ਕਿਸਾਨ ਨੇ 10 ਪਰਵਾਸੀ ਕਾਮਿਆਂ ਲਈ ਕੀਤਾ ਹਵਾਈ ਟਿਕਟਾਂ ਦਾ ਪ੍ਰਬੰਧ !    ਤਬਲੀਗੀ ਮਾਮਲਾ: 294 ਵਿਦੇਸ਼ੀਆਂ ਖ਼ਿਲਾਫ਼ 15 ਨਵੇਂ ਦੋਸ਼-ਪੱਤਰ ਦਾਖ਼ਲ !    ਪਿੰਡ ਖੁਰਾਲਗੜ ਵਿੱਚ ਇਕ ਹੋਰ ਮਜ਼ਦੂਰ ਨੇ ਫਾਹਾ ਲਿਆ !    ਹਿਮਾਚਲ ਦੇ ਭਾਜਪਾ ਪ੍ਰਧਾਨ ਦਾ ਅਸਤੀਫ਼ਾ !    ਖਾਲੀ ਜੇਬਾਂ ਨਾਲ ਪੰਜਾਬੀ ’ਵਰਸਿਟੀ ਦੇ ਪੈਨਸ਼ਨਰਾਂ ਵੱਲੋਂ ਧਰਨਾ !    ਬਦਨਾਮੀ ਖੱਟੀ ਤੇ ਜੇਲ੍ਹ ਵੀ ਗਿਆ ਪਰ ਫੌਜੀ ਨੇ ਮੈਦਾਨ ਨਾ ਛੱਡਿਆ !    ਹੁਣ ਭਾਰਤ-ਚੀਨ ਮਾਮਲੇ ’ਚ ਟਰੰਪ ਨੇ ਮਾਰਿਆ ‘ਜੰਪ’ !    ਪਛਾਣ ਦੀ ਫ਼ਿਕਰ ਦੂਰ !    ਮਾਮਲਾ ਸਿੱਧੂ ਮੂਸੇਵਾਲਾ: ਚਾਰ ਮੁਲਾਜ਼ਮਾਂ ਸਣੇ ਪੰਜ ਨੂੰ ਜ਼ਮਾਨਤ !    ਐੱਨਆਈਐੱਸ ਪਟਿਆਲਾ ਕੋਚਿੰਗ ਕੋਰਸ: ਉੱਘੇ ਖਿਡਾਰੀਆਂ ਲਈ 46 ਸੀਟਾਂ !    

ਵੱਡੇ ਬਾਦਲ ਬਿਨਾਂ ਗੁਜ਼ਾਰਾ ਨਹੀਂ ਅਕਾਲੀ ਦਲ ਦਾ

Posted On May - 5 - 2015

ਕੇ.ਐੱਸ. ਚਾਵਲਾ*

ਔਰਬਿਟ ਬੱਸ ਕਾਂਡ ਨੂੰ ਨਜਿੱਠਣ ਲਈ ਜਿਸ ਕਿਸਮ ਦੀ ਭੂਮਿਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਨਿਭਾਈ, ਉਸ ਤੋਂ ਹੁਣ ਪੂਰਾ ਮੀਡੀਆ ਵਾਕਫ਼ ਹੈ। ਜਦੋਂ ਇਹ ਜਾਪਣ ਲੱਗਾ ਸੀ ਕਿ ਮੋਗੇ ਵਿਚਲਾ ਸੰਕਟ ਨਿਪਟਾਉਣਾ ਹੁਣ ਉਪ ਮੁਖ ਮੰਤਰੀ ਦੇ ਵੱਸ ਦੀ ਖੇਡ ਨਹੀਂ ਰਿਹਾ ਤਾਂ ਮੁੱਖ ਮੰਤਰੀ ਨੇ ਪੂਰੀ ਕਮਾਨ ਆਪਣੇ ਹੱਥਾਂ ਵਿੱਚ ਲੈ ਲਈ। ਪੁਲੀਸ ਤੇ ਪ੍ਰਸ਼ਾਸਨਿਕ ਅਫ਼ਸਰਾਂ ਦੀ ਸਲਾਹ ਤੋਂ ਉਲਟ ਉਹ ਮੋਗੇ ਪਹੁੰਚੇ, ਉੱਥੇ ਜਾ ਕੇ ਸਥਿਤੀ ਦਾ ਜਾਇਜ਼ਾ ਲਿਆ, ਪੀੜਤ ਪਰਿਵਾਰ ਨੂੰ ਮਿਲੇ, ਘਟਨਾ´ਮ ਉੱਤੇ ਅਫ਼ਸੋਸ ਪ੍ਰਗਟ ਕੀਤਾ ਅਤੇ ਮਾਮਲਾ ਸੁਲਝਾ ਕੇ ਚੰਡੀਗੜ੍ਹ ਪਰਤ ਆਏ। ਅਜਿਹਾ ਕਰ ਕੇ ਉਨ੍ਹਾਂ ਨੇ ਸਰਕਾਰ-ਵਿਰੋਧੀ ਰੋਹ ਨੂੰ ਕੁਝ ਹੱਦ ਤਕ ਸ਼ਾਂਤ ਕਰ ਦਿੱਤਾ। ਇਸ ਦੇ ਨਤੀਜੇ ਵਜੋਂ ਸੋਮਵਾਰ ਨੂੰ ਮੋਗਾ ਬੰਦ ਦੇ ਸੱਦੇ ਨੂੰ ਭਰਪੂਰ ਦੀ ਥਾਂ ਰਲਵਾਂ-ਮਿਲਵਾਂ ਹੁੰਗਾਰਾ ਮਿਲਿਆ।
87 ਸਾਲਾ ਸ੍ਰੀ ਬਾਦਲ ਨੂੰ ਹਾਲ ਹੀ ਵਿੱਚ ਰਾਸ਼ਟਰਪਤੀ ਨੇ ‘ਪਦਮ ਵਿਭੂਸ਼ਣ’ ਦੀ ਉਪਾਧੀ ਨਾਲ ਸਨਮਾਨਿਆ ਸੀ। ਉਹ ਹੁਣ ਦੇਸ਼ ਵਿੱਚ ਸਭ ਤੋਂ ਵੱਡੀ ਉਮਰ ਦੇ ਮੁੱਖ ਮੰਤਰੀ ਹਨ। ਉਹ ਪੰਜਵੀਂ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਹਨ। 1970 ਵਿੱਚ ਜਦੋਂ ਉਹ ਜਸਟਿਸ ਗੁਰਨਾਮ ਸਿੰਘ ਦੀ ਥਾਂ ਪਹਿਲੀ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ ਤਾਂ ਦੇਸ਼ ਵਿੱਚ ਸਭ ਤੋਂ ਛੋਟੀ ਉਮਰ ਦੇ ਮੁੱਖ ਮੰਤਰੀ ਸਨ। ਉਸ ਸਮੇਂ ਉਹ ਅਕਾਲੀ ਦਲ ਦੇ ਪ੍ਰਧਾਨ ਜਾਂ ਕਿਸੇ ਹੋਰ ਅਹਿਮ ਅਹੁਦੇ ‘ਤੇ ਵੀ ਨਹੀਂ ਸਨ। ਦਰਅਸਲ, ਸਿਆਸਤ ਵਿੱਚ ਉਨ੍ਹਾਂ ਦੀ ਸ਼ੁਰੂਆਤ ਸਰਪੰਚੀ ਤੋਂ ਸ਼ੁਰੂ ਹੋਈ ਸੀ। ਸਰਪੰਚੀ ਹਾਸਲ ਕਰਨ ਮਗਰੋਂ ਹੀ ਉਨ੍ਹਾਂ ਨੇ ਉਚੇਰੇ ਅਹੁਦਿਆਂ ਬਾਰੇ ਸੋਚਣਾ ਸ਼ੁਰੂ ਕੀਤਾ।
