ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਪੁੱਤ ਦੀ ਨੌਕਰੀ ਲਈ ਪਿਤਾ ਟੈਂਕੀ ’ਤੇ ਚੜਿ੍ਹਆ

Posted On September - 18 - 2015

ਟੈਂਕੀ ’ਤੇ ਚੜ੍ਹੇ ਰਾਜ ਕੁਮਾਰ ਨੂੰ ਥੱਲੇ ਉਤਾਰਦੇ ਹੋਏ ਲੋਕ।

ਅਸ਼ਵਨੀ ਗਰਗ
ਸਮਾਣਾ, 18 ਸਤੰਬਰ
ਨਗਰ ਕੌਂਸਲ ਵਿਖੇ ਠੇਕੇ ’ਤੇ ਰੱਖੇ ਸਫ਼ਾਈ ਮੁਲਾਜ਼ਮਾਂ ਨੂੰ ‘ਬਿਨਾਂ ਕਾਰਨ’ ਨੌਕਰੀਉਂ ਕੱਢਣ ਤੋਂ ਅੌਖੇ ਸਫ਼ਾਈ ਸੇਵਕ ਬਬਲੂ ਕੁਮਾਰ ਦਾ ਪਿਤਾ ਰਾਜ ਕੁਮਾਰ ਅੱਜ ਸਵੇਰੇ ਸਥਾਨਕ ਤਹਿਸੀਲ ਰੋਡ ’ਤੇ ਸਥਿਤ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਿਆ। ਪ੍ਰਸ਼ਾਸਨ ਤੇ ਪੁਲੀਸ ਦੀ ਕਰੀਬ ਇਕ ਘੰਟੇ ਦੀ ਮਿਹਨਤ ਤੋਂ ਬਾਅਦ ਉਸਨੂੰ ਸਮਝਾ-ਬੁਝਾ ਕੇ ਹੇਠਾਂ ਉਤਾਰਿਆ ਗਿਆ।
ਰਾਜਕੁਮਾਰ ਨੇ ਦੱਸਿਆ ਕਿ ਉਸਦਾ ਲੜਕਾ ਨਗਰ ਕੌਂਸਲ ਵਿੱਚ ਠੇਕੇ ’ਤੇ ਕਰੀਬ ਪਿਛਲੇ ਪੰਜ ਸਾਲ ਤੋਂ ਕੰਮ ਕਰ ਰਿਹਾ ਸੀ। ਬੀਤੇ ਦਿਨੀਂ ਉਸ ਤੇ ਉਸ ਦੇ ਸਾਥੀਆਂ ਨੇ ਭਗੜਾਣਾ ਦਲ ਨਾਲ ਮਿਲ ਕੇ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਮੁਜ਼ਾਹਰਾ ਕੀਤਾ ਸੀ, ਜਿਸ ਕਾਰਨ ਉਸ ਤੇ ਉਸ ਦੇ ਸਾਥੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਉਸ ਨੇ ਕਿਹਾ ਕਿ ਉਹ ਅਧਿਕਾਰੀਆਂ ਨੂੰ ਆਪਣੇ ਪੁੱਤਰ ਦੀ ਜ਼ਿੰਦਗੀ ਨਾਲ ਨਹੀਂ ਖੇਡਣ ਦੇਵੇਗਾ ਤੇ ਉਸਨੂੰ ਨੌਕਰੀ ਦਿਵਾ ਕੇ ਹੀ ਦਮ ਲਵੇਗਾ। ਉਸ ਨੇ ਕਿਹਾ ਕਿ ਆਪਣੇ ਪੁੱਤਰ ਦੀ ਨੌਕਰੀ ਲਈ ਚਾਹੇ ਉਸ ਨੂੰ ਆਪਣੀ ਜਾਨ ਹੀ ਕਿਉਂ ਨਾ ਗਵਾੳੁਣੀ ਪਵੇ। ਇਸ ਮੌਕੇ ਤਹਿਸੀਲਦਾਰ ਕਰਮਜੀਤ ਸਿੰਘ ਅਤੇ ਨਗਰ ਕੌਂਸਲ    ਦੇ ਕਾਰਜ ਸਾਧਕ ਅਧਿਕਾਰੀ ਰਵੀਸ਼ ਕੁਮਾਰ ਨੇ ਦੱਸਿਆ ਕਿ ਇਹ ਮੁਲਾਜ਼ਮ ਠੇਕੇਦਾਰ ਕੋਲ ਕੰਮ ਕਰਦੇ ਹਨ। ਉਨ੍ਹਾਂ ਦਾ ਸਿੱਧੇ ਤੌਰ ’ਤੇ ਨਗਰ ਕੌਂਸਲ ਨਾਲ ਕੋਈ ਸਬੰਧ ਨਹੀਂ।


Comments Off on ਪੁੱਤ ਦੀ ਨੌਕਰੀ ਲਈ ਪਿਤਾ ਟੈਂਕੀ ’ਤੇ ਚੜਿ੍ਹਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.