ਤਿੰਨ ਵਰ੍ਹਿਆਂ ਦਾ ਬੱਚਾ ਬੋਰਵੈੱਲ ਵਿੱਚ ਡਿੱਗਿਆ !    10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਜੱਦੀ ਜ਼ਿਲ੍ਹਿਆਂ ਤੋਂ ਦੇ ਸਕਦੇ ਹਨ ਵਿਦਿਆਰਥੀ: ਨਿਸ਼ੰਕ !    ਕਿਸਾਨ ਨੇ 10 ਪਰਵਾਸੀ ਕਾਮਿਆਂ ਲਈ ਕੀਤਾ ਹਵਾਈ ਟਿਕਟਾਂ ਦਾ ਪ੍ਰਬੰਧ !    ਤਬਲੀਗੀ ਮਾਮਲਾ: 294 ਵਿਦੇਸ਼ੀਆਂ ਖ਼ਿਲਾਫ਼ 15 ਨਵੇਂ ਦੋਸ਼-ਪੱਤਰ ਦਾਖ਼ਲ !    ਪਿੰਡ ਖੁਰਾਲਗੜ ਵਿੱਚ ਇਕ ਹੋਰ ਮਜ਼ਦੂਰ ਨੇ ਫਾਹਾ ਲਿਆ !    ਹਿਮਾਚਲ ਦੇ ਭਾਜਪਾ ਪ੍ਰਧਾਨ ਦਾ ਅਸਤੀਫ਼ਾ !    ਖਾਲੀ ਜੇਬਾਂ ਨਾਲ ਪੰਜਾਬੀ ’ਵਰਸਿਟੀ ਦੇ ਪੈਨਸ਼ਨਰਾਂ ਵੱਲੋਂ ਧਰਨਾ !    ਬਦਨਾਮੀ ਖੱਟੀ ਤੇ ਜੇਲ੍ਹ ਵੀ ਗਿਆ ਪਰ ਫੌਜੀ ਨੇ ਮੈਦਾਨ ਨਾ ਛੱਡਿਆ !    ਹੁਣ ਭਾਰਤ-ਚੀਨ ਮਾਮਲੇ ’ਚ ਟਰੰਪ ਨੇ ਮਾਰਿਆ ‘ਜੰਪ’ !    ਪਛਾਣ ਦੀ ਫ਼ਿਕਰ ਦੂਰ !    

ਠੇਕੇਦਾਰ ਨੇ ਪੁਲੀਸ ਦੀ ਮੱਦਦ ਨਾਲ ਲਾਹਿਆ ਬਾਰਦਾਨਾ; ਪੱਲੇਦਾਰ ਹੋਏ ਲਾਚਾਰ

Posted On September - 18 - 2015

ਸਰਕਾਰ ਤੇ ਪੁਲੀਸ ਖਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਪੱਲੇਦਾਰ।

ਰਮੇਸ਼ ਭਾਰਦਵਾਜ
ਲਹਿਰਾਗਾਗਾ, 18 ਸਤੰਬਰ
ਇਥੇ ਪਨਸਪ ਦੇ ਗੁਦਾਮ ਵਿੱਚ ਬਾਰਦਾਨਾ ਲਾਹੁਣ ਸਬੰਧੀ ਪੱਲੇਦਾਰਾਂ ਤੇ ਠੇਕੇਦਾਰ ਵਿਚਕਾਰ ਜਾਰੀ ਵਿਵਾਦ ਦੌਰਾਨ ਬੀਤੀ 16 ਸਤੰਬਰ ਨੂੰ ਹੋਏ ਟਕਰਾਅ ਤੋਂ ਬਾਅਦ ਅੱਜ ਪੁਲੀਸ ਨੇ ਸੈਂਕੜੇ ਮੁਲਾਜ਼ਮ ਤਾਇਨਾਤ ਕਰ ਕੇ ਚਾਰ ਦਿਨਾਂ ਤੋਂ ਗੁਦਾਮ ਵਿੱਚ ਖੜ੍ਹੇ ਟਰੱਕਾਂ ’ਚੋ ਬਾਰਦਾਨਾ ੳੁਤਰਵਾ ਦਿੱਤਾ। ਪੁਲੀਸ ਨੇ ਪਰਸੋਂ ਵਾਪਰੀਆਂ ਘਟਨਾਵਾਂ ਲਈ ਦਰਜ ਕੀਤੇ ਕੇਸ ਦੇ ਆਧਾਰ ੳੁਤੇ 40 ਤੋਂ ਵੱਧ ਪੱਲੇਦਾਰਾਂ ਨੂੰ ਸਵੇਰੇ ਹੀ ਹਿਰਾਸਤ ਵਿੱਚ ਲੈ ਲਿਆ ਸੀ।
ਇਸਦੇ ਬਾਵਜੂਦ ਪੱਲੇਦਾਰ ਯੂਨੀਅਨ ਦੇ ਵਰਕਰ ਵੀ 150-200 ਦੀ ਗਿਣਤੀ ਵਿੱਚ ਪਹੁੰਚੇ ਪਰ ਪੁਲੀਸ ਦੀ ਭਾਰੀ ਗਿਣਤੀ ਦੇ ਜ਼ੋਰ ਅੱਗੇ ੳੁਹ ਕੁਝ ਨਾ ਕਰ ਸਕੇ। ਆਪਣਾ ਵਿਰੋਧ ਦਰਜ ਕਰਾੳੁਣ ਲੲੀ ੳੁਹ ਦੂਰ  ਨਰਮੇ ਦੇ ਖੇਤ ਵਿੱਚ ਖੜ੍ਹ ਕੇ ਸਰਕਾਰ ਅਤੇ ਪੁਲੀਸ ਖਿਲਾਫ਼ ਨਾਅਰੇਬਾਜ਼ੀ ਕਰਦੇ ਰਹੇ। ਪ੍ਰਸ਼ਾਸਨ ਨੇ 16 ਸਤੰਬਰ ਨੂੰ ਵਾਪਰੀਆਂ ਘਟਨਾਵਾਂ ਨੂੰ ਦੇਖਦੇ ਹੋਏ ਵੱਡੀ ਗਿਣਤੀ ਵਿੱਚ ਪੁਲੀਸ ਕਰਮਚਾਰੀਆਂ ਤੋਂ ਇਲਾਵਾ ਫਾਇਰ ਬਰੀਗੇਡ, ਦੰਗਾ-ਰੋਕੂ ਵਾਹਨ, ਅੱਥਰੂ ਗੈਸ ਆਦਿ ਦਾ ਪ੍ਰਬੰਧ ਕੀਤਾ ਹੋਇਆ ਸੀ ਅਤੇ ਸੜਕਾਂ ’ਤੇ ਨਾਕੇ ਲਾਏ ਹੋਏ ਸਨ। ਇਹ ਸਾਰਾ ਅਪਰੇਸ਼ਨ  ਐਸਪੀ (ਡੀ) ਜਸਕਰਨ ਸਿੰਘ ਤੇਜਾ, ਐਸਡੀਐਮ ਰਵਨੀਤ ਕੌਰ ਸੇਖੋਂ ਅਤੇ ਡੀਐਫਸੀ ਮਨੀਸ਼ ਨਰੂਲਾ ਦੀ ਦੇਖ ਰੇਖ ’ਚ ਨੇਪਰੇ ਚੜਿ੍ਹਆ।
ਗੌਰਤਲਬ ਹੈ ਕਿ ਚਾਰ ਦਿਨ ਪਹਿਲਾਂ ਇਥੇ ਜਵਾਹਰਵਾਲਾ ਰੋਡ ’ਤੇ ਬਣੇ ਪਨਸਪ ਦੇ ਗੁਦਾਮ ਵਿੱਚ ਬਾਰਦਾਨੇ ਦੇ ਭਰੇ ਦਸ ਟਰੱਕ ਆਏ ਸਨ। ਸਰਕਾਰ ਨੇ ਇਸ ਵਾਰ ਢੋਆ-ਢੁਆਈ ਦਾ ਟੈਂਡਰ ਲੁਧਿਆਣਾ ਦੇ ਨਰਿੰਦਰ ਕੁਮਾਰ ਨੂੰ ਦਿੱਤਾ ਸੀ ਜਦਕਿ ਪੱਲੇਦਾਰ ਯੂਨੀਅਨ ਦੇ ਆਗੂ ਨਸੀਬ ਸਿੰਘ ਅਤੇ ਲਖਵੀਰ ਸਿੰਘ ਦਾ ਕਹਿਣਾ ਹੈ ਕਿ ਉਹ ਪ੍ਰਸ਼ਾਸਨ ਨਾਲ 25 ਅਪਰੈਲ ਨੂੰ ਹੋਏ ਸਮਝੌਤੇ ਅਧੀਨ ਕੰਮ ਕਰ ਰਹੇ ਹਨ। ਉਨ੍ਹਾਂ ਪੁਲੀਸ ’ਤੇ ਪੱਲੇਦਾਰ ਯੂਨੀਅਨ ਦੇ ਵਰਕਰਾਂ ਨਾਲ ਧੱਕੇਸ਼ਾਹੀ, ਝੂਠੇ ਕੇਸ ਦਰਜ ਕਰਨ ਅਤੇ ਜ਼ੁਲਮ-ਜਬਰ ਦਾ ਦੋਸ਼ ਵੀ ਲਾਇਆ। ਦੱਸਣਯੋਗ ਹੈ ਕਿ 16 ਸਤੰਬਰ ਨੂੰ ਪੁਲੀਸ ਸੁਰੱਖਿਆ ਵਿੱਚ ਜਦੋਂ ਠੇਕੇਦਾਰ ਦੀ ਮਾਲ ਉਤਾਰਨ ਦੀ ਕੋਸ਼ਿਸ਼ ਕੀਤੀ ਤਾਂ ਵੱਡੀ ਗਿਣਤੀ ਵਿੱਚ ਜ਼ਿਲ੍ਹੇ ਭਰ ਤੋਂ ਪਹੁੰਚੇ ਪੱਲੇਦਾਰਾਂ ਨਾਲ ਟਰਕਾਅ ਹੋ ਗਿਆ ਸੀ। ਬਾਅਦ ਵਿੱਚ ਪੁਲੀਸ ਨੇ 100 ਤੋਂ ਵੱਧ ਪੱਲੇਦਾਰਾਂ ਖਿਲਾਫ਼ ਜਾਨਲੇਵਾ ਹਮਲਾ ਕਰਨ ਅਤੇ ਸਰਕਾਰੀ ਕੰਮ ’ਚ ਵਿਘਨ ਦਾ ਕੇਸ ਦਰਜ ਕੀਤਾ ਸੀ।

ਕੀ ਕਹਿੰਦੇ ਨੇ ਅਧਿਕਾਰੀ

ਜ਼ਿਲ੍ਹਾ ਖੁਰਾਕ ਕੰਟਰੋਲਰ ਮਨੀਸ਼ ਨਰੂਲਾ ਨੇ ਕਿਹਾ ਕਿ ਸਰਕਾਰ ਨੇ ਢੋਆ-ਢੁਆਈ ਦੇ ਕੰਮ ਲਈ ਟੈਂਡਰ ਮੰਗੇ ਸਨ ਪਰ ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਨੇ ਕੋਈ ਟੈਂਡਰ ਦਾਖਲ ਨਹੀਂ ਕੀਤੇ। ਹਾਈ ਕੋਰਟ ਦੇ ਹੁਕਮਾਂ ਅਨੁਸਾਰ ਬਿਨਾਂ ਟੈਂਡਰ ਕੰਮ ਨਹੀਂ ਦਿੱਤਾ ਜਾ ਸਕਦਾ। ਇਸ ਮਗਰੋਂ ਵਿਭਾਗ ਨੇ ਟੈਂਡਰ ਨਰਿੰਦਰ ਕੁਮਾਰ ਨਾਮੀ ਵਿਅਕਤੀ ਨੂੰ ਦੇ ਦਿੱਤਾ। ਐਸਪੀ ਸ੍ਰੀ ਤੇਜਾ ਨੇ ਕਿਹਾ ਕਿ ਪੱਲੇਦਾਰ ਸ਼ਾਂਤਮਈ ਵਿਰੋਧ ਕਰ ਸਕਦੇ ਹਨ ਪਰ ਕਿਸੇ ਨੂੰ ਅਮਨ ਕਾਨੂੰਨ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਐਸਡੀਐਮ ਬੀਬੀ ਸੇਖੋਂ ਨੇ ਕਿਹਾ ਕਿ ਜਿਸਨੂੰ ਟੈਂਡਰ ਅਲਾਟ ਹੋਇਆ ਹੈ ਉਸਦੇ ਕਾਨੂੰਨੀ ਅਧਿਕਾਰ ਕਰਕੇ ਉਸਦਾ ਕੰਮ ਚਾਲੂ ਕਰਵਾ ਦਿੱਤਾ ਹੈ।


Comments Off on ਠੇਕੇਦਾਰ ਨੇ ਪੁਲੀਸ ਦੀ ਮੱਦਦ ਨਾਲ ਲਾਹਿਆ ਬਾਰਦਾਨਾ; ਪੱਲੇਦਾਰ ਹੋਏ ਲਾਚਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.