ਤਿੰਨ ਵਰ੍ਹਿਆਂ ਦਾ ਬੱਚਾ ਬੋਰਵੈੱਲ ਵਿੱਚ ਡਿੱਗਿਆ !    10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਜੱਦੀ ਜ਼ਿਲ੍ਹਿਆਂ ਤੋਂ ਦੇ ਸਕਦੇ ਹਨ ਵਿਦਿਆਰਥੀ: ਨਿਸ਼ੰਕ !    ਕਿਸਾਨ ਨੇ 10 ਪਰਵਾਸੀ ਕਾਮਿਆਂ ਲਈ ਕੀਤਾ ਹਵਾਈ ਟਿਕਟਾਂ ਦਾ ਪ੍ਰਬੰਧ !    ਤਬਲੀਗੀ ਮਾਮਲਾ: 294 ਵਿਦੇਸ਼ੀਆਂ ਖ਼ਿਲਾਫ਼ 15 ਨਵੇਂ ਦੋਸ਼-ਪੱਤਰ ਦਾਖ਼ਲ !    ਪਿੰਡ ਖੁਰਾਲਗੜ ਵਿੱਚ ਇਕ ਹੋਰ ਮਜ਼ਦੂਰ ਨੇ ਫਾਹਾ ਲਿਆ !    ਹਿਮਾਚਲ ਦੇ ਭਾਜਪਾ ਪ੍ਰਧਾਨ ਦਾ ਅਸਤੀਫ਼ਾ !    ਖਾਲੀ ਜੇਬਾਂ ਨਾਲ ਪੰਜਾਬੀ ’ਵਰਸਿਟੀ ਦੇ ਪੈਨਸ਼ਨਰਾਂ ਵੱਲੋਂ ਧਰਨਾ !    ਬਦਨਾਮੀ ਖੱਟੀ ਤੇ ਜੇਲ੍ਹ ਵੀ ਗਿਆ ਪਰ ਫੌਜੀ ਨੇ ਮੈਦਾਨ ਨਾ ਛੱਡਿਆ !    ਹੁਣ ਭਾਰਤ-ਚੀਨ ਮਾਮਲੇ ’ਚ ਟਰੰਪ ਨੇ ਮਾਰਿਆ ‘ਜੰਪ’ !    ਪਛਾਣ ਦੀ ਫ਼ਿਕਰ ਦੂਰ !    

ਸਾਰੰਗ ਸਾਹਿਤਕ ਸੱਥ ਵਿੱਚ ਹਰਵਿੰਦਰ ਨਾਲ ਰੂਬਰੂ

Posted On August - 19 - 2015

ਪੁੱਡਾ ਭਵਨ ਪਾਰਕ ਮੁਹਾਲੀ ਵਿਖੇ ਰੈਲੀ ਕੱਢਦੇ ਹੋਏ 3442 ਅਘਿਆਪਕ। -ਫੋਟੋ: ਸ਼ੇਰਗਿੱਲ

ਨਿੱਜੀ ਪੱਤਰ ਪ੍ਰੇਰਕ
ਐਸ ਏ ਐਸ ਨਗਰ (ਮੁਹਾਲੀ), 18 ਅਗਸਤ
ਸਥਾਨਕ ਫ਼ੇਜ਼-10 ‘ਚ ਸਥਿਤ ਸਾਰੰਗ ਲੋਕ ਵਿਖੇ ਸਾਰੰਗ ਸਾਹਿਤਕ ਸੱਥ ਦੀ ਇਕੱਤਰਤਾ ਵਿੱਚ ਇਸ ਵਾਰ ਕਵੀ ਤੇ ਚਿੰਤਕ ਹਰਵਿੰਦਰ ਸਿੰਘ ਨਾਲ ਰੂ-ਬ-ਰੂ ਪ੍ਰੋਗਰਾਮ ਕੀਤਾ ਗਿਆ। ਡਾ. ਬ. ਸ. ਰਤਨ ਨੇ ਜਾਣ-ਪਛਾਣ ਕਰਾਉਂਦਿਆਂ ਦੱਸਿਆ ਕਿ ਕਵੀ ਹਰਵਿੰਦਰ ਨੇ ਪੰਜਾਬੀ ਸਾਹਿਤ ਵਿੱਚ ਆਪਣੀ ਪਛਾਣ ਦੋ ਮਹੱਤਵਪੂਰਨ ਪੁਸਤਕਾਂ, ‘ਗੁਲਾਬਾਸੀ’ ਅਤੇ ‘ਪੰਜ ਨਦੀਆਂ ਦਾ ਗੀਤ’ ਨਾਲ ਬਣਾਈ ਹੈ। ਉਨ੍ਹਾਂ ਦੱਸਿਆ ਕਿ ਹਰਵਿੰਦਰ ਸਿੰਘ ਕੇਵਲ ਭਾਵਨਾਵਾਂ ਦੇ ਵਹਾਅ ਦਾ ਕਵੀ ਨਹੀਂ ਹੈ ਸਗੋਂ ਇਤਿਹਾਸਕ ਪਰਿਪੇਖ ਦਾ ਵਿਸ਼ਲੇਸ਼ਨਾਤਮਕ  ਰਚਨਾਕਾਰ ਹੈ। ਬੈਠਕ ਦੇ ਪਹਿਲੇ ਪੜਾਅ ਵਿੱਚ  ਹਰਵਿੰਦਰ ਨੇ ਆਪਣੀਆਂ ਕਵਿਤਾਵਾਂ  ‘’ਮੈਂ ਘਾਹ ਹਾਂ ‘’, ‘ਆਓ ਜੰਗਲੀ ਹੋਣਾ ਸਿੱਖੀਏ’, ਬੱਚੇ ਖੇਡਦੇ ਹਨ, ਪੰਜ ਨਦੀਆਂ ਦਾ ਗੀਤ ਸੁਣਾਇਆ ਅਤੇ ਸਾਰੇ ਸਰੋਤਿਆਂ ਦਾ ਧਿਆਨ ਪੰਜਾਬੀ ਭਾਸ਼ਾ ਤੇ ਸਭਿਆਚਾਰ ਦੇ ਵਿਕਾਸ ਵੱਲ ਦੁਆਇਆ। ਉਨ੍ਹਾਂ ਗਿਆਨ ਦੇ ਸਾਗਰ ਵਿੱਕੀ ਪੀਡੀਏ ਬਾਰੇ ਦੱਸਿਆ ਕਿ ਉਸ ਵਿੱਚ ਹਰ ਵਿਸ਼ੇ ਦਾ ਗਿਆਨ ਉਪਲਬਧ ਕੀਤਾ ਜਾ ਸਕਦਾ ਹੈ ਅਤੇ ਜੋ 290 ਭਾਸ਼ਾਵਾਂ ਵਿੱਚ ਆਪੋ ਆਪਣੇ ਸਾਹਿਤ, ਸਭਿਆਚਾਰ, ਗਿਆਨ ਨਾਲ ਭਰਿਆ ਜਾ ਰਿਹਾ ਹੈ। ਪੰਜਾਬੀ ਦੇ ਵਿੱਕੀਪੀਡੀਏ ਲਈ ਹਾਲੇ ਤੱਕ ਕੇਵਲ 10-12, ਕਾਰਕੁਨ ਹੀ ਗੰਭੀਰਤਾ ਨਾਲ ਜੁੜੇ ਹਨ ਜਦੋਂ ਕਿ ਇਸ ਵਿੱਚ ਹਰ ਸੁਹਿਰਦ . ਸੂਝਵਾਨ ਇਨਸਾਨ ਆਪਣਾ ਹਿੱਸਾ ਪਾ ਸਕਦਾ ਹੈ।
ਇਸ ਮੌਕੇ  ਚਮਨ ਲਾਲ, ਪਰਮਪਾਲ, ਗੁਰਨਾਮ ਸਿੰਘ, ਮਹਿੰਦਰ ਸਿੰਘ ਕੈਂਥ, ਕਮਲਜੀਤ ਕੌਰ, ਸੁਖਵੰਤ ਕੌਰ ਮਾਨ, ਮਲਕੀਅ\ਤ ਬਸਰਾ, ਪਰਮਜੀਤ ਪਰਮ, ਅਮਰਜੀਤ ਨੇ ਬਹਿਸ ਵਿੱਚ ਹਿੱਸਾ ਲਿਆ। ਪ੍ਰੋਗਰਾਮ ਦੀ ਪ੍ਰਬੰਧਕ ਡਾ ਰਮਾ ਰਤਨ ਨੇ ਦੱਸਿਆ ਕਿ ਸਾਰੰਗ ਸਾਹਿਤ ਸੱਥ ਵੱਲੋਂ ਹਰਵਿੰਦਰ ਦਾ ਧੰਨਵਾਦ ਕਰਦਿਆਂ ਸਾਰੰਗ ਪ੍ਰਕਾਸ਼ਨਾਵਾਂ ਭੇਟ ਕਰਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ।


Comments Off on ਸਾਰੰਗ ਸਾਹਿਤਕ ਸੱਥ ਵਿੱਚ ਹਰਵਿੰਦਰ ਨਾਲ ਰੂਬਰੂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.