ਨੌਜਵਾਨ ਸੋਚ : ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਬੇਰੁਜ਼ਗਾਰ ਨੌਜਵਾਨਾਂ ਦੇ ਇਕਜੁੱਟ ਸੰਘਰਸ਼ ਦੀ ਲੋੜ !    ਮੈਕਸੀਕੋ ਤੋਂ ਵਤਨ ਪਰਤਾਏ ਪੰਜਾਬੀ ਤੇ ਪਰਵਾਸ !    ਮੱਧ ਪ੍ਰਦੇਸ਼: ਸਰਕਾਰੀ ਤੀਰਥ ਯਾਤਰਾ ਯੋਜਨਾ ’ਚ ਗੁਰਦੁਆਰਾ ਕਰਤਾਰਪੁਰ ਸਾਹਿਬ ਵੀ ਸ਼ਾਮਲ !    ਮਹਿਲਾ ਪੁਲੀਸ ਮੁਲਾਜ਼ਮ ਦਾ ਪਿੱਛਾ ਕਰਨ ਵਾਲਾ ਆਈਬੀ ਮੁਲਾਜ਼ਮ ਗ੍ਰਿਫ਼ਤਾਰ !    ਆਈਐੱਨਐਕਸ: ਚਿਦੰਬਰਮ ਦੀ ਹਿਰਾਸਤ 27 ਤੱਕ ਵਧੀ !    ਜਸਟਿਸ ਰਵੀ ਰੰਜਨ ਝਾਰਖੰਡ ਹਾਈ ਕੋਰਟ ਦੇ ਚੀਫ ਜਸਟਿਸ ਬਣੇ !    ਅੰਮ੍ਰਿਤਸਰ ਬਣਿਆ ਗਲੋਬਲ ਸ਼ਹਿਰੀ ਹਵਾ ਪ੍ਰਦੂਸ਼ਣ ਅਬਜ਼ਰਵੇਟਰੀ ਦਾ ਮੈਂਬਰ !    ਕਾਰੋਬਾਰੀ ਦੀ ਪਤਨੀ ਨੂੰ ਬੰਦੀ ਬਣਾ ਕੇ ਨੌਕਰ ਨੇ ਲੁੱਟੇ 60 ਲੱਖ !    