ਸ੍ਰੀ ਬਾਦਲ (ਹੁਣ) ਮੁਕਤਸਰ ਜ਼ਿਲ੍ਹੇ ਦੇ ਢਿੱਲੋਂ ਜੱਟ ਪਰਿਵਾਰ ਨਾਲ ਸਬੰਧਤ ਹਨ। ਉਨ੍ਹਾਂ ਨੇ ਗ੍ਰੈਜੂਏਸ਼ਨ ਐੱਫ.ਸੀ. ਕਾਲਜ, ਲਾਹੌਰ ਤੋਂ ਕੀਤੀ। ਗ੍ਰੈਜੂਏਸ਼ਨ ਮਗਰੋਂ ਉਹ ਵਕੀਲ ਬਣਨਾ ਚਾਹੁੰਦੇ ਸਨ ਅਤੇ ਪੰਜਾਬ ਯੂਨੀਵਰਸਿਟੀ ਵਿੱਚ ਐੱਲਐੱਲਬੀ ਕੋਰਸ ਵਿੱਚ ਦਾਖ਼ਲਾ ਵੀ ਲਿਆ, ਪਰ ਸਿਆਸੀ ਸਰਗਰਮੀਆਂ ਵੱਲ ਆਕਰਸ਼ਿਤ ਹੋ ਗਏ। ਉਨ੍ਹੀਂ ਦਿਨੀਂ ਗਿਆਨੀ ਕਰਤਾਰ ਸਿੰਘ ਪੰਜਾਬ ਦੀ ਸਿਆਸਤ ਵਿੱਚ ਬਹੁਤ ਸਰਗਰਮ ਸਨ। ਉਨ੍ਹਾਂ ਨੂੰ ਸਿੱਖਾਂ ਦਾ ਚਾਣਕਿਆ ਵੀ ਕਿਹਾ ਜਾਂਦਾ ਸੀ। ਉਨ੍ਹਾਂ ਨੇ ਸ੍ਰੀ ਬਾਦਲ ਨੂੰ ਸਿਆਸਤ ਦੇ ਰਾਹ ਤੋਰਿਆ। 1957 ਵਿੱਚ ਸ੍ਰੀ ਬਾਦਲ ਨੇ ਪਹਿਲੀ ਵਾਰ ਵਿਧਾਨ ਸਭਾ ਚੋਣ ਜਿੱਤੀ। 1969 ਵਿੱਚ ਉਹ ਮੁੜ ਵਿਧਾਨ ਸਭਾ ਦੀ ਚੋਣ ਜਿੱਤੇ ਅਤੇ ਜਸਟਿਸ ਗੁਰਨਾਮ ਸਿੰਘ ਵਜ਼ਾਰਤ ਵਿੱਚ ਮੰਤਰੀ ਬਣ ਗਏ। ਇਹ ਸਰਕਾਰ ਅਕਾਲੀ ਦਲ ਤੇ ਜਨਸੰਘ ਦੀ ਕੁਲੀਸ਼ਨ ਸਰਕਾਰ ਸੀ। ਅਕਾਲੀ ਦਲ ਵਿੱਚ ਜਸਟਿਸ ਗੁਰਨਾਮ ਸਿੰਘ ਦੇ ਕੰਮ-ਢੰਗ ਨੂੰ ਲੈ ਕੇ ਬੇਚੈਨੀ ਤੇ ਨਾਖ਼ੁਸ਼ੀ ਸੀ। ਲਿਹਾਜ਼ਾ, ਉਨ੍ਹਾਂ ਨੂੰ ਹਟਾ ਕੇ ਬਾਦਲ ਨੂੰ ਅਕਾਲੀ ਵਿਧਾਇਕ ਪਾਰਟੀ ਦਾ ਨੇਤਾ ਬਣਾ ਦਿੱਤਾ ਗਿਆ ਅਤੇ ਉਹ ਮੁੱਖ ਮੰਤਰੀ ਬਣ ਗਏ। ਇਹ ਸਰਕਾਰ ਇੱਕ ਸਾਲ ਹੀ ਚੱਲੀ ਅਤੇ 1971 ਵਿੱਚ ਇਸ ਨੂੰ ਬਰਖ਼ਾਸਤ ਕਰਕੇ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ ਗਿਆ। 1972 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਜੇਤੂ ਰਹੀ ਅਤੇ ਗਿਆਨੀ ਜ਼ੈਲ ਸਿੰਘ ਮੁੱਖ ਮੰਤਰੀ ਬਣੇ। ਇਸ ਮਗਰੋਂ ਜੂਨ 1974 ਵਿੱਚ ਐਮਰਜੈਂਸੀ ਲੱਗ ਗਈ ਅਤੇ ਸ੍ਰੀ ਬਾਦਲ ਤੇ ਹੋਰ ਅਕਾਲੀ ਨੇਤਾ ਵੱਖ ਵੱਖ ਜੇਲ੍ਹਾਂ ਵਿੱਚ ਨਜ਼ਰਬੰਦ ਕਰ ਦਿੱਤੇ ਗਏ।
1978 ਵਿੱਚ ਜਨਤਾ ਪਾਰਟੀ ਸਰਕਾਰ ਵੇਲੇ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਤੇ ਜਨਤਾ ਪਾਰਟੀ ਦੇ ਗੱਠਜੋੜ ਨੇ ਭਾਰੀ ਜਿੱਤ ਹਾਸਲ ਕੀਤੀ ਅਤੇ ਬਾਦਲ ਦੂਜੀ ਵਾਰ ਮੁੱਖ ਮੰਤਰੀ ਬਣੇ, ਪਰ 1980 ਵਿੱਚ ਇੰਦਰਾ ਗਾਂਧੀ ਸਰਕਾਰ ਦੀ ਵਾਪਸੀ ਮਗਰੋਂ ਵਿਰੋਧੀ ਧਿਰ ਨਾਲ ਸਬੰਧਤ ਸਾਰੀਆਂ ਸੂਬਾਈ ਸਰਕਾਰਾਂ ਭੰਗ ਕਰ ਦਿੱਤੀਆਂ ਗਈਆਂ। 1982 ਤੇ 1992 ਦੌਰਾਨ ਪੰਜਾਬ ਵਿੱਚ ਖਾੜਕੂਵਾਦ ਦੇ ਦੌਰ ਕਾਰਨ ਅਕਾਲੀ ਦਲ ਖੁੱਡੇ ਲੱਗਿਆ ਰਿਹਾ ਸੀ। 1992 ਦੀਆਂ ਵਿਧਾਨ ਸਭਾ ਚੋਣਾਂ ਦਾ ਅਕਾਲੀ ਦਲ (ਬਾਦਲ) ਨੇ ਬਾਈਕਾਟ ਕੀਤਾ, ਪਰ 1994 ਵਿੱਚ ਗਿੱਦੜਬਾਹਾ ਜ਼ਿਮਨੀ ਚੋਣ ਜਿੱਤ ਕੇ ਅਕਾਲੀ ਦਲ (ਬਾਦਲ) ਨੇ ਸਰਗਰਮ ਰਾਜਨੀਤੀ ਵਿੱਚ ਵਾਪਸੀ ਸੰਭਵ ਬਣਾ ਲਈ। 1997 ਵਿੱਚ ਅਕਾਲੀ-ਭਾਜਪਾ ਗੱਠਜੋੜ ਨੇ ਵਿਧਾਨ ਸਭਾ ਚੋਣਾਂ ਆਸਾਨੀ ਨਾਲ ਜਿੱਤ ਲਈਆਂ ਪਰ 2002 ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਦੀ ਰਾਜ ਸੱਤਾ ‘ਤੇ ਵਾਪਸੀ ਹੋਈ। 2007 ਤੇ 2012 ਦੀਆਂ ਵਿਧਾਨ ਸਭਾ ਚੋਣਾਂ ਮੁੜ ਜਿੱਤ ਕੇ ਬਾਦਲ ´ਮਵਾਰ ਚੌਥੀ ਤੇ ਪੰਜਵੀਂ ਵਾਰ ਮੁੱਖ ਮੰਤਰੀ ਬਣ ਗਏ।
ਪੱਤਰਕਾਰ ਹੋਣ ਦੇ ਨਾਤੇ ਇਹ ਲੇਖਕ ਸ੍ਰੀ ਬਾਦਲ ਨੂੰ ਪਿਛੇ 40 ਸਾਲਾਂ ਤੋਂ ਜਾਣਦਾ ਹੈ। ਉਹ ਨਿੱਘੇ ਇਨਸਾਨ ਹਨ ਅਤੇ ਰਿਸ਼ਤੇ ਨਿਭਾਉਣ ਵਿੱਚ ਯਕੀਨ ਰੱਖਦੇ ਹਨ। ਪਰ ਉਹ ਆਪਣੇ ਸਿਆਸੀ ਵਿਰੋਧੀਆਂ ਨੂੰ ਛੇਤੀ ਮੁਆਫ਼ ਨਹੀਂ ਕਰਦੇ। ਉਹ ਅਕਾਲੀ-ਭਾਜਪਾ ਏਕਤਾ ਦੇ ਦਿਲੋਂ ਮੁਦੱਈ ਹਨ ਅਤੇ ਉਨ੍ਹਾਂ ਦੀ ਹਮੇਸ਼ਾਂ ਇਹੋ ਕੋਸ਼ਿਸ਼ ਰਹੀ ਹੈ ਕਿ ਦੋਵਾਂ ਪਾਰਟੀਆਂ ਦੀ ਸਾਂਝ ਬਣੀ ਰਹੇ। ਭਾਵੇਂ ਇਸ ਸਮੇਂ ਉਨ੍ਹਾਂ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਹਨ, ਪਰ ਹਰ ਸੰਕਟ ਸਮੇਂ ਸੁਖਬੀਰ ਨੂੰ ਆਪਣੇ ਪਿਤਾ ਦੀ ਸੇਧ ਦੀ ਲੋੜ ਪੈ ਜਾਂਦੀ ਹੈ। ਔਰਬਿਟ ਕਾਂਡ ਤੋਂ ਸੁਖਬੀਰ ਬਾਦਲ, ਅਕਾਲੀ ਦਲ ਤੇ ਸਮੁੱਚੇ ਬਾਦਲ ਪਰਿਵਾਰ ਦੀ ਸਾਖ ਨੂੰ ਭਾਰੀ ਧੱਕਾ ਲੱਗਾ ਹੈ। ਇਸ ਖੋਰੇ ਨੂੰ ਸਿਰਫ਼ ਸ੍ਰੀ ਬਾਦਲ ਹੀ ਪੂਰ ਸਕਦੇ ਹਨ, ਪਰ ਉਨ੍ਹਾਂ ਨੂੰ ਅਜਿਹਾ ਕਰਨ ਦੇ ਕਾਬਲ ਬਨਾਉਣ ਵਾਸਤੇ ਜੂਨੀਅਰ ਬਾਦਲ, ਹੋਰ ਅਕਾਲੀ ਨੇਤਾਵਾਂ ਤੇ ਵਰਕਰਾਂ ਨੂੰ ਅਗਲੇ ਦਿਨਾਂ ਦੌਰਾਨ ਨੇਕਚਲਨੀ ਦਾ ਸਬੂਤ ਦੇਣਾ ਪਵੇਗਾ।

* ਲੇਖਕ ਸੀਨੀਅਰ ਪੱਤਰਕਾਰ ਹੈ।


Comments Off on ਵੱਡੇ ਬਾਦਲ ਬਿਨਾਂ ਗੁਜ਼ਾਰਾ ਨਹੀਂ ਅਕਾਲੀ ਦਲ ਦਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.