ਜਿਨਸੀ ਸ਼ੋਸ਼ਣ !    ਬਰਤਾਨਵੀ ਚੋਣਾਂ: ਬਦਲਵੀਂ ਸਿਆਸਤ ਦਾ ਮੈਨੀਫੈਸਟੋ !    ਵਿਦੇਸ਼ਾਂ ਤੋਂ ਆਏ ਚੋਣ ਫੰਡ ਬਣੇ ਸਿਆਸੀ ਸਿਰਦਰਦੀ... !    ਉੱਚਿਤ ਰੁਜ਼ਗਾਰ ਹੋਵੇ, ਆਪਣਾ ਪੰਜਾਬ ਹੋਵੇ !    ਅਸਾਂ ਫੜ ਕੇ ਮਾਰੇ, ਉਹਨਾਂ ਦੋਸ਼ੀ ਸਾਬਤ ਕਰ ਛੱਡ ਦਿੱਤੇ !    ਬਲਾਤਕਾਰ ਮੁਲਜ਼ਮਾਂ ਦੇ ਪਰਿਵਾਰਾਂ ਨੂੰ ਮਿਲੀ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੀ ਟੀਮ !    ਹਿਮਾਚਲ ’ਚ ਹਾਕੀ ਦੇ ਵਿਕਾਸ ਲਈ ਦੋ ਰੋਜ਼ਾ ਸਮਾਗਮ !    ਦਿੱਲੀ ’ਚ ਬਹੁ-ਮੰਜ਼ਿਲਾ ਫੈਕਟਰੀ ਨੂੰ ਅੱਗ, 43 ਮੌਤਾਂ !    ਰੰਗਮੰਚ ਨੂੰ ਨਵੀਂ ਦਿਸ਼ਾ ਤੇ ਦਸ਼ਾ ਦੇਣ ਲਈ ਯਤਨਸ਼ੀਲ ‘ਸਾਰਥਕ ਰੰਗਮੰਚ ਪਟਿਆਲਾ’ !    ਨਾਟਕਾਂ ਰਾਹੀਂ ਸਮਾਜਿਕ ਤਬਦੀਲੀ ਦਾ ਹੋਕਾ ਦਿੰਦਾ ਹੈ ਸੈਮੁਅਲ !    

ਕੁਰਾਲੀ-ਸੀਸਵਾਂ ਸੜਕ ਤਿੰਨ ਮਹੀਨਿਆਂ ’ਚ ਹੀ ਟੁੱਟਣੀ ਸ਼ੁਰੂ

Posted On May - 12 - 2015

ਪੱਤਰ ਪ੍ਰੇਰਕ
ਕੁਰਾਲੀ, 11 ਮਈ

ਕੁਰਾਲੀ-ਸੀਸਵਾਂ ਸੜਕ ਉੱਤੇ ਚੱਲ ਰਿਹਾ ਮੁਰੰਮਤ ਦਾ ਕੰਮ| -ਫੋਟੋ: ਮਿਹਰ ਸਿੰਘ

ਕੁਰਾਲੀ ਨੂੰ ਚੰਡੀਗੜ੍ਹ ਨਾਲ ਜੋੜਨ ਵਾਲੀ ਕੁਰਾਲੀ-ਸੀਸਵਾਂ ਟੌਲ ਸੜਕ ਬਣਨ ਤੋਂ ਕੁਝ ਸਮੇਂ ਬਾਅਦ ਹੀ ਟੁੱਟਣੀ ਸ਼ੁਰੂ ਹੋ ਗਈ ਹੈ| ਕਰੋੜਾਂ ਰੁਪਏ ਦੀ ਲਾਗਤ ਨਾਲ ਬਣਾਈ ਇਸ ਸੜਕ ਦੀ ਥਾਂ ਥਾਂ ਤੋਂ ਮੁਰੰਮਤ ਕੀਤੀ ਜਾ ਰਹੀ ਹੈ| ਲੋਕਾਂ ਨੇ ਇਸ ਸੜਕ ਲਈ ਵਰਤੇ ਮਟੀਰੀਅਲ ਦੀ ਜਾਂਚ ਕਰਾੳੁਣ ਦੀ ਮੰਗ ਕੀਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮੋਰਿੰਡਾ ਤੋਂ ਬੱਦੀ ਤੱਕ ਜਾਣ ਵਾਲੀ ਇਹ ਸੜਕ ਬੀ.ਓ.ਟੀ. ਅਧਾਰ ਉੱਤੇ ਇਕ ਪ੍ਰਾਈਵੇਟ ਕੰਪਨੀ ਰਾਹੀਂ ਬਣਵਾਈ ਗਈ ਹੈ। ਇਸ ਉੱਤੇ ਕਰੀਬ 75 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ| ਇਸ ਖ਼ਰਚ ਦੀ ਪ੍ਰਤੀਪੂਰਤੀ ਵਾਹਨ ਚਾਲਕਾਂ ਕੋਲੋਂ ਹੀ ਟੌਲ ਟੈਕਸ ਦੇ ਰੂਪ ਵਿੱਚ ਕੀਤੀ ਜਾਣੀ ਹੈ|
30 ਜਨਵਰੀ ਨੂੰ ਇਸ ਸੜਕ ਦਾ ਉਦਘਾਟਨ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਕੀਤਾ ਗਿਆ ਸੀ ਪਰ ਕੁਝ ਮਹੀਨਿਆਂ ਬਾਅਦ ਹੀ ਇਹ ਸੜਕ ਕੲੀ ਥਾਵਾਂ ਤੋਂ ਟੁੱਟ ਗਈ ਹੈ| ਸਡ਼ਕ ’ਤੇ ਕਈ ਥਾਵਾਂ ਤੋਂ ਪ੍ਰੀਮਿਕਸ ਇਕੱਠੀ ਹੋ ਗਈ ਹੈ ਜਦੋਂਕਿ ਕੲੀ ਥਾਵਾਂ ਤੋਂ ਸੜਕ ਦਾ ਕੁਝ ਹਿੱਸਾ ਦੱਬ ਵੀ ਗਿਆ ਹੈ| ਕੰਪਨੀ ਵੱਲੋਂ ਹੁਣ ਸੜਕ ਉੱਤੇ ਪਾਈ ਬਜਰੀ ਤੇ ਪ੍ਰੀਮਿਕਸ ਨੂੰ ਪੁੱਟ ਕੇ ਮੁਡ਼ ਪੈਚ ਲਗਾਏ ਜਾ ਰਹੇ ਹਨ| ਸੜਕ ਨੂੰ ਪੈਚ ਲਗਾਏ ਜਾਣ ਦੀ ਇਹ ਕਾਰਵਾਈ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਚੱਲ ਰਹੀ ਹੈ|
ਸੜਕ ਦੀ ਗੁਣਵੱਤਾ ਉੱਤੇ ਸਵਾਲ ਖਡ਼੍ਹੇ ਕਰਦਿਆਂ ਟੌਲ ਪਲਾਜ਼ਾ ਖ਼ਿਲਾਫ਼ ਬਣੀ ਇਲਾਕੇ ਦੇ ਲੋਕਾਂ ਦੀ ਸੰਘਰਸ਼ ਕਮੇਟੀ ਦੇ ਆਗੂਆਂ ਬਲਵੀਰ ਸਿੰਘ ਮੁਸਾਫਿਰ, ਹਰਮੇਸ਼ ਸਿੰਘ ਬੜੌਦੀ, ਰਵਿੰਦਰ ਬੈਂਸ ਤੇ ਹੋਰਨਾਂ ਨੇ ਕਿਹਾ ਕਿ ਸੜਕ ਦੀ ਕੁਝ ਮਹੀਨਿਆਂ ਵਿੱਚ ਹੀ ਹੋਈ ਮਾਡ਼ੀ ਹਾਲਤ ਤੋਂ ਸਾਬਿਤ ਹੁੰਦਾ ਹੈ ਕਿ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੇ ਵੀ ਸੜਕ ਦੇ ਨਿਰਮਾਣ ਸਮੇਂ ਚੱਲਦੇ ਕੰਮ ਦੀ ਦੇਖਰੇਖ ਨਹੀਂ ਕੀਤੀ। ਆਗੂਆਂ ਨੇ ਇਸ ਸਬੰਧੀ ਜਾਂਚ ਕਰਾੳੁਣ ਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ।


Comments Off on ਕੁਰਾਲੀ-ਸੀਸਵਾਂ ਸੜਕ ਤਿੰਨ ਮਹੀਨਿਆਂ ’ਚ ਹੀ ਟੁੱਟਣੀ ਸ਼ੁਰੂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.