ਗੰਨਮੈਨ 38, ਖ਼ਰਚਾ 18 ਲੱਖ !    ਕੌਮਾਂਤਰੀ ਮੁੱਕੇਬਾਜ਼ੀ ਐਸੋਸੀਏਸ਼ਨ ਵੱਲੋਂ ਇਟਲੀ ਵਿੱਚ ਯੂਰਪੀ ਫੋਰਮ ਰੱਦ !    ਟੋਕੀਓ ਓਲੰਪਿਕ: ਤੈਅ ਪ੍ਰੋਗਰਾਮ ਮੁਤਾਬਕ ਹੋਣਗੀਆਂ ਖੇਡਾਂ: ਰਿਜਿਜੂ !    ‘ਆਪ’ ਵਿਧਾਇਕਾਂ ਵੱਲੋਂ ਵਿਧਾਨ ਸਭਾ ਅੱਗੇ ਪ੍ਰਦਰਸ਼ਨ !    ਕਰੋਨਾਵਾਇਰਸ: ਮੁੱਢਲੀ ਜਾਣਕਾਰੀ ਤੇ ਉਪਾਅ !    ਛਾਤੀ ਵਿੱਚ ਭਾਰਾਪਣ ਹੋਣਾ ਗੰਭੀਰ ਸੰਕੇਤ !    ਸਿੱਖ ਇਤਿਹਾਸ ਦਾ ਉੜੀਆ ’ਚ ਅਨੁਵਾਦ ਕਰਨ ਵਾਲੀ ਸਾਧਨਾ ਪਾਤਰੀ ਦਾ ਸਨਮਾਨ !    ਬੱਚੇ ਦੀ ਮੌਤ: ਸਿਹਤ ਮੰਤਰੀ ਨੇ ਡਾਕਟਰ ਜੋੜੇ ਦੀ ਮੁਅੱਤਲੀ ਦੇ ਹੁਕਮ ਵਾਪਸ ਲਏ !    ਦੋਹਰੇ ਕਤਲ ਕਾਂਡ ਮਾਮਲੇ ਦਾ ਮੁੱਖ ਮੁਲਜ਼ਮ ਗ੍ਰਿਫ਼ਤਾਰ !    ਜਵਾਨੀ ਦੇ ਅਵੱਲੇ ਜੋਸ਼ ’ਚ ਹੋਸ਼ ਰੱਖਣਾ ਵੀ ਜ਼ਰੂਰੀ !    

ਕਰਾਚੀ ਵਿੱਚ ਬੱਸ ’ਤੇ ਦਹਿਸ਼ਤੀ ਹਮਲਾ; 45 ਹਲਾਕ

Posted On May - 13 - 2015

ੲਿਸਮਾੲਿਲੀ ਸ਼ੀਆ ਸਵਾਰੀਅਾਂ ਦੇ ਸਿਰ ’ਚ ਮਾਰੀਅਾਂ ਗੋਲੀਅਾਂ;

ੲਿਸਲਾਮਿਕ ਸਟੇਟ ਨਾਲ ਜੁਡ਼ੀ ਜਥੇਬੰਦੀ ਨੇ ਲੲੀ ਜ਼ਿੰਮੇਵਾਰੀ

ਬੱਸ ੳੁਤੇ ਹਮਲੇ ਮਗਰੋਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਕਰਾਚੀ ਦੇ ੲਿਕ ਹਸਪਤਾਲ ਵਿੱਚ ਵਿਰਲਾਪ ਕਰਦੇ ਹੋੲੇ। -ਫੋਟੋ: ਪੀਟੀਅਾੲੀ

ਕਰਾਚੀ, 13 ਮੲੀ
ਪੁਲੀਸ ਵਰਦੀ ’ਚ ਅਾੲੇ ਹਥਿਅਾਰਬੰਦ ਦਹਿਸ਼ਤਗਰਦਾਂ ਨੇ ਅੱਜ ਬੱਸ ’ਤੇ ਹਮਲਾ ਕਰਕੇ ੳੁਸ ’ਚ ਸਵਾਰ 45 ਸ਼ੀਅਾ ੲਿਸਮਾੲਿਲੀ ਮੁਸਲਮਾਨਾਂ ਦੇ ਸਿਰ ’ਚ ਗੋਲੀਅਾਂ ਮਾਰ ਕੇ ੳੁਨ੍ਹਾਂ ਦੀ ਜਾਨ ਲੈ ਲੲੀ। ਹਮਲੇ ’ਚ 16 ਮਹਿਲਾਵਾਂ ਵੀ ਮਾਰੀਅਾਂ ਗੲੀਅਾਂ ਹਨ। ਦਹਿਸ਼ਤਗਰਦ ਜਾਂਦੇ ਹੋੲੇ ੳੁਥੇ ੲਿਸਲਾਮਿਕ ਸਟੇਟ ਦਾ ਪਰਚਾ ਵੀ ਸੁੱਟ ਗੲੇ ਜਿਸ ’ਚ ਹਮਲੇ ਦੀ ਜ਼ਿੰਮੇਵਾਰੀ ਕਬੂਲੀ ਗੲੀ ਹੈ। ਬੱਸ ’ਚ 60 ਮੁਸਾਫ਼ਰ ਸਵਾਰ ਸਨ।
ਪੁਲੀਸ ਅਧਿਕਾਰੀਅਾਂ ਅਨੁਸਾਰ ਛੇ ਤੋਂ ਅੱਠ ਦਹਿਸ਼ਤਗਰਦ ਮੋਟਰ ਸਾੲੀਕਲਾਂ ’ਤੇ ਅਾੲੇ ਅਤੇ ੳੁਨ੍ਹਾਂ ਡੋਅ ਮੈਡੀਕਲ ਕਾਲਜ ਨੇਡ਼ੇ ਅੰਨ੍ਹੇਵਾਹ ਗੋਲੀਬਾਰੀ ਕਰਕੇ ਬੱਸ ਨੂੰ ਰੁਕਣ ਲੲੀ ਮਜਬੂਰ ਕਰ ਦਿੱਤਾ। ਬੱਸ ਜਦੋਂ ਗੁਲਿਸਤਾਨ-ੲੇ-ਜੋਹਰ ੲਿਲਾਕੇ ਦੇ ਸਫੂਰਾ ਚੋਰੰਗੀ ’ਚ ਰੁਕੀ ਤਾਂ ਦਹਿਸ਼ਤਗਰਦ ਪਿਸਤੌਲਾਂ ਅਤੇ ਕਲਾਸ਼ਨੀਕੋਵ ਨਾਲ ਬੱਸ ’ਚ ਦਾਖ਼ਲ ਹੋ ਗੲੇ ਅਤੇ ਫਿਰ ੳੁਨ੍ਹਾਂ ਮੁਸਾਫਰਾਂ ਦੇ ਸਿਰਾਂ ’ਚ ਗੋਲੀਅਾਂ ਦਾਗ਼ੀਅਾਂ ਅਤੇ ਥਾਂ ’ਤੇ ਹੀ ਢੇਰ ਕਰ ਦਿੱਤਾ। ਹਮਲੇ ’ਚ 20 ਵਿਅਕਤੀ ਜ਼ਖ਼ਮੀ ਹੋੲੇ ਹਨ।  ਸਿੰਧ ਪੁਲੀਸ ਦੇ ਅਾੲੀਜੀ ਗ਼ੁਲਾਮ ਹੈਦਰ ਜਮਾਲੀ ਨੇ ਪੱਤਰਕਾਰਾਂ ਨੂੰ ਦੱਸਿਅਾ ਕਿ ੲਿਹ ਹਮਲਾ ਗਿਣੀ ਮਿੱਥੀ ਯੋਜਨਾ ਤਹਿਤ ਕੀਤਾ ਗਿਅਾ ਹੈ। ਮ੍ਰਿਤਕਾਂ ਦੀ ਗਿਣਤੀ ਵੱਧਣ ਦਾ ਖ਼ਦਸ਼ਾ ਹੈ ਕਿੳੁਂਕਿ ਕੁਝ ਵਿਅਕਤੀ ਗੰਭੀਰ ਤੌਰ ’ਤੇ ਜ਼ਖ਼ਮੀ ਹੋੲੇ ਹਨ।  ਪੁਲੀਸ ਅਧਿਕਾਰੀ ਮੁਤਾਬਕ ਹਮਲੇ ਵਾਲੀ ਥਾਂ ਤੋਂ ੲਿਸਲਾਮਿਕ ਸਟੇਟ ਦਾ ਖੂਨ ਨਾਲ ਲਿਬਡ਼ਿਅਾ ਪਰਚਾ ਵੀ ਮਿਲਿਅਾ ਹੈ। ਬਲੋਚਿਸਤਾਨ ਅਾਧਾਰਿਤ ਦਹਿਸ਼ਤੀ ਗੁੱਟ ‘ਜੁਨਦੁੱਲ੍ਹਾ’ ਨੇ ਹਮਲੇ ਦੀ ਜ਼ਿੰਮੇਵਾਰੀ ਕਬੂਲੀ ਹੈ। ੲਿਹ ਗੁੱਟ ਪਾਕਿਸਤਾਨੀ ਤਾਲਿਬਾਨ ਤੋਂ ਵੱਖ ਹੋ ਚੁੱਕਾ ਹੈ ਅਤੇ ਹੁਣ ੳੁਸ ਨੇ ੲਿਸਲਾਮਿਕ ਸਟੇਟ ਨਾਲ ਸਾਂਝ ਪਾੲੀ ਹੋੲੀ ਹੈ। ਰਿਪੋਰਟਾਂ ਮੁਤਾਬਕ ‘ਜੁਨਦੁੱਲ੍ਹਾ’ ਦੇ ਤਰਜਮਾਨ ਅਹਿਮਦ ਮਰੱਵਤ ਨੇ ਕਿਹਾ ਹੈ ਕਿ ਮਾਰੇ ਗੲੇ ਲੋਕ ੲਿਸਮਾੲਿਲੀ ਸਨ ਅਤੇ ੳੁਹ ੳੁਨ੍ਹਾਂ ਨੂੰ ਕਾਫ਼ਿਰ (ਗ਼ੈਰ ਮੁਸਲਮਾਨ) ਸਮਝਦੇ ਹਨ। ੳੁਸ ਨੇ ਚਿਤਾਵਨੀ ਦਿੱਤੀ ਹੈ ਕਿ ਅਾੳੁਂਦੇ ਦਿਨਾਂ ’ਚ ੲਿਸਮਾੲਿਲੀਅਾਂ, ਸ਼ੀਅਾ ਅਤੇ ੲੀਸਾੲੀਅਾਂ ’ਤੇ ਹੋਰ ਹਮਲੇ ਕੀਤੇ ਜਾਣਗੇ। ੳੁਂਜ ਸਰਕਾਰ ਨੇ ਹਮਲੇ ਲੲੀ ਅਜੇ ਕਿਸੇ ਵੀ ਜਥੇਬੰਦੀ ਦਾ ਨਾਮ ਨਹੀਂ ਲਿਅਾ ਹੈ।

ਕਰਾਚੀ ਵਿੱਚ ਹਮਲੇ ਦਾ ਸ਼ਿਕਾਰ ਹੋਈ ਬੱਸ ਦਾ ਦਿ੍ਸ਼।

ਬੱਸ ਗੋਲੀਅਾਂ ਨਾਲ ਵਿੰਨ੍ਹੀ ਹੋੲੀ ਸੀ ਅਤੇ ੳੁਸ ਦੇ ਅੰਦਰੋਂ ਖ਼ੂਨ ਬਾਹਰ ਸਡ਼ਕ ’ਤੇ ਅਾ ਰਿਹਾ ਸੀ। ਪੁਲੀਸ ਦੀ ਮੁਢਲੀ ਤਫ਼ਤੀਸ਼ ’ਚ ੲਿਹ ਗੱਲ ਸਾਹਮਣੇ ਅਾੲੀ ਹੈ ਕਿ ਦਹਿਸ਼ਤਗਰਦਾਂ ਨੇ ਹਮਲੇ ਲੲੀ 9ਅੈਮਅੈਮ ਦੀਅਾਂ ਬੰਦੂਕਾਂ ਵਰਤੀਅਾਂ। ੳੁਂਜ ਥਾਂ ਤੋਂ ਕਾਲਸ਼ਨੀਕੋਵ ਦੇ ਖੋਲ ਵੀ ਬਰਾਮਦ ਹੋੲੇ ਹਨ।
ੲਿਸਮਾੲਿਲੀ ਭਾੲੀਚਾਰੇ ਦੇ ਧਾਰਮਿਕ ਅਾਗੂ ਅਾਗਾ ਖ਼ਾਨ ਨੇ ਹਮਲੇ ’ਤੇ ਦੁਖ ਜ਼ਾਹਰ ਕਰਦਿਅਾਂ ਕਿਹਾ ਹੈ ਕਿ ਭਾੲੀਚਾਰੇ ਵੱਲੋਂ ਸ਼ਾਂਤੀ ਦਾ ਸੁਨੇਹਾ ਦਿੱਤਾ ਜਾਂਦਾ ਹੈ ਅਤੇ ੳੁਨ੍ਹਾਂ ਖ਼ਿਲਾਫ਼ ਹਿੰਸਾ ਜਾੲਿਜ਼ ਨਹੀਂ।
ਮੋਦੀ ਵੱਲੋਂ ਕਰਾਚੀ ’ਚ ਬੱਸ ’ਤੇ ਹਮਲੇ ਦੀ ਨਿਖੇਧੀ: ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਦੇ ਕਰਾਚੀ ਸ਼ਹਿਰ ’ਚ ਦਹਿਸ਼ਤਗਰਦਾਂ ਵੱਲੋਂ ਬੱਸ ’ਤੇ ਕੀਤੇ ਹਮਲੇ ਦੀ ਨਿਖੇਧੀ ਕੀਤੀ ਹੈ। ਟਵਿਟਰ ’ਤੇ ਅਾਪਣੇ ਸੁਨੇਹੇ ’ਚ ੳੁਨ੍ਹਾਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਅਾਂ ਦੁਖ ਦੀ ੲਿਸ ਘਡ਼ੀ ’ਚ ਪਾਕਿਸਤਾਨ ਦਾ ਸਾਥ ਦੇਣ ਦਾ ਵਾਅਦਾ ਕੀਤਾ। -ਅਾੲੀੲੇਅੈਨਅੈਸ
ਪਾਕਿ ’ਚ ਸ਼ੀਅਾ ਭਾੲੀਚਾਰੇ ਖ਼ਿਲਾਫ਼ ਹਮਲਿਅਾਂ ’ਚ ਵਾਧਾ: ੲਿਸਲਾਮਾਬਾਦ: ਪਾਕਿਸਤਾਨ ’ਚ ਪਿਛਲੇ ਕੁਝ ਸਮੇਂ ਤੋਂ ਸ਼ੀਅਾ ਭਾੲੀਚਾਰੇ ਖ਼ਿਲਾਫ਼ ਹਮਲਿਅਾਂ ’ਚ ਵਾਧਾ ਹੋੲਿਅਾ ਹੈ। ਪਹਿਲਾਂ ਵੀ ਚਿਤਰਾਲ ਅਤੇ ਗਿਲਗਿਤ-ਬਾਲਟੀਸਤਾਨ ’ਚ ੲਿਸਮਾੲਿਲੀਅਾਂ ਖ਼ਿਲਾਫ਼ ਹਮਲੇ ਹੋੲੇ ਹਨ। 2013 ’ਚ ਕਰਾਚੀ ਦੇ ਅਾੲਿਸ਼ਾ ਮੰਜ਼ਿਲ ’ਚ ਬੰਬ ਧਮਾਕੇ ਦੌਰਾਨ ਚਾਰ ਵਿਅਕਤੀ ਹਲਾਕ ਹੋੲੇ ਸਨ ਅਤੇ 42 ਹੋਰ ਜ਼ਖ਼ਮੀ ਹੋ ਗੲੇ ਸਨ। ੲਿਸ ਸਾਲ 30 ਜਨਵਰੀ ਨੂੰ ਦੱਖਣੀ ਸ਼ਿਕਾਰਪੁਰ ਜ਼ਿਲ੍ਹੇ ’ਚ ਮਸਜਿਦ ’ਚ ਹੋੲੇ ਅਾਤਮਘਾਤੀ ਧਮਾਕੇ ਦੌਰਾਨ 61 ਸ਼ੀਅਾ ਮਾਰੇ ਗੲੇ ਸਨ। ਪਾਕਿਸਤਾਨ ’ਚ ਪਿਛਲੇ ਦੋ ਸਾਲਾਂ ਦੌਰਾਨ ਸ਼ੀਅਾ ਭਾੲੀਚਾਰੇ ਦੇ ਘੱਟੋ ਘੱਟ ੲਿਕ ਹਜ਼ਾਰ ਲੋਕ ਮਾਰੇ ਜਾ ਚੁੱਕੇ ਹਨ।
 -ਅਾੲੀੲੇਅੈਨਅੈਸ

ਕੌਣ ਹਨ ਇਸਮਾਇਲੀ ਮੁਸਲਮਾਨ

ਇਸਮਾਇਲੀ ਫ਼ਿਰਕਾ ਦਰਅਸਲ ਇਸਲਾਮ ਦੀ ਸ਼ੀਆ ਸ਼ਾਖਾ ਦਾ ਹੀ ਹਿੱਸਾ ਹੈ। ਇਹ ਸੁੰਨੀਆਂ ਵਾਂਗ ਅੱਲ੍ਹਾ ਨੂੰ ਹੀ ਕੁੱਲ ਆਲਮ ਦਾ ਕਰਤਾ-ਧਰਤਾ ਅਤੇ ਹਜ਼ਰਤ ਮੁਹੰਮਦ ਸਾਹਿਬ ਨੂੰ ਅੱਲ੍ਹਾ ਦਾ ਆਖ਼ਰੀ ਪੈਗੰਬਰ ਮੰਨਦਾ ਹੈ। ਇਸਮਾਇਲੀ ਇਮਾਮਤ ਦੀ ਪਰੰਪਰਾ ਨੂੰ ਮਾਨਤਾ ਦਿੰਦੇ ਹਨ ਅਤੇ ਇਮਾਮ ਨੂੰ ਰੂਹਾਨੀ ਨੇਤਾ ਮੰਨਦੇ ਹਨ। ਇਸ ਸਮੇਂ ਸ਼ਹਿਜ਼ਾਦਾ ਕਰੀਮ ਆਗ਼ਾ ਖਾਨ ਇਸ ਫ਼ਿਰਕੇ ਦੇ ਨੇਤਾ ਹਨ। ਇਸਮਾਇਲੀ ਉਦਾਰਵਾਦੀ ਤੇ ਤਰੱਕੀਪਸੰਦ ਮੰਨੇ ਜਾਂਦੇ ਹਨ ਅਤੇ ਮੱਧ ਪੂਰਬ ਦੇ ਦੇਸ਼ਾਂ ਤੋਂ ਇਲਾਵਾ ਭਾਰਤ, ਪਾਕਿਸਤਾਨ, ਅਫ਼ਗ਼ਾਨਿਸਤਾਨ, ਦੱਖਣੀ ਅਫ਼ਰੀਕਾ, ਅਮਰੀਕਾ ਤੇ ਯੂਰਪ ਦੇ ਕਈ ਦੇਸ਼ਾਂ ਵਿਚ ਵਸੇ ਹੋਏ ਹਨ। ਸੁੰਨੀ ਕੱਟੜਵਾਦੀ ਉਨ੍ਹਾਂ ਨੂੰ ਮੁਸਲਮਾਨ ਹੀ ਨਹੀਂ ਮੰਨਦੇ ਅਤੇ ਉਨ੍ਹਾਂ ਨੂੰ ‘ਕਾਫ਼ਿਰ’ ਦੱਸਦੇ ਹਨ।


Comments Off on ਕਰਾਚੀ ਵਿੱਚ ਬੱਸ ’ਤੇ ਦਹਿਸ਼ਤੀ ਹਮਲਾ; 45 ਹਲਾਕ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.