ਕਿਸਾਨ ਨੇ 10 ਪਰਵਾਸੀ ਕਾਮਿਆਂ ਲਈ ਕੀਤਾ ਹਵਾਈ ਟਿਕਟਾਂ ਦਾ ਪ੍ਰਬੰਧ !    ਤਬਲੀਗੀ ਮਾਮਲਾ: 294 ਵਿਦੇਸ਼ੀਆਂ ਖ਼ਿਲਾਫ਼ 15 ਨਵੇਂ ਦੋਸ਼-ਪੱਤਰ ਦਾਖ਼ਲ !    ਪਿੰਡ ਖੁਰਾਲਗੜ ਵਿੱਚ ਇਕ ਹੋਰ ਮਜ਼ਦੂਰ ਨੇ ਫਾਹਾ ਲਿਆ !    ਹਿਮਾਚਲ ਦੇ ਭਾਜਪਾ ਪ੍ਰਧਾਨ ਦਾ ਅਸਤੀਫ਼ਾ !    ਖਾਲੀ ਜੇਬਾਂ ਨਾਲ ਪੰਜਾਬੀ ’ਵਰਸਿਟੀ ਦੇ ਪੈਨਸ਼ਨਰਾਂ ਵੱਲੋਂ ਧਰਨਾ !    ਬਦਨਾਮੀ ਖੱਟੀ ਤੇ ਜੇਲ੍ਹ ਵੀ ਗਿਆ ਪਰ ਫੌਜੀ ਨੇ ਮੈਦਾਨ ਨਾ ਛੱਡਿਆ !    ਹੁਣ ਭਾਰਤ-ਚੀਨ ਮਾਮਲੇ ’ਚ ਟਰੰਪ ਨੇ ਮਾਰਿਆ ‘ਜੰਪ’ !    ਪਛਾਣ ਦੀ ਫ਼ਿਕਰ ਦੂਰ !    ਮਾਮਲਾ ਸਿੱਧੂ ਮੂਸੇਵਾਲਾ: ਚਾਰ ਮੁਲਾਜ਼ਮਾਂ ਸਣੇ ਪੰਜ ਨੂੰ ਜ਼ਮਾਨਤ !    ਐੱਨਆਈਐੱਸ ਪਟਿਆਲਾ ਕੋਚਿੰਗ ਕੋਰਸ: ਉੱਘੇ ਖਿਡਾਰੀਆਂ ਲਈ 46 ਸੀਟਾਂ !    

ਸਾਕਾਰਾਤਮਕ ਪ੍ਰਾਪਤੀਆਂ ਦੇ ਨਾਲ ਇਤਿਹਾਸ ’ਤੇ ਨਾਕਾਰਾਤਮਕ ਪਰਛਾਵਾਂ ਵੀ ਪਿਆ: ਡਾ. ਬਾਂਗਾ

Posted On April - 26 - 2014

ਅਮਰ ਗਿਰੀ
ਚੰਡੀਗੜ੍ਹ, 25 ਅਪਰੈਲ
ਸਿੱਖ ਸਾਹਿਤ, ਇਤਿਹਾਸਕ ਗ੍ਰੰਥ ਸੰਪਾਦਨਾ ਪ੍ਰਾਜੈਕਟ ਅਧੀਨ ਧਰਮ ਪ੍ਰਚਾਰ ਕਮੇਟੀ ਵੱਲੋਂ ਕਲਗੀਧਰ ਨਿਵਾਸ, ਸੈਕਟਰ-27 ਵਿਖੇ ਅੱਜ ‘ਇਤਿਹਾਸ ਤੇ ਇਤਿਹਾਸਕਾਰੀ’ ਵਿਸ਼ੇ’ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਅਤੇ ਗੈਸਟ ਆਫ਼ ਆਨਰ ਵਜੋਂ ਪ੍ਰੋ. ਪ੍ਰਿਥੀ ਪਾਲ ਸਿੰਘ ਕਪੂਰ ਤੇ ਉੱਘੇ ਇਤਿਹਾਸਕਾਰ ਡਾ. ਜੇ.ਐਸ. ਗਰੇਵਾਲ ਨੇ ਸ਼ਿਰਕਤ ਕੀਤੀ।
ਇਸ ਮੌਕੇ ਡਾ. ਇੰਦੂ ਬਾਂਗਾ(ਸੇਵਾਮੁਕਤ ਪ੍ਰੋਫੈਸਰ) ਨੇ ‘ਇਤਿਹਾਸ ਤੇ ਇਤਿਹਾਸਕਾਰੀ’ ਵਿਸ਼ੇ ’ਤੇ ਆਪਣੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਪਿਛਲੇ 60 ਸਾਲਾਂ ਵਿੱਚ ਸਿੱਖ ਇਤਿਹਾਸ ਦਾ ਦਾਇਰਾ ਕਾਫ਼ੀ ਵਿਕਸਤ ਤੇ ਵਿਸ਼ਾਲ ਹੋਇਆ ਹੈ। ਇਸ ਦਾ ਵਿਕਾਸ ਚਾਰ ਪੱਖਾਂ ਗੁਰੂ ਸਾਹਿਬਾਨ, ਸਿੱਖ ਰਾਜ, ਬ੍ਰਿਟਿਸ਼ ਰਾਜ ਤੇ ਸਮਕਾਲੀਨ ਦੌਰ ਵਿੱਚ ਹੋਇਆ ਹੈ। ਸਿੱਖ ਧਰਮ ਵਿੱਚ ਬਦਲਾਅ ਆਇਆ ਹੈ ਅਤੇ ਡਾਇਸਪੋਰਾ ਵਰਗੇ ਨਵੇਂ ਸ਼ਬਦ ਇਸ ਵਿੱਚ ਜੁੜੇ ਹਨ। ਅੱਜ ਦੇ ਇਤਿਹਾਸਕਾਰ ਨੂੰ ਕੇਵਲ ਇਤਿਹਾਸਕ ਤੱਥਾਂ ਦੀ ਹੀ ਨਹੀਂ, ਸਗੋਂ ਆਰਥਿਕ, ਸਮਾਜਿਕ ਤੇ ਸੱਭਿਆਚਾਰਕ ਪੱਖਾਂ ਤੋਂ ਵੀ ਆਪਣੀ ਵਿਚਾਰਧਾਰਾ ਪੇਸ਼ ਕਰਨ ਦੀ ਲੋੜ ਪੈਂਦੀ ਹੈ। ਇਸ ਰਾਹੀਂ ਲੋਕਾਂ ਦੀ ਮਾਨਸਿਕਤਾ ਕੀ ਹੈ, ਕਿਵੇਂ ਬਦਲਦੀ ਹੈ ਆਦਿ ਬਾਰੇ ਵੀ ਸੁਚੇਤ ਹੋਣਾ ਪੈਂਦਾ ਹੈ। ਡਾ. ਬਾਂਗਾ ਨੇ ਕਿਹਾ ਕਿ ਗੁਰੂ ਸਾਹਿਬਾਨ ਸਮੇਂ ਦੀਆਂ ਲਿਖਤਾਂ, ਗੁਰੂ ਗ੍ਰੰਥ ਸਾਹਿਬ, ਗੁਰੂ ਸਾਹਿਬਾਨ ਦੀਆਂ ਲਿਖਤਾਂ ਅਤੇ ਉਨ੍ਹਾਂ ਉੱਤੇ ਲਿਖੀਆਂ ਲਿਖਤਾਂ ਦਾ ਭਰਪੂਰ ਖ਼ਜ਼ਾਨਾ ਉਪਲਬਧ ਹੈ। ਉਨ੍ਹਾਂ ਕਿਹਾ ਕਿ ਚੰਗੀਆਂ, ਉਸਾਰੂ ਤੇ ਸਾਕਾਰਾਤਮਕ ਪ੍ਰਾਪਤੀਆਂ ਦੇ ਨਾਲ ਨਾਲ ਨਕਾਰਾਤਮਕ ਪਰਛਾਵਾਂ ਵੀ ਇਤਿਹਾਸਕਾਰੀ ’ਤੇ ਪਿਆ ਹੈ। ਜ਼ਰੂਰੀ ਨਹੀਂ ਕਿ ਸਮੇਂ ਸਮੇਂ ਸਿਰ ਲਿਖੇ ਗਏ ਇਤਿਹਾਸ ਨਾਲ ਸਹਿਮਤ ਹੋਇਆ ਜਾਵੇ। ਉਸ ਵਿੱਚੋਂ ਆਪਣੇ ਨਾਲ ਸਬੰਧਤ ਤੱਥ ਤੇ ਧਾਰਨਾਵਾਂ ਲਈਆਂ ਜਾ ਸਕਦੀਆਂ ਹਨ। ਹਰ ਪੀੜ੍ਹੀ ਆਪਣੇ ਤਰੀਕੇ ਨਾਲ ਇਤਿਹਾਸ ਲਿਖਦੀ ਹੈ ਤੇ ਆਪਣੇ ਮੁਤਾਬਿਕ ਨਵੇਂ ਸਵਾਲ ਘੜਦੀ ਹੈ। ਇਤਿਹਾਸਕਾਰੀ ਦਾ ਇਤਿਹਾਸ ਲਿਖਣ ਅਤੇ ਇਤਿਹਾਸ ਦੀ ਇਤਿਹਾਸਕਾਰੀ ਲਿਖਣਾ ਦੋਵੇਂ ਵੱਖ ਵੱਖ ਕਾਰਜ ਹਨ। ਅੱਜ ਦੇ ਇਤਿਹਾਸ ਤੇ ਇਤਿਹਾਸਕਾਰਾਂ ਵਿੱਚ ਜਿੱਥੇ ਡੂੰਘੀ ਵਿਦਵਤਾ ਤੇ ਗਹਿਰਾਈ ਹੈ ਉੱਥੇ ਹੀ ਗੁੰਝਲਾਂ ਅਤੇ ਜਟਿਲਤਾਵਾਂ ਵੀ ਹਨ।
ਇਸ ਮੌਕੇ ਪ੍ਰਿੰਸੀਪਲ ਪ੍ਰਿਥੀਪਾਲ ਸਿੰਘ ਕਪੂਰ, ਡਾ. ਜੇ.ਐਸ. ਗਰੇਵਾਲ ਨੇ ਵੀ ਆਪਣੇ ਵਿਚਾਰ ਪ੍ਰਗਟਾਏ। ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਡਾ. ਜਸਪਾਲ ਸਿੰਘ ਨੇ ਕਿਹਾ ਕਿ ਸਿੱਖ ਧਰਮ ਸਬੰਧੀ ਇਤਿਹਾਸ ਨੂੰ ਬੜੇ ਸੰਵੇਦਨਸ਼ੀਲ ਤਰੀਕੇ ਨਾਲ ਲਿਖਣ ਦੀ ਲੋੜ ਹੈ। ਇਸ ਵਿੱਚ ਸਿੱਖ ਸੰਦਰਭ ਤੇ ਗੁਰਬਾਣੀ ਨੂੰ ਅਧਾਰ ਬਣਾਉਣਾ ਚਾਹੀਦਾ ਹੈ। ਇਸ ਮੌਕੇ ਵੱਡੀ ਗਿਣਤੀ ’ਚ ਵਿਦਿਆਰਥੀ, ਖੋਜੀ ਤੇ ਇਤਿਹਾਸਕਾਰ ਮੌਜੂਦ ਸਨ।


Comments Off on ਸਾਕਾਰਾਤਮਕ ਪ੍ਰਾਪਤੀਆਂ ਦੇ ਨਾਲ ਇਤਿਹਾਸ ’ਤੇ ਨਾਕਾਰਾਤਮਕ ਪਰਛਾਵਾਂ ਵੀ ਪਿਆ: ਡਾ. ਬਾਂਗਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.