ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਦਰਖ਼ਤ ਪੁੱਟਣ ਕਾਰਨ ਬਿਜਲੀ ਸਪਲਾਈ ਵਿੱਚ ਪਏ ਵਿਘਨ ਤੋਂ ਲੋਕ ਪ੍ਰੇਸ਼ਾਨ

Posted On September - 18 - 2015

ਚੀਮਾ ਮੰਡੀ ਵਿੱਚ ਦਰਖ਼ਤਾਂ ਦੀ ਕਟਾਈ ਦਾ ਚੱਲ ਰਿਹਾ ਕੰਮ।

ਜਸਵੰਤ ਸਿੰਘ ਗਰੇਵਾਲ
ਚੀਮਾ ਮੰਡੀ, 18 ਸਤੰਬਰ
ਸੁਨਾਮ-ਮਾਨਸਾ ਮੁੱਖ ਸੜਕ ਨੂੰ ਚੌੜੀ ਕਰਨ ਲਈ ਕਸਬੇ ਵਿਖੇ ਸੜਕ ਦੇ ਨਾਲ ਲੱਗਦੇ ਦਰਖ਼ਤਾਂ ਨੂੰ ਪੁੱਟਣ ਦਾ ਕੰਮ ਸ਼ੁਰੂ ਹੋ ਗਿਆ ਹੈ, ਪਰ ਇਹ ਦਰਖ਼ਤ ਪੁੱਟਣ ਕਾਰਨ ਬਿਜਲੀ ਦੀ ਸਪਲਾਈ ਠੱਪ ਰਹਿਣ ਕਰ ਕੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਭਵਾਨੀਗੜ੍ਹ ਤੋਂ ਕੋਟਸ਼ਮੀਰ ਤੱਕ ਇਹ ਸੜਕ ਚੌੜੀ ਹੋ ਰਹੀ ਹੈ ਤੇ ਭਵਾਨੀਗੜ੍ਹ ਤੋਂ ਮਹਿਲਾਂ ਚੌਂਕ ਤੱਕ ਅਤੇ ਮਾਨਸਾ ਕੈਂਚੀਆਂ ਤੋਂ ਕਰੀਬ ਮੌੜ ਮੰਡੀ ਤੱਕ ਇਹ ਸੜਕ ਬਣ ਵੀ ਚੁੱਕੀ ਹੈ ਤੇ ਬਾਕੀ ਰਹਿੰਦੀ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ।
ਇਸ ਤਹਿਤ ਕਸਬੇ ਵਿੱਚ ਇਸ ਮੁੱਖ ਸੜਕ ਦੇ ਆਲੇ ਦੁਆਲੇ ਦੇ ਦਰਖ਼ਤਾਂ ਦੀ ਕਟਾਈ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਪੁੱਟੇ ਜਾਣ ਸਮੇਂ ਦਰਖ਼ਤ ਬਿਜਲੀ ਦੀਆਂ ਤਾਰਾਂ ’ਤੇ ਡਿੱਗ ਕੇ ਖੰਭੇ ਤੇ ਤਾਰਾਂ ਟੁੱਟਣ ਕਾਰਨ ਬਿਜਲੀ ਦੀ ਸਪਲਾਈ ਵਿੱਚ ਭਾਰੀ ਵਿਘਨ ਪੈ ਰਿਹਾ ਹੈ। ਇਸ ਕਾਰਨ ਅੱਜ ਕਸਬੇ ਵਿੱਚ ਕਈ ਘੰਟੇ ਬਿਜਲੀ ਸਪਲਾਈ ਬੰਦ ਰਹੀ ਤੇ ਬੀਤੇ ਦਿਨ ਵੀ ਸਾਰਾ ਦਿਨ ਇਹੋ ਹਾਲ ਰਿਹਾ। ਇਸ ਕਾਰਨ ਕਸਬੇ ਲੋਕਾਂ ਤੇ ਦੁਕਾਨਦਾਰਾਂ ਨੂੰ ਭਾਰੀ ਦਿੱਕਤ ਪੇਸ਼ ਆ ਰਹੀ ਹੈ।
ਇਸ ਸਬੰਧ ਵਿੱਚ ਬਿਜਲੀ ਬੋਰਡ ਦੀ ਸਬ ਡਿਵੀਜ਼ਨ ਚੀਮਾ ਦੇ ਐਸਡੀਓ ਕੁਲਵਿੰਦਰ ਸਿੰਘ ਨੇ ਕਿਹਾ ਕਿ ਦਰਖ਼ਤਾਂ ਦੀ ਕਟਾਈ ਕਰਨ ਦਾ ਠੇਕਾ ਲੈਣ ਵਾਲੀ ਪਾਰਟੀ ਵੱਲੋਂ ਉਨ੍ਹਾਂ ਦੇ ਦਫ਼ਤਰ ਨੂੰ ਲਿਖਤੀ ਦਿੱਤਾ ਗਿਆ ਹੈ ਕਿ ਦਰਖ਼ਤਾਂ ਦੀ ਕਟਾਈ ਨਾਲ ਬਿਜਲੀ ਬੋਰਡ ਦੇ ਨੁਕਸਾਨ ਦਾ ਖਰਚਾ ਪਾਰਟੀ ਵੱਲੋਂ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਬੋਰਡ ਦੇ ਹੋਣ ਵਾਲੇ ਨੁਕਸਾਨ ਦਾ ਐਸਟੀਮੇਟ ਮੌਕੇ ’ਤੇ ਹੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਿਜਲੀ ਸਪਲਾਈ ਨੂੰ ਚਾਲੂ ਰੱਖਣ ਲਈ ਕਰਮਚਾਰੀਆਂ ਵੱਲੋਂ ਪੂਰੇ ਯਤਨ ਕੀਤੇ ਜਾ ਰਹੇ ਹਨ।


Comments Off on ਦਰਖ਼ਤ ਪੁੱਟਣ ਕਾਰਨ ਬਿਜਲੀ ਸਪਲਾਈ ਵਿੱਚ ਪਏ ਵਿਘਨ ਤੋਂ ਲੋਕ ਪ੍ਰੇਸ਼ਾਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.