ਨੌਜਵਾਨ ਸੋਚ : ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਬੇਰੁਜ਼ਗਾਰ ਨੌਜਵਾਨਾਂ ਦੇ ਇਕਜੁੱਟ ਸੰਘਰਸ਼ ਦੀ ਲੋੜ !    ਮੈਕਸੀਕੋ ਤੋਂ ਵਤਨ ਪਰਤਾਏ ਪੰਜਾਬੀ ਤੇ ਪਰਵਾਸ !    ਮੱਧ ਪ੍ਰਦੇਸ਼: ਸਰਕਾਰੀ ਤੀਰਥ ਯਾਤਰਾ ਯੋਜਨਾ ’ਚ ਗੁਰਦੁਆਰਾ ਕਰਤਾਰਪੁਰ ਸਾਹਿਬ ਵੀ ਸ਼ਾਮਲ !    ਮਹਿਲਾ ਪੁਲੀਸ ਮੁਲਾਜ਼ਮ ਦਾ ਪਿੱਛਾ ਕਰਨ ਵਾਲਾ ਆਈਬੀ ਮੁਲਾਜ਼ਮ ਗ੍ਰਿਫ਼ਤਾਰ !    ਆਈਐੱਨਐਕਸ: ਚਿਦੰਬਰਮ ਦੀ ਹਿਰਾਸਤ 27 ਤੱਕ ਵਧੀ !    ਜਸਟਿਸ ਰਵੀ ਰੰਜਨ ਝਾਰਖੰਡ ਹਾਈ ਕੋਰਟ ਦੇ ਚੀਫ ਜਸਟਿਸ ਬਣੇ !    ਅੰਮ੍ਰਿਤਸਰ ਬਣਿਆ ਗਲੋਬਲ ਸ਼ਹਿਰੀ ਹਵਾ ਪ੍ਰਦੂਸ਼ਣ ਅਬਜ਼ਰਵੇਟਰੀ ਦਾ ਮੈਂਬਰ !    ਕਾਰੋਬਾਰੀ ਦੀ ਪਤਨੀ ਨੂੰ ਬੰਦੀ ਬਣਾ ਕੇ ਨੌਕਰ ਨੇ ਲੁੱਟੇ 60 ਲੱਖ !    

ਡਾ. ਲਾਭ ਸਿੰਘ ਖੀਵਾ ਦਾ ਡਾ. ਰਵੀ ਪੁਰਸਕਾਰ ਨਾਲ ਸਨਮਾਨ

Posted On May - 21 - 2014

ਪੱਤਰ ਪ੍ਰੇਰਕ
ਸੰਗਤ ਮੰਡੀ, 21 ਮਈ

ਡਾ. ਲਾਭ ਸਿੰਘ ਖੀਵਾ ਡਾ. ਰਵੀ ਪੁਰਸਕਾਰ ਪ੍ਰਾਪਤ ਕਰਦੇ ਹੋਏ। -ਫੋਟੋ: ਬਰਾੜ

ਡਾ.ਰਵਿੰਦਰ ਸਿੰਘ ਰਵੀ ਯਾਦਗਾਰੀ ਟਰੱਸਟ ਪਟਿਆਲਾ ਵੱਲੋਂ ਹਰ ਸਾਲ ਦਿੱਤਾ ਜਾਂਦਾ ਡਾ. ਰਵੀ ਪੁਰਸਕਾਰ ਇਸ ਵਾਰ ਯੂਨੀਵਰਸਿਟੀ ਕਾਲਜ ਘੁੱਦਾ ਦੇ ਪ੍ਰਿੰਸੀਪਲ ਡਾ. ਲਾਭ ਸਿੰਘ ਖੀਵਾ ਨੂੰ ਦਿੱਤਾ ਗਿਆ ਹੈ। ਪੰਜਾਬੀ ਸਾਹਿਤ-ਚਿੰਤਨ, ਸੱਭਿਆਚਾਰ ਅਤੇ ਲੇਖਕ-ਜਥੇਬੰਦੀਆਂ ਦੀਆਂ ਗਤੀਵਿਧੀਆਂ ਵਿੱਚ ਡਾ. ਖੀਵਾ ਵੱਲੋਂ ਪਾਏ ਯੋਗਦਾਨ ਨੂੰ ਮਾਨਤਾ ਦਿੰਦਿਆਂ ਟਰੱਸਟ ਨੇ ਇਹ ਪੁਰਸਕਾਰ ਪ੍ਰਦਾਨ ਕੀਤਾ ਹੈ।
ਇਹ ਪੁਰਸਕਾਰ ਸਮਾਰੋਹ ਗੋਲਡਨ-ਜੁਬਲੀ ਹਾਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਦਿੱਲੀ ਦੇ ਇਤਿਹਾਸਕਾਰ ਡਾ. ਭਗਵਾਨ ਜੋਸ਼ ਦੀ ਪ੍ਰਧਾਨਗੀ ਹੇਠ ਹੋਇਆ। ਪੰਜਾਬੀ ਯੂਨੀਵਰਸਿਟੀ ਖੇਤਰੀ ਕੇਂਦਰ ਬਠਿੰਡਾ ਦੇ ਪ੍ਰੋਫ਼ੈਸਰ ਜੀਤ ਸਿੰਘ ਜੋਸ਼ੀ ਨੇ ਡਾ. ਖੀਵਾ ਦੀਆਂ ਇਸ ਖੇਤਰ ਵਿੱਚ ਕੀਤੀਆਂ ਪ੍ਰਾਪਤੀਆਂ ’ਤੇ ਪਰਚਾ ਪੜ੍ਹਿਆ ਅਤੇ ਉਨ੍ਹਾਂ ਦੀਆਂ ਪੰਜਾਬੀ ਸਾਹਿਤ, ਸੱਭਿਆਚਾਰ ਅਤੇ ਭਾਸ਼ਾ ਸਬੰਧੀ ਧਾਰਨਾਵਾਂ ਦਾ ਲੇਖਾ-ਜੋਖਾ ਪੇਸ਼ ਕੀਤਾ। ਡਾ. ਖੀਵਾ ਦਾ ਸਨਮਾਨ-ਪੱਤਰ ਪ੍ਰੋ. ਬਲਵੀਰ ਸਿੰਘ ਬੱਲੀ ਨੇ ਪੜ੍ਹਿਆ ਅਤੇ ਪ੍ਰਧਾਨਗੀ-ਮੰਡਲ ਨੇ ਸਨਮਾਨ ਵਜੋਂ ਲੋਈ, ਸਨਮਾਨ-ਚਿੰਨ੍ਹ, ਸਨਮਾਨ-ਪੱਤਰ ਅਤੇ 21,000 ਰੁਪਏ ਭੇਟ ਕੀਤੇ। ਡਾ. ਜੋਸ਼ ਨੇ ਭਾਰਤੀ ਰਾਜਨੀਤਿਕ ਦ੍ਰਿਸ਼ ਵਿੱਚ ਖੱਬੀ ਧਿਰ ਦੀ ਸਾਰਥਿਕਤਾ ਉੱਤੇ ਲੈਕਚਰ ਦਿੱਤਾ।
ਇਸ ਸਮਾਰੋਹ ਵਿੱਚ ਅਧਿਆਪਕ ਨੇਤਾ ਡਾ. ਗੁਰਦੇਵ ਸਿੰਘ ਸੰਧੂ, ਸਾਬਕਾ ਪ੍ਰੋਫ਼ੈਸਰ ਪੀ.ਏ.ਯੂ. ਲੁਧਿਆਣਾ ਨੂੰ ਵੀ ਸਨਮਾਨਤ ਕੀਤਾ ਗਿਆ। ਪ੍ਰਧਾਨਗੀ-ਮੰਡਲ ਵਿੱਚੋਂ ਪ੍ਰਿੰਸੀਪਲ ਤਰਸੇਮ ਬਾਹੀਆ, ਮਨਮੋਹਨ ਸਿੰਘ, ਸਾਬਕਾ ਸਕੱਤਰ ਉਚੇਰੀ ਸਿੱਖਿਆ ਨੇ ਵੀ ਸੰਬੋਧਨ ਕੀਤਾ। ਇਸ ਸਮਾਰੋਹ ਵਿੱਚ ਪ੍ਰੋ. ਐਚ.ਐਸ. ਮਹਿਤਾ, ਪ੍ਰੋ. ਮਨਜੀਤ ਸਿੰਘ (ਬੁਲਾਰਾ ਆਮ ਪਾਰਟੀ), ਡਾ. ਸੁਮੇਲ ਸਿੰਘ ਸਿੱਧੂ,ਡਾ. ਰਬਿੰਦਰ ਨਾਥ ਸ਼ਰਮਾ, ਡਾ. ਸੁਰਜੀਤ ਸਿੰਘ ਪਟਿਆਲਾ, ਡਾ. ਰਜਨੀਸ਼ ਬਹਾਦਰ ਸਿੰਘ, ਪ੍ਰੋ. ਮਹਿੰਦਰ ਸਿੰਘ (ਸੰਗਰੂਰ), ਕਾਮਰੇਡ ਗੁਰਨਾਮ ਕੰਵਰ ਤੇ ਪੰਜਾਬੀ ਸਾਹਿਤ ਬਠਿੰਡਾ ਅਤੇ ਪੰਜਾਬੀ ਤੇ ਪੰਜਾਬ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।


Comments Off on ਡਾ. ਲਾਭ ਸਿੰਘ ਖੀਵਾ ਦਾ ਡਾ. ਰਵੀ ਪੁਰਸਕਾਰ ਨਾਲ ਸਨਮਾਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.