਕੈਪਟਨ ਜਸਮਹਿੰਦਰ ਸਿੰਘ ਮਾਲੀਆ ਵੀ ਉਨ੍ਹਾਂ ਤੋਂ ਨੌਂ ਦਿਨਾਂ ਬਾਅਦ ਸ਼ਹੀਦੀ  ਪਾ ਗਏ ਸਨ, ਸ਼ਹੀਦ ਦੇ ਪਿਤਾ ਸ਼ਮਸ਼ੇਰ ਸਿੰਘ ਲੋਕਾਂ ਦੀ ਰੱੱਖਿਆ ਕਰਦਿਆਂ 13 ਮਾਰਚ 1980 ਨੂੰ  ਪਟਿਆਲਾ ਵਿਚ ਇੱਕ ਮਾਨਸਿਕ ਰੋਗੀ ਹੱਥੋਂ ਮਾਰੇ ਗਏ ਸਨ|


Comments Off on ਲੈਫਟੀਨੈਂਟ ਆਹਲੂਵਾਲੀਆ ਦਾ 50ਵਾਂ ਸ਼ਹੀਦੀ ਸਮਾਗਮ ਅੱਜ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.