ਡਾ. ਸਾਧੂੂ ਸਿੰਘ ‘ਇਕਬਾਲ ਅਰਪਨ ਯਾਦਗਾਰੀ ਐਵਾਰਡ’ ਨਾਲ ਸਨਮਾਨਿਤ

Posted On June - 12 - 2015

ਕੈਲਗਰੀ ਵਿੱਚ ਸਮਾਗਮ ਦੌਰਾਨ ਡਾ. ਸਾਧੂ ਸਿੰਘ ਨੂੰ ਸਨਮਾਨਤ ਕੀਤੇ ਜਾਣ ਦੀ ਝਲਕ।

ਸੁਖਵੀਰ ਗਰੇਵਾਲ
ਕੈਲਗਰੀ, 12 ਜੂਨ
ੳੁਘੇ ਸਾਹਿਤਕਾਰ ਅਤੇ ਸਰੀ ਨਿਵਾਸੀ ਡਾ. ਸਾਧੂ ਸਿੰਘ ਨੂੰ ਸਾਲਾਨਾ ਇਕਬਾਲ ਅਰਪਨ ਯਾਦਗਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਸਮਾਗਮ ਦੌਰਾਨ ਡਾ. ਸਾਧੂ ਸਿੰਘ ਨੂੰ ਇਕ ਹਜ਼ਾਰ ਡਾਲਰ, ਸ਼ਾਲ ਅਤੇ ਸਨਮਾਨ-ਚਿੰਨ੍ਹ ਭੇਟ ਕੀਤੇ ਗਏ।
ਡਾ. ਸਾਧੂ ਸਿੰਘ ਦੀ ਸਾਹਿਤ ਸਿਰਜਣਾ ਬਾਰੇ ਬੋਲਦਿਅਾਂ ਲਖਬੀਰ ਸਿੰਘ ਰਿਆੜ ਨੇ ੳੁਨ੍ਹਾਂ ਵੱਲੋਂ ਪੰਜਾਬੀ ਕਹਾਣੀ, ਨਾਟਕ, ਆਲੋਚਨਾ ਤੋਂ ਇਲਾਵਾ ਪੰਜਾਬੀ ਕੋਸ਼ਕਾਰੀ ਦੇ ਖੇਤਰ ਵਿੱਚ ਕੀਤੇ ਕਾਰਜਾਂ ਦਾ ਜ਼ਿਕਰ ਕੀਤਾ। ਇਸ ਤੋਂ ਬਾਅਦ ਡਾ. ਰਘਬੀਰ ਸਿੰਘ ਸਿਰਜਣਾ ਨੇ ੳੁਨ੍ਹਾਂ ਦੀ ਜ਼ਿੰਦਾਦਿਲੀ ਅਤੇ ਸਾਹਿਤ-ਸਾਧਨਾ ਬਾਰੇ ਸੰਖੇਪ ਚਰਚਾ ਕੀਤੀ।
ਡਾ. ਸੁਰਿੰਦਰ ਧੰਜਲ ਨੇ ੳੁਨ੍ਹਾਂ ਦੀਆਂ ਕਹਾਣੀਆਂ ‘ਵਿਸਫੋਟ’ ਅਤੇ ‘ਪੂਰਾ ਆਦਮੀ’ ਦੀ ਵਿਸ਼ੇਸ਼ ਤੌਰ ’ਤੇ ਚਰਚਾ ਕੀਤੀ। ਉਨ੍ਹਾਂ ਡਾ. ਸਾਧੂ    ਸਿੰਘ ਦੀ ਪੁਸਤਕ ‘ਪੰਜਾਬੀ ਬੋਲੀ ਦੀ ਵਿਰਾਸਤ’ ਦਾ ਵੀ ਉਲੇਖ ਕੀਤਾ ਅਤੇ ਕਿਹਾ ਕਿ ਇਹ ਪੰਜਾਬ ਦੇ  ਸਭਿਆਚਾਰਕ ਇਤਿਹਾਸ ਦਾ ਸਾਂਭਣਯੋਗ ਦਸਤਾਵੇਜ਼ ਹੈ।
ਇਸ ਦੌਰਾਨ ਸਮਾਗਮ ਵਿੱਚ ਹਰਜੀਤ ਗਿੱਲ, ਡਾ. ਬਲਵਿੰਦਰ ਕੌਰ ਬਰਾੜ, ਅਜਾਇਬ ਸਿੰਘ, ਸੁਖਵਿੰਦਰ ਸਿੰਘ ਤੂਰ, ਹਰਜੀਤ ਦੌਧਰੀਆ, ਹਰਮਿੰਦਰ ਕੌਰ ਢਿੱਲੋਂ, ਸ਼ਾਇਰ ਜਸਵਿੰਦਰ, ਮਾਸਟਰ ਬਚਿੱਤਰ ਸਿੰਘ ਗਿੱਲ, ਹਰਸਿਮਰਨ ਸਿੱਧੂ, ਸੁਰਿੰਦਰ ਚਾਹਲ, ਡਾ. ਪ੍ਰਿਥਵੀ ਰਾਜ ਕਾਲੀਆ, ਅਮਰਜੀਤ, ਮਨਜੋਤ ਗਿੱਲ, ਜਸਵੰਤ ਗਿੱਲ, ਬਖਸ਼ ਸੰਘਾ ਦੁਆਰਾ ਪੇਸ਼ ਕੀਤੀਆਂ ਰਚਨਾਵਾਂ ਨੇ ਮਾਹੌਲ ਪੂਰੀ ਤਰਾਂ ਸਾਹਿਤਕ ਬਣਾ ਦਿੱਤਾ। ਐਮਐਲਏ ਮਨਮੀਤ ਭੁੱਲਰ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਉਹ ਮੁੱਢ ਤੋਂ ਹੀ ਅਰਪਨ ਲਿਖਾਰੀ ਸਭਾ ਨਾਲ ਜੁੜੇ ਹੋਏ ਹਨ।
ਡਾ. ਸਾਧੂ ਸਿੰਘ ਨੇ ਅਾਪਣੇ ਸੰਬੋਧਨ ਵਿੱਚ ਕਿਹਾ ਕਿ ਸਾਹਿਤ ਤਾਂ ਪਹਿਲਾਂ ਹੀ ਖਿਲਰਿਆ ਪਿਆ ਹੈ, ੳੁਨ੍ਹਾਂ ਨੇ ਤਾਂ ਬਸ ਮੋਤੀ ਚੁਗ ਕੇ ਮਾਲਾ ਵਿੱਚ ਪਰੋ ਦਿੱਤੇ ਹਨ।ਇਸ ਦੌਰਾਨ ਜੈਸੀ ਸਿੰਘ ਵੱਲੋਂ ‘ਵਿਆਹ ਦੇ ਗੀਤ’ ਅਤੇ ਬਖਸ਼ ਸੰਘਾ ਵੱਲੋਂ ‘ਤੁਰ ਚਾਨਣ ਦੀ ਤੋਰ’ ਅਤੇ ‘ਮਾਂ    ਧੀ ਦਾ ਸੰਵਾਦ’ ਨਾਮ ਦੀਆਂ ਕਿਤਾਬਾਂ ‘ਅਰਪਨ ਲਿਖਾਰੀ ਸਭਾ’ ਨੂੰ ਭੇਟ  ਕੀਤੀਆਂ ਗਈਆਂ। ਅੰਤ ਵਿੱਚ ਸਭਾ ਦੇ ਪ੍ਰਧਾਨ ਕੇਸਰ ਸਿੰਘ ਨੀਰ ਨੇ ਧੰਨਵਾਦੀ ਭਾਸ਼ਨ ਦਿੱਤਾ।


Comments Off on ਡਾ. ਸਾਧੂੂ ਸਿੰਘ ‘ਇਕਬਾਲ ਅਰਪਨ ਯਾਦਗਾਰੀ ਐਵਾਰਡ’ ਨਾਲ ਸਨਮਾਨਿਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.