ਆਰਫ ਕਾ ਸੁਣ ਵਾਜਾ ਰੇ !    ਮਹਾਰਾਣਾ ਪ੍ਰਤਾਪ ਦਾ ਮੁਗ਼ਲਾਂ ਵਿਰੁੱਧ ਸੰਘਰਸ਼ !    ਸ਼ਹੀਦ ਬਾਬਾ ਦੀਪ ਸਿੰਘ !    ਮੁਗਲ ਇਮਾਰਤ ਕਲਾ ਦੀ ਸ਼ਾਨ ਸਰਾਏ ਅਮਾਨਤ ਖ਼ਾਨ !    ਟਰੰਪ ਖ਼ਿਲਾਫ਼ ਮਹਾਂਦੋਸ਼ ਸਬੰਧੀ ਸੁਣਵਾਈ ਸ਼ੁਰੂ !    ਨੀਰਵ ਮੋਦੀ ਦਾ ਜ਼ਬਤ ਸਾਮਾਨ ਹੋਵੇਗਾ ਨਿਲਾਮ !    ਕੋਲਕਾਤਾ ’ਚੋਂ 25 ਕਿਲੋ ਹੈਰੋਇਨ ਫੜੀ !    ਭਾਜਪਾ ਆਗੂ ਬਿਰੇਂਦਰ ਸਿੰਘ ਵਲੋਂ ਰਾਜ ਸਭਾ ਤੋਂ ਅਸਤੀਫ਼ਾ !    ਮਹਾਰਾਸ਼ਟਰ ਦੇ ਸਕੂਲਾਂ ’ਚ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹਨੀ ਲਾਜ਼ਮੀ ਕਰਾਰ !    ਰੂਸ ਦੇ ਹਵਾਈ ਹਮਲੇ ’ਚ ਸੀਰੀਆ ’ਚ 23 ਮੌਤਾਂ !    

ਅੱਖਾਂ ਤੋਂ ਮੁਨਾਖੀ ਲਡ਼ਕੀ ਭਾਰਤ ਦੀ ਦੁਨੀਅਾ ’ਚ ਸ਼ਾਨ ਵਧਾੲੇਗੀ

Posted On June - 15 - 2015

ਚੇਨੲੀ, 15 ਜੂਨ
ਤਾਮਿਲ ਨਾਡੂ ਦੀ 25 ਵਰ੍ਹਿਅਾਂ ਦੀ ਅੈਨਅੈਲ ਬੇਨੋ ਜ਼ੀਫਾੲੀਨ ਭਾਰਤ ਦੀ ਦੁਨੀਅਾ ’ਚ ਨੁਮਾੲਿੰਦਗੀ ਕਰਨ ਲੲੀ ਤਿਅਾਰ ਹੈ। ੳੁਹ ਭਾਰਤੀ ਵਿਦੇਸ਼ ਸੇਵਾ ਦੀ ਪਹਿਲੀ ਅਧਿਕਾਰੀ ਹੋੲੇਗੀ ਜੋ 100 ਫ਼ੀਸਦੀ ਦ੍ਰਿਸ਼ਟੀਹੀਣ ਹੈ।
ੳੁਸ ਨੂੰ ਕੇਂਦਰ ਸਰਕਾਰ ਵੱਲੋਂ ਪਿਛਲੇ ਹਫ਼ਤੇ 60 ਦਿਨਾਂ ਅੰਦਰ ਰਿਪੋਰਟ ਕਰਨ ਦੇ ਹੁਕਮ ਮਿਲੇ ਹਨ। ਸਾਹਿਤ ’ਚ ਗਰੈਜੁੲੇਟ ਬੇਨੋ ਨੇ ਕਿਹਾ ਕਿ ੳੁਹ ਨਵੀਂ ਜ਼ਿੰਮੇਵਾਰੀ ਸਾਂਭਣ ਲੲੀ ਛੇਤੀ ਤੋਂ ਛੇਤੀ ਦਿੱਲੀ ੳੁਡ ਜਾਣਾ ਚਾਹੁੰਦੀ ਹੈ।
ਸਕੂਲ ਦੇ ਸਮੇਂ ਤੋਂ ਬੇਨੋ ਨੂੰ ਕੁਝ ਮਸਲੇ ਡੰਗਦੇ ਸਨ। ੲਿਨ੍ਹਾਂ ’ਚੋਂ ੲਿਕ ਪਾਣੀ ਦੀ ਬਰਬਾਦੀ ਵੀ ਸ਼ਾਮਲ ਸੀ ਅਤੇ ਅਜਿਹੇ ਮਸਲਿਅਾਂ ਤੋਂ ਹੀ ੳੁਸ ਨੂੰ ਪ੍ਰੇਰਣਾ ਮਿਲੀ ਅਤੇ ੳੁਹ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਅੈਸਸੀ) ਦੀ ਪ੍ਰੀਖਿਅਾ ਪਾਸ ਕਰਨ ’ਚ ਕਾਮਯਾਬ ਰਹੀ।
ੳੁਸ ਨੇ ਪਿਛਲੇ ਸਾਲ ਪ੍ਰੀਖਿਅਾ ਪਾਸ ਕੀਤੀ ਸੀ ਅਤੇ ਵਿਦੇਸ਼ ਮੰਤਰਾਲੇ ਨੇ ਪਿਛਲੇ ਹਫ਼ਤੇ ੳੁਸ ਨੂੰ ਨੌਕਰੀ ਜੁਅਾੲਿਨ ਕਰਨ ਦੇ ਹੁਕਮ ਦਿੱਤੇ ਹਨ। ੳੁਸ ਨੇ ਮੋਦੀ ਸਰਕਾਰ ਦੀ ਨੀਤੀ ਦੀ ਸ਼ਲਾਘਾ ਕੀਤੀ। ੳੁਸ ਨੇ ਕਿਹਾ ਕਿ ਪਹਿਲਾਂ 100 ਫ਼ੀਸਦੀ ਦ੍ਰਿਸ਼ਟੀਹੀਣ ਨੂੰ ਅਹਿਮ ਅਹੁਦੇ ਨਹੀਂ ਦਿੱਤੇ ਜਾਂਦੇ ਸਨ ਪਰ ਨਵੀਂ ਸਰਕਾਰ ਨੇ ਅਜਿਹੀਅਾਂ ਬੰਦਸ਼ਾਂ ਨੂੰ ਹਟਾ ਦਿੱਤਾ ਹੈ।
ਬੇਨੋ ਜ਼ੀਫਾੲੀਨ ਨੇ ਅਾਪਣੀ ਸਫ਼ਲਤਾ ਲੲੀ ਮਾਪਿਅਾਂ ਦਾ ਧਨਵਾਦ ਕੀਤਾ ਹੈ। ੳੁਸ ਨੇ ਕਿਹਾ ਕਿ ਪਿਤਾ ਨੇ ਸੁਫ਼ਨੇ ਪੂਰੇ ਕਰਨ ’ਚ ਹਰਸੰਭਵ ਸਹਾੲਿਤਾ ਕੀਤੀ ਅਤੇ ਹਰੇਕ ਕਿਤਾਬ ਖ਼ਰੀਦ ਕੇ ਦਿੱਤੀ। ਮਾਂ ਨੇ ੳੁਨ੍ਹਾਂ ਕਿਤਾਬਾਂ ਨੂੰ ਪਡ਼੍ਹਨ ’ਚ ਸਹਾੲਿਤਾ ਕੀਤੀ ਅਤੇ ੳੁਹ ਜ਼ੋਰ ਜ਼ੋਰ ਕੇ ਬੋਲ ਕੇ ਕਿਤਾਬ ਪਡ਼੍ਹ ਕੇ ੳੁਸ ਨੂੰ ਸੁਣਾੳੁਂਦੀ ਸੀ।
ਭਾਰਤੀ ਸਟੇਟ ਬੈਂਕ ’ਚ ਪ੍ਰੋਬੇਸ਼ਨਰੀ ਅਧਿਕਾਰੀ ਦੇ ਅਹੁਦੇ ’ਤੇ ਕੰਮ ਕਰ ਰਹੀ ਜ਼ੀਫਾੲੀਨ ੲਿਸ ਸਮੇਂ ਪੀਅੈਚਡੀ ਕਰ ਰਹੀ ਹੈ।                     -ਪੀਟੀਅਾੲੀ


Comments Off on ਅੱਖਾਂ ਤੋਂ ਮੁਨਾਖੀ ਲਡ਼ਕੀ ਭਾਰਤ ਦੀ ਦੁਨੀਅਾ ’ਚ ਸ਼ਾਨ ਵਧਾੲੇਗੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